ਜ਼ਬੂਰ
ਕਾਂਡ 148
1 ਯਹੋਵਾਹ ਦੀ ਉਸਤਤਿ ਕਰੋ। ਉਤਲੇ ਦੂਤੋਂ, ਸਵਰਗ ਵਿੱਚੋਂ ਯਹੋਵਾਹ ਦੀ ਉਸਤਤਿ ਕਰੋ।
2 ਤੁਸੀਂ ਸਾਰੇ ਦੂਤੋਂ, ਯਹੋਵਾਹ ਦੀ ਉਸਤਤਿ ਕਰੋ। ਉਸਦੀ ਸਾਰੀ ਫ਼ੌਜ ਵਾਲਿਉ, ਉਸਦੀ ਉਸਤਤਿ ਕਰੋ।
3 ਸੂਰਜ ਅਤੇ ਚੰਨ, ਯਹੋਵਾਹ ਦੀ ਉਸਤਤਿ ਕਰੋ। ਤਾਰਿਉ ਅਤੇ ਆਕਾਸ਼ ਦੀਉ ਰੌਸ਼ਨੀਉ, ਉਸਦੀ ਉਸਤਤਿ ਕਰੋ।
4 ਯਹੋਵਾਹ ਦੀ ਉਸਤਤਿ ਕਰੋ, ਸਭ ਤੋਂ ਉੱਚੇ ਸਵਰਗ ਵਿੱਚ ਆਕਾਸ਼ ਉਤਲੇ ਪਾਣੀਉ, ਉਸਦੀ ਉਸਤਤਿ ਕਰੋ।
5 ਯਹੋਵਾਹ ਦੇ ਨੇਮ ਦੀ ਉਸਤਤਿ ਕਰੋ। ਕਿਉਂ? ਕਿਉਂਕਿ ਪਰਮੇਸ਼ੁਰ ਨੇ ਆਦੇਸ਼ ਦਿੱਤਾ ਅਤੇ ਸਾਡੇ ਸਾਰਿਆਂ ਦੀ ਸਾਜਨਾ ਹੋਈ।
6 ਪਰਮੇਸ਼ੁਰ ਨੇ ਇਹ ਚੀਜ਼ਾ ਸਦਾ ਵਾਸਤੇ ਰਹਿਣ ਲਈ ਬਣਾਈਆ। ਪਰਮੇਸ਼ੁਰ ਨੇ ਨੇਮ ਬਣਾਏ ਜਿਹੜੇ ਕਦੀ ਨਹੀਂ ਮੁੱਕਣਗੇ।
7 ਧਰਤੀ ਉਤਲੀ ਹਰ ਸ਼ੈਅ, ਯਹੋਵਾਹ ਦੀ ਉਸਤਤਿ ਕਰੋ। ਮਹਾ ਸਾਗਰ ਅਤੇ ਉਸ ਵਿਚਲੇ ਜਾਨਵਰੋ, ਯਹੋਵਾਹ ਦੀ ਉਸਤਤਿ ਕਰੋ।
8 ਯਹੋਵਾਹ ਨੇ ਅੱਗ ਅਤੇ ਗਢ਼ਿਆ ਨੂੰ ਬਰਫ਼ ਅਤੇ ਧੂਂਏ ਨੂੰ ਅਤੇ ਸਾਰੀਆ ਤੂਫ਼ਾਨੀ ਹਵਾਵਾ ਨੂੰ ਬਣਾਇਆ।
9 ਪਰਮੇਸ਼ੁਰ ਨੇ, ਪਹਾੜ ਅਤੇ ਪਹਾੜੀਆ ਨੂੰ, ਫ਼ਲਦਾਰ ਰੁਖ੍ਖਾ ਅਤੇ ਦਿਉਦਾਰ ਦੇ ਰੁੱਖਾਂ ਨੂੰ ਬਣਾਇਆ।
10 ਪਰਮੇਸ਼ੁਰ ਨੇ ਜੰਗਲੀ ਜਾਨਵਰਾ, ਪਸ਼ੂਆ ਅਤੇ ਪਂਛੀਆ, ਰੀਂਗਣ ਵਾਲੇ ਜੀਵਾ ਅਤੇ ਪਰਿਂਦਿਆ ਨੂੰ ਸਾਜਿਆ।
11 ਪਰਮੇਸ਼ੁਰ ਨੇ ਧਰਤੀ ਉੱਤੇ ਰਾਜਿਆ ਅਤੇ ਕੌਮਾਂ ਨੂੰ ਬਣਾਇਆ ਪਰਮੇਸ਼ੁਰ ਨੇ ਆਗੂਆ ਅਤੇ ਨਿਆਕਾਰਾ ਨੂੰ ਬਣਾਇਆ।
12 ਪਰਮੇਸ਼ੁਰ ਨੇ, ਜਵਾਨ ਆਦਮੀ ਅਤੇ ਔਰਤ ਨੂੰ ਬਣਾਇਆ। ਪਰਮੇਸ਼ੁਰ ਨੇ ਬੁਢੇ ਅਤੇ ਜਵਾਨ ਲੋਕਾਂ ਨੂੰ ਬਣਾਇਆ।
13 ਯਹੋਵਾਹ ਦੇ ਨਾਮ ਦੀ ਉਸਤਤਿ ਕਰੋ। ਸਦਾ ਹੀ ਉਸਦੇ ਨਾਮ ਦੀ ਉਸਤਤਿ ਕਰੋ! ਸਵਰਗ ਅਤੇ ਧਰਤੀ ਦੀ ਹਰ ਸ਼ੈਅ, ਉਸਦੀ ਉਸਤਤਿ ਕਰ।
14 ਪਰਮੇਸ਼ੁਰ ਆਪਣੇ ਲੋਕਾ ਨੂੰ ਮਜ਼ਬੂਤ ਬਣਾਵੇਗਾ। ਲੋਕ ਪਰਮੇਸ਼ੁਰ ਦੇ ਅਨੁਯਾਈਆ ਦੀ ਉਸਤਤਿ ਕਰਨਗੇ। ਲੋਕ ਇਸਰਾਏਲ ਦੀ ਉਸਤਤਿ ਕਰਨਗੇ। ਉਹੀ ਲੋਕ ਹਨ ਜਿਨ੍ਹਾਂ ਲਈ ਯਹੋਵਾਹ ਲੜਦਾ ਹੈ। ਯਹੋਵਾਹ ਦੀ ਉਸਤਤਿ ਕਰੋ।