ਯਰਮਿਆਹ
ਕਾਂਡ 6
1 ਬਿਨਯਾਮੀਨ ਦੇ ਲੋਕੋ, ਜਾਨ ਬਚਾਉਣ ਲਈ ਭੱਜ ਜਾਓ, ਯਰੂਸ਼ਲਮ ਸ਼ਹਿਰ ਤੋਂ ਭੱਜ ਜਾਓ! ਤਿਕਊ ਸ਼ਹਿਰ ਵਿੱਚ ਜੰਗ ਦੀ ਤੂਰ੍ਹੀ ਵਜਾ ਦਿਓ। ਬੈਤ-ਹਕਰਮ ਦੇ ਸ਼ਹਿਰ ਵਿੱਚ ਚਿਤਾਵਨੀ ਦਾ ਝੰਡਾ ਉੱਚਾ ਕਰ ਦਿਓ! ਇਹੀ ਗੱਲਾਂ ਕਰੋ ਕਿਉਂ ਕਿ ਉੱਤਰ ਵੱਲੋਂ ਤਬਾਹੀ ਆਉਣ ਵਾਲੀ ਹੈ। ਤੁਹਾਡੇ ਲਈ ਭਿਆਨਕ ਤਬਾਹੀ ਆ ਰਹੀ ਹੈ।
2 ਸੀਯੋਨ ਦੀਏ ਧੀਏ, ਤੂੰ ਇੱਕ ਖੂਬਸੂਰਤ ਚਰਾਂਦ ਵਰਗੀ ਹੈਂ।
3 ਅਯਾਲੀ ਯਰੂਸ਼ਲਮ ਵਿੱਚ ਆਉਂਦੇ ਨੇ ਅਤੇ ਆਪਣੇ ਇੱਜੜਾਂ ਨੂੰ ਲਿਆਉਂਦੇ ਨੇ। ਉਹ ਉਸਦੇ ਆਲੇ-ਦੁਆਲੇ ਡੇਰਾ ਲਾ ਦਿੰਦੇ ਨੇ। ਹਰ ਅਯਾਲੀ ਆਪਣੇ ਇੱਜੜ ਦੀ ਦੇਖ-ਭਾਲ ਕਰਦਾ ਹੈ।
4 "ਯਰੂਸ਼ਲਮ ਨਾਲ ਲੜਨ ਲਈ ਤਿਆਰ ਹੋ ਜਾਓ। ਉੱਠੋ! ਅਸੀਂ ਦੁਪਿਹਰ ਵੇਲੇ ਸ਼ਹਿਰ ਉੱਤੇ ਹਮਲਾ ਕਰਾਂਗੇ। "ਨਹੀਂ! ਪਰ ਪਹਿਲਾਂ ਹੀ ਦੇ ਹੋ ਚੁੱਕੀ ਹੈ, ਅਤੇ ਤਿ੍ਰਕਾਲਾਂ ਦੀਆਂ ਛਾਵਾਂ ਲੰਮੀਆਂ ਹੋ ਰਹੀਆਂ ਨੇ।
5 ਇਸਲਈ ਉੱਠ ਖਲੋਵੋ! ਅਸੀਂ ਸ਼ਹਿਰ ਉੱਤੇ ਰਾਤ ਵੇਲੇ ਹਮਲਾ ਕਰਾਂਗੇ! ਆਓ ਮਜ਼ਬੂਤ ਕੰਧਾਂ ਨੂੰ ਮਜ਼ਬੂਤ ਕਰ ਦੇਈਏ, ਜਿਹੜੀਆਂ ਯਰੂਸ਼ਲਮ ਦੇ ਚਾਰ-ਚੁਫ਼ੇਰੇ ਹਨ।"
6 ਇਹੀ ਹੈ ਜੋ ਸਰਬ ਸ਼ਕਤੀਮਾਨ ਯਹੋਵਾਹ ਆਖਦਾ ਹੈ: "ਯਰੂਸ਼ਲਮ ਦੁਆਲੇ ਦੇ ਰੁੱਖਾਂ ਨੂੰ ਮਿਣ ਲਵੋ। ਇਸਦੇ ਸਾਮ੍ਹਣੇ ਮਿੱਟੀ ਦਾ ਬੰਨ੍ਹ ਉਸਾਰ ਦਿਓ। ਇਸ ਸ਼ਹਿਰ ਅੰਦਰ ਦਮਨ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਹੈ, ਅਤੇ ਇਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ!
7 ਖੂਹ ਦਾ ਪਾਣੀ ਤਾਜ਼ਾ ਰਹਿੰਦਾ ਹੈ। ਇਸੇ ਤਰ੍ਹਾਂ ਹੀ, ਯਰੂਸ਼ਲਮ ਆਪਣੇ ਪਾਪ ਨੂੰ ਤਾਜ਼ਾ ਰੱਖਦਾ ਹੈ। ਮੈਂ ਹਰ ਵੇਲੇ ਇਸ ਸ਼ਹਿਰ ਵਿੱਚ ਲੁੱਟ-ਮਾਰ ਅਤੇ ਹਿੰਸਾ ਬਾਰੇ ਸੁਣਦਾ ਹਾਂ। ਅਤੇ ਯਰੂਸ਼ਲਮ ਵਿੱਚ ਹਮੇਸ਼ਾ ਬਿਮਾਰੀ ਅਤੇ ਜ਼ਖਮ ਵੇਖਦਾ ਹਾਂ।
8 ਯਰੂੂੁਸ਼ਲਮ, ਇਸ ਚਿਤਾਵਨੀ ਨੂੰ ਪ੍ਰਵਾਨ ਕਰ। ਜੇ ਤੂੰ ਇਸ ਨੂੰ ਨਾ ਸੁਣਿਆ ਤਾਂ ਮੈਂ ਤੇਰੇ ਕੋਲੋਂ ਮੂੰਹ ਮੋੜ ਲਵਾਂਗਾ। ਮੈਂ ਤੇਰੀ ਧਰਤੀ ਨੂੰ ਮਾਰੂਬਲ ਬਣਾ ਦਿਆਂਗਾ। ਓਥੇ ਕੋਈ ਵੀ ਬੰਦਾ ਨਹੀਂ ਰਹਿ ਸਕੇਗਾ।"
9 ਇਹੀ ਹੈ ਜੋ ਸਰਬ ਸ਼ਕਤੀਮਾਨ ਯਹੋਵਾਹ ਆਖਦਾ ਹੈ: "ਇਸਰਾਏਲ ਦੇ ਲੋਕਾਂ ਨੂੰ ਇਕਠਿਆਂ ਕਰੋ, ਜਿਹੜੇ ਆਪਣੀ ਧਰਤੀ ਉੱਤੇ ਬਚ ਗਏ ਸਨ। ਉਨ੍ਹਾਂ ਨੂੰ ਓਸੇ ਤਰ੍ਹਾਂ ਇਕਠਿਆਂ ਕਰੋ ਜਿਵੇਂ ਤੁਸੀਂ ਅੰਗੂਰੀ ਵੇਲ ਤੋਂ ਬਚੇ-ਖੁਚੇ ਅੰਗੂਰ ਤੋਂੜਦੇ ਹੋ। ਹਰ ਵੇਲ ਦੀ ਜਾਂਚ ਕਰੋ ਜਿਵੇਂ ਕਾਮਾ ਹਰ ਵੇਲ ਦੀ ਜਾਂਚ ਕਰਦਾ ਹੈ, ਜਦੋਂ ਉਹ ਅੰਗੂਰ ਤੋੜਦਾ ਹੈ।"
10 ਮੈਂ ਕਿਸ ਨਾਲ ਗੱਲ ਕਰ ਸਕਦਾ ਹਾਂ? ਮੈਂ ਕਿਸ ਨੂੰ ਚਿਤਾਵਨੀ ਦੇ ਸਕਦਾ ਹਾਂ? ਮੇਰੀ ਗੱਲ ਕੌਣ ਸੁਣੇਗਾ? ਇਸਰਾਏਲ ਦੇ ਲੋਕਾਂ ਨੇ ਆਪਣੇ ਕੰਨ ਬੰਦ ਕਰ ਲੇ ਨੇ, ਇਸ ਲਈ ਉਹ ਮੇਰੀਆਂ ਚਿਤਾਵਨੀਆਂ ਨਹੀਂ ਸੁਣਦੇ। ਲੋਕ ਯਹੋਵਾਹ ਦੀਆਂ ਸਾਖੀਆਂ ਨੂੰ ਪਸੰਦ ਨਹੀਂ ਕਰਦੇ। ਉਹ ਉਸਦੇ ਸੰਦੇਸ਼ ਨੂੰ ਨਹੀਂ ਸੁਣਨਾ ਚਾਹੁੰਦੇ।
11 ਪਰ ਮੈਂ ਯਹੋਵਾਹ ਦੇ ਕਹਿਰ ਨਾਲ ਭਰਿਆ ਹੋਇਆ ਹਾਂ! ਮੈਂ ਇਸ ਨੂੰ ਅੰਦਰ ਸਾਂਭ ਕੇ ਬਕ੍ਕ ਗਿਆ ਹਾਂ! "ਯਹੋਵਾਹ ਦਾ ਕਹਿਰ ਉਨ੍ਹਾਂ ਬੱਚਿਆਂ ਉੱਤੇ ਡੋਲ੍ਹ ਦੇਵੋ, ਜੋ ਗਲੀਆਂ ਅੰਦਰ ਖੇਡਦੇ ਨੇ। ਯਹੋਵਾਹ ਦੇ ਕਹਿਰ ਨੂੰ ਇਕੱਠੇ ਹੋਕੇ ਮਿਲ ਬੈਠੇ ਨੌਜਵਾਨਾਂ ਉੱਤੇ ਡੋਲ੍ਹ ਦੇਵੋ। ਪਤੀ ਅਤੇ ਪਤਨੀ ਦੋਹਾਂ ਨੂੰ ਹੀ ਫ਼ੜ ਲਿਆ ਜਾਵੇਗਾ। ਸਾਰੇ ਬਿਰਧ ਲੋਕਾਂ ਨੂੰ ਵੀ ਫ਼ੜ ਲਿਆ ਜਾਵੇਗਾ।
12 ਉਨ੍ਹਾਂ ਦੇ ਘਰ ਹੋਰਨਾਂ ਲੋਕਾਂ ਨੂੰ ਦੇ ਦਿੱਤੇ ਜਾਣਗੇ। ਉਨ੍ਹਾਂ ਦੇ ਖੇਤ ਅਤੇ ਉਨ੍ਹਾਂ ਦੀਆਂ ਪਤਨੀਆਂ ਹੋਰਨਾਂ ਲੋਕਾਂ ਨੂੰ ਦੇ ਦਿੱਤੀਆਂ ਜਾਣਗੀਆਂ। ਮੈਂ ਆਪਣੇ ਹੱਥ ਚੁਕ੍ਕਾਂਗਾ ਅਤੇ ਯਹੂਦਾਹ ਦੇ ਲੋਕਾਂ ਨੂੰ ਸਜ਼ਾ ਦੇਵਾਂਗਾ।" ਇਹ ਸੰਦੇਸ਼ ਯਹੋਵਾਹ ਵੱਲੋਂ ਸੀ।
13 "ਇਸਰਾਏਲ ਦੇ ਸਾਰੇ ਹੀ ਲੋਕ ਹੋਰ-ਹੋਰ ਪੈਸਾ ਚਾਹੁੰਦੇ ਨੇ। ਸਾਰੇ ਹੀ ਲੋਕ, ਸਭ ਤੋਂ ਨਿਗੂਣਿਆਂ ਤੋਂ ਲੈਕੇ ਸਭ ਤੋਂ ਮਹੱਤਵਪੂਰਣ ਲੋਕਾਂ ਤੀਕ ਇਹੋ ਜਿਹੇ ਹੀ ਹਨ। ਸਾਰੇ ਹੀ ਲੋਕ, ਨਬੀਆਂ ਤੋਂ ਲੈਕੇ ਜਾਜਕਾਂ ਤੀਕ, ਬੋਲਦੇ ਨੇ ਝੂਠ।
14 ਉਹ ਮੇਰੇ ਲੋਕਾਂ ਦੇ ਗੰਭੀਰ ਜ਼ਖਮਾਂ ਦਾ ਇੰਝ ਇਲਾਜ ਕਰਦੇ ਹਨ ਜਿਵੇਂ ਕਿ ਉਹ ਹਲਕੀਆਂ ਜਿਹੀਆਂ ਝਰੀਟਾਂ ਹੋਣ। ਆਖਦੇ ਨੇ ਉਹ, 'ਇਹ ਸਭ ਠੀਕ ਹੈ, ਹਰ ਚੀਜ਼ ਵਧੀਆ ਹੈ!' ਪਰ ਠੀਕ ਨਹੀਂ ਹੈ ਸਭ ਕੁਝ!
15 ਜਾਜਕਾਂ ਅਤੇ ਨਬੀਆਂ ਨੂੰ ਆਪਣੇ ਮੰਦੇ ਅਮਲਾਂ ਕਾਰਣ ਸ਼ਰਮਸਾਰ ਹੋਣਾ ਚਾਹੀਦਾ ਹੈ। ਪਰ ਉਹ ਬਿਲਕੁਲ ਹੀ ਸ਼ਰਮਸਾਰ ਨਹੀਂ ਹਨ। ਉਹ ਆਪਣੇ ਪਾਪਾਂ ਕਾਰਣ ਸ਼ਰਮ ਮਹਿਸੂਸ ਕਰਨਾ ਨਹੀਂ ਜਾਣਦੇ। ਇਸ ਲਈ ਉਨ੍ਹਾਂ ਨੂੰ ਹੋਰਨਾਂ ਦੇ ਨਾਲ ਹੀ ਸਜ਼ਾ ਮਿਲੇਗੀ। ਉਹ ਜ਼ਮੀਨ ਉੱਤੇ ਸੁੱਟ ਦਿੱਤੇ ਜਾਣਗੇ, ਜਦੋਂ ਮੈਂ ਲੋਕਾਂ ਨੂੰ ਸਜ਼ਾ ਦੇਵਾਂਗਾ।" ਯਹੋਵਾਹ ਨੇ ਇਹ ਗੱਲਾਂ ਆਖੀਆਂ।
16 ਯਹੋਵਾਹ ਇਹ ਗੱਲਾਂ ਆਖਦਾ ਹੈ: "ਚੁਰਾਹਿਆਂ ਉੱਤੇ ਖਲੋ ਜਾਵੋ ਅਤੇ ਦੇਖੋ। ਪੁੱਛੋ ਕਿ ਪੁਰਾਣੀ ਰਾਹ ਕਿੱਥੋ ਹੈ। ਪੁੱਛੋ ਕਿ ਚੰਗੀ ਰਾਹ ਕਿਹੜੀ ਹੈ ਅਤੇ ਓਸੇ ਰਾਹ ਉੱਤੇ ਤੁਰੋ। ਜੇ ਤੁਸੀਂ ਅਜਿਹਾ ਕਰੋਂਗੇ, ਤੁਹਾਨੂੰ ਆਪਣੇ ਲਈ ਅਰਾਮ ਮਿਲੇਗਾ। ਪਰ ਤੁਸੀਂ ਲੋਕਾਂ ਨੇ ਆਖਿਆ ਹੈ, 'ਅਸੀਂ ਨੇਕੀ ਦੇ ਰਾਹ ਉੱਤੇ ਨਹੀਂ ਤੁਰਾਂਗੇ!'
17 ਮੈਂ ਤੁਹਾਡੀ ਨਿਗਰਾਨੀ ਕਰਨ ਲਈ, ਪਹਿਰੇਦਾਰਾਂ ਨੂੰ ਚੁਣਿਆ ਸੀ। ਮੈਂ ਉਨ੍ਹਾਂ ਨੂੰ ਆਖਿਆ ਸੀ, 'ਜੰਗੀ ਤੂਰ੍ਹੀਆਂ ਦੀਆਂ ਅਵਾਜ਼ਾਂ ਨੂੰ ਧਿਆਨ ਨਾਲ ਸੁਣਦੇ ਰਹਿਣਾ।' ਪਰ ਉਨ੍ਹਾਂ ਨੇ ਆਖਿਆ, 'ਅਸੀਂ ਨਹੀਂ ਸੁਣਾਂਗੇ!'
18 ਇਸ ਲਈ, ਤੁਸੀਂ ਸਮੂਹ ਕੌਮਾਂ ਦੇ ਲੋਕੋ ਸੁਣੋ! ਉਨ੍ਹਾਂ ਦੇਸ਼ਾਂ ਦੇ ਤੁਸੀਂ ਲੋਕੋ, ਧਿਆਨ ਦੇਵੋ!
19 ਧਰਤੀ ਦੇ ਲੋਕੋ, ਇਸਨੂੰ ਸੁਣੋ। ਮੈਂ ਯਹੂਦਾਹ ਦੇ ਲੋਕਾਂ ਲਈ ਤਬਾਹੀ ਲਿਆਉਣ ਜਾ ਰਿਹਾ ਹਾਂ। ਉਨ੍ਹਾਂ ਸਾਰੀਆਂ ਮੰਦੀਆਂ ਯੋਜਨਾਵਾਂ ਕਾਰਣ ਜਿਹੜੀਆਂ ਉਨ੍ਹਾਂ ਨੇ ਬਣਾਈਆਂ ਸਨ। ਅਤੇ ਇਸ ਲਈ ਕਿ ਉਨ੍ਹਾਂ ਨੇ ਮੇਰੇ ਸੰਦੇਸ਼ਾਂ ਨੂੰ ਅਣਸੁਣਿਆਂ ਕਰ ਦਿੱਤਾ ਸੀ। ਉਨ੍ਹਾਂ ਲੋਕਾਂ ਨੇ ਮੇਰੀ ਬਿਵਸਬਾ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ।"
20 ਯਹੋਵਾਹ ਆਖਦਾ ਹੈ, "ਤੁਸੀਂ ਸ਼ਬਾ ਦੇ ਦੇਸ਼ ਤੋਂ ਮੇਰੇ ਲਈ ਧੂਫ਼ ਕਿਉਂ ਲੈਕੇ ਆਉਂਦੇ ਹੋ? ਤੁਸੀਂ ਦੂਰ-ਦੁਰਾਡੇ ਦੇਸ਼ਾਂ ਤੋਂ ਮੇਰੇ ਲਈ ਗੰਨੇ ਕਿਉਂ ਲੈਕੇ ਆਉਂਦੇ ਹੋ? ਤੁਹਾਡੀਆਂ ਹੋਮ ਦੀਆਂ ਭੇਟਾਂ ਮੈਨੂੰ ਖੁਸ਼ੀ ਨਹੀਂ ਦਿੰਦੀਆਂ। ਤੁਹਾਡੀਆਂ ਬਲੀਆਂ ਮੈਨੂੰ ਪ੍ਰਸੰਨ ਨਹੀਂ ਕਰਦੀਆਂ।"
21 ਇਸ ਲਈ ਇਹੀ ਹੈ ਜੋ ਯਹੋਵਾਹ ਆਖਦਾ ਹੈ, "ਮੈਂ ਯਹੂਦਾਹ ਦੇ ਲੋਕਾਂ ਨੂੰ ਮੁਸ਼ਕਲਾਂ ਦੇਵਾਂਗਾ, ਉਹ ਉਨ੍ਹਾਂ ਪੱਥਰ ਵਰਗੇ ਹੋਣਗੇ, ਜਿਨ੍ਹਾਂ ਤੋਂ ਲੋਕ ਠੋਕਰ ਖਾਕੇ ਡਿੱਗਦੇ ਨੇ। ਪਿਤਾ ਅਤੇ ਪੁੱਤਰ ਉਨ੍ਹਾਂ ਤੋਂ ਠੋਕਰ ਖਾਣਗੇ। ਮਿੱਤਰ ਅਤੇ ਗੁਆਂਢੀ ਮਾਰੇ ਜਾਣਗੇ।"
22 ਇਹੀ ਹੈ ਜੋ ਯਹੋਵਾਹ ਆਖਦਾ ਹੈ: "ਉੱਤਰ ਵੱਲੋਂ ਕੋਈ ਫ਼ੌਜ ਆ ਰਹੀ ਹੈ। ਧਰਤੀ ਦੀਆਂ ਦੂਰ-ਦੁਰਾਡੀਆਂ ਥਾਵਾਂ ਉੱਤੋਂ ਇੱਕ ਮਹਾਨ ਕੌਮ ਆ ਰਹੀ ਹੈ।
23 ਸਿਪਾਹੀਆਂ ਨੇ ਤੀਰ-ਕਮਾਨ ਅਤੇ ਬਰਛੇ ਚੁੱਕੇ ਹਨ, ਉਹ ਜ਼ਾਲਮ ਹਨ। ਉਨ੍ਹਾਂ ਕੋਲ ਕੋਈ ਰਹਿਮ ਨਹੀਂ। ਉਹ ਇੰਨੇ ਤਾਕਤਵਰ ਨੇ। ਉਹ ਸਮੁੰਦਰ ਵਰਗੀ ਗਰਜ ਪੈਦਾ ਕਰਦੇ ਨੇ, ਜਦੋਂ ਵੀ ਉਹ ਘੋੜਸਵਾਰੀ ਕਰਦੇ ਨੇ। ਉਹ ਫ਼ੌਜ ਲੜਾਈ ਲਈ ਤਿਆਰ ਹੋਕੇ ਆ ਰਹੀ ਹੈ। ਉਹ ਫ਼ੌਜ ਤੇਰੇ ਉੱਤੇ, ਸੀਯੋਨ ਦੀਏ ਧੀਏ, ਹਮਲਾ ਕਰਨ ਲਈ ਆ ਰਹੀ ਹੈ।"
24 ਅਸਾਂ ਉਸ ਫ਼ੌਜ ਦੀ ਖਬਰ ਸੁਣੀ ਹੈ। ਅਸੀਂ ਆਪਣੀਆਂ ਮੁਸੀਬਤਾਂ ਅੰਦਰ ਘਿਰੇ ਹੋਏ ਮਹਿਸੂਸ ਕਰਦੇ ਹਾਂ। ਅਸੀਂ ਡਰ ਕਾਰਣ ਬੇਸਹਾਰਾ ਹਾਂ। ਅਸੀਂ ਉਸ ਔਰਤ ਵਰਗੇ ਹਾਂ, ਜਿਹੜੀ ਬਾਲਕ ਨੂੰ ਜੰਮ ਰਹੀ ਹੈ।
25 ਖੇਤਾਂ ਅੰਦਰ ਨਾ ਜਾਵੋ। ਸੜਕਾਂ ਉੱਤੇ ਨਾ ਜਾਓ। ਕਿਉਂ ਕਿ ਦੁਸ਼ਮਣ ਕੋਲ ਤਲਵਾਰਾਂ ਨੇ ਅਤੇ ਹਰ ਥਾਂ ਖਤਰਾ ਮਂਡਲਾ ਰਿਹਾ ਹੈ।
26 ਮੇਰੇ ਲੋਕੋ, ਸੋਗ ਦੇ ਬਸਤਰ ਪਹਿਨ ਲਵੋ ਅਤੇ ਰਾਖ ਅੰਦਰ ਲਿਟੋ। ਮੋੇ ਲੋਕਾਂ ਲਈ ਉੱਚੀ-ਉੱਚੀ ਰੋਵੋ। ਇਸ ਤਰ੍ਹਾਂ ਰੋਵੋ ਜਿਵੇਂ ਅਸੀਂ ਇੱਕਲੌਤਾ ਪੁੱਤਰ ਗੁਆ ਲਿਆ ਹੋਵੇ। ਇਹੀ ਗੱਲਾਂ ਕਰੋ ਕਿਉਂ ਕਿ ਤਬਾਹੀ ਲਿਆਉਣ ਵਾਲਾ ਬਹੁਤ ਛੇਤੀ ਸਾਡੇ ਵੱਲ ਆਵੇਗਾ।
27 "ਯਿਰਮਿਯਾਹ, ਮੈਂ, ਯਹੋਵਾਹ ਨੇ ਤੈਨੂੰ ਉਸ ਕਾਰੀਗਰ ਵਾਂਗੂ ਸਾਜਿਆ ਸੀ ਜਿਹੜਾ ਧਾਤਾਂ ਨੂੰ ਪਰਖਦਾ ਹੈ। ਤੂੰ ਮੇਰੇ ਲੋਕਾਂ ਦੀ ਪਰਖ ਕਰੇਂਗਾ ਅਤੇ ਉਨ੍ਹਾਂ ਦੇ ਜੀਵਨ ਢੰਗ ਦੀ ਨਿਗਰਾਨੀ ਕਰੇਂਗਾ।
28 ਉਹ ਸਾਰੇ ਹੀ ਮੇਰੇ ਖਿਲਾਫ਼ ਹੋ ਗਏ ਨੇ, ਅਤੇ ਉਹ ਬਹੁਤ ਜ਼ਿੱਦੀ ਹਨ। ਉਹ ਲੋਕਾਂ ਬਾਰੇ ਮੰਦਾ ਬੋਲਦੇ ਨੇ। ਉਹ ਉਸ ਤਾਂਬੇ ਅਤੇ ਲੋਹੇ ਵਰਗੇ ਹਨ। ਜਿਨ੍ਹਾਂ ਉੱਤੇ ਜੰਗ ਲਗਿਆ ਹੁੰਦਾ ਹੈ।
29 ਉਹ ਉਸ ਕਾਰੀਗਰ ਵਰਗੇ ਹਨ ਜਿਸਨੇ ਚਾਂਦੀ ਨੂੰ ਸ਼ੁਧ ਕਰਨ ਦੀ ਕੋਸ਼ਿਸ਼ ਕੀਤੀ ਸੀ। ਧੌਁਖਣੀ ਨੇ ਬਹੁਤ ਤੇਜ਼ ਹਵਾ ਦਿੱਤੀ ਅਤੇ ਅੱਗ ਬਹੁਤ ਤਿਖੇਰੀ ਹੋ ਗਈ, ਪਰ ਅੱਗ ਵਿੱਚੋਂ ਸਿਰਫ਼ ਸਿਕ੍ਕਾ ਹੀ ਨਿਕਲਿਆ! ਕਾਰੀਗਰ ਨੇ ਉਸ ਚਾਂਦੀ ਨੂੰ ਸ਼ੁਧ ਕਰਨ ਦੀ ਕੋਸ਼ਿਸ਼ ਵਿੱਚ ਆਪਣਾ ਵਕਤ ਜ਼ਾਇਆ ਕੀਤਾ। ਇਸੇ ਤਰ੍ਹਾਂ ਹੀ, ਮੇਰੇ ਬੰਦਿਆਂ ਅੰਦਰੋਂ ਬਦੀ ਦੂਰ ਨਹੀਂ ਕੀਤੀ ਜਾ ਸਕਦੀ।
30 ਮੇਰੇ ਬੰਦਿਆਂ ਨੂੰ ਸਦਿਆ ਜਾਵੇਗਾ, 'ਰਦ੍ਦ ਕੀਤੀ ਗਈ ਚਾਂਦੀ' ਉਨ੍ਹਾਂ ਨੂੰ ਇਹ ਨਾਮ ਦਿੱਤਾ ਜਾਵੇਗਾ ਕਿਉਂ ਕਿ ਉਨ੍ਹਾਂ ਨੇ ਯਹੋਵਾਹ ਨੂੰ ਪ੍ਰਵਾਨ ਨਹੀਂ ਕੀਤਾ ਸੀ।"