ਯਰਮਿਆਹ
ਕਾਂਡ 52
1 ਸਿਦਕੀਯਾਹ ਉਦੋਂ 21 ਵਰ੍ਹਿਆਂ ਦਾ ਸੀ ਜਦੋਂ ਉਹ ਯਹੂਦਾਹ ਦਾ ਰਾਜਾ ਬਣਿਆ। ਸਿਦਕੀਯਾਹ ਨੇ ਯਰੂਸ਼ਲਮ ਵਿੱਚ 11 ਸਾਲ ਰਾਜ ਕੀਤਾ। ਉਸਦੀ ਮਾਤਾ ਦਾ ਨਾਮ ਹਮੂਟਲ ਸੀ ਜਿਹੜੀ ਕਿ ਯਿਰਮਿਯਾਹ ਦੀ ਧੀ ਸੀ। ਹਮੂਤਲ ਦਾ ਪਰਿਵਾਰ ਲਿਬਨਾਹ ਕਸਬੇ ਦਾ ਸੀ।
2 ਸਿਦਕੀਯਾਹ ਨੇ ਮੰਦੇ ਕੰਮ ਕੀਤੇ ਜਿਵੇਂ ਕਿ ਯਹੋਯਾਕੀਮ ਨੇ ਕੀਤੇ ਸੀ। ਯਹੋਵਾਹ ਨੇ ਸਿਦਕੀਯਾਹ ਨੂੰ ਇਹ ਮੰਦੇ ਕੰਮ ਕਰਦਿਆਂ ਪਸੰਦ ਨਹੀਂ ਕੀਤਾ।
3 ਯਰੂਸ਼ਲਮ ਅਤੇ ਯਹੂਦਾਹ ਨਾਲ ਭਿਆਨਕ ਗੱਲਾਂਵਾਪਰੀਆਂ ਕਿਉਂ ਕਿ ਯਹੋਵਾਹ ਉਨ੍ਹਾਂ ਨਾਲ ਨਾਰਾਜ਼ ਸੀ। ਅੰਤ ਵਿੱਚ ਯਹੋਵਾਹ ਨੇ ਯਰੂਸ਼ਲਮ ਤੇ ਯਹੂਦਾਹ ਦੇ ਲੋਕਾਂ ਨੂੰ ਆਪਣੀਆਂ ਨਜ਼ਰਾਂ ਤੋਂ ਦੂਰ ਕਰ ਦਿੱਤਾ।ਸਿਦਕੀਯਾਹ ਨੇ ਬਾਬਲ ਦੇ ਰਾਜੇ ਦੇ ਵਿਰੁੱਧ ਬਗਾਵਤ ਕੀਤੀ।
4 ਇਸ ਲਈ ਸਿਦਕੀਯਾਹ ਦੀ ਹਕੂਮਤ ਦੇ ਨੌਵੇਂ ਵਰ੍ਹੇ ਵਿੱਚ ਦਸਵੇਂ ਮਹੀਨੇ ਦੇ 10 ਵੇਂ ਦਿਨ ਬਾਬਲ ਦੇ ਰਾਜੇ ਨਬੂਕਦਨੱਸਰ ਨੇ ਯਰੂਸ਼ਲਮ ਉੱਤੇ ਚੜਾਈ ਕਰ ਦਿੱਤੀ ਨਬੂਕਦਨੱਸਰ ਦੇ ਨਾਲ ਉਸਦੀ ਸਾਰੀ ਫ਼ੌਜ ਸੀ। ਬਾਬਲ ਦੀ ਫ਼ੌਜ ਨੇ ਯਰੂਸ਼ਲਮ ਦੇ ਬਾਹਰ ਡੇਰਾ ਲਾ ਲਿਆ। ਫ਼ਿਰ ਉਨ੍ਹਾਂ ਨੇ ਸ਼ਹਿਰ ਦੀਆਂ ਦੀਵਾਰਾਂ ਦੁਆਲੇ ਢਾਲਾਂ ਬਣਾ ਲਈਆਂ ਤਾਂ ਜੋ ਉਹ ਕੰਧਾਂ ਉੱਤੇ ਚੜ ਸਕਣ।
5 ਯਰੂਸ਼ਲਮ ਦਾ ਸ਼ਹਿਰ ਬਾਬਲ ਦੀ ਫ਼ੌਜ ਵੱਲੋਂ ਓਨਾ ਚਿਰ ਘੇਰੀ ਰੱਖਿਆ ਗਿਆ ਜਦੋਂ ਤੱਕ ਕਿ ਰਾਜੇ ਸਿਦਕੀਯਾਹ ਦੇ ਰਾਜ ਦਾ ਗਿਆਰ੍ਹਵਾਂ ਵਰ੍ਹਾ ਸੀ।
6 ਉਸ ਵਰ੍ਹੇ ਦੇ ਚੌਬੇ ਮਹੀਨੇ ਦੇ 9 ਵੇਂ ਦਿਨ ਤੱਕ ਸ਼ਹਿਰ ਵਿੱਚ ਭੁੱਖ ਦੀ ਬਹੁਤ ਬੁਰੀ ਹਾਲਤ ਸੀ। ਸ਼ਹਿਰ ਦੇ ਲੋਕਾਂ ਕੋਲ ਖਾਣ ਲਈ ਕੁਝ ਨਹੀਂ ਸੀ ਬਚਿਆ।
7 ਉਸ ਦਿਨ ਬਾਬਲ ਦੀ ਫ਼ੌਜ ਨੇ ਯਰੂਸ਼ਲਮ ਉੱਤੇ ਧਾਵਾ ਬੋਲ ਦਿੱਤਾ। ਯਰੂਸ਼ਲਮ ਦੇ ਫ਼ੌਜੀ ਭੱਜ ਗਏ। ਉਹ ਰਾਤ ਵੇਲੇ ਸ਼ਹਿਰ 'ਚੋਁ ਨਿਕਲ ਗਏ। ਉਹ ਦੋ ਕੰਧਾਂ ਵਿਚਕਾਰਲੇ ਦਰਵਾਜ਼ੇ ਰਾਹੀਂ ਬਾਹਰ ਨਿਕਲ ਗਏ। ਦਰਵਾਜ਼ਾ ਰਾਜੇ ਦੇ ਬਾਗ਼ ਨੇੜੇ ਸੀ। ਭਾਵੇਂ ਬਾਬਲ ਦੀ ਫ਼ੌਜ ਨੇ ਸ਼ਹਿਰ ਦੁਆਲੇ ਘੇਰਾ ਪਾਇਆ ਹੋਇਆ ਸੀ ਪਰ ਯਰੂਸ਼ਲਮ ਦੇ ਫ਼ੌਜੀ ਤਾਂ ਵੀ ਭੱਜ ਗਏ। ਉਹ ਮਾਰੂਬਲ ਵੱਲ ਦੌੜ ਗਏ।
8 ਪਰ ਬਾਬਲ ਦੀ ਫ਼ੌਜ ਨੇ ਰਾਜੇ ਸਿਦਕੀਯਾਹ ਦਾ ਪਿੱਛਾ ਕੀਤਾ। ਉਨ੍ਹਾਂ ਨੇ ਉਸਨੂੰ ਯਰੀਹੋ ਦੇ ਮੈਦਾਨਾਂ ਵਿੱਚ ਫ਼ੜ ਲਿਆ। ਸਿਦਕੀਯਾਹ ਦੇ ਸਾਰੇ ਫ਼ੌਜੀ ਨੱਸ ਗਏ।
9 ਬਾਬਲ ਦੀ ਫ਼ੌਜ ਨੇ ਰਾਜੇ ਸਿਦਕੀਯਾਹ ਨੂੰ ਫ਼ੜ ਲਿਆ ਉਹ ਉਸਨੂੰ ਬਾਬਲ ਦੇ ਰਾਜੇ ਕੋਲ ਰਿਬਲਾਹ ਸ਼ਹਿਰ ਲੈ ਗਏ। ਰਿਬਲਾਹ ਹਮਾਬ ਦੀ ਧਰਤੀ ਉੱਤੇ ਹੈ। ਰਿਬਲਾਹ ਵਿਖੇ ਬਾਬਲ ਦੇ ਰਾਜੇ ਨੇ ਰਾਜੇ ਸਿਦਕੀਯਾਹ ਬਾਰੇ ਆਪਣਾ ਨਿਰਣਾ ਸੁਣਾਇਆ।
10 ਉੱਥੇ ਰਿਬਲਾਹ ਸ਼ਹਿਰ ਵਿੱਚ ਬਾਬਲ ਦੇ ਰਾਜੇ ਨੇ ਸਿਦਕੀਯਾਹ ਦੇ ਪੁੱਤਰਾਂ ਨੂੰ ਕਤਲ ਕਰ ਦਿੱਤਾ। ਸਿਦਕੀਯਾਹ ਨੂੰ ਆਪਣੇ ਪੁੱਤਰ ਕਤਲ ਹੁੰਦੇ ਦੇਖਣ ਲਈ ਮਜ਼ਬੂਰ ਕੀਤਾ ਗਿਆ। ਬਾਬਲ ਦੇ ਰਾਜੇ ਨੇ ਯਹੂਦਾਹ ਦੇ ਸਾਰੇ ਰਾਜ ਅਧਿਕਾਰੀਆਂ ਨੂੰ ਵੀ ਮਾਰ ਦਿੱਤਾ।
11 ਫ਼ਿਰ ਬਾਬਲ ਦੇ ਰਾਜੇ ਨੇ ਸਿਦਕੀਯਾਹ ਦੀਆਂ ਅੱਖਾਂ ਕੱਢ ਦਿੱਤੀਆਂ। ਉਸਨੇ ਉਸਨੂੰ ਤਾਂਬੇ ਦੀਆਂ ਜ਼ੰਜ਼ੀਰਾਂ ਨਾਲ ਬੰਨ੍ਹ ਦਿੱਤਾ। ਫ਼ਿਰ ਉਹ ਸਿਦਕੀਯਾਹ ਨੂੰ ਬਾਬਲ ਲੈ ਗਿਆ। ਬਾਬਲ ਵਿੱਚ ਉਸਨੇ ਸਿਦਕੀਯਾਹ ਨੂੰ ਕੈਦਖਾਨੇ ਵਿੱਚ ਸੁੱਟ ਦਿੱਤਾ। ਸਿਦਕੀਯਾਹ ਉਸ ਕੈਦ ਵਿੱਚ ਆਪਣੇ ਮਰਨ ਤੀਕ ਰਿਹਾ।
12 ਬਾਬਲ ਦੇ ਰਾਜੇ ਦੇ ਖਾਸ ਦਸਤੇ ਦਾ ਕਮਾਂਡਰ ਨਬੂਜ਼ਰਦਾਨ ਯਰੂਸ਼ਲਮ ਵਿੱਚ ਆਇਆ। ਇਹ ਗੱਲ ਰਾਜੇ ਨਬੂਕਦਨੱਸਰ ਦੇ ਰਾਜ ਦੇ ਉਨ੍ਨੀਵੇਂ ਵਰ੍ਹੇ ਦੇ ਪੰਜਵੇਂ ਮਹੀਨੇ ਦੇ ਦਸਵੇਂ ਦਿਨ ਦੀ ਹੈ। ਨਬੂਜ਼ਰਦਾਨ ਬਾਬਲ ਦਾ ਮਹੱਤਵਪੂਰਣ ਆਗੂ ਸੀ।
13 ਨਬੂਜ਼ਰਦਾਨ ਨੇ ਯਹੋਵਾਹ ਦਾ ਮੰਦਰ ਜਲਾ ਦਿੱਤਾ। ਉਸਨੂੰ ਰਾਜੇ ਦਾ ਮਹਲ੍ਲ ਅਤੇ ਯਰੂਸ਼ਲਮ ਦੇ ਸਾਰੇ ਘਰ ਵੀ ਸਾੜ ਦਿੱਤੇ। ਉਸਨੇ ਯਰੂਸਲਮ ਦੀ ਹਰ ਮਹੱਤਵਪੂਰਣ ਇਮਾਰਤ ਸਾੜ ਦਿੱਤੀ।
14 ਬਾਬਲ ਦੀ ਸਾਰੀ ਫ਼ੌਜ ਨੇ ਯਰੂਸ਼ਲਮ ਦੇ ਆਲੇ-ਦੁਆਲੇ ਦੀਆਂ ਕੰਧਾਂ ਤੋੜ ਦਿੱਤੀਆਂ। ਉਹ ਫ਼ੌਜ ਰਾਜੇ ਦੇ ਖਾਸ ਦਸਤੇ ਦੇ ਕਮਾਂਡਰ ਅਧੀਨ ਸੀ।
15 ਕਮਾਂਡਰ ਨਬੂਜ਼ਰਦਾਨ ਨੇ ਉਨ੍ਹਾਂ ਬਾਕੀ ਸਾਰੇ ਲੋਕਾਂ ਨੂੰ ਬੰਦੀ ਬਣਾ ਲਿਆ ਜਿਹੜੇ ਹਾਲੇ ਵੀ ਯਰੂਸ਼ਲਮ ਵਿੱਚ ਸਨ। ਉਹ ਉਨ੍ਹਾਂ ਨੂੰ ਵੀ ਨਾਲ ਲੈ ਗਿਆ ਜਿਂਨ੍ਹਾਂ ਨੇ ਪਹਿਲਾਂ ਬਾਬਲ ਦੇ ਰਾਜੇ ਦੇ ਨਾਲ ਆਤਮ ਸਮਰਪਣ ਕੀਤਾ ਸੀ। ਉਹ ਯਰੂਸ਼ਲਮ ਵਿੱਚ ਰਹਿ ਗਏ ਮਾਹਰ ਕਾਰੀਗਰਾਂ ਨੂੰ ਵੀ ਲੈ ਗਿਆ।
16 ਪਰ ਨਬੂਜ਼ਰਦਾਨ ਨੇ ਸਭ ਤੋਂ ਗ਼ਰੀਬ ਲੋਕਾਂ ਵਿੱਚੋਂ ਕੁਝ ਨੂੰ ਉਸ ਧਰਤੀ ਉੱਤੇ ਪਿੱਛੇ ਛੱਡ ਦਿੱਤਾ। ਉਸਨੇ ਉਨ੍ਹਾਂ ਲੋਕਾਂ ਨੂੰ ਅੰਗੂਰਾਂ ਦੇ ਬਗ਼ੀਚਿਆਂ ਅਤੇ ਖੇਤਾਂ ਵਿੱਚ ਕੰਮ ਕਰਨ ਲਈ ਛੱਡ ਦਿੱਤਾ।
17 ਬਾਬਲ ਦੀ ਫ਼ੌਜ ਨੇ ਮੰਦਰ ਦੇ ਕਾਂਸੀ ਦੇ ਬਮਲਿਆਂ ਨੂੰ ਤੋੜ ਦਿੱਤਾ। ਉਨ੍ਹਾਂ ਨੇ ਉਨ੍ਹਾਂ ਕੁਰਸੀਆਂ ਅਤੇ ਕਾਂਸੀ ਦੇ ਹੌਦ ਨੂੰ ਵੀ ਤੋੜ ਦਿੱਤਾ ਜਿਹੜੇ ਯਹੋਵਾਹ ਦੇ ਮੰਦਰ ਵਿੱਚ ਸਨ। ਉਹ ਸਾਰੀ ਕਾਂਸੀ ਬਾਬਲ ਲੈ ਗਏ।
18 ਬਾਬਲ ਦੀ ਫ਼ੌਜ ਮੰਦਰ ਵਿੱਚੋਂ ਇਹ ਚੀਜ਼ਾਂ ਵੀ ਲੈ ਗਈ: ਬਾਟੇ, ਕੜਛੇ, ਗੁਲਤਰਾਸ਼, ਕੌਲੀਆਂ ਅਤੇ ਕਾਂਸੀ ਦੇ ਉਹ ਸਾਰੇ ਭਾਂਡੇ ਜਿਨ੍ਹਾਂ ਨਾਲ ਮੰਦਰ ਵਿੱਚ ਸੇਵਾ ਕੀਤੀ ਜਾਂਦੀ ਸੀ।
19 ਰਾਜੇ ਦੇ ਖਾਸ ਦਸਤੇ ਦਾ ਕਮਾਂਡਰ ਇਨ੍ਹਾਂ ਚੀਜ਼ਾਂ ਨੂੰ ਵੀ ਲੈ ਗਿਆ: ਕਟੋਰੇ, ਅੰਗੀਠੀਆਂ, ਬਾਟੇ, ਵਲਟੋਹੇ, ਸ਼ਮਾਦਾਨ, ਕੌਲੀਆਂ ਅਤੇ ਕਟੋਰਦਾਨ ਜਿਨ੍ਹਾਂ ਦੀ ਵਰਤੋਂ ਪੀਣ ਦੀ ਭੇਟ ਚੜਾਉਣ ਲਈ ਕੀਤੀ ਜਾਂਦੀ ਸੀ। ਉਹ ਸੋਨੇ ਅਤੇ ਚਾਂਦੀ ਦੀ ਬਣੀ ਹੋਈ ਹਰ ਚੀਜ਼ ਲੈ ਗਏ।
20 ਦੋ ਥੰਮ, ਵੱਡਾ ਹੌਦ ਉਨ੍ਹਾਂ ਦੇ ਹੇਠਾਂ ਦੇ ਬਾਰਾਂ ਚੋ ਕਾਂਸੀ ਦੇ ਝੋਟੇ ਅਤੇ ਬਹੁਤ ਭਾਰੀ ਕੁਰਸੀਆਂ। ਰਾਜੇ ਸੁਲੇਮਾਨ ਨੇ ਇਨ੍ਹਾਂ ਚੀਜ਼ਾਂ ਨੂੰ ਯਹੋਵਾਹ ਦੇ ਮੰਦਰ ਲਈ ਬਣਾਇਆ ਸੀ। ਉਹ ਕਾਂਸੀ ਜਿਨ੍ਹਾਂ ਦੀਆਂ ਇਹ ਚੀਜ਼ਾਂ ਬਣੀਆਂ ਹੋਈਆਂ ਸਨ ਇੰਨੀ ਭਾਰੀ ਸੀ ਕਿ ਤੋਂਲੀ ਨਹੀਂ ਸੀ ਜਾ ਸਕਦੀ।
21 ਕਾਂਸੀ ਦਾ ਹਰ ਥੰਮ ਇਕਤ੍ਤੀ ਫੁੱਟ ਉੱਚਾ ਸੀ। ਹਰ ਥੰਮ ਇੱਕੀ ਫੁੱਟ ਘੇਰੇ ਵਾਲਾ ਸੀ। ਹਰ ਥੰਮ ਅੰਦਰੋਂ ਖੋਖਲਾ ਸੀ। ਹਰ ਥੰਮ ਦੀਆਂ ਕੰਧਾਂ ਤਿੰਨ ਇੰਚ ਮੋਟੀਆਂ ਸਨ।
22 ਹਰ ਬਮਲੇ ਉੱਤੇ ਬਣਿਆ ਕਾਂਸੀ ਦਾ ਕਲਸ 8 ਫ਼ੁਟ੍ਟ ਲੰਮਾ ਸੀ। ਅਤੇ ਉਸ ਕਲਸ ਉੱਤੇ ਚੁਫ਼ੇਰੇ ਜਾਲੀ ਅਤੇ ਅਨਾਰ ਸਭ ਕਾਂਸੀ ਦੇ ਬਣੇ ਹੋਏ ਸਨ। ਦੂਸਰੇ ਥੰਮ ਉੱਤੇ ਵੀ ਅਨਾਰ ਬਣੇ ਹੋਏ ਸਨ ਉਹ ਵੀ ਪਹਿਲੇ ਥੰਮ ਵਰਗਾ ਸੀ।
23 ਥੰਮਲਿਆਂ ਦੁਆਲੇ ਛਿਆਨਵੇ ਅਨਾਰ ਸਨ। ਕੁਲ ਮਿਲਾਕੇ ਸੌ ਅਨਾਰ ਜਾਲੀਦਾਰ ਬਣੇ ਹੋਏ ਸਨ ਜਿਹੜੇ ਕਿ ਬਮਲੇ ਦੇ ਆਲੇ-ਦੁਆਲੇ ਕੀਤੀ ਗਈ ਜਾਲੀਦਾਰ ਨਕਾਸ਼ੀ ਉੱਤੇ ਬਣੇ ਹੋਏ ਸਨ।
24 ਰਾਜੇ ਦੇ ਖਾਸ ਦਸਤੇ ਦੇ ਕਮਾਂਡਰ ਨੇ ਸਰਾਯਾਹ ਅਤੇ ਸਫ਼ਨਯਾਹ ਨੂੰ ਬੰਦੀ ਬਣਾ ਲਿਆ। ਸਰਾਯਾਹ ਵੱਡਾ ਜਾਜਕ ਸੀ। ਅਤੇ ਸਫ਼ਨਯਾਹ ਉਸਤੋਂ ਅਗਲਾ ਛੋਟਾ ਜਾਜਕ। ਉਸ ਨੇ ਮੰਦਰ ਦੇ ਦਰਵਾਜ਼ਿਆਂ ਦੇ ਤਿੰਨ ਦਰਬਾਨਾਂ ਨੂੰ ਵੀ ਨਾਲ ਲੈ ਲਿਆ।
25 ਰਾਜੇ ਦੇ ਖਾਸ ਦਸਤੇ ਦੇ ਕਮਾਂਡਰ ਨੇ ਲੜਾਕੂਆਂ ਦੇ ਅਧਿਕਾਰੀ ਨੂੰ ਵੀ ਫ਼ੜ ਲਿਆ। ਉਸ ਨੇ ਰਾਜੇ ਦੇ ਸੱਤ ਸਲਾਹਕਾਰਾਂ ਨੂੰ ਵੀ ਬੰਦੀ ਬਣਾ ਲਿਆ। ਉਹ ਲੋਕ ਹਾਲੇ ਵੀ ਯਰੂਸ਼ਲਮ ਵਿੱਚ ਸਨ। ਉਸਨੇ ਉਸ ਮੁਣਸ਼ੀ ਨੂੰ ਵੀ ਫ਼ੜ ਲਿਆ ਜਿਹੜਾ ਕਿ ਲੋਕਾਂ ਨੂੰ ਫ਼ੌਜ ਵਿੱਚ ਭਰਤੀ ਕਰਨ ਦਾ ਅਧਿਕਾਰੀ ਸੀ। ਅਤੇ ਉਸਨੇ ਸ਼ਹਿਰ ਦੇ ਸੱਠ ਆਮ ਬੰਦਿਆਂ ਨੂੰ ਵੀ ਫ਼ੜ ਲਿਆ।
26 ਕਮਾਂਡਰ ਨਬੂਜ਼ਰਦਾਨ ਨੇ ਉਨ੍ਹਾਂ ਸਾਰੇ ਅਧਿਕਾਰੀਆਂ ਨੂੰ ਫ਼ੜ ਲਿਆ। ਉਹ ਉਨ੍ਹਾਂ ਨੂੰ ਬਾਬਲ ਦੇ ਰਾਜੇ ਕੋਲ ਲੈ ਗਿਆ। ਬਾਬਲ ਦਾ ਰਾਜਾ ਰਿਬਲਾਹ ਸ਼ਹਿਰ ਵਿੱਚ ਸੀ। ਰਿਬਲਾਹ ਹਮਾਬ ਦੇ ਦੇਸ਼ ਵਿੱਚ ਹੈ। ਓਥੇ ਰਿਬਲਾਹ ਸ਼ਹਿਰ ਵਿੱਚ ਰਾਜੇ ਨੇ ਸਾਰੇ ਅਧਿਕਾਰੀਆਂ ਨੂੰ ਮਾਰਨ ਦਾ ਹੁਕਮ ਦੇ ਦਿੱਤਾ। ਇਸ ਲਈ ਯਹੂਦਾਹ ਦੇ ਲੋਕਾਂ ਨੂੰ ਆਪਣੇ ਦੇਸ਼ ਵਿੱਚੋਂ ਬਾਹਰ ਲਿਜਾਇਆ ਗਿਆ।
27
28 ਨਬੂਕਦਨੱਸਰ ਵੱਲੋਂ ਬੰਦੀ ਬਣਾਏ ਲੋਕਾਂ ਦੀ ਗਿਣਤੀ ਇਸ ਪ੍ਰਕਾਰ ਹੈ:ਬਾਬਲ ਦੇ ਰਾਜੇ ਨਬੂਕਦਨੱਸਰ ਦੇ ਸੱਤਵੇਂ ਵਰ੍ਹੇ ਵਿੱਚ ਯਹੂਦਾਹ ਦੇ 3,023 ਬੰਦੇ ਫ਼ੜੇ ਗਏ।
29 ਬਾਬਲ ਦੇ ਰਾਜੇ ਨਬੂਕਦਨੱਸਰ ਦੇ ਰਾਜ ਦੇ ਅਠਾਰ੍ਹਵੇਂ ਵਰ੍ਹੇ ਵਿੱਚ ਯਰੂਸ਼ਲਮ ਵਿੱਚੋਂ 832 ਬੰਦੇ ਫ਼ੜੇ ਗਏ।
30 ਨਬੂਕਦਨੱਸਰ ਦੇ ਰਾਜ ਦੇ ਤੇਈਵੇਂ ਵਰ੍ਹੇ ਵਿੱਚ ਨਬੂਜ਼ਰਦਾਨ ਨੇ ਯਹੂਦਾਹ ਦੇ 745 ਬੰਦਿਆਂ ਨੂੰ ਬੰਦੀ ਬਣਾਇਆ। ਨਬੂਜ਼ਰਦਾਨ ਰਾਜੇ ਦੇ ਖਾਸ ਦਸਤੇ ਦਾ ਕਮਾਂਡਰ ਸੀ।ਕੁਲ ਮਿਲਾਕੇ 4,600 ਬੰਦੇ ਬੰਦੀ ਬਣਾਏ ਗਏ।
31 ਯਹੂਦਾਹ ਦਾ ਰਾਜਾ ਯੇਹੋਇਚਿਨ ਬਾਬਲ ਵਿੱਚ ਸੈਂਤੀ ਵਰ੍ਹੇ ਕੈਦ ਰਿਹਾ। ਉਸਦੀ ਕੈਦ ਦੇ 37 ਵੇਂ ਵਰ੍ਹੇ ਵਿੱਚ ਬਾਬਲ ਦਾ ਰਾਜਾ ਅਵੀਲ-ਮਰੋਦਕ ਯੇਹੋਇਚਿਨ ਉੱਤੇ ਬਹੁਤ ਮਿਹਰਬਾਨ ਸੀ। ਉਸਨੇ ਯੇਹੋਇਚਿਨ ਨੂੰ ਉਸੇ ਸਾਲ ਰਿਹਾਅ ਕਰ ਦਿੱਤਾ। ਇਹ ਉਸੇ ਸਾਲ ਦੀ ਗੱਲ ਹੈ ਜਦੋਂ ਅਵੀਲ-ਮਰੋਦਕ ਬਾਬਲ ਦਾ ਰਾਜਾ ਬਣਿਆ ਸੀ। ਅਵੀਲ-ਮਰੋਦਕ ਨੇ ਯੇਹੋਇਚਿਨ ਨੂੰ ਬਾਰ੍ਹਵੇਂ ਮਹੀਨੇ ਦੇ ਪਚ੍ਚੀਵੇਂ ਦਿਨ ਕੈਦ ਤੋਂ ਰਿਹਾਅ ਕੀਤਾ।
32 ਅਵੀਲ-ਮਰੋਦਕ ਨੇ ਯੇਹੋਇਚਿਨ ਨਾਲ ਖਾਸ ਮਿਹਰਬਾਨੀ ਨਾਲ ਗੱਲ ਕੀਤੀ। ਉਸਨੇ ਯੇਹੋਇਚਿਨ ਨੂੰ ਉਨ੍ਹਾਂ ਹੋਰਨਾਂ ਰਾਜਿਆਂ ਨਾਲੋਂ ਵਧੇਰੇ ਇੱਜ਼ਤ ਦਾ ਰੁਤਬਾ ਦਿੱਤਾ ਜਿਹੜੇ ਉਸ ਵੇਲੇ ਉਸ ਨਾਲ ਬਾਬਲ ਵਿੱਚ ਸਨ।
33 ਇਸ ਲਈ ਯੇਹੋਇਚਿਨ ਨੇ ਆਪਣੇ ਕੈਦ ਵਾਲੇ ਵਸਤਰ ਉਤਾਰ ਦਿੱਤੇ। ਆਪਣੀ ਬਾਕੀ ਦੀ ਉਮਰ ਵਿੱਚ ਉਸਨੇ ਰਾਜੇ ਨਾਲ ਮਿਲਕੇ ਭੋਜਨ ਕੀਤਾ।
34 ਬਾਬਲ ਦੇ ਰਾਜੇ ਨੇ ਯੇਹੋਇਚਿਨ ਨੂੰ ਰੋਜ਼ਾਨਾ ਭਤ੍ਤਾ ਦਿੱਤਾ। ਇਹ ਯੇਹੋਇਚਿਨ ਦੇ ਮਰਨ ਤੀਕ ਜਾਰੀ ਰਿਹਾ।