ਜ਼ਬੂਰ
ਕਾਂਡ 31
1 ਯਹੋਵਾਹ, ਮੈਂ ਤੁਸਾਂ ਉੱਤੇ ਨਿਰਭਰ ਹਾਂ। ਮੈਨੂੰ ਨਿਰਾਸ਼ ਨਾ ਕਰੋ। ਮੇਰੇ ਉੱਪਰ ਮਿਹਰਬਾਨ ਹੋਵੋ ਅਤੇ ਮੈਨੂੰ ਬਚਾ ਲਵੋ।
2 ਹੇ ਪਰਮੇਸ਼ੁਰ, ਮੇਰੀ ਪ੍ਰਾਰਥਨਾ ਨੂੰ ਸੁਣੋ। ਛੇਤੀ ਆਉ ਅਤੇ ਮੈਨੂੰ ਬਚਾਉ। ਮੇਰੀ ਚੱਟਾਨ ਹੋਵੋ, ਮੇਰਾ ਸੁਰਖਿਅਤ ਸਥਾਨ ਹੋਵੋ। ਮੇਰਾ ਕਿਲ੍ਹਾ ਹੋਵੋ ਮੇਰੀ ਰੱਖਿਆ ਕਰੋ।
3 ਹੇ ਪਰਮੇਸ਼ੁਰ, ਤੁਸੀਂ ਮੇਰੀ ਚੱਟਾਨ ਹੋ, ਇਸੇ ਲਈ ਆਪਣੇ ਨਾਂ ਦੇ ਚੰਗੇ ਵਾਸਤੇ, ਮੇਰੇ ਆਗੂ ਬਣੋ ਅਤੇ ਮੇਰੀ ਅਗਵਾਈ ਕਰੋ।
4 ਮੇਰੇ ਦੁਸ਼ਮਣਾਂ ਮੇਰੇ ਲਈ ਜਾਲ ਵਿਛਾਇਆ ਹੈ। ਮੈਨੂੰ ਉਨ੍ਹਾਂ ਦੇ ਜਾਲ ਤੋਂ ਬਚਾਉ। ਤੁਸੀਂ ਹੀ ਮੇਰਾ ਸੁਰਖਿਅਤ ਸਥਾਨ ਹੋ।
5 ਯਹੋਵਾਹ, ਤੁਸੀਂ ਹੀ ਪਰਮੇਸ਼ੁਰ ਹੋ ਜਿਸਤੇ ਸਾਨੂੰ ਭਰੋਸਾ ਹੈ। ਮੈਂ ਤੁਹਾਡੇ ਹੱਥ ਵਿੱਚ ਆਪਣੀ ਜਿੰਦ ਸੌਂਪਦਾ ਹਾਂ। ਮੈਨੂੰ ਬਚਾਉ।
6 ਮੈਂ ਉਨ੍ਹਾਂ ਨੂੰ ਨਫ਼ਰਤ ਕਰਦਾ ਹਾਂ ਜਿਹੜੇ ਝੂਠੇ ਦੇਵਤਿਆਂ ਦੀ ਪੂਜਾ ਕਰਦੇ ਹਨ। ਮੈਂ ਸਿਰਫ਼ ਯਹੋਵਾਹ ਵਿੱਚ ਹੀ ਯਕੀਨ ਰਖਦਾ ਹਾਂ।
7 ਹੇ ਪਰਮੇਸ਼ੁਰ, ਤੁਹਾਡੀ ਮਿਹਰਬਾਨੀ ਸਦਕਾ ਮੈਂ ਬਹੁਤ ਪ੍ਰਸੰਨ ਹਾਂ। ਤੁਸੀਂ ਮੇਰੀ ਬਿਪਤਾ ਦੇਖੀ ਹੈ। ਤੁਸੀਂ ਮੇਰੀਆਂ ਮੁਸੀਬਤਾਂ ਬਾਰੇ ਜਾਣਦੇ ਹੋ।
8 ਤੁਸੀਂ ਮੈਨੂੰ ਦੁਸ਼ਮਣਾਂ ਨੂੰ ਨਹੀਂ ਫ਼ੜਨ ਦੇਵੋਂਗੇ। ਤੁਸੀਂ ਮੈਨੂੰ ਉਨ੍ਹਾਂ ਦੇ ਜਾਲਾਂ ਤੋਂ ਮੁਕਤ ਕਰੋਂਗੇ।
9 ਯਹੋਵਾਹ, ਮੈਂ ਵੱਡੇ ਸਂਕਟਾਂ ਵਿੱਚ ਪਿਆ ਹਾਂ। ਇਸ ਲਈ ਮੇਰੇ ਉੱਤੇ ਮਿਹਰਬਾਨ ਹੋਵੋ। ਕਿਉਂਕਿ ਮੈਂ ਬਹੁਤ ਪਰੇਸ਼ਾਨ ਹਾਂ, ਮੇਰੀਆਂ ਅੱਖਾਂ ਵੀ, ਗਲਾ ਅਤੇ ਮਿਹਦਾ ਵੀ ਦੁੱਖ ਰਹੇ ਹਨ।
10 ਮੇਰੀ ਜਿੰਦ ਉਦਾਸੀ ਅੰਦਰ ਬੀਤ ਰਹੀ ਹੈ। ਆਹਾਂ ਵਿੱਚ, ਮੇਰੇ ਸਾਲ ਬੀਤਦੇ ਜਾ ਰਹੇ ਹਨ। ਮੇਰੀਆਂ ਮੁਸੀਬਤਾਂ ਮੈਨੂੰ ਕਮਜ਼ੋਰ ਬਣਾ ਰਹੀਆਂ ਹਨ। ਮੇਰੀ ਸ਼ਕਤੀ ਮੈਨੂੰ ਜਵਾਬ ਦੇ ਰਹੀ ਹੈ।
11 ਮੇਰੇ ਦੁਸ਼ਮਣ ਮੈਨੂੰ ਨਫ਼ਰਤ ਕਰਦੇ ਹਨ ਅਤੇ ਮੇਰੇ ਸਾਰੇ ਗੁਆਂਢੀ ਵੀ ਮੈਨੂੰ ਨਫ਼ਰਤ ਕਰਦੇ ਹਨ। ਮੇਰੇ ਸਾਰੇ ਰਿਸ਼ਤੇਦਾਰ ਰਾਹਾਂ ਵਿੱਚ ਮੇਰੇ ਵੱਲ ਤੱਕਦੇ ਹਨ। ਉਹ ਮੇਰੇ ਪਾਸੋਂ ਡਰਦੇ ਹਨ ਅਤੇ ਮੈਥੋਂ ਬਚਦੇ ਫ਼ਿਰਦੇ ਹਨ।
12 ਲੋਕ ਮੈਨੂੰ ਗੁਆਚੇ ਹੋਏ ਸੰਦ ਵਾਂਗ ਮੁਕੰਮਲ ਤੌਰ ਤੇ ਭੁੱਲ ਗਏ ਹਨ।
13 ਮੈਂ ਟਿਪ੍ਪਣੀਆਂ ਸੁਣਦਾ ਹਾਂ, ਜਿਹੜੀਆਂ ਲੋਕ ਮੇਰੇ ਬਾਰੇ ਆਖਦੇ ਹਨ। ਉਹ ਲੋਕੀਂ ਮੇਰੇ ਖਿਲਾਫ਼ ਹੋ ਗਏ ਹਨ ਅਤੇ ਮੈਨੂੰ ਮਾਰਨ ਦੀਆਂ ਵਿਉਂਤਾਂ ਬਣਾ ਰਹੇ ਹਨ।
14 ਹੇ ਯਹੋਵਾਹ, ਮੈਂ ਤੇਰੇ ਵਿੱਚ ਯਕੀਨ ਰਖਦਾ ਹਾਂ। ਤੁਸੀਂ ਮੇਰੇ ਪਰਮੇਸ਼ੁਰ ਹੋ।
15 ਮੇਰੀ ਜਿੰਦ ਤੁਹਾਡੇ ਹੱਥਾਂ ਵਿੱਚ ਹੈ। ਮੈਨੂੰ ਮੇਰੇ ਦੁਸ਼ਮਣਾਂ ਤੋਂ ਬਚਾਉ। ਕੁਝ ਲੋਕੀਂ ਮੇਰਾ ਪਿੱਛਾ ਕਰ ਰਹੇ ਹਨ। ਮੈਨੂੰ ਉਨ੍ਹਾਂ ਤੋਂ ਬਚਾਉ।
16 ਕਿਰਪਾ ਕਰਕੇ ਜੀ ਆਇਆਂ ਨੂੰ ਆਖੋ ਅਤੇ ਆਪਣੇ ਸੇਵਕਾਂ ਨੂੰ ਪ੍ਰਵਾਨ ਕਰੋ। ਮੇਰੇ ਉੱਤੇ ਮਿਹਰਬਾਨ ਹੋਵੋ ਅਤੇ ਮੈਨੂੰ ਬਚਾਉ।
17 ਹੇ ਯਹੋਵਾਹ, ਮੈਂ ਤੁਹਾਨੂੰ ਪ੍ਰਾਰਥਨਾ ਕੀਤੀ। ਇਸ ਲਈ ਮੈਂ ਨਿਰਾਸ਼ ਨਹੀਂ ਹੋਵਾਂਗਾ, ਪਰ ਬੁਰੇ ਲੋਕ ਨਿਰਾਸ਼ ਹੋਣਗੇ। ਉਹ ਕਬਰ ਵਿੱਚ ਖਾਮੋਸ਼ ਹੋਣਗੇ।
18 ਉਹ ਮੰਦੇ ਲੋਕ ਬਹੁਤ ਗੁਮਾਨੀ ਹਨ। ਉਹ ਆਪਣੇ ਬਾਰੇ ਸ੍ਵੈਂ-ਪ੍ਰਸ਼ਂਸਾ ਕਰਦੇ ਹਨ ਅਤੇ ਚੰਗੇ ਲੋਕਾਂ ਬਾਰੇ ਝੂਠ ਦਸ੍ਸਦੇ ਹਨ। ਪਰ ਉਨ੍ਹਾਂ ਦੇ ਝੂਠ ਬੋਲਣ ਵਾਲੇ ਬੁਲ੍ਹ ਖਾਮੋਸ਼ ਹੋ ਜਾਣਗੇ।
19 ਹੇ ਪਰਮੇਸ਼ੁਰ, ਤੁਸੀਂ ਆਪਣੇ ਚੇਲਿਆਂ ਲਈ ਅਨੇਕ ਅਦਭੁਤ ਚੀਜ਼ਾਂ ਛੁਪਾਕੇ ਰਖੀਆਂ ਹਨ। ਉਨ੍ਹਾਂ ਸਮੂਹ ਲੋਕਾਂ ਦੇ ਸਾਮ੍ਹਣੇ ਚੰਗੀਆਂ ਗੱਲਾਂ ਕਰੋ ਜਿਹੜੇ ਤੁਹਾਡੇ ਵਿੱਚ ਯਕੀਨ ਰਖਦੇ ਹਨ।
20 ਮੰਦੇ ਲੋਕੀਂ ਚੰਗੇ ਲੋਕਾਂ ਨੂੰ ਦੁੱਖ ਦੇਣ ਲਈ ਇਕਠੇ ਹੋ ਗਏ ਹਨ। ਉਹ ਮੰਦੇ ਲੋਕੀਂ ਲੜਾਈ ਛੇੜਨ ਦੀ ਕੋਸ਼ਿਸ਼ ਕਰਦੇ ਹਨ। ਪਰ ਤੁਸੀਂ ਉਨ੍ਹਾਂ ਚੰਗੇ ਲੋਕਾਂ ਨੂੰ ਲੁੱਟ ਲੈਂਦੇ ਹੋ ਅਤੇ ਉਨ੍ਹਾਂ ਦੀ ਰੱਖਿਆ ਕਰਦੇ ਹੋ। ਤੁਸੀਂ ਆਪਣੀ ਸ਼ਰਣ ਹੇਠਾਂ ਉਨ੍ਹਾਂ ਦੀ ਰੱਖਿਆ ਕਰੋ।
21 ਯਹੋਵਾਹ ਨੂੰ ਅਸੀਸ ਦਿਉ। ਉਸਨੇ ਮੇਰੇ ਲਈ ਆਪਣਾ ਸੱਚਾ ਪਿਆਰ ਦਰਸਾਇਆ ਸੀ। ਜਦੋਂ ਦੁਸ਼ਮਣਾਂ ਨੇ ਨਿਰਾਲੇ ਢੰਗ ਨਾਲ ਸ਼ਹਿਰ ਨੂੰ ਘੇਰਾ ਘਤਿਆ ਸੀ।
22 ਮੈਂ ਡਰਦਾ ਸਾਂ ਅਤੇ ਮੈਂ ਆਖਿਆ, "ਮੈਂ ਉਸ ਥਾਵੇਂ ਹਾਂ ਜਿਥੇ ਪਰਮੇਸ਼ੁਰ ਮੈਨੂੰ ਨਹੀਂ ਦੇਖ ਸਕਦਾ।" ਪਰ ਮੈਂ ਤੁਹਾਡੇ ਅੱਗੇ ਅਰਦਾਸ ਕੀਤੀ, ਹੇ ਪਰਮੇਸ਼ੁਰ, ਅਤੇ ਤੁਸੀਂ ਮਦਦ ਲਈ ਮੇਰੀ ਉੱਚੀ ਪੁਕਾਰ ਸੁਣ ਲਈ।
23 ਪਰਮੇਸ਼ੁਰ ਦੇ ਚੇਲਿਉ, ਤੁਹਾਨੂੰ ਪਰਮੇਸ਼ੁਰ ਨੂੰ ਪਿਆਰ ਕਰਨਾ ਚਾਹੀਦਾ ਹੈ। ਯਹੋਵਾਹ ਉਨ੍ਹਾਂ ਦੀ ਰੱਖਿਆ ਕਰਦਾ ਹੈ ਜੋ ਉਸਦੇ ਵਫ਼ਾਦਾਰ ਹਨ। ਪਰ ਉਹ ਉਨ੍ਹਾਂ ਲੋਕਾਂ ਨੂੰ ਦੰਡ ਦਿੰਦਾ ਹੈ ਜੋ ਆਪਣੀ ਹੀ ਤਾਕਤ ਬਾਰੇ ਸ਼ੇਖੀ ਮਾਰਦੇ ਹਨ। ਉਹ ਉਨ੍ਹਾਂ ਨੂੰ ਢੁਕਵਾਂ ਦੰਡ ਦਿੰਦਾ ਹੈ।
24 ਤੁਸੀਂ ਸਾਰੇ ਜਿਹੜੇ ਪਰਮੇਸ਼ੁਰ ਦੀ ਮਦਦ ਲਈ ਇੰਤਜ਼ਾਰ ਕਰ ਰਹੇ ਹੋਂ, ਤਕੜੇ ਅਤੇ ਬਹਾਦੁਰ ਬਣੋ।