ਯਸਈਆਹ
ਕਾਂਡ 30
1 ਯਹੋਵਾਹ ਨੇ ਆਖਿਆ, "ਇਨ੍ਹਾਂ ਬੱਚਿਆਂ ਵੱਲ ਦੇਖੋ। ਇਹ ਮੇਰਾ ਹੁਕਮ ਨਹੀਂ ਮੰਨਦੇ। ਇਹ ਯੋਜਨਾਵਾਂ ਬਣਾਉਂਦੇ ਹਨ, ਪਰ ਮੇਰੇ ਪਾਸੋਂ ਸਹਾਇਤਾ ਦੀ ਮੰਗ ਨਹੀਂ ਕਰਦੇ। ਇਹ ਹੋਰਨਾਂ ਕੌਮਾਂ ਨਾਲ ਇਕਰਾਰਨਾਮਾ ਕਰਦੇ ਹਨ ਪਰ ਮੇਰੀ ਆਤਮਾ ਉਹ ਇਕਰਾਰਨਾਮਾ ਨਹੀਂ ਚਾਹੁੰਦੀ। ਇਹ ਲੋਕ ਆਪਣੇ ਗੁਨਾਹਾਂ ਵਿੱਚ ਹੋਰ-ਹੋਰ ਗੁਨਾਹ ਸ਼ਾਮਿਲ ਕਰ ਰਹੇ ਹਨ।
2 ਇਹ ਬੱਚੇ ਮਿਸਰ ਵੱਲ ਸਹਾਇਤਾ ਲਈ ਜਾ ਰਹੇ ਹਨ ਪਰ ਉਨ੍ਹਾਂ ਨੇ ਮੈਨੂੰ ਇਹ ਨਹੀਂ ਪੁਛਿਆ ਕਿ ਕੀ ਇਹ ਗੱਲ ਸਹੀ ਸੀ। ਉਹ ਉਮੀਦ ਕਰਦੇ ਹਨ ਕਿ ਫ਼ਿਰਊਨ ਉਨ੍ਹਾਂ ਦੀ ਸਹਾਇਤਾ ਕਰੇਗਾ। ਉਹ ਚਾਹੁੰਦੇ ਹਨ ਕਿ ਮਿਸਰ ਉਨ੍ਹਾਂ ਦੀ ਰਾਖੀ ਕਰੇਗਾ।
3 "ਪਰ ਮੈਂ ਤੁਹਾਨੂੰ ਦੱਸਦਾ ਹਾਂ ਕਿ ਮਿਸਰ ਵਿੱਚ ਲੁਕ੍ਕਣ ਨਾਲ ਤੁਹਾਡੀ ਸਹਾਇਤਾ ਨਹੀਂ ਹੋਵੇਗੀ। ਮਿਸਰ ਤੁਹਾਡੀ ਰਾਖੀ ਨਹੀਂ ਕਰ ਸਕੇਗਾ।
4 ਤੁਹਾਡੇ ਆਗੂ ਸੋਆਨ ਨੂੰ ਚਲੇ ਗਏ ਹਨ ਅਤੇ ਤੁਹਾਡੇ ਦੂਤ ਹਾਨੇਸ ਨੂੰ ਚਲੇ ਗਏ ਹਨ।
5 ਪਰ ਉਹ ਨਾ ਉਮੀਦ ਹੋਣਗੇ। ਉਹ ਉਸ ਕੌਮ ਉੱਤੇ ਨਿਰਭਰ ਕਰ ਰਹੇ ਹਨ ਜਿਹੜੀ ਉਨ੍ਹਾਂ ਦੀ ਸਹਾਇਤਾ ਨਹੀਂ ਕਰ ਸਕਦੀ। ਮਿਸਰ ਬੇਕਾਰ ਹੈ - ਮਿਸਰ ਉਨ੍ਹਾਂ ਨੂੰ ਕੋਈ ਸਹਾਇਤਾ ਨਹੀਂ ਦੇਵੇਗਾ। ਮਿਸਰ ਉਨ੍ਹਾਂ ਨੂੰ ਸਿਰਫ਼ ਨਮੋੋਸ਼ੀ ਅਤੇ ਸ਼ਰਮਸਾਰੀ ਦੇਵੇਗਾ।"
6 ਨਿਜੀਵ ਦੇ ਜਾਨਵਰਾਂ ਬਾਰੇ ਉਦਾਸ ਸੰਦੇਸ਼: ਨਿਜੀਵ ਇੱਕ ਖਤਰਨਾਕ ਜਗ੍ਹਾ ਹੈ। ਇਹ ਸ਼ੇਰਾਂ, ਜ਼ਹਿਰੀਲੇ ਸੱਪਾਂ ਅਤੇ ਫ਼ਨੀਅਰ ਸੱਪਾਂ ਨਾਲ ਭਰੀ ਹੋਈ ਹੈ। ਪਰ ਕੁਝ ਲੋਕ ਨਿਜੀਵ ਵਿੱਚੋਂ ਹੋ ਕੇ ਯਾਤਰਾ ਕਰ ਰਹੇ ਹਨ ਉਹ ਇੱਕ ਅਜਿਹੀ ਕੌਮ ਵੱਲ ਜਾ ਰਹੇ ਹਨ ਜੋ ਉਨ੍ਹਾਂ ਦੀ ਮਦਦ ਨਹੀਂ ਕਰ ਸਕਦੀ। ਉਨ੍ਹਾਂ ਲੋਕਾਂ ਨੇ ਆਪਣਾ ਖਜ਼ਾਨਾ ਊਠਾਂ ਦੀਆਂ ਪਿਠ੍ਠਾਂ ਉੱਤੇ ਲਦਿਆ ਹੋਇਆ ਹੈ। ਇਸਦਾ ਅਰਬ ਇਹ ਹੈ ਕਿ ਲੋਕ ਉਸ ਕੌਮ ਉੱਤੇ ਨਿਰਭਰ ਕਰ ਰਹੇ ਹਨ ਜਿਹੜੀ ਸਹਾਇਤਾ ਨਹੀਂ ਕਰ ਸਕਦੀ।
7 ਇਹ ਬੇਕਾਰ ਕੌਮ ਮਿਸਰ ਹੈ। ਮਿਸਰ ਦੀ ਸਹਾਇਤਾ ਕਿਸੇ ਕੰਮ ਦੀ ਨਹੀਂ ਹੋਵੇਗੀ। ਇਸ ਲਈ ਮੈਂ ਮਿਸਰ ਨੂੰ "ਨਿਕਂਮਾ ਅਜਗਰ" ਆਖਦਾ ਹਾਂ।
8 ਹੁਣ ਇਸ ਗੱਲ ਨੂੰ ਕਿਸੇ ਸੰਕੇਤ ਉੱਤੇ ਲਿਖ ਲਵੋ ਤਾਂ ਜੋ ਸਾਰੇ ਲੋਕ ਇਸ ਨੂੰ ਦੇਖ ਸਕਣ। ਭਵਿੱਖ ਵਾਸਤੇ, ਇਸਨੂੰ ਇੱਕ ਕਿਤਾਬ ਵਿੱਚ ਲਿਖ ਲਵੋ ਆਖਰੀ ਦਿਨਾਂ ਵਾਸਤੇ ਇੱਕ ਯਾਦਗਾਰੀ ਵਜੋਂ ਕਿ ਮੈਂ ਇਨ੍ਹਾਂ ਘਟਨਾਵਾਂ ਬਾਰੇ ਭਵਿੱਖਬਾਣੀ ਕੀਤੀ ਸੀ।
9 ਇਹ ਲੋਕ ਉਨ੍ਹਾਂ ਬੱਚਿਆਂ ਵ੍ਵਰਗੇ ਹਨ ਜਿਹੜੇ ਆਪਣੇ ਮਾਪਿਆਂ ਦਾ ਆਖਾ ਨਹੀਂ ਮੰਨਦੇ। ਉਹ ਪਏ ਰਹਿੰਦੇ ਨੇ ਅਤੇ ਯਹੋਵਾਹ ਦੀਆਂ ਸਿਖਿਆਵਾਂ ਨੂੰ ਸੁਣਨ ਤੋਂ ਇਨਕਾਰ ਕਰਦੇ ਹਨ।
10 ਉਹ ਨਬੀਆਂ ਨੂੰ ਆਖਦੇ ਹਨ, "ਉਨ੍ਹਾਂ ਗੱਲਾਂ ਬਾਰੇ ਸੁਪਨੇ ਨਾ ਲਵੋ ਜਿਹੜੀਆਂ ਸਾਨੂੰ ਕਰਨੀਆਂ ਚਾਹੀਦੀਆਂ ਹਨ! ਸਾਨੂੰ ਸੱਚ ਨਾ ਦੱਸੋ! ਸਾਨੂੰ ਚੰਗੀਆਂ-ਚੰਗੀਆਂ ਗੱਲਾਂ ਸੁਣਾਓ ਅਤੇ ਸਾਨੂੰ ਚੰਗਾ ਮਹਿਸੂਸ ਕਰਨ ਦਿਓ! ਸਾਡੇ ਲਈ ਸਿਰਫ਼ ਚੰਗੀਆਂ ਗੱਲਾਂ ਹੀ ਦੇਖੋ!
11 ਉਨ੍ਹਾਂ ਚੀਜ਼ਾਂ ਨੂੰ ਦੇਖਣ ਤੋਂ ਹਟ੍ਟ ਜਾਵੋ ਜਿਹੜੀਆਂ ਸੱਚਮੁੱਚ ਵਾਪਰਨਗੀਆਂ! ਸਾਡੇ ਰਸਤੇ ਵਿੱਚੋਂ ਹਟ੍ਟ ਜਾਵੋ! ਸਾਨੂੰ ਇਸਰਾਏਲ ਦੇ ਪਵਿੱਤਰ ਪੁਰਖ ਬਾਰੇ ਦੱਸਣੋ ਹਟ ਜਾਵੋ।"
12 ਇਸਰਾਏਲ ਦਾ ਪਵਿੱਤਰ ਪੁਰਖ (ਪਰਮੇਸ਼ੁਰ) ਆਖਦੀ ਹੈ। "ਤੁਸਾਂ ਲੋਕਾਂ ਨੇ ਯਹੋਵਾਹ ਦੇ ਇਸ ਸੰਦੇਸ਼ ਨੂੰ ਪ੍ਰਵਾਨ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਤੁਸੀਂ ਲੋਕ ਸਹਾਇਤਾ ਲਈ ਸਿਰਫ਼ ਲੜਾਈ ਝਗੜੇ ਅਤੇ ਝੂਠ ਉੱਤੇ ਨਿਰਭਰ ਕਰਨਾ ਚਾਹੁੰਦੇ ਹੋ।
13 ਤੁਸੀਂ ਇਨ੍ਹਾਂ ਗੱਲਾਂ ਦੇ ਦੋਸ਼ੀ ਹੋ ਇਸ ਲਈ ਤੁਸੀਂ ਉਸ ਉੱਚੀ ਕੰਧ ਵਰਗੇ ਹੋ ਜਿਸ ਵਿੱਚ ਤ੍ਰੇੜਾਂ ਹਨ। ਉਹ ਕੰਧ ਅਚਾਨਕ ਢਹਿ ਜਾਵੇਗੀ ਅਤੇ ਟੁਕੜੇ-ਟੁਕੜੇ ਹੋ ਜਾਵੇਗੀ।
14 ਤੁਸੀਂ ਮਿੱਟੀ ਦੇ ਉਸ ਘੜੇ ਵਰਗੇ ਹੋਣਗੇ ਜਿਹੜਾ ਟੁੱਟ ਕੇ ਅਨੇਕਾਂ ਠੀਕਰੀਆਂ ਵਿੱਚ ਬਿਖਰ ਜਾਂਦਾ ਹੈ। ਇਹ ਠੀਕਰੀਆਂ ਬੇਕਾਰ ਹੁੰਦੀਆਂ ਹਨ। ਤੁਸੀਂ ਇਨ੍ਹਾਂ ਠੀਕਰੀਆਂ ਨਾਲ ਅੱਗ ਵਿੱਚੋਂ ਜਲਦੇ ਹੋਏ ਕੋਲੇ ਨਹੀਂ ਚੁੱਕ ਸਕਦੇ ਜਾਂ ਧਰਤੀ ਉਤ੍ਤਲੇ ਤਲਾਬ ਵਿੱਚੋਂ ਪਾਣੀ ਨਹੀਂ ਕੱਢ ਸਕਦੇ।"
15 ਮੇਰਾ ਪ੍ਰਭੂ ਯਹੋਵਾਹ, ਇਸਰਾਏਲ ਦਾ ਪਵਿੱਤਰ ਪੁਰਖ, ਆਖਦਾ ਹੈ, "ਜੇ ਤੁਸੀਂ ਮੇਰੇ ਵੱਲ ਪਰਤ ਆਓਗੇ ਤਾਂ ਤੁਸੀਂ ਬਚ ਜਾਓਗੇ। ਤੁਹਾਨੂੰ ਤਾਕਤ ਤਾਂ ਹੀ ਪ੍ਰਾਪਤ ਹੋਵੇਗੀ ਜੇਕਰ ਤੁਹਾਨੂੰ ਮੇਰੇ ਵਿੱਚ ਭਰੋਸਾ ਹੋਵੇਗਾ ਅਤੇ ਸ਼ਾਤ ਹੋਵੋਂਗੇ।"ਪਰ ਤੁਸੀਂ ਅਜਿਹਾ ਨਹੀਂ ਕਰਨਾ ਚਾਹੁੰਦੇ! ਤੁਸੀਂ ਆਖਦੇ ਹੋ, "ਸਾਨੂੰ ਅਗਾਂਹ ਵੱਲ ਭੱਜ ਜਾਣ ਲਈ ਘੋੜੇ ਚਾਹੀਦੇ ਨੇ!" ਇਹ ਠੀਕ ਹੈ -
16 ਤੁਸੀਂ ਘੋੜਿਆਂ ਉੱਤੇ ਸਵਾਰ ਹੋ ਕੇ ਭੱਜ ਜਾਵੋਗੇ। ਪਰ ਦੁਸ਼ਮਣ ਤੁਹਾਡਾ ਪਿੱਛਾ ਕਰੇਗਾ। ਅਤੇ ਦੁਸ਼ਮਣ ਤੁਹਾਡੇ ਘੋੜਿਆਂ ਨਾਲੋਂ ਤੇਜ਼ ਹੋਵੇਗਾ।
17 ਇੱਕ ਦੁਸ਼ਮਣ ਧਮਕੀਆਂ ਦੇਵੇਗਾ ਅਤੇ ਤੁਹਾਡੇ ਹਜ਼ਾਰਾਂ ਬੰਦੇ ਭੱਜ ਜਾਣਗੇ। ਪੰਜ ਦੁਸ਼ਮਣ ਤੁਹਾਨੂੰ ਧਮਕੀਆਂ ਦੇਣਗੇ ਅਤੇ ਤੁਸੀਂ ਸਾਰੇ ਉਨ੍ਹਾਂ ਕੋਲੋਂ ਭੱਜ ਜਾਵੋਂਗੇ ਜਿੰਨਾਂ ਚਿਰ ਤੱਕ ਕਿ ਤੁਸੀਂ ਪਰਬਤ ਦੀ ਚੋਟੀ ਗਡ੍ਡੇ ਝੰਡੇ, ਪਹਾੜੀ ਉੱਤੇ ਇੱਕ ਬੈਨਰ ਵਾਂਗ ਇਕੱਲੇ ਰਹਿ ਜਾਵੋ।
18 ਯਹੋਵਾਹ ਤੁਹਾਡੇ ਲਈ ਆਪਣੀ ਮਿਹਰ ਦਰਸਾਉਣੀ ਚਾਹੁੰਦਾ ਹੈ। ਯਹੋਵਾਹ ਇੰਤਜ਼ਾਰ ਕਰ ਰਿਹਾ ਹੈ। ਯਹੋਵਾਹ ਉੱਠਣਾ ਚਾਹੁੰਦਾ ਹੈ ਅਤੇ ਤੁਹਾਨੂੰ ਆਰਾਮ ਦੇਣਾ ਚਾਹੁੰਦਾ ਹੈ। ਯਹੋਵਾਹ ਪਰਮੇਸ਼ੁਰ ਬੇਲਾਗ ਹੈ ਅਤੇ ਹਰ ਉਹ ਬੰਦਾ ਜਿਹੜਾ ਯਹੋਵਾਹ ਦੀ ਸਹਾਇਤਾ ਦਾ ਇੰਤਜ਼ਾਰ ਕਰੇਗਾ ਉਸ ਨੂੰ ਅਸੀਸ ਮਿਲੇਗੀ।
19 ਯਹੋਵਾਹ ਦੇ ਲੋਕ ਸੀਯੋਨ ਪਰਬਤ ਉੱਤੇ ਯਰੂਸ਼ਲਮ ਵਿੱਚ ਰਹਿਣਗੇ। ਤੁਸੀਂ ਲੋਕ ਰੋਦੇ ਨਹੀਂ ਰਹੋਗੇ। ਯਹੋਵਾਹ ਤੁਹਾਡਾ ਵਿਰਲਾਪ ਸੁਣੇਗਾ ਅਤੇ ਤੁਹਾਨੂੰ ਹੌਸਲਾ ਦੇਵੇਗਾ। ਯਹੋਵਾਹ ਤੁਹਾਨੂੰ ਸੁਣੇਗਾ ਅਤੇ ਤੁਹਾਡੀ ਸਹਾਇਤਾ ਕਰੇਗਾ।
20 ਅਤੀਤ ਵਿੱਚ ਮੇਰੇ ਪ੍ਰਭੂ ਪਰਮੇਸ਼ੁਰ ਨੇ ਤੁਹਾਨੂੰ ਉਦਾਸੀ ਅਤੇ ਦੁੱਖ ਦਿੱਤਾ ਸੀ ਇਹ ਉਸ ਰੋਟੀ ਅਤੇ ਪਾਣੀ ਵਰਗਾ ਸੀ ਜਿਸਨੂੰ ਤੁਸੀਂ ਰੋਜ਼ ਖਾਧਾ ਸੀ। ਪਰ ਪਰਮੇਸ਼ੁਰ ਤੁਹਾਡਾ ਗੁਰੂ ਹੈ ਅਤੇ ਤੁਹਾਡੇ ਕੋਲੋਂ ਛੁਪਿਆ ਨਹੀਂ ਰਹੇਗਾ। ਤੁਸੀਂ ਆਪਣੇ ਗੁਰੂ ਨੂੰ ਆਪਣੀਆਂ ਅੱਖਾਂ ਨਾਲ ਦੇਖੋਗੇ।
21 ਫ਼ੇਰ, ਜੇ ਤੁਸੀਂ ਬੁਰਾ ਕਰੋਗੇ ਅਤੇ ਗ਼ਲਤ ਢੰਗ ਨਾਲ ਜੀਵੋਗੇ। (ਸੱਜੇ ਜਾਂ ਖੱਬੇ ਪਾਸੇ,) ਤਾਂ ਤੁਸੀਂ ਆਪਣੇ ਪਿੱਛੇ ਇਹ ਆਖਦੀ ਹੋਈ ਆਵਾਜ਼ ਸੁਣੋਗੇ, "ਇਹ ਰਸਤਾ ਠੀਕ ਹੈ। ਤੁਹਾਨੂੰ ਇਸੇ ਰਸਤੇ ਜਾਣਾ ਚਾਹੀਦਾ ਹੈ!"
22 ਤੁਹਾਡੇ ਕੋਲ ਸੋਨੇ ਅਤੇ ਚਾਂਦੀ ਨਾਲ ਮੜੀਆਂ ਹੋਈਆਂ ਮੂਰਤੀਆਂ ਹਨ। ਉਨ੍ਹਾਂ ਝੂਠੇ ਦੇਵਤਿਆਂ ਨੇ ਤੁਹਾਨੂੰ ਪਾਪੀ ਬਣਾ ਦਿੱਤਾ ਹੈ। ਪਰ ਤੁਸੀਂ ਉਨ੍ਹਾਂ ਝੂਠੇ ਦੇਵਤਿਆਂ ਦੀ ਸੇਵਾ ਕਰਨੀ ਬੰਦ ਕਰ ਦਿਓਗੇ। ਤੁਸੀਂ ਉਨ੍ਹਾਂ ਝੂਠੇ ਦੇਵਤਿਆਂ ਨੂੰ ਰਦ੍ਦੀ ਕਪੜਿਆਂ ਵਾਂਗ ਪਰ੍ਹਾਂ ਸੁੱਟ ਦਿਓਗੇ।
23 ਉਸ ਸਮੇਂ, ਯਹੋਵਾਹ ਤੁਹਾਡੇ ਲਈ ਵਰਖਾ ਭੇਜੇਗਾ। ਤੁਸੀਂ ਧਰਤੀ ਵਿੱਚ ਬੀਜ ਬੀਜੋਗੇ ਅਤੇ ਧਰਤੀ ਤੁਹਾਡੇ ਲਈ ਅਨਾਜ਼ ਉਗਾਵੇਗੀ। ਤੁਹਾਨੂੰ ਬਹੁਤ ਚੰਗੀ ਫ਼ਸਲ ਪ੍ਰਾਪਤ ਹੋਵੇਗੀ। ਤੁਹਾਡੇ ਪਾਸ ਖੇਤਾਂ ਅੰਦਰ ਤੁਹਾਡੇ ਪਸ਼ੂਆਂ ਵਾਸਤੇ ਕਾਫ਼ੀ ਚਾਰਾ ਹੋਵੇਗਾ। ਤੁਹਾਡੀਆਂ ਭੇਡਾਂ ਲਈ ਵੱਡੇ-ਵੱਡੇ ਮੈਦਾਨ ਹੋਣਗੇ।
24 ਤੁਹਾਡੇ ਪਸ਼ੂ ਅਤੇ ਗਧੇ ਆਪਣਾ ਪੂਰਾ ਭੋਜਨ ਪ੍ਰਾਪਤ ਕਰਨਗੇ। ਉਹ ਬਹੁਤ ਭੋਜਨ ਹੋਵੇਗਾ। ਤੁਹਾਨੂੰ ਆਪਣੇ ਪਸ਼ੂਆਂ ਦੇ ਖਾਣ ਵਾਲੇ ਭੋਜਨ ਨੂੰ ਖਿਲਾਰਨ ਲਈ ਕਹੀਆਂ ਅਤੇ ਸਲਂਗਾਂ ਦੀ ਲੋੜ ਪਵੇਗੀ।
25 ਹਰ ਪਰਬਤ ਅਤੇ ਪਹਾੜੀ ਉੱਤੇ ਪਾਣੀ ਨਾਲ ਭਰੇ ਹੋਏ ਝਰਨੇ ਹੋਣਗੇ। ਇਹ ਗੱਲਾਂ ਉਦੋਂ ਵਾਪਰਨਗੀਆਂ ਜਦੋਂ ਬਹੁਤ ਸਾਰੇ ਲੋਕ ਮਾਰੇ ਜਾਣਗੇ ਅਤੇ ਮੁਨਾਰੇ ਢਾਹ ਦਿੱਤੇ ਜਾਣਗੇ।
26 ਉਸ ਸਮੇਂ, ਚਂਦਰਮਾਂ ਦੀ ਰੌਸ਼ਨੀ ਸੂਰਜ ਵਰਗੀ ਚਮਕੀਲੀ ਹੋਵੇਗੀ। ਸੂਰਜ ਦੀ ਰੌਸ਼ਨੀ ਹੁਣ ਨਾਲੋਂ ਸੱਤ ਗੁਣਾ ਵਧ ਚਮਕਦਾਰ ਹੋਵੇਗੀ। ਸੂਰਜ ਦੀ ਇੱਕ ਦਿਨ ਦੀ ਰੌਸ਼ਨੀ ਸੱਤਾਂ ਦਿਨਾਂ ਦੇ ਬਰਾਬਰ ਹੋਵੇਗੀ। ਇਹ ਸਭ ਕੁਝ ਉਦੋਂ ਵਾਪਰੇਗਾ ਜਦੋਂ ਯਹੋਵਾਹ ਆਪਣੇ ਫ਼ੱਟੜ ਹੋਏ ਲੋਕਾਂ ਦੀਆਂ ਪਟ੍ਟੀਆਂ ਕਰੇਗਾ ਅਤੇ ਉਨ੍ਹਾਂ ਦੇ ਜ਼ਖਮਾਂ ਨੂੰ ਰਾਜ਼ੀ ਕਰੇਗਾ।
27 ਦੇਖੋ, ਯਹੋਵਾਹ ਦਾ ਨਾਮ ਦੂਰੋ ਆ ਰਿਹਾ ਹੈ। ਉਸਦਾ ਕਹਿਰ ਧੂਏਂ ਦੇ ਮੋਟੇ ਬੱਦਲਾਂ ਵਾਲੀ ਅੱਗ ਵਰਗਾ ਹੈ। ਯਹੋਵਾਹ ਦਾ ਮੁੱਖ ਕਰੋਧ ਨਾਲ ਭਰਿਆ ਹੋਇਆ ਹੈ ਅਤੇ ਉਸਦੀ ਜੀਭ ਬਲਦੀ ਅੱਗ ਵਰਗੀ ਹੈ।
28 ਯਹੋਵਾਹ ਦਾ ਆਤਮਾ ਇੱਕ ਮਹਾਂ ਨਦੀ ਵਰਗਾ ਹੈ। ਗਲ-ਗਲ ਤਾਂਈਁ ਚੜਦਾ ਹੋਇਆ। ਯਹੋਵਾਹ ਕੌਮਾਂ ਦਾ ਨਿਰਣਾ ਕਰੇਗਾ। ਇਹ ਉਨ੍ਹਾਂ ਨੂੰ ਇੱਕ ਬੇਕਾਰ ਝਾਨਣੀ ਰਾਹੀਂ ਜਾਂਚਣ ਵਾਂਗ ਹੋਵੇਗਾ। ਉਹ ਇੱਕ ਨਬ੍ਬ, ਕੌਮਾਂ ਦੇ ਜਬਾੜਿਆਂ ਵਿੱਚ ਪਾਵੇਗਾ, ਜੋ ਜਾਨਵਰਾਂ ਤੇ ਕਾਬੂ ਰੱਖਦੀ ਹੈ ਅਤੇ ਉਹ ਉਨ੍ਹਾਂ ਦੀ ਤਬਾਹੀ ਵੱਲ ਅਗਵਾਈ ਕਰੇਗਾ।
29 ਉਸ ਸਮੇਂ, ਤੁਸੀਂ ਖੁਸ਼ੀ ਦੇ ਗੀਤ ਗਾਓਗੇ। ਉਹ ਸਮਾਂ ਉਨ੍ਹਾਂ ਰਾਤਾਂ ਵਰਗਾ ਹੋਵੇਗਾ ਜਦੋਂ ਤੁਸੀਂ ਛੁੱਟੀ ਤੇ ਜਾਂਦੇ ਹੋ। ਯਹੋਵਾਹ ਦੇ ਪਰਬਤ ਵੱਲ ਤੁਰੇ ਜਾਂਦੇ ਤੁਸੀਂ ਬਹੁਤ ਪ੍ਰਸੰਨ ਹੋ। ਤੁਸੀਂ ਇਸਰਾਏਲ ਦੀ ਚੱਟਾਨ ਵੱਲ ਯਹੋਵਾਹ ਦੀ ਉਪਾਸਨਾ ਲਈ ਜਾਂਦੇ ਹੋਏ ਤੇ ਵੰਝਲੀ ਨੂੰ ਸੁਣਦੇ ਹੋਏ ਬਹੁਤ ਪ੍ਰਸੰਨ ਹੋ।
30 ਯਹੋਵਾਹ ਸਮੂਹ ਲੋਕਾਂ ਨੂੰ ਆਪਣੀ ਮਹਾਨ ਆਵਾਜ਼ ਸੁਣਾਵੇਗਾ। ਯਹੋਵਾਹ ਸਮੂਹ ਲੋਕਾਂ ਨੂੰ ਗੁੱਸੇ ਨਾਲ ਹੇਠਾਂ ਆਉਂਦਾ ਹੋਇਆ ਆਪਣਾ ਬਾਜ਼ੂ ਦਿਖਾਵੇਗਾ। ਉਹ ਬਾਜ਼ੂ ਉਸ ਮਹਾ ਅਗਨੀ ਵਰਗਾ ਹੋਵੇਗਾ ਜਿਹੜੀ ਸਭ ਕੁਝ ਸਾੜ ਦਿੰਦੀ ਹੈ। ਯਹੋਵਾਹ ਦੀ ਸ਼ਕਤੀ ਵਰਖਾ ਅਤੇ ਗੜਿਆਂ ਵਾਲੇ ਮਹਾ ਤੂਫ਼ਾਨ ਵਰਗੀ ਹੋਵੇਗੀ।
31 ਅੱਸ਼ੂਰ ਜਦੋਂ ਯਹੋਵਾਹ ਦੀ ਆਵਾਜ਼ ਸੁਣੇਗਾ ਤਾਂ ਭੈਭੀਤ ਹੋ ਜਾਵੇਗਾ। ਯਹੋਵਾਹ ਅੱਸ਼ੂਰ ਨੂੰ ਸੋਟੀ ਨਾਲ ਮਾਰੇਗਾ।
32 ਯਹੋਵਾਹ ਅੱਸ਼ੂਰ ਨੂੰ ਮਾਰੇਗਾ ਅਤੇ ਇਹ ਗੱਲ ਢੋਲ ਨਗਾਰਿਆਂ ਦੇ ਸੰਗੀਤ ਵਰਗੀ ਹੋਵੇਗੀ ਯਹੋਵਾਹ ਅੱਸ਼ੂਰ ਨੂੰ ਆਪਣੇ ਸ਼ਕਤੀਸ਼ਾਲੀ ਬਾਜ਼ੂ ਨਾਲ ਹਰਾ ਦੇਵੇਗਾ।
33 ਸਿਵਾ ਨੂੰ ਕਾਫ਼ੀ ਚਿਰ ਪਹਿਲਾਂ ਹੀ ਤਿਆਰ ਕਰ ਦਿੱਤਾ ਗਿਆ ਹੈ। ਇਹ ਰਾਜੇ ਲਈ ਤਿਆਰ ਹੈ। ਇਸਨੂੰ ਬਹੁਤ ਡੂੰਘਾ ਅਤੇ ਚੌੜਾ ਬਣਾਇਆ ਗਿਆ ਸੀ। ਓਥੇ ਲੱਕੜੀਆਂ ਅਤੇ ਅੱਗ ਦਾ ਵੱਡਾ ਢੇਰ ਹੈ। ਅਤੇ ਯਹੋਵਾਹ ਦਾ ਆਤਮਾ ਬਲਦੀ ਹੋਈ ਗੰਧਕ ਦੀ ਨਦੀ ਵਾਂਗ ਆਵੇਗਾ ਅਤੇ ਇਸਨੂੰ ਸਾੜ ਸੁੱਟੇਗਾ।