ਯਸਈਆਹ
ਕਾਂਡ 7
1 ਆਹਾਜ਼ ਯੋਬਾਮ ਦਾ ਪੁੱਤਰ ਸੀ। ਯੋਬਾਮ ਉਜ਼ੀਯ੍ਯਾਹ ਦਾ ਪੁੱਤਰ ਸੀ। ਰਸੀਨ ਅਰਾਮ ਦਾ ਰਾਜਾ ਸੀ, ਰਮਲਯਾਹ ਦਾ ਪੁੱਤਰ ਫਕਹ ਇਸਰਾਏਲ ਦਾ ਰਾਜਾ ਸੀ। ਜਿਸ ਸਮੇਂ ਆਹਾਜ਼ ਯਹੂਦਾਹ ਦਾ ਰਾਜਾ ਸੀ, ਰਸੀਨ ਅਤੇ ਫਕਹ ਯਰੂਸ਼ਲਮ ਦੇ ਖਿਲਾਫ਼ ਜੰਗ ਕਰਨ ਲਈ ਓਥੇ ਗਏ। ਪਰ ਉਹ ਸ਼ਹਿਰ ਨੂੰ ਹਰਾ ਨਹੀਂ ਸਕੇ।
2 ਦਾਊਦ ਦੇ ਪਰਿਵਾਰ ਨੂੰ ਇੱਕ ਸੁਨੇਹਾ ਦਿੱਤਾ ਗਿਆ। ਸੁਨੇਹੇ ਵਿੱਚ ਆਖਿਆ ਗਿਆ ਸੀ, "ਅਰਾਮ ਦੀ ਫ਼ੌਜ ਅਤੇ ਇਫ਼ਰਾਈਮ (ਇਸਰਾਏਲ) ਦੀ ਫ਼ੌਜ ਇਕੱਠੀ ਹੋ ਗਈ ਹੈ। ਇਨ੍ਹਾਂ ਦੋਹਾਂ ਫ਼ੌਜਾਂ ਨੇ ਗਠ੍ਠਜੋੜ ਕਰ ਲਿਆ ਹੈ।"ਜਦੋਂ ਰਾਜੇ ਆਹਾਜ਼ ਨੇ ਇਹ ਸੁਨੇਹਾ ਸੁਣਿਆ ਤਾਂ ਉਹ ਅਤੇ ਲੋਕ ਬਹੁਤ ਡਰ ਗਏ। ਉਹ ਭੈਭੀਤ ਹੋ ਕੇ ਇਸ ਤਰ੍ਹਾਂ ਕੰਬ ਰਹੇ ਸਨ ਜਿਵੇਂ ਜੰਗਲ ਦੇ ਰੁੱਖ ਹਵਾ ਨਾਲ ਹਿਲਦੇ ਹਨ।
3 ਫ਼ੇਰ ਯਹੋਵਾਹ ਨੇ ਯਸਾਯਾਹ ਨੂੰ ਆਖਿਆ, "ਤੈਨੂੰ ਅਤੇ ਤੇਰੇ ਪੁੱਤਰ ਸ਼ਆਰ ਯਾਸ਼ੂਬ ਨੂੰ ਬਾਹਰ ਜਾ ਕੇ ਆਹਾਜ਼ ਨਾਲ ਗੱਲ ਕਰਨੀ ਚਾਹੀਦੀ ਹੈ। ਉਸ ਥਾਂ ਵੱਲ ਜਾਓ ਜਿੱਥੇ ਪਾਣੀ ਉੱਪਰ ਤਲਾ ਵਿੱਚ ਵਗਦਾ ਹੈ। ਇਹ ਧੋਬੀਘਾਟ ਵੱਲ ਜਾਂਦੀ ਗਲੀ ਉੱਤੇ ਹੈ।
4 "ਆਹਾਜ਼ ਨੂੰ ਆਖੋ, 'ਸਾਵਧਾਨ ਅਤੇ ਸ਼ਾਂਤ ਰਹਿ। ਭੈਭੀਤ ਨਾ ਹੋ। ਉਨ੍ਹਾਂ ਦੋ ਬੰਦਿਆਂ, ਰਸੀਨ ਅਤੇ ਰਮਲਯਾਹ ਦੇ ਪੁੱਤਰ ਤੋਂ ਡਰਨ ਦੀ ਲੋੜ ਨਹੀਂ! ਉਹ ਦੋਵੇਂ ਬੰਦੇ ਦੋ ਜਲੀਆਂ ਹੋਈਆਂ ਸੋਟੀਆਂ ਵਰਗੇ ਹਨ। ਪਿਛਲੇ ਸਮੇਂ ਵਿੱਚ ਉਹ ਅੱਗ ਵਾਂਗ ਬਲਦੇ ਸਨ। ਪਰ ਹੁਣ ਉਹ ਨਿਰਾ ਧਂੂਆਂ ਹਨ। ਰਸੀਨ, ਅਰਾਮ ਅਤੇ ਰਮਲਯਾਹ ਦਾ ਪੁੱਤਰ ਗੁੱਸੇ ਵਿੱਚ ਹਨ।
5 ਉਨ੍ਹਾਂ ਨੇ ਤੁਹਾਡੇ ਖਿਲਾਫ਼ ਵਿਉਂਤਾਂ ਘੜੀਆਂ ਹਨ। ਉਨ੍ਹਾਂ ਆਖਿਆ ਸੀ:
6 ਸਾਨੂੰ ਯਹੂਦਾਹ ਦੇ ਵਿਰੁੱਧ ਜਾ ਕੇ ਲੜਨਾ ਚਾਹੀਦਾ ਹੈ। ਅਸੀਂ ਯਹੂਦਾਹ ਨੂੰ ਆਪਸ ਵਿੱਚ ਵੰਡ ਲਵਾਂਗੇ। ਅਸੀਂ ਟਾਬਲ ਦੇ ਪੁੱਤਰ ਨੂੰ ਯਹੂਦਾਹ ਦਾ ਨਵਾਂ ਰਾਜਾ ਬਣਾ ਦਿਆਂਗੇ।
7 ਮੇਰਾ ਮਾਲਕ ਯਹੋਵਾਹ ਆਖਦਾ ਹੈ, "ਉਨ੍ਹਾਂ ਦੀ ਯੋਜਨਾ ਸਫ਼ਲ ਨਹੀਂ ਹੋਵੇਗੀ। ਇਹ ਗੱਲ ਨਹੀਂ ਵਾਪਰੇਗੀ।
8 ਜਿੰਨਾ ਚਿਰ ਤੱਕ ਰਸੀਨ ਦਂਮਿਸ਼ਕ ਦਾ ਹਾਕਮ ਹੈ ਇਹ ਗੱਲ ਨਹੀਂ ਵਾਪਰੇਗੀ। ਇਫ਼ਰਾਈਮ (ਇਸਰਾਏਲ) ਹੁਣ ਇੱਕ ਕੌਮ ਹੈ ਪਰ ਆਉਣ ਵਾਲੇ 65 ਵਰ੍ਹਿਆਂ ਵਿੱਚ ਇਫ਼ਰਾਈਮ ਇੱਕ ਕੌਮ ਨਹੀਂ ਹੋਵੇਗੀ।
9 ਜਿੰਨਾ ਚਿਰ ਇਫ਼ਰਾਈਮ ਦੀ ਰਾਜਧਾਨੀ ਸਾਮਰਿਯਾ ਹੈ ਅਤੇ ਸਾਮਰਿਯਾ ਦਾ ਹਾਕਮ ਰਮਲਯਾਹ ਦਾ ਪੁੱਤਰ ਹੈ, ਇਹ ਯੋਜਨਾ ਸਫ਼ਲ ਨਹੀਂ ਹੋਵੇਗੀ। ਜੇ ਤੁਸੀਂ ਇਸ ਸੰਦੇਸ਼ ਵਿੱਚ ਵਿਸ਼ਵਾਸ ਨਹੀਂ ਕਰੋਗੇ ਤਾਂ ਲੋਕਾਂ ਨੂੰ ਤੁਹਾਡੇ ਉੱਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ।"
10 ਫ਼ੇਰ ਯਹੋਵਾਹ ਨੇ ਆਹਾਜ਼ ਨਾਲ ਗੱਲ ਜਾਰੀ ਰੱਖੀ।
11 ਯਹੋਵਾਹ ਨੇ ਆਖਿਆ, "ਕੋਈ ਸੰਕੇਤ ਮੰਗ ਤਾਂ ਜੋ ਤੂੰ ਆਪਣੇ-ਆਪ ਨੂੰ ਇਨ੍ਹਾਂ ਗੱਲਾਂ ਦੀ ਸਚਾਈ ਦਾ ਸਬੂਤ ਦੇ ਸਕੇਁ। ਤੂੰ ਜੋ ਚਾਹੇਁ ਉਹ ਸੰਕੇਤ ਮੰਗ ਸਕਦਾ ਹੈਂ। ਇਹ ਸੰਕੇਤ ਸ਼ਿਓਲ ਜਿੰਨੀ ਗਹਿਰੀ ਥਾਂ ਤੋਂ ਵੀ ਆ ਸਕਦਾ ਹੈ ਜਾਂ ਇਹ ਸੰਕੇਤ ਅਕਾਸ਼ ਜਿੰਨੀ ਉੱਚੀ ਥਾਂ ਤੋਂ ਵੀ ਆ ਸਕਦਾ ਹੈ।"
12 ਪਰ ਆਹਾਜ਼ ਨੇ ਆਖਿਆ, "ਮੈਂ ਸਬੂਤ ਲਈ ਕਿਸੇ ਵੀ ਸੰਕੇਤ ਦੀ ਮੰਗ ਨਹੀਂ ਕਰਾਂਗਾ। ਮੈਂ ਯਹੋਵਾਹ ਦੀ ਪਰਖ ਨਹੀਂ ਕਰਾਂਗਾ।"
13 ਫ਼ੇਰ ਯਸਾਯਾਹ ਨੇ ਆਖਿਆ, "ਡੇਵਿਡ ਦੇ ਪਰਿਵਾਰ ਵਾਲਿਓ, ਬਹੁਤ ਧਿਆਨ ਨਾਲ ਸੁਣੋ! ਤੁਸੀਂ ਲੋਕਾਂ ਦਾ ਸਬਰ ਅਜ਼ਮਾ ਰਹੇ ਹੋ - ਅਤੇ ਇਹ ਗੱਲ ਤੁਹਾਡੇ ਲਈ ਮਹੱਤਵਪੂਰਣ ਨਹੀਂ। ਇਸ ਲਈ, ਹੁਣ ਤੁਸੀਂ ਮੇਰੇ ਪਰਮੇਸ਼ੁਰ ਦਾ ਸਬਰ ਅਜ਼ਮਾ ਰਹੇ ਹੋ।
14 ਪਰ ਮੇਰਾ ਪ੍ਰਭੂ ਤੁਹਾਨੂੰ ਸੰਕੇਤ ਦਰਸਾਵੇਗਾ:ਨੌਜਵਾਨ ਔਰਤ ਵੱਲ ਦੇਖੋ। ਉਹ ਗਰਭਵਤੀ ਹੈ, ਤੇ ਉਹ ਇੱਕ ਪੁੱਤਰ ਨੂੰ ਜਨਮ ਦੇਵੇਗੀ। ਉਹ ਉਸਦਾ ਨਾਮ ਇਮਾਨੂੇਲ ਰੱਖੇਗੀ।
15 ਇਮਾਨੂੇਲ ਘਿਓ ਅਤੇ ਸ਼ਹਿਦ ਖਾਵੇਗਾ। ਉਹ ਇਸ ਤਰ੍ਹਾਂ ਰਹੇਗਾ ਇਹ ਸਿਖਣ ਲਈ ਕਿ ਨੇਕੀ ਕਰਨ ਦੀ ਚੋਣ ਕਰਨੀ ਹੈ ਕਿ ਬਦੀ ਕਰਨ ਤੋਂ ਇਨਕਾਰ ਕਰਨਾ ਹੈ।
16 ਪਰ ਇਸਤੋਂ ਪਹਿਲਾਂ ਕਿ ਬੱਚਾ ਇੰਨਾ ਵੱਡਾ ਹੋ ਜਾਵੇ ਕਿ ਉਹ ਨੇਕੀ ਅਤੇ ਬਦੀ ਬਾਰੇ ਜਾਣ ਸਕੇ, ਉਨ੍ਹਾਂ ਦੋਹਾਂ ਰਾਜਿਆਂ ਦੀਆਂ ਜ਼ਮੀਨਾਂ ਸਖ੍ਖਣੀਆਂ ਹੋ ਜਾਣਗੀਆਂ ਜਿਨ੍ਹਾਂ ਤੋਂ ਹੁਣ ਤੁਸੀਂ ਡਰਦੇ ਹੋ।
17 ਪਰ ਤੁਹਾਨੂੰ ਯਹੋਵਾਹ ਤੋਂ ਡਰਨਾ ਚਾਹੀਦਾ ਹੈ। ਕਿਉਂ ਕਿ ਯਹੋਵਾਹ ਤੁਹਾਡੇ ਉੱਤੇ ਉਨ੍ਹਾਂ ਦਿਨਾਂ ਵਰਗੀਆ ਮੁਸ਼ਕਿਲਾਂ ਲੈ ਕੇ ਆਵੇਗਾ ਜਦੋਂ ਇਫ਼ਰਾਈਮ ਯਹੂਦਾਹ ਤੋਂ ਅਲੱਗ ਕੀਤਾ ਗਿਆ ਸੀ । ਉਹ ਮੁਸ਼ਕਿਲਾਂ ਤੁਹਾਡੇ ਲੋਕਾਂ ਉੱਤੇ ਅਤੇ ਤੁਹਾਡੇ ਪਿਤਾ ਦੇ ਪਰਿਵਾਰ ਉੱਤੇ ਪੈਣਗੀਆਂ। ਪਰਮੇਸ਼ੁਰ ਕੀ ਕਰੇਗਾ। ਪਰਮੇਸ਼ੁਰ ਅੱਸ਼ੂਰ ਦੇ ਰਾਜੇ ਨੂੰ ਤੁਹਾਡੇ ਖਿਲਾਫ਼ ਜੰਗ ਕਰਨ ਲਈ ਲਿਆਵੇਗਾ।
18 "ਉਸ ਵੇਲੇ ਯਹੋਵਾਹ 'ਮੱਖੀ' ਨੂੰ ਸਦ੍ਦੇਗਾ। (ਮੱਖੀ ਹੁਣ ਮਿਸਰ ਦੀਆਂ ਨਦੀਆਂ ਦੇ ਨੇੜੇ ਹੈ) ਅਤੇ ਯਹੋਵਾਹ 'ਮਧੂਮੱਖੀ' ਨੂੰ ਸਦ੍ਦੇਗਾ। (ਮਧੂਮੱਖੀ ਹੁਣ ਅੱਸ਼ੂਰ ਦੇ ਦੇਸ਼ ਵਿੱਚ ਹੈ।) ਇਹ ਦੁਸ਼ਮਣ ਤੁਹਾਡੇ ਦੇਸ਼ ਵੱਲ ਆਉਣਗੇ।
19 ਇਹ ਦੁਸ਼ਮਣ ਮਾਰੂਬਲ ਦੀਆਂ ਨਦੀਆਂ ਦੇ ਨਜ਼ਦੀਕ ਪਬਰੀਲੀਆਂ ਘਾਟੀਆਂ ਵਿੱਚ ਅਤੇ ਪਾਣੀ ਦੇ ਚਸਮਿਆਂ ਅਤੇ ਝਾੜੀਆਂ ਵਿੱਚ ਡੇਰੇ ਲਾਉਣਗੀਆਂ।
20 ਯਹੋਵਾਹ ਯਹੂਦਾਹ ਨੂੰ ਸਜ਼ਾ ਦੇਣ ਲਈ ਅੱਸ਼ੂਰ ਦੀ ਵਰਤੋਂ ਕਰੇਗਾ। ਅੱਸ਼ੂਰ ਕਿਰਾੇ ਤੇ ਲਿਆ ਜਾਵੇਗਾ ਤਿਖ੍ਖੇ ਉਸਤਰੇ ਵਾਂਗ ਵਰਤਿਆ ਜਾਵੇਗਾ। ਇਹ ਇਸ ਤਰ੍ਹਾਂ ਹੋਵੇਗਾ ਜਿਵੇਂ ਯਹੋਵਾਹ ਯਹੂਦਾਹ ਦੇ ਸਿਰ ਅਤੇ ਲੱਤਾਂ ਤੋਂ ਵਾਲ ਮੁਂਨ ਰਿਹਾ ਹੋਵੇ। ਇਹ ਇਸ ਤਰ੍ਹਾਂ ਹੋਵੇਗਾ ਜਿਵੇਂ ਯਹੋਵਾਹ ਯਹੂਦਾਹ ਦੇ ਦਾਢ਼ੀ ਮੁਂਨ ਰਿਹਾ ਹੋਵੇ।
21 "ਉਸ ਵੇਲੇ ਇੱਕ ਬੰਦਾ ਸਿਰਫ਼ ਇੱਕ ਵਹਿੜਕੀ ਅਤੇ ਦੋ ਭੇਡਾਂ ਨੂੰ ਜੀਵਿਤ ਰੱਖਣ ਦੇ ਯੋਗ ਹੋਵੇਗਾ।
22 ਉਦੋਁ ਉਸ ਬੰਦੇ ਲਈ ਸਿਰਫ਼ ਇੰਨਾ ਹੀ ਦੁੱਧ ਹੋਵੇਗਾ ਕਿ ਉਹ ਮਖ੍ਖਣ ਖਾ ਸਕੇ। ਦੇਸ਼ ਦਾ ਹਰ ਬੰਦਾ ਮਖ੍ਖਣ ਅਤੇ ਸ਼ਹਿਦ ਖਾਵੇਗਾ।
23 "ਇਸ ਦੇਸ਼ ਵਿੱਚ ਹੁਣ 1,000 ਅੰਗੂਰਾਂ ਦੀਆਂ ਵੇਲਾਂ ਦੇ ਖੇਤ ਹਨ। ਅੰਗੂਰ ਦੀ ਹਰ ਵੇਲ ਚਾਂਦੀ ਦੇ 1,000 ਸਿਕਿਆਂ ਦੇ ਮੁੱਲ ਦੀ ਹੈ। ਪਰ ਇਹ ਖੇਤ ਖੁਦਰੌ ਪੌਦਿਆਂ ਅਤੇ ਕੰਡਿਆਂ ਨਾਲ ਭਰ ਜਾਣਗੇ।
24 ਧਰਤੀ ਬਂਜਰ ਹੋ ਜਾਵੇਗੀ ਅਤੇ ਸਿਰਫ਼ ਸ਼ਿਕਾਰ ਦੇ ਕੰਮ ਆਵੇਗੀ।
25 "ਕਿਸੇ ਵੇਲੇ ਲੋਕ ਇਨ੍ਹਾਂ ਪਹਾੜੀਆਂ ਤੇ ਕੰਮ ਕਰਦੇ ਸਨ ਅਤੇ ਅਨਾਜ਼ ਉਗਾਉਂਦੇ ਸਨ। ਪਰ ਉਸ ਸਮੇਂ ਲੋਕ ਉੱਥੇ ਨਹੀਂ ਜਾਣਗੇ। ਧਰਤੀ ਖੁਦਰੌ ਪੌਦਿਆਂ ਅਤੇ ਕੰਡਿਆਲੀਆਂ ਝਾੜੀਆਂ ਨਾਲ ਭਰ ਜਾਵੇਗੀ। ਸਿਰਫ਼ ਭੇਡਾਂ ਅਤੇ ਪਸ਼ੂ ਹੀ ਉਨ੍ਹਾਂ ਥਾਵਾਂ ਉੱਤੇ ਜਾਣਗੇ।"