ਯਰਮਿਆਹ
ਕਾਂਡ 14
1 ਇਹ ਸੰਦੇਸ਼ ਯਿਰਮਿਯਾਹ ਨੂੰ ਯਹੋਵਾਹ ਵੱਲੋਂ, ਅਕਾਲ ਬਾਰੇ ਹੈ:
2 "ਯਹੂਦਾਹ ਦੀ ਕੌਮ ਉਨ੍ਹਾਂ ਲੋਕਾਂ ਲਈ ਰੋਦੀ ਹੈ, ਜੋ ਮਰ ਗਏ ਨੇ। ਯਹੂਦਾਹ ਦੇ ਸ਼ਹਿਰਾਂ ਦੇ ਲੋਕ ਕਮਜ਼ੋਰ ਤੋਂ ਕਮਜ਼ੋਰ ਹੋਈ ਜਾਂਦੇ ਨੇ। ਉਹ ਲੋਕ ਧਰਤੀ ਉੱਤੇ ਲੇਟ ਜਾਂਦੇ ਨੇ। ਯਰੂਸ਼ਲਮ ਦੇ ਲੋਕ ਪਰਮੇਸ਼ੁਰ ਅੱਗੇ ਸਹਾਇਤਾ ਲਈ ਪੁਕਾਰ ਕਰਦੇ ਨੇ।
3 ਲੋਕਾਂ ਦੇ ਆਗੂ ਆਪਣੇ ਸੇਵਕਾਂ ਨੂੰ ਪਾਣੀ ਲਿਆਉਣ ਲਈ ਭੇਜਦੇ ਨੇ। ਸੇਵਕ ਪਾਣੀ ਦੇ ਭਂਡਾਰਾਂ ਵੱਲ ਜਾਂਦੇ ਨੇ, ਪਰ ਉਨ੍ਹਾਂ ਨੂੰ ਪਾਣੀ ਨਹੀਂ ਮਿਲਦਾ। ਉਹ ਖਾਲੀ ਘੜਿਆਂ ਨਾਲ ਵਾਪਸ ਆ ਜਾਂਦੇ ਹਨ। ਉਹ ਇਸੇ ਲਈ ਸ਼ਰਮਿਂਦੇ ਅਤੇ ਸਂਕੇਚੋ ਹੋਏ ਨੇ। ਉਹ ਸ਼ਰਮ ਨਾਲ ਆਪਣੇ ਸਿਰ ਢਕ ਲੈਂਦੇ ਨੇ।
4 ਕੋਈ ਵੀ ਬੰਦਾ ਧਰਤੀ ਨੂੰ ਫ਼ਸਲਾਂ ਲਈ ਤਿਆਰ ਨਹੀਂ ਕਰਦਾ ਧਰਤੀ ਉੱਤੇ ਵਰਖਾ ਨਹੀਂ ਪੈਂਦੀ। ਕਿਸਾਨ ਨਿਰਾਸ਼ ਹਨ। ਇਸੇ ਲਈ ਉਹ ਸ਼ਰਮ ਨਾਲ ਆਪਣੇ ਸਿਰ ਢਕਦੇ ਨੇ।
5 ਖੇਤਾਂ ਦੀ ਹਿਰਨੀ ਵੀ ਆਪਣੇ ਨਵ-ਜਨਮੇ ਬੱਚੇ ਨੂੰ ਇਕਲਿਆਂ ਛ੍ਛੱਡ ਦਿੰਦੀ ਹੈ। ਉਹ ਅਜਿਹਾ ਇਸ ਲਈ ਕਰਦੀ ਹੈ ਕਿ ਓਥੇ ਘਾਹ ਨਹੀਂ ਹੈ।
6 ਅਵਾਰਾ ਖੋਤੇ ਨੰਗੀਆਂ ਪਹਾੜੀਆਂ ਉੱਤੇ ਖਲੋਤੇ ਨੇ। ਉਹ ਹਵਾ ਨੂੰ ਗਿਦ੍ਦੜਾਂ ਵਾਂਗ ਸੁੰਘਦੇ ਨੇ। ਪਰ ਉਨ੍ਹਾਂ ਦੀਆਂ ਅੱਖਾਂ ਕੋਈ ਭੋਜਨ ਨਹੀਂ ਲੱਭ ਸਕਦੀਆਂ, ਕਿਉਂ ਕਿ ਓਥੇ ਖਾਣ ਵਾਸਤੇ ਕੋਈ ਪੌਦੇ ਨਹੀਂ ਹਨ।"
7 "ਅਸੀਂ ਜਾਣਦੇ ਹਾਂ ਕਿ ਉਨ੍ਹਾਂ ਗੱਲਾਂ ਵਿੱਚ ਸਾਡਾ ਕਸੂਰ ਹੈ। ਹੁਣ ਅਸੀਂ ਆਪਣੇ ਪਾਪਾਂ ਕਾਰਣ ਦੁੱਖ ਭੋਗ ਰਹੇ ਹਾਂ। ਯਹੋਵਾਹ ਜੀ, ਸਾਡੇ ਲਈ ਕੋਈ, ਆਪਣੀ ਨੇਕ-ਨਾਮੀ ਵਾਸਤੇ ਚਾਰਾ ਕਰੋ। ਅਸੀਂ ਮੰਨਦੇ ਹਾਂ ਕਿ ਅਸੀਂ ਤੁਹਾਨੂੰ ਕਈ ਵਾਰੀ ਛੱਡ ਦਿੱਤਾ ਸੀ। ਅਸੀਂ ਤੁਹਾਡੇ ਖਿਲਾਫ਼ ਪਾਪ ਕੀਤੇ ਨੇ।
8 ਹੇ ਪਰਮੇਸ਼ੁਰ, ਤੁਸੀਂ ਇਸਰਾਏਲ ਲਈ ਉਮੀਦ ਹੋ! ਤੁਸੀਂ ਇਸਰਾਏਲ ਨੂੰ ਮੁਸੀਬਤਾਂ ਵੇਲੇ ਬਚਾਉਂਦੇ ਹੋ। ਪਰ ਹੁਣ ਇਉਂ ਲੱਗਦਾ ਹੈ ਜਿਵੇਂ ਤੁਸੀਂ ਇਸ ਧਰਤੀ ਲਈ ਅਜਨਬੀ ਹੋ। ਇੰਝ ਜਾਪਦਾ ਹੈ ਜਿਵੇਂ ਤੁਸੀਂ ਰਾਤ ਕੱਟਣ ਵਾਲੇ ਇੱਕ ਮੁਸਾਫ਼ਿਰ ਹੋਵੋਁ।
9 ਤੁਸੀਂ ਉਸ ਆਦਮੀ ਵਰਗੇ ਲੱਗਦੇ ਹੋ, ਜਿਸ ਉੱਤੇ ਘਾਤ ਲਾਕੇ ਹਮਲਾ ਕੀਤਾ ਗਿਆ ਹੋਵੇ। ਤੁਸੀਂ ਉਸ ਫ਼ੌਜੀ ਵਰਗੇ ਜਾਪਦੇ ਹੋ ਜਿਸ ਕੋਲ ਕਿਸੇ ਨੂੰ ਬਚਾਉਣ ਦੀ ਸ਼ਕਤੀ ਨਹੀਂ। ਪਰ ਯਹੋਵਾਹ ਜੀ ਤੁਸੀਂ ਸਾਡੇ ਸੰਗ ਹੋ। ਅਸੀਂ ਤੁਹਾਡੇ ਨਾਮ ਨਾਲ ਸਦ੍ਦੇ ਜਾਂਦੇ ਹਾਂ, ਇਸ ਲਈ ਸਾਨੂੰ ਬੇਸਹਾਰਾ ਨਾ ਛੱਡੋ!"
10 ਇਹੀ ਹੈ ਜੋ ਯਹੋਵਾਹ ਯਹੂਦਾਹ ਦੇ ਲੋਕਾਂ ਲਈ ਆਖਦਾ ਹੈ, "ਸੱਚਮੁੱਚ ਯਹੂਦਾਹ ਦੇ ਲੋਕ ਮੈਨੂੰ ਛੱਡਣਾ ਪਸੰਦ ਕਰਦੇ ਨੇ, ਉਹ ਲੋਕ ਮੈਨੂੰ ਛੱਡਣ ਤੋਂ ਆਪਣੇ-ਆਪ ਨੂੰ ਨਹੀਂ ਰੋਕਦੇ। ਇਸ ਲਈ ਹੁਣ, ਯਹੋਵਾਹ ਉਨਾਂ ਨੂੰ ਪ੍ਰਵਾਨ ਨਹੀਂ ਕਰੇਗਾ। ਹੁਣ ਯਹੋਵਾਹ ਉਨ੍ਹਾਂ ਦੇ ਮੰਦੇ ਕਾਰਿਆਂ ਨੂੰ ਚੇਤੇ ਕਰੇਗਾ। ਯਹੋਵਾਹ ਉਨ੍ਹਾਂ ਨੂੰ ਉਨ੍ਹਾਂ ਦੇ ਪਾਪਾਂ ਦੀ ਸਜ਼ਾ ਦੇਵੇਗਾ।"
11 ਫ਼ੇਰ ਯਹੋਵਾਹ ਨੇ ਮੈਨੂੰ ਆਖਿਆ, "ਯਿਰਮਿਯਾਹ, ਯਹੂਦਾਹ ਦੇ ਲੋਕਾਂ ਨਾਲ ਚੰਗੀਆਂ ਗੱਲਾਂ ਵਾਪਰਨ ਲਈ ਪ੍ਰਾਰਥਨਾ ਨਾ ਕਰ।
12 ਭਾਵੇਂ ਯਹੂਦਾਹ ਦੇ ਲੋਕ ਰੋਜ਼ੇ ਰੱਖਣੇ ਸ਼ੁਰੂ ਕਰ ਦੇਣ, ਅਤੇ ਮੇਰੇ ਅੱਗੇ ਪ੍ਰਾਰਥਨਾ ਵੀ ਕਰਨ ਪਰ ਮੈਂ ਉਨ੍ਹਾਂ ਦੀਆਂ ਪ੍ਰਾਰਬਨਾਵਾਂ ਨੂੰ ਨਹੀਂ ਸੁਣਾਂਗਾ। ਭਾਵੇਂ ਉਹ ਮੇਰੇ ਅੱਗੇ ਹੋਮ ਦੀਆਂ ਭੇਟਾਂ ਅਤੇ ਅਨਾਜ਼ ਦੀਆਂ ਭੇਟਾਂ ਚੜਾਉਣ, ਮੈਂ ਉਨ੍ਹਾਂ ਲੋਕਾਂ ਨੂੰ ਪ੍ਰਵਾਨ ਨਹੀਂ ਕਰਾਂਗਾ। ਮੈਂ ਯਹੂਦਾਹ ਦੇ ਲੋਕਾਂ ਨੂੰ ਜੰਗ ਨਾਲ ਤਬਾਹ ਕਰ ਦਿਆਂਗਾ। ਮੈਂ ਉਨ੍ਹਾਂ ਦਾ ਰਿਜ਼ਕ ਖੋਹ ਲਵਾਂਗਾ ਅਤੇ ਯਹੂਦਾਹ ਦੇ ਲੋਕ ਭੁੱਖੇ ਮਰਨਗੇ। ਅਤੇ ਮੈਂ ਉਨ੍ਹਾਂ ਨੂੰ ਭਿਆਨਕ ਬਿਮਾਰੀਆਂ ਨਾਲ ਤਬਾਹ ਕਰਾਂਗਾ।"
13 ਪਰ ਮੈਂ ਯਹੋਵਾਹ ਨੂੰ ਆਖਿਆ, "ਯਹੋਵਾਹ, ਮੇਰੇ ਪ੍ਰਭੂ, ਨਬੀ ਤਾਂ ਲੋਕਾਂ ਨੂੰ ਬਿਲਕੁਲ ਵੱਖਰੀਆਂ ਗੱਲਾਂ ਦੱਸ ਰਹੇ ਸਨ। ਉਨ੍ਹਾਂ ਨੇ ਯਹੂਦਾਹ ਦੇ ਲੋਕਾਂ ਨੂੰ ਦੱਸਿਆ, 'ਤੁਸੀਂ ਲੋਕੀ ਕਿਸੇ ਦੁਸ਼ਮਣ ਦੀ ਤਲਵਾਰ ਦਾ ਵਾਰ ਨਹੀਂ ਸਹੋਁਗੇ। ਤੁਸੀਂ ਕਦੇ ਵੀ ਭੁੱਖੇ ਨਹੀਂ ਮਰੋਗੇ। ਯਹੋਵਾਹ ਤੁਹਾਨੂੰ ਇਸ ਧਰਤੀ ਉੱਤੇ ਸ਼ਾਂਤੀ ਦੇਵੇਗਾ।"'
14 ਤਾਂ ਯਹੋਵਾਹ ਨੇ ਮੈਨੂੰ ਆਖਿਆ, "ਯਿਰਮਿਯਾਹ, ਉਹ ਨਬੀ ਮੇਰੇ ਨਾਂ ਉੱਤੇ ਝੂਠ ਦਾ ਪ੍ਰਚਾਰ ਕਰ ਰਹੇ ਹਨ। ਮੈਂ ਉਨ੍ਹਾਂ ਨਬੀਆਂ ਨੂੰ ਨਹੀਂ ਭੇਜਿਆ ਸੀ। ਮੈਂ ਉਨ੍ਹਾਂ ਨੂੰ ਨਾ ਕੋਈ ਆਦੇਸ਼ ਦਿੱਤਾ ਸੀ ਅਤੇ ਨਾ ਉਨ੍ਹਾਂ ਨਾਲ ਗੱਲ ਕੀਤੀ ਸੀ। ਉਹ ਨਬੀ ਝੂਠੇ ਦਰਸ਼ਨਾਂ, ਨਿਕੰਮੇ ਜਾਦੂ ਅਤੇ ਆਪਣੀਆਂ ਖੁਸ਼ਫ਼ਹਿਮੀਆਂ ਦਾ ਪ੍ਰਚਾਰ ਕਰਦੇ ਰਹੇ ਹਨ।
15 ਇਸ ਲਈ ਉਨ੍ਹਾਂ ਨਬੀਆਂ ਬਾਰੇ ਜਿਹੜੇ ਮੇਰੇ ਨਾਂ ਉੱਤੇ ਪ੍ਰਚਾਰ ਕਰ ਰਹੇ ਹਨ, ਮੈਂ ਇਹ ਆਖਦਾ ਹਾਂ। ਮੈਂ ਉਨ੍ਹਾਂ ਨਬੀਆਂ ਨੂੰ ਨਹੀਂ ਸੀ ਭੇਜਿਆ। ਉਨ੍ਹਾਂ ਨਬੀਆਂ ਆਖਿਆ ਸੀ, 'ਕੋਈ ਦੁਸ਼ਮਣ ਕਦੇ ਇਸ ਦੇਸ਼ ਉੱਤੇ ਤਲਵਾਰ ਨਾਲ ਹਮਲਾ ਨਹੀਂ ਕਰੇਗਾ।' ਉਹ ਨਬੀ ਭੁੱਖੇ ਮਰ ਜਾਣਗੇ ਅਤੇ ਦੁਸ਼ਮਣ ਦੀ ਤਲਵਾਰ ਉਨ੍ਹਾਂ ਨੂੰ ਕਤਲ ਕਰ ਦੇਵੇਗੀ।
16 ਅਤੇ ਉਹ ਲੋਕ ਜਿਨ੍ਹਾਂ ਨਾਲ ਉਨ੍ਹਾਂ ਨੇ ਗੱਲ ਕੀਤੀ ਸੀ, ਗਲੀਆਂ ਵਿੱਚ ਸੁੱਟੇ ਜਾਣਗੇ। ਉਹ ਲੋਕ ਭੁੱਖ ਨਾਲ ਮਰਨਗੇ ਅਤੇ ਦੁਸ਼ਮਣ ਦੀ ਤਲਵਾਰ ਨਾਲ ਮਰਨਗੇ। ਉਨ੍ਹਾਂ ਲੋਕਾਂ ਅਤੇ ਉਨ੍ਹਾਂ ਦੀਆਂ ਪਤਨੀਆਂ ਅਤੇ ਪੁੱਤਰਾਂ ਧੀਆਂ ਦੀਆਂ ਲਾਸ਼ਾਂ ਨੂੰ ਦਫ਼ਨਾਉਣ ਵਾਲਾ ਵੀ ਕੋਈ ਨਹੀਂ ਹੋਵੇਗਾ। ਮੈਂ ਉਨ੍ਹਾਂ ਨੂੰ ਸਜ਼ਾ ਦਿਆਂਗਾ।
17 "ਯਿਰਮਿਯਾਹ, ਯਹੂਦਾਹ ਦੇ ਲੋਕਾਂ ਨੂੰ ਇਹ ਸੰਦੇਸ਼ ਸੁਣਾ: 'ਮੇਰੀਆਂ ਅੱਖਾਂ ਅੰਦਰ ਹੰਝੂ ਭਰੇ ਨੇ। ਮੈਂ ਦਿਨ-ਰਾਤ ਲਗਾਤਾਰ ਰੋਵਾਂਗਾ। ਮੈਂ ਆਪਣੀ ਕੁਆਰੀ ਪੁੱਤਰ (ਯਰੂਸ਼ਲਮ) ਲਈ ਰੋਵਾਂਗਾ। ਮੈਂ ਆਪਣੇ ਲੋਕਾਂ ਲਈ ਰੋਵਾਂਗਾ। ਕਿਉਂ? ਕਿਉਂ ਕਿ ਕਿਸੇ ਨੇ ਉਨ੍ਹਾਂ ਨੂੰ ਮਾਰਿਆ ਸੀ ਅਤੇ ਉਨ੍ਹਾਂ ਨੂੰ ਕੁਚਲ ਦਿੱਤਾ ਸੀ। ਉਹ ਬਹੁਤ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਨੇ।
18 ਜੇ ਮੈਂ ਦੇਸ਼ ਅੰਦਰ ਜਾਂਦਾ ਹਾਂ, ਮੈਂ ਉਨ੍ਹਾਂ ਲੋਕਾਂ ਨੂੰ ਦੇਖਦਾ ਹਾਂ ਜਿਹੜੇ ਤਲਵਾਰਾਂ ਨਾਲ ਮਾਰੇ ਗਏ ਸਨ। ਜੇ ਮੈਂ ਸ਼ਹਿਰ ਅੰਦਰ ਜਾਂਦਾ ਹਾਂ। ਮੈਂ ਬਹੁਤ ਬਿਮਾਰੀਆਂ ਦੇਖਦਾ ਹਾਂ ਕਿਉਂ ਕਿ ਲੋਕਾਂ ਕੋਲ ਭੋਜਨ ਨਹੀਂ। ਜਾਜਕ ਅਤੇ ਨਬੀ ਵਿਦੇਸ਼ਾਂ ਅੰਦਰ ਭੇਜ ਦਿੱਤੇ ਗਏ ਨੇ।"'
19 ਲੋਕ ਆਖਦੇ ਨੇ, "ਯਹੋਵਾਹ ਜੀ, ਕੀ ਤੁਸੀਂ ਪੂਰੀ ਤਰ੍ਹਾਂ ਯਹੂਦਾਹ ਦੀ ਕੌਮ ਨੂੰ ਰਦ੍ਦ ਕਰ ਦਿੱਤਾ ਹੈ? ਯਹੋਵਾਹ ਜੀ, ਕੀ ਤੁਸੀਂ ਸੀਯੋਨ ਨੂੰ ਨਫ਼ਰਤ ਕਰਦੇ ਹੋ? ਤੁਸੀਂ ਸਾਨੂੰ ਬੁਰੀ ਤਰ੍ਹਾਂ ਮਾਰਿਆ ਹੈ ਕਿ ਅਸੀਂ ਫ਼ੇਰ ਤੋਂ ਰਾਜ਼ੀ ਨਹੀਂ ਹੋ ਸਕਦੇ। ਤੁਸੀਂ ਇਸ ਤਰ੍ਹਾਂ ਕਿਉਂ ਕੀਤਾ? ਅਸੀਂ ਸ਼ਾਂਤੀ ਦੀ ਉਮੀਦ ਕਰ ਰਹੇ ਸਾਂ, ਪਰ ਕੁਝ ਵੀ ਚੰਗਾ ਨਹੀਂ ਵਾਪਰਿਆ। ਅਸੀਂ ਸ਼ਫ਼ਾ ਦੇ ਵਕਤ ਦੀ ਉਮੀਦ ਕਰ ਰਹੇ ਸਾਂ, ਪਰ ਸਾਨੂੰ ਆਤਂਕ ਹੀ ਮਿਲਿਆ।
20 ਯਹੋਵਾਹ ਜੀ, ਅਸੀਂ ਜਾਣਦੇ ਹਾਂ ਕਿ ਅਸੀਂ ਬੁਰੇ ਲੋਕ ਹਾਂ, ਅਸੀਂ ਜਾਣਦੇ ਹਾਂ ਕਿ ਸਾਡੇ ਪੁਰਖਿਆਂ ਨੇ ਮੰਦਾ ਕੀਤਾ ਸੀ। ਹਾਂ, ਅਸਾਂ ਤੁਹਾਡੇ ਖਿਲਾਫ਼ ਪਾਪ ਕੀਤਾ ਸੀ।
21 ਯਹੋਵਾਹ ਜੀ, ਆਪਣੀ ਨੇਕ-ਨਾਮੀ ਲਈ ਸਾਨੂੰ ਦੂਰ ਨਾ ਧੱਕੋ। ਆਪਣੇ ਪਰਤਾਪਵਾਨ ਸਿੰਘਾਸਣ ਦੀ ਇੱਜ਼ਤ ਨਾ ਖੋਹਵੋ। ਸਾਡੇ ਨਾਲ ਕੀਤੇ ਆਪਣੇ ਇਕਰਾਰ ਨੂੰ ਚੇਤੇ ਕਰੋ। ਉਸ ਇਕਰਾਰ ਨੂੰ ਨਾ ਤੋੜੋ।
22 ਵਿਦੇਸ਼ੀ ਬੁੱਤਾਂ ਕੋਲ ਵਰਖਾ ਲਿਆਉਣ ਦੀ ਸ਼ਕਤੀ ਨਹੀਂ। ਅਕਾਸ਼ ਕੋਲ ਮੀਂਹ ਦੇ ਛਰਾਟੇ ਹੇਠਾਂ ਸੁੱਟਣ ਦੀ ਸ਼ਕਤੀ ਨਹੀਂ ਹੈ। ਤੁਸੀਂ ਹੀ ਸਾਡੀ ਇੱਕ ਲੌਤੀ ਉਮੀਦ ਹੋ। ਤੁਸੀਂ ਹੀ ਹੋ ਜਿਸਨੇ ਇਹ ਸਾਰੀਆਂ ਚੀਜ਼ਾਂ ਸਾਜੀਆਂ।"