ਜ਼ਬੂਰ
ਕਾਂਡ 67
1 ਹੇ ਪਰਮੇਸ਼ੁਰ, ਮੇਰੇ ਉੱਪਰ ਮਿਹਰ ਰਖੋ ਅਤੇ ਮੈਨੂੰ ਅਸੀਸ ਦਿਉ। ਮਿਹਰ ਕਰਕੇ ਸਾਨੂੰ ਪ੍ਰਵਾਨ ਕਰੋ।
2 ਪਰਮੇਸ਼ੁਰ, ਮੈਨੂੰ ਉਮੀਦ ਹੈ ਕਿ ਧਰਤ ਦਾ ਹਰ ਬੰਦਾ ਤੁਹਾਡੇ ਬਾਰੇ ਜਾਣ ਲੈਂਦਾ ਹੈ, ਹਰ ਕੌਮ ਨੂੰ ਵੇਖਣ ਦਿਉ ਕਿ ਤੁਸੀਂ ਲੋਕਾਂ ਨੂੰ ਕਿਵੇਂ ਬਚਾਉਂਦੇ ਹੋ।
3 ਹੇ ਪਰਮੇਸ਼ੁਰ, ਲੋਕ ਤੈਨੂੰ ਮਹਿਮਾਮਈ ਕਰਨ। ਸਮੂਹ ਲੋਕ ਤੇਰੀ ਉਪਾਸਨਾ ਕਰਨ।
4 ਸਾਰੀਆਂ ਕੌਮਾਂ ਆਨੰਦ ਮਨਾਉਣ ਅਤੇ ਖੁਸ਼ ਹੋਣ। ਕਿਉਂ? ਕਿਉਂਕਿ ਤੁਸੀਂ ਲੋਕਾਂ ਦਾ ਨਿਰਣਾ ਬੇਲਾਗ ਕਰਦੇ ਹੋਂ। ਤੁਸੀਂ ਸਾਰੀਆਂ ਕੌਮਾਂ ਉੱਤੇ ਸ਼ਾਸਨ ਕਰਦੇ ਹੋਂ।
5 ਹੇ ਪਰਮੇਸ਼ੁਰ, ਲੋਕ ਤੇਰੀ ਉਸਤਤਿ ਕਰਨ। ਸਾਰੇ ਲੋਕ ਤੈਨੂੰ ਸੁਲ੍ਹਾਉਣ।
6 ਪਰਮੇਸ਼ੁਰ, ਸਾਡੇ ਪਰਮੇਸ਼ੁਰ, ਸਾਨੂੰ ਅਸੀਸ ਦਿਉ, ਸਾਡੀ ਧਰਤੀ ਉੱਤੇ ਵੱਡੀ ਫ਼ਸਲ ਉਗਾਉ।
7 ਪਰਮੇਸ਼ੁਰ ਸਾਨੂੰ ਅਸੀਸ ਦੇਵੇ। ਅਤੇ ਸਾਰੀ ਧਰਤੀ ਦੇ ਲੋਕ ਡਰਨ ਅਤੇ ਪਰਮੇਸ਼ੁਰ ਦਾ ਆਦਰ ਕਰਨ।