ਜ਼ਬੂਰ
ਕਾਂਡ 89
1 ਮੈਂ ਹਮੇਸ਼ਾ ਯਹੋਵਾਹ ਦੇ ਪਿਆਰ ਬਾਰੇ ਗਾਵਾਂਗਾ। ਮੈਂ ਸਦਾ-ਸਦਾ ਲਈ ਉਸਦੀ ਵਫ਼ਾਦਾਰੀ ਗਾਵਾਂਗਾ।
2 ਯਹੋਵਾਹ, ਮੈਨੂੰ ਸੱਚ ਮੁੱਚ ਵਿਸ਼ਵਾਸ ਹੈ ਕਿ ਤੁਹਾਡਾ ਪਿਆਰ ਸਦੀਵੀ ਹੈ। ਤੁਹਾਡੀ ਵਫ਼ਾਦਾਰੀ ਨਿਰਂਤਰ ਅਕਾਸ਼ਾਂ ਵਾਂਗ ਰਹਿੰਦੀ ਹੈ।
3 ਪਰਮੇਸ਼ੁਰ ਨੇ ਆਖਿਆ, "ਮੈਂ ਆਪਣੇ ਚੁਣੇ ਹੋਏ ਰਾਜੇ ਨਾਲ ਕਰਾਰ ਕੀਤਾ ਸੀ। ਮੈਂ ਆਪਣੇ ਸੇਵਕ ਦਾਊਦ ਨਾਲ ਵਾਅਦਾ ਕੀਤਾ ਸੀ।
4 ਦਾਊਦ, ਮੈਂ ਤੇਰੇ ਪਰਿਵਾਰ ਨੂੰ ਸਦਾ ਰਹਿਣ ਵਾਲਾ ਬਣਾ ਦਿਆਂਗਾ। ਮੈਂ ਤੇਰੇ ਰਾਜ ਨੂੰ ਸਦਾ-ਸਦਾ ਰਹਿਣ ਲਈ ਬਣਾ ਦਿਆਂਗਾ।"
5 ਯਹੋਵਾਹ, ਤੁਸੀਂ ਚਮਤਕਾਰ ਕਰਦੇ ਹੋਂ। ਇਸ ਵਾਸਤੇ ਸਵਰਗ ਤੁਹਾਡੀ ਉਸਤਤਿ ਕਰਦੇ ਹਨ। ਲੋਕ ਤੁਹਾਡੇ ਉੱਤੇ ਨਿਰਭਰ ਕਰ ਸਕਦੇ ਹਨ। ਪਵਿੱਤਰ ਲੋਕਾਂ ਦੀ ਸੰਗਤ ਇਸ ਬਾਰੇ ਗਾਉਂਦੀ ਹੈ।
6 ਸਵਰਗ ਵਿੱਚ ਪਰਮੇਸ਼ੁਰ ਦੇ ਬਰਾਬਰ ਕੋਈ ਵੀ ਨਹੀਂ। "ਦੇਵਤਿਆਂ" ਵਿੱਚੋਂ ਕੋਈ ਵੀ ਯਹੋਵਾਹ ਦਾ ਮੁਕਾਬਲਾ ਨਹੀਂ ਕਰ ਸਕਦਾ।
7 ਪਰਮੇਸ਼ੁਰ ਇੱਕ ਸਾਥ ਪਵਿੱਤਰ ਇਕਠ ਕਰੇਗਾ। ਉਹ ਦੂਤ ਉਸਦੇ ਚਾਰ-ਚੁਫ਼ੇਰੇ ਹਨ। ਉਹ ਉਸਤੋਂ ਡਰਦੇ ਹਨ ਅਤੇ ਉਸਦਾ ਆਦਰ ਕਰਦੇ ਹਨ। ਅਤੇ ਉਹ ਉਸਦੇ ਅੱਗੇ ਸ਼ਰਧਾ ਵਿੱਚ ਖੜਦੇ ਹਨ।
8 ਯਹੋਵਾਹ, ਸਰਬ ਸ਼ਕਤੀਮਾਨ ਪਰਮੇਸ਼ੁਰ, ਇੱਥੇ ਤੁਹਾਡੇ ਜਿਹਾ ਕੋਈ ਨਹੀਂ ਅਸੀਂ ਪੂਰੀ ਤਰ੍ਹਾਂ ਤੁਹਾਡੇ ਵਿੱਚ ਯਕੀਨ ਰੱਖ ਸਕਦੇ ਹਾਂ।
9 ਤੁਸੀਂ ਸਮੁੰਦਰ ਦੀਆਂ ਉੱਚੀਆਂ ਲਹਿਰਾਂ ਉੱਤੇ ਰਾਜ ਕਰਦੇ ਹੋਂ। ਤੁਸੀਂ ਸਮੁੰਦਰ ਦੀਆਂ ਤੂਫ਼ਾਨੀ ਲਹਿਰਾਂ ਨੂੰ ਸ਼ਾਂਤ ਕਰ ਦਿੰਦੇ ਹੋ।
10 ਹੇ ਪਰਮੇਸ਼ੁਰ, ਤੁਸੀਂ ਰਹਬ ਨੂੰ ਹਰਾ ਦਿੱਤਾ ਸੀ। ਤੁਸੀਂ ਆਪਣੇ ਵੈਰੀ ਨੂੰ ਖੁਦ ਦੇ ਸ਼ਕਤੀਸ਼ਾਲੀ ਬਾਜੂ ਨਾਲ ਖਿੰਡਾ ਦਿੱਤਾ ਸੀ।
11 ਸਵਰਗ ਅਤੇ ਧਰਤੀ ਦਾ ਸਭ ਕੁਝ ਤੇਰੇ ਨਾਲ ਸੰਬੰਧਿਤ ਹੈ, ਪਰਮੇਸ਼ੁਰ। ਹੇ ਪਰਮੇਸ਼ੁਰ, ਤੁਸੀਂ ਧਰਤੀ ਅਤੇ ਇਸ ਵਿਚਲਾ ਸਭ ਕੁਝ ਸਾਜਿਆ।
12 ਤੁਸੀਂ ਉੱਤਰ ਅਤੇ ਦਖਣ ਵਿੱਚ ਹਰ ਚੀਜ਼ ਸਾਜੀ। ਤਾਬੋਰ ਅਤੇ ਹਰਮੋਨ ਦੇ ਪਰਬਤ ਤੁਹਾਡੇ ਨਾਮ ਦੀ ਉਸਤਤਿ ਗਾਉਂਦੇ ਹਨ।
13 ਹੇ ਪਰਮੇਸ਼ੁਰ, ਤੁਹਾਡੇ ਕੋਲ ਸ਼ਕਤੀ ਹੈ। ਤੁਹਾਡੀ ਸ਼ਕਤੀ ਮਹਾਨ ਹੈ। ਤੁਹਾਡੀ ਜਿੱਤ ਹੈ।
14 ਤੁਹਾਡਾ ਰਾਜ ਸੱਚ ਅਤੇ ਇਨਸਾਫ਼ ਉੱਤੇ ਸਾਜਿਆ ਗਿਆ ਹੈ। ਪਿਆਰ ਅਤੇ ਵਫ਼ਾਦਾਰੀ ਤੁਹਾਡੇ ਤਖਤ ਦੇ ਸਾਮ੍ਹਣੇ ਤੁਹਾਡੇ ਨੌਕਰ ਹਨ।
15 ਹੇ ਪਰਮੇਸ਼ੁਰ, ਤੁਹਾਡੇ ਵਫ਼ਾਦਾਰ ਸੇਵਕ ਸੱਚ ਮੁੱਚ ਖੁਸ਼ ਰਹਿੰਦੇ ਹਨ, ਉਹ ਤੁਹਾਡੀ ਦਯਾ ਦੀ ਰੌਸ਼ਨੀ ਵਿੱਚ ਰਹਿੰਦੇ ਹਨ।
16 ਤੁਹਾਡਾ ਨਾਮ ਉਨ੍ਹਾਂ ਨੂੰ ਸਦਾ ਖੁਸ਼ੀ ਦਿੰਦਾ ਹੈ। ਉਹ ਤੁਹਾਡੀ ਨੇਕੀ ਦੀ ਉਸਤਤਿ ਕਰਦੇ ਹਨ।
17 ਤੁਸੀਂ ਉਨ੍ਹਾਂ ਦੀ ਚਮਤਕਾਰੀ ਸ਼ਕਤੀ ਹੋ। ਉਨ੍ਹਾਂ ਦੀ ਸ਼ਕਤੀ ਤੁਹਾਡੇ ਵੱਲੋਂ ਆਉਂਦੀ ਹੈ।
18 ਯਹੋਵਾਹ, ਤੁਸੀਂ ਸਾਡੇ ਰਖਿਅਕ ਹੋ, ਇਸਰਾਏਲ ਦੀ ਪਵਿੱਤਰ ਧਰਤੀ ਸਾਡਾ ਰਾਜਾ ਹੈ।
19 ਤੁਸੀਂ ਆਪਣੇ ਚੇਲਿਆਂ ਨੂੰ ਦਿਖਾਈ ਦਿੱਤੇ ਅਤੇ ਆਖਿਆ, "ਮੈਂ ਭੀੜ ਵਿੱਚੋਂ, ਇੱਕ ਜਵਾਨ ਬੰਦੇ ਨੂੰ ਚੁਣਿਆ ਅਤੇ ਮੈਂ ਉਸ ਜਵਾਨ ਨੂੰ ਮਹੱਤਵਪੂਰਣ ਬਣਾਇਆ। ਮੈਂ ਉਸ ਜਵਾਨ ਨੂੰ ਤਾਕਤਵਰ ਬਣਾਇਆ।
20 ਮੈਂ ਆਪਣੇ ਸੇਵਕ ਦਾਊਦ ਲਈ ਤਕਿਆ, ਅਤੇ ਮੈਂ ਉਸਨੂੰ ਆਪਣੇ ਖਾਸ ਤੇਲ ਨਾਲ ਮਸਹ ਕੀਤਾ।
21 ਮੈਂ ਦਾਊਦ ਨੂੰ ਆਪਣੇ ਸੱਜੇ ਹੱਥ ਦਾ ਸਹਾਰਾ ਦਿੱਤਾ। ਅਤੇ ਮੈਂ ਆਪਣੀ ਸ਼ਕਤੀ ਨਾਲ ਉਸਨੂੰ ਤਾਕਤਵਰ ਬਣਾ ਦਿੱਤਾ।
22 ਵੈਰੀ ਚੁਣੇ ਹੋਏ ਰਾਜੇ ਨੂੰ ਨਾ ਹਰਾ ਸਕਿਆ। ਕਰੂਰ ਬੰਦੇ ਉਸਨੂੰ ਨਹੀਂ ਹਰਾ ਸਕੇ ਸਨ।
23 ਮੈਂ ਉਸਦੇ ਵੈਰੀਆਂ ਨੂੰ ਮੁਕਾ ਦਿੱਤਾ, ਮੈਂ ਉਨ੍ਹਾਂ ਲੋਕਾਂ ਨੂੰ ਹਰਾ ਦਿੱਤਾ ਜਿਹੜੇ ਮੇਰੇ ਚੁਣੇ ਹੋਏ ਰਾਜੇ ਨੂੰ ਨਫ਼ਰਤ ਕਰਦੇ ਸਨ।
24 ਮੈਂ ਆਪਣੇ ਚੁਣੇ ਹੋਏ ਰਾਜੇ ਨੂੰ ਸਦਾ ਪਿਆਰ ਕਰਾਂਗਾ ਅਤੇ ਆਸਰਾ ਦੇਵਾਂਗਾ। ਮੈਂ ਹਮੇਸ਼ਾ ਉਸਨੂੰ ਤਾਕਤਵਰ ਬਣਾਵਾਂਗਾ।
25 ਮੈਂ ਆਪਣੇ ਚੁਣੇ ਹੋਏ ਰਾਜੇ ਨੂੰ ਸਮੁੰਦਰ ਦਾ ਮਾਲਕ ਬਣਾ ਦਿੱਤਾ ਹੈ, ਅਤੇ ਉਹ ਦਰਿਆਵਾਂ ਨੂੰ ਕਾਬੂ ਵਿੱਚ ਰਖੇਗਾ।
26 ਉਹ ਮੈਨੂੰ ਦੱਸੇਗਾ, "ਤੁਸੀਂ ਮੇਰੇ ਪਿਤਾ ਹੋ, ਮੇਰੇ ਪਰਮੇਸ਼ੁਰ ਹੋ, ਮੇਰੀ ਚੱਟਾਨ ਅਤੇ ਮੇਰੇ ਮੁਕਤੀਦਾਤਾ ਹੋ।"
27 ਮੈਂ ਉਸਨੂੰ ਆਪਣਾ ਪਲੇਠਾ ਪੁੱਤਰ ਬਣਾਵਾਂਗਾ। ਉਹ ਧਰਤੀ ਦਾ ਕਰਾਰ ਹੋਵੇਗਾ।
28 ਮੇਰਾ ਪਿਆਰ ਸਦਾ ਲਈ ਚੁਣੇ ਹੋਏ ਰਾਜੇ ਦੀ ਰੱਖਿਆ ਕਰੇਗਾ। ਮੇਰਾ ਇਕਰਾਰ ਉਸ ਨਾਲ ਕਦੇ ਵੀ ਖਤਮ ਨਹੀਂ ਹੋਵੇਗਾ।
29 ਉਸਦਾ ਪਰਿਵਾਰ ਸਦਾ ਰਹੇਗਾ, ਅਤੇ ਉਸਦਾ ਰਾਜ ਉਦੋਂ ਤੱਕ ਰਹੇਗਾ ਜਦੋਂ ਤੱਕ ਆਕਾਸ਼ ਹਨ।
30 ਜੇ ਉਸ ਦੀਆਂ ਔਲਾਦਾਂ ਮੇਰੇ ਨਾਮ ਉੱਤੇ ਚੱਲਣਾ ਅਤੇ ਮੇਰਾ ਹੁਕਮ ਨੂੰ ਮੰਨਣ ਛੱਡ ਦੇਣਗੇ ਫ਼ਿਰ ਮੈਂ ਉਨ੍ਹਾਂ ਨੂੰ ਦੰਡ ਦੇਵਾਂਗਾ।
31 ਜੇ ਮੇਰੇ ਚੁਣੇ ਹੋਏ ਰਾਜੇ ਦੀ ਔਲਾਦ ਮੇਰੇ ਨੇਮ ਤੋਂੜਨਗੇ ਅਤੇ ਮੇਰੇ ਆਦੇਸ਼ ਅਣਡਿਠ ਕਰਨਗੇ।
32 ਤਾਂ ਮੈਂ ਉਨ੍ਹਾਂ ਨੂੰ ਬਹੁਤ ਸਖਤ ਸਜ਼ਾ ਦੇਵਾਂਗਾ।
33 ਪਰ ਮੈਂ ਉਨ੍ਹਾਂ ਲੋਕਾਂ ਤੋਂ ਆਪਣਾ ਪਿਆਰ ਕਦੀ ਨਹੀਂ ਖੋਹਾਂਗਾ। ਮੈਂ ਸਦਾ ਉਨ੍ਹਾਂ ਦਾ ਵਫ਼ਾਦਾਰ ਰਹਾਂਗਾ।
34 ਮੈਂ ਦਾਊਦ ਨਾਲ ਆਪਣਾ ਕਰਾਰ ਨਹੀਂ ਤੋੜਾਂਗਾ ਮੈਂ ਆਪਣੇ ਕਰਾਰ ਨੂੰ ਨਹੀਂ ਤੋੜਾਂਗਾ।
35 ਆਪਣੀ ਪਵਿੱਤਰਤਾ ਉੱਤੇ ਸੌਂਹ ਖਾਧੀ ਅਤੇ ਉਸ ਨਾਲ ਇੱਕ ਵਾਅਦਾ ਕੀਤਾ ਅਤੇ ਮੈਂ ਦਾਊਦ ਨੂੰ ਝੂਠ ਨਹੀਂ ਬੋਲਾਂਗਾ।
36 ਦਾਊਦ ਦਾ ਪਰਿਵਾਰ ਸਦਾ ਲਈ ਰਹੇਗਾ। ਉਸਦਾ ਪਿਆਰ ਸੂਰਜ ਰਹਿਣ ਤੱਕ ਰਹੇਗਾ।
37 ਇਹ ਚੰਨ ਵਾਂਗ ਹਮੇਸ਼ਾ ਜਾਰੀ ਰਹੇਗਾ। ਆਕਾਸ਼ ਸਾਡੇ ਕਰਾਰ ਦੇ ਸਬੂਤ ਹਨ। ਇਸ ਕਰਾਰ ਉੱਤੇ ਵਿਸ਼ਵਾਸ ਕੀਤਾ ਜਾ ਸਕਦਾ ਹੈ।
38 ਪਰ ਹੇ ਪਰਮੇਸ਼ੁਰ, ਤੁਸੀਂ ਆਪਣੇ ਚੁਣੇ ਉੱਤੇ ਕਹਿਰਵਾਨ ਹੋ ਗਏ ਅਤੇ ਤੁਸਾਂ ਉਸਨੂੰ ਇਕਲਿਆਂ ਛ੍ਛੱਡ ਦਿੱਤਾ।
39 ਤੁਸੀਂ ਆਪਣੇ ਕਰਾਰ ਨੂੰ ਰਦ੍ਦ ਕਰ ਦਿੱਤਾ। ਤੁਸੀਂ ਰਾਜੇ ਦੇ ਤਾਜ ਨੂੰ ਮਿੱਟੀ ਵਿੱਚ ਸੁੱਟ ਦਿੱਤਾ।
40 ਤੁਸੀਂ ਰਾਜੇ ਦੇ ਸ਼ਹਿਰ ਦੀਆਂ ਕੰਧਾਂ ਢਾਹ ਦਿੱਤੀਆਂ। ਤੁਸੀਂ ਉਸਦੇ ਸਾਰੇ ਕਿਲ੍ਹੇ ਤਬਾਹ ਕਰ ਦਿੱਤੇ।
41 ਜੋ ਕੋਲੋਂ ਦੀ ਲੰਘਦੇ ਹਨ, ਉਸਦੀਆਂ ਚੀਜ਼ਾਂ ਚੋਰੀ ਕਰਦੇ ਹਨ। ਉਸ ਦੇ ਗੁਆਂਢੀ ਉਸ ਉੱਤੇ ਹੱਸਦੇ ਹਨ।
42 ਤੁਸਾਂ ਰਾਜੇ ਦੇ ਵੈਰੀਆਂ ਨੂੰ ਖੁਸ਼ ਕਰ ਦਿੱਤਾ। ਤੁਸੀਂ ਉਸ ਦੇ ਵੈਰੀਆਂ ਨੂੰ ਜੰਗ ਜਿੱਤਣ ਦਿੱਤੀ।
43 ਹੇ ਪਰਮੇਸ਼ੁਰ, ਤੁਸੀਂ ਉਨ੍ਹਾਂ ਦੀ ਆਪਣੀ ਰੱਖਿਆ ਕਰਨ ਵਿੱਚ ਸਹਾਇਤਾ ਕੀਤੀ। ਤੁਸੀਂ ਆਪਣੇ ਰਾਜੇ ਦੀ ਲੜਾਈ ਜਿੱਤਣ ਵਿੱਚ ਸਹਾਇਤਾ ਨਹੀਂ ਕੀਤੀ।
44 ਤੁਸੀਂ ਉਸਨੂੰ ਜਿੱਤਣ ਨਹੀਂ ਦਿੱਤਾ। ਤੁਸੀਂ ਸਦਾ ਤਖਤ ਜ਼ਮੀਨ ਉੱਤੇ ਡੇਗ ਦਿੱਤਾ।
45 ਤੁਸੀਂ ਉਸਦੀ ਉਮਰ ਘਟਾ ਦਿੱਤੀ। ਤੁਸੀਂ ਉਸਨੂੰ ਸ਼ਰਮਸਾਰ ਕੀਤਾ।
46 ਯਹੋਵਾਹ, ਇਹੀ ਹੋਰ ਕਿੰਨਾ ਚਿਰ ਹੁੰਦਾ ਰਹੇਗਾ? ਕੀ ਸਾਨੂੰ ਸਦਾ ਵਾਸਤੇ ਅਣਗੌਲ੍ਹਿਆਂ ਕਰੋਂਗੇ? ਕੀ ਤੁਹਾਡਾ ਕਹਿਰ ਸਦਾ ਅੱਗ ਵਾਂਗ ਬਲਦਾ ਰਹੇਗਾ।
47 ਯਾਦ ਕਰੋ ਮੇਰੀ ਜ਼ਿੰਦਗੀ ਕਿੰਨੀ ਛੋਟੀ ਹੈ: ਤੁਸੀਂ ਸਾਨੂੰ ਥੋੜਾ ਜੀਵਨ ਜਿਉਣ ਅਤੇ ਫ਼ੇਰ ਮਰ ਜਾਣ ਲਈ ਸਾਜਿਆ ਸੀ।
48 ਕੋਈ ਵੀ ਬੰਦਾ ਅਜਿਹਾ ਨਹੀਂ ਜਿਹੜਾ ਜੀਵੇਗਾ ਅਤੇ ਕਦੀ ਨਹੀਂ ਮਰੇਗਾ। ਕੋਈ ਬੰਦਾ ਕਬਰ ਪਾਸੋਂ ਨਹੀਂ ਬਚੇਗਾ।
49 ਹੇ ਪਰਮੇਸ਼ੁਰ, ਉਹ ਪਿਆਰ ਕਿਥੇ ਹੈ ਜਿਹੜਾ ਤੁਸੀਂ ਅਤੀਤ ਵਿੱਚ ਦਰਸਾਇਆ ਸੀ? ਤੁਸਾਂ ਦਾਊਦ ਨਾਲ ਵਾਅਦਾ ਕੀਤਾ ਸੀ ਕਿ ਤੁਸੀਂ ਉਸਦੇ ਪਰਿਵਾਰ ਨਾਲ ਵਫ਼ਾਦਾਰ ਹੋਵੋਂਗੇ।
50 ਹੇ ਮਾਲਕ, ਕਿਰਪਾ ਕਰਕੇ ਚੇਤੇ ਕਰੋ ਕਿ ਲੋਕਾਂ ਨੇ ਤੁਹਾਡੇ ਸੇਵਕ ਨੂੰ ਕਿਵੇਂ ਬੇਇੱਜ਼ਤ ਕੀਤਾ ਸੀ। ਯਹੋਵਾਹ, ਮੈਨੂੰ ਤੁਹਾਡੇ ਵੈਰੀਆਂ ਪਾਸੋਂ ਬੇਇੱਜ਼ਤੀ ਭਰੀਆਂ ਉਹ ਸਾਰੀਆਂ ਗੱਲਾਂ ਸੁਣਨੀਆਂ ਪਈਆਂ। ਉਨ੍ਹਾਂ ਲੋਕਾਂ ਤੇਰੇ ਚੁਣੇ ਹੋਏ ਰਾਜੇ ਨੂੰ ਏਇਜ਼ਤ੍ਤ ਕੀਤਾ।
51
52 ਯਹੋਵਾਹ ਨੂੰ ਸਦਾ ਅਤੇ ਸਦਾ ਲਈ ਅਸੀਸ ਦਿਉ। ਆਮੀਨ ਅਤੇ ਆਮੀਨ।।