ਯਸਈਆਹ
ਕਾਂਡ 22
1 ਦਰਸ਼ਨ ਦੀ ਵਾਦੀ ਬਾਰੇ ਉਦਾਸ ਸੰਦੇਸ਼: ਤੁਹਾਨੂੰ, ਲੋਕਾਂ ਨੂੰ ਕੀ ਤਕਲੀਫ਼ ਹੈ? ਤੁਸੀਂ ਆਪਣੀਆਂ ਛੱਤਾਂ ਉੱਤੇ ਕਿਉਂ ਛੁਪ ਰਹੇ ਹੋ?
2 ਅਤੀਤ ਵਿੱਚ ਇਹ ਸ਼ਹਿਰ ਬਹੁਤ ਭੀੜ ਭੜਕ੍ਕੇ ਵਾਲਾ ਸੀ। ਇਹ ਸ਼ਹਿਰ ਬਹੁਤ ਸ਼ੋਰੀਲਾ ਸੀ ਤੇ ਬਹੁਤ ਪ੍ਰਸੰਨ ਸੀ। ਪਰ ਹੁਣ ਸਭ ਕੁਝ ਬਦਲ ਗਿਆ ਹੈ। ਤੁਹਾਡੇ ਲੋਕ ਮਾਰੇ ਜਾ ਚੁੱਕੇ ਹਨ ਪਰ ਲੋਕ ਤਲਵਾਰਾਂ ਨਾਲ ਲੜਦਿਆਂ ਹੋਇਆਂ ਨਹੀਂ ਮਾਰੇ ਗਏ ਸਨ।
3 ਤੁਹਾਡੇ ਸਾਰੇ ਆਗੂ ਇਕੱਠੇ ਹੀ ਭੱਜ ਗਏ ਸਨ। ਪਰ ਉਹ ਸਾਰੇ ਹੀ ਬਿਨਾ ਕਮਾਨਾਂ ਤੋਂ ਫ਼ੜ ਲੇ ਗਏ ਹਨ। ਸਾਰੇ ਹੀ ਆਗੂ ਇਕੱਠੇ ਭੱਜ ਗਏ ਸਨ ਪਰ ਉਹ ਫ਼ੜ ਲੇ ਗਏ ਸਨ।
4 ਇਸ ਲਈ ਮੈਂ ਆਖਦਾ ਹਾਂ, "ਮੇਰੇ ਵੱਲ ਨਾ ਵੇਖੋ! ਮੈਨੂੰ ਰੋਣ ਦਿਓ! ਯਰੂਸ਼ਲਮ ਦੀ ਤਬਾਹੀ ਬਾਰੇ ਮੈਨੂੰ ਹੌਸਲਾ ਦੇਣ ਦੀ ਕਾਹਲੀ ਨਾ ਕਰੋ।"
5 ਯਹੋਵਾਹ ਨੇ ਇੱਕ ਖਾਸ ਦਿਨ ਚੁਣਿਆ ਹੈ। ਉਸ ਦਿਨ ਦੰਗੇ ਭੜਕਣਗੇ ਅਤੇ ਅਫ਼ਰਾਤਫ਼ਰੀ ਮੱਚੇਗੀ। ਗਿਆਨ ਦੀ ਵਾਦੀ ਵਿੱਚ ਲੋਕ ਇੱਕ ਦੂਜੇ ਨੂੰ ਪੈਰਾਂ ਹੇਠਾਂ ਲਤਾੜਨਗੇ। ਸ਼ਹਿਰ ਦੀਆਂ ਕੰਧਾਂ ਢਾਹ ਦਿੱਤੀਆਂ ਜਾਣਗੀਆਂ। ਵਾਦੀ ਦੇ ਲੋਕ ਪਹਾੜੀ ਉਤਲੇ ਸ਼ਹਿਰ ਵਾਲਿਆਂ ਉੱਤੇ ਚੀਖ ਰਹੇ ਹੋਣਗੇ।
6 ਲਾਮ ਦੇ ਘੋੜਸਵਾਰ ਫ਼ੌਜੀ ਆਪਣੇ ਤੀਰਾਂ ਦੇ ਭੱਥੇ ਲੈਕੇ ਜੰਗ ਲਈ ਚੱਲ ਪੈਣਗੇ। ਕੀਰ ਦੇ ਲੋਕ ਆਪਣੀਆਂ ਢਾਲਾਂ ਨਾਲ ਸ਼ੋਰ ਮਚਾਉਣਗੇ।
7 ਤੁਹਾਡੀ ਖਾਸ ਵਾਦੀ ਵਿੱਚ ਫ਼ੌਜਾਂ ਦੀ ਮੁਠਭੇੜ ਹੋਵੇਗੀ। ਵਾਦੀ ਰੱਥਾਂ ਨਾਲ ਭਰ ਜਾਵੇਗੀ। ਘੋੜਸਵਾਰ ਫ਼ੌਜੀਆਂ ਨੂੰ ਸ਼ਹਿਰ ਦੇ ਦਰਵਾਜ਼ਿਆਂ ਉੱਤੇ ਤੈਨਾਤ ਕੀਤਾ ਜਾਵੇਗਾ।
8 ਉਸ ਸਮੇਂ, ਯਹੂਦਾਹ ਦੇ ਲੋਕ ਉਨ੍ਹਾਂ ਹਬਿਆਰਾਂ ਦੀ ਵਰਤੋਂ ਕਰਨਾ ਚਾਹੁਂਣਗੇ ਜਿਹੜੇ ਉਨ੍ਹਾਂ ਨੇ ਮਹਿਲ, ਜੰਗਲ ਦੇ ਘਰ ਵਿੱਚ ਰੱਖੇ ਹੋਏ ਸਨ, ਕਿਉਂ ਕਿ ਉਸਨੇ ਯਹੂਦਾਹ ਦੀ ਸੁਰਖਿਆ ਹ੍ਹਟਾ ਦਿੱਤੀ।
9 ਦਾਊਦ ਦੇ ਸ਼ਹਿਰ ਦੀਆਂ ਕੰਧਾਂ ਤਿੜਕਣੀਆਂ ਸ਼ੁਰੂ ਹੋ ਜਾਣਗੀਆਂ ਅਤੇ ਤੁਸੀਂ ਉਨ੍ਹਾਂ ਤ੍ਰੇੜਾਂ ਨੂੰ ਦੇਖ ਸਕੋਗੇ। ਇਸ ਲਈ, ਤੁਸੀਂ ਘਰਾਂ ਦੀ ਗਿਣਤੀ ਕਰੋਗੇ ਅਤੇ ਤੁਸੀਂ ਘਰਾਂ ਵਿੱਚੋਂ ਪੱਥਰ ਲੈ ਕੇ ਦੀਵਾਰਾਂ ਦੀ ਮੁਰੰਮਤ ਕਰਨ ਦੀ ਕੋਸ਼ਿਸ਼ ਕਰੋਗੇ। ਤੁਸੀਂ ਦੂਹਰੀਆਂ ਕੰਧਾਂ ਦੇ ਵਿਚਕਾਰ ਪੁਰਾਣੀ ਨਦੀ ਤੋਂ ਪਾਣੀ ਬਚਾਉਣ ਲਈ ਥਾਂ ਤਿਆਰ ਕਰੋਗੇ, ਅਤੇ ਪਾਣੀ ਨੂੰ ਬਚਾ ਲਵੋਗੇ।ਅਜਿਹਾ ਤੁਸੀਂ ਆਪਣੇ-ਆਪ ਨੂੰ ਬਚਾਉਣ ਲਈ ਕਰੋਗੇ। ਪਰ ਤੁਸੀਂ ਉਸ ਇੱਕ ਉੱਤੇ ਭਰੋਸਾ ਨਹੀਂ ਕਰੋਗੇ ਜਿਸਨੇ ਇਹ ਸਾਰੀਆਂ ਚੀਜ਼ਾਂ ਬਣਾਈਆਂ। ਤੁਸੀਂ ਉਸ ਇੱਕ ਨੂੰ ਨਹੀਂ ਸਮਝੋਂਗੇ ਜਿਸਨੇ ਬਹੁਤ ਪਹਿਲਾਂ ਇਹ ਸਾਰੀਆਂ ਚੀਜ਼ਾਂ ਬਣਾਈਆਂ।
10
11
12 ਇਸ ਲਈ ਮੇਰੇ ਮਾਲਿਕ ਸਰਬ ਸ਼ਕਤੀਮਾਨ ਯਹੋਵਾਹ ਲੋਕਾਂ ਨੂੰ ਰੋਣ ਅਤੇ ਉਦਾਸ ਹੋਣ ਲਈ ਆਖੇਗਾ ਆਪਣੇ ਮਰੇ ਹੋਏ ਮਿੱਤਰਾਂ ਲਈ। ਲੋਕ ਆਪਣੇ ਸਿਰ ਮੁਨਾ ਦੇਣਗੇ ਅਤੇ ਉਦਾਸੀ ਦੇ ਵਸਤਰ ਪਾ ਲੈਣਗੇ।
13 ਪਰ ਦੇਖੋ! ਲੋਕ ਹੁਣ ਖੁਸ਼ ਹਨ। ਲੋਕ ਖੁਸ਼ੀ ਮਨਾ ਰਹੇ ਹਨ।ਲੋਕ ਪਸ਼ੂਆਂ ਅਤੇ ਭੇਡਾਂ ਨੂੰ ਮਾਰ ਰਹੇ ਹਨ, ਉਹ ਇਹ ਆਖਦਿਆਂ ਹੋਇਆਂ ਮਾਸ ਖਾ ਰਹੇ ਹਨ ਅਤੇ ਮੈਅ ਪੀ ਰਹੇ ਹਨ, ਆਪਾਂ ਖਾਈਏ ਪੀਈਏ ਕਿਉਂ ਕਿ ਕਲ੍ਹ੍ਹ ਨੂੰ ਅਸਾਂ ਮਰ ਜਾਣਾ ਹੈ।
14 ਸਰਬ ਸ਼ਕਤੀਮਾਨ ਯਹੋਵਾਹ ਨੇ ਮੈਨੂੰ ਇਹ ਗੱਲਾਂ ਆਖੀਆਂ ਤੇ ਮੈਂ ਆਪਣੇ ਕੰਨਾਂ ਨਾਲ ਇਨ੍ਹਾਂ ਨੂੰ ਸੁਣਿਆ: "ਤੁਸੀਂ ਗ਼ਲਤ ਗੱਲਾਂ ਕਰਨ ਦੇ ਦੋਸ਼ੀ ਹੋ। ਅਤੇ ਮੈਂ ਇਕਰਾਰ ਕਰਦਾ ਹਾਂ। ਤੁਸੀਂ ਇਸ ਦੇਸ਼ ਤੋਂ ਬਖਸ਼ੇ ਜਾਣ ਤੋਂ ਪਹਿਲਾਂ ਮਰ ਜਾਓਗੇ।" ਮੇਰੇ ਮਾਲਿਕ ਸਰਬ ਸ਼ਕਤੀਮਾਨ ਯਹੋਵਾਹ ਨੇ ਇਹ ਗੱਲਾਂ ਆਖੀਆਂ।
15 ਮੇਰੇ ਪ੍ਰਭੂ ਸਰਬ ਸ਼ਕਤੀਮਾਨ ਯਹੋਵਾਹ ਨੇ ਮੈਨੂੰ ਇਹ ਗੱਲਾਂ ਆਖੀਆਂ: "ਉਸ ਸੇਵਕ ਸ਼ਬਨਾ ਪਾਸ ਜਾਓ। ਉਹ ਸੇਵਕ ਮਹਿਲਾਂ ਦਾ ਪ੍ਰਬੰਧਕ ਹੈ।
16 ਉਸ ਸੇਵਕ ਨੂੰ ਪੁੱਛੋ, 'ਤੂੰ ਇੱਥੇ ਕੀ ਕਰ ਰਿਹਾ ਹੈਂ? ਤੈਨੂੰ ਖੁਦ ਲਈ ਕਬਰ ਬਨਾਉਣ ਦੀ ਅਤੇ ਚੱਟਾਨ ਵਿੱਚ ਆਪਣੇ ਲਈ ਆਰਾਮ ਕਰਨ ਦੀ ਜਗ੍ਹਾ ਤਰਾਸ਼ਣ ਦੀ ਆਗਿਆ ਕਿਸਨੇ ਦਿੱਤੀ ਹੈ?"
17 "ਬੰਦਿਆ, ਯਹੋਵਾਹ ਤੈਨੂੰ ਕੁਚਲ ਦੇਵੇਗਾ। ਯਹੋਵਾਹ ਤੇਰੀ ਇੱਕ ਛੋਟੀ ਜਿਹੀ ਗੇਂਦ ਬਣਾ ਦੇਵੇਗਾ ਅਤੇ ਤੈਨੂੰ ਦੂਰ ਕਿਸੇ ਹੋਰ ਦੇਸ਼ ਦੀਆਂ ਖੁਲ੍ਹੀਆਂ ਬਾਹਾਂ ਵਿੱਚ ਸੁੱਟ ਦੇਵੇਗਾ। ਅਤੇ ਓਥੇ ਤੂੰ ਮਰ ਜਾਵੇਂਗਾ।"ਯਹੋਵਾਹ ਨੇ ਆਖਿਆ, "ਤੈਨੂੰ ਆਪਣੇ ਰੱਥਾਂ ਉੱਤੇ ਬਹੁਤ ਗੁਮਾਨ ਹੈ। ਪਰ ਉਸ ਦੂਰ ਦੁਰਾਡੇ ਦੇਸ਼ ਵਿੱਚ ਤੇਰੇ ਨਵੇਂ ਹਾਕਮ ਕੋਲ ਬਿਹਤਰ ਰਬ ਹੋਣਗੇ। ਅਤੇ ਤੇਰੇ ਰੱਥ ਉਸਦੇ ਮਹਿਲਾਂ ਅੰਦਰ ਮਹੱਤਵਪੂਰਣ ਨਹੀਂ ਲੱਗਣਗੇ।
18
19 ਮੈਂ ਤੈਨੂੰ ਤੇਰੇ ਇਥੋਂ ਦੇ ਮਹੱਤਵਪੂਰਣ ਕੰਮ ਤੋਂ ਧੱਕ ਕੇ ਬਾਹਰ ਕਰ ਦਿਆਂਗਾ। ਤੇਰਾ ਨਵਾਂ ਆਗੂ ਤੈਨੂੰ ਤੇਰੇ ਮਹੱਤਵਪੂਰਣ ਕੰਮ ਤੋਂ ਹਟਾ ਦੇਵੇਗਾ।
20 ਉਸ ਸਮੇਂ, ਮੈਂ ਆਪਣੇ ਸੇਵਕ ਹਿਲਕੀਆਹ ਦੇ ਪੁੱਤਰ ਅਲਯਾਕੀਮ ਨੂੰ ਬੁਲਾਵਾਂਗਾ।
21 ਮੈਂ ਤੇਰਾ ਚੋਲਾ ਲਾਹ ਕੇ ਉਸ ਸੇਵਕ ਦੇ ਉੱਤੇ ਪਹਿਨਾ ਦਿਆਂਗਾ। ਮੈਂ ਉਸ ਨੂੰ ਤੇਰਾ ਹਾਕਮ ਵਾਲਾ ਡੰਡਾ ਦੇ ਦੇਵਾਂਗਾ। ਮੈਂ ਉਸ ਨੂੰ ਤੇਰੇ ਵਾਲਾ ਮਹੱਤਵਪੂਰਣ ਕੰਮ ਦੇ ਦਿਆਂਗਾ। ਉਹ ਸੇਵਕ ਯਰੂਸ਼ਲਮ ਅਤੇ ਯਹੂਦਾਹ ਦੇ ਪਰਿਵਾਰ ਦੇ ਬੰਦਿਆਂ ਲਈ ਪਿਤਾ ਵਾਂਗ ਹੋਵੇਗਾ।
22 "ਮੈਂ ਉਸ ਬੰਦੇ ਦੇ ਗਲੇ ਵਿੱਚ ਦਾਊਦ ਦੇ ਘਰ ਦੀਆਂ ਕੁਂਜੀਆਂ ਪਾ ਦਿਆਂਗਾ। ਜੇ ਉਹ ਕੋਈ ਦਰਵਾਜ਼ਾ ਖੋਲ੍ਹੇਗਾ ਤਾਂ ਉਹ ਦਰਵਾਜ਼ਾ ਖੁਲ੍ਹਿਆ ਰਹੇਗਾ। ਕੋਈ ਬੰਦਾ ਵੀ ਉਸਨੂੰ ਬੰਦ ਨਹੀਂ ਕਰ ਸਕੇਗਾ। ਜੇ ਉਹ ਕਿਸੇ ਦਰਵਾਜ਼ੇ ਨੂੰ ਬੰਦ ਕਰ ਦੇਵੇਗਾ ਤਾਂ ਉਹ ਦਰਵਾਜ਼ਾ ਬੰਦ ਰਹੇਗਾ। ਕੋਈ ਬੰਦਾ ਉਸਨੂੰ ਖੋਲ੍ਹ ਨਹੀਂ ਸਕੇਗਾ। ਉਹ ਸੇਵਕ ਆਪਣੇ ਪਿਤਾ ਦੇ ਘਰ ਵਿਚਲੀ ਬਹੁਤ ਇੱਜ਼ਤ ਵਾਲੀ ਕੁਰਸੀ ਸਮਾਨ ਹੋਵੇਗਾ।
23 "ਮੈਂ ਉਸਨੂੰ ਉਸ ਮਜ਼ਬੂਤ ਕਿੱਲ ਵਾਂਗ ਬਣਾ ਦਿਆਂਗਾ ਜਿਹੜੀ ਕਿਸੇ ਬਹੁਤ ਮਜ਼ਬੂਤ ਤਖਤੇ ਵਿੱਚ ਠੋਕੀ ਗਈ ਹੁੰਦੀ ਹੈ।
24 ਉਸਦੇ ਪਿਤਾ ਦੇ ਘਰ ਦੀਆਂ ਸਮੂਹ ਇੱਜ਼ਤ ਵਾਲੀਆਂ ਅਤੇ ਮਹੱਤਵਪੂਰਣ ਚੀਜ਼ਾਂ ਉਸਦੇ ਸਹਾਰੇ ਹੋਣਗੀਆਂ। ਸਾਰੇ ਬਾਲਗ਼ ਅਤੇ ਬੱਚੇ ਉਸ ਉੱਤੇ ਨਿਰਭਰ ਕਰਨਗੇ। ਉਹ ਲੋਕ, ਛੋਟੀਆਂ ਪਲੇਟਾਂ ਅਤੇ ਪਾਣੀਆਂ ਦੀਆਂ ਵੱਡੀਆਂ ਬੋਤਲਾਂ ਵਾਂਗ, ਉਸ ਉੱਪਰ ਟਿਕੇ ਹੋਣਗੇ।
25 "ਉਸ ਸਮੇਂ, ਉਹ ਕਿੱਲ (ਸ਼ਬਨਾ) ਜਿਹੜੀ ਹੁਣ ਬਹੁਤ ਮਜ਼ਬੂਤ ਤਖਤੇ ਵਿੱਚ ਠੁਕੀ ਹੋਈ ਹੈ, ਕਮਜ਼ੋਰ ਹੋ ਜਾਵੇਗੀ ਅਤੇ ਟੁੱਟ ਜਾਵੇਗੀ। ਉਹ ਕਿੱਲ ਧਰਤੀ ਉੱਤੇ ਡਿੱਗ ਪਵੇਗੀ ਅਤੇ ਉਸ ਕਿੱਲ ਨਾਲ ਲਟਕਦੀਆਂ ਸਾਰੀਆਂ ਚੀਜ਼ਾਂ ਤਬਾਹ ਹੋ ਜਾਣਗੀਆਂ। ਫ਼ੇਰ ਉਹ ਹਰ ਗੱਲ ਜਿਹੜੀ ਮੈਂ ਇਸ ਸੰਦੇਸ਼ ਵਿੱਚ ਆਖੀ ਹੈ, ਵਾਪਰੇਗੀ।" (ਉਹ ਗੱਲਾਂ ਵਾਪਰਨਗੀਆਂ ਕਿਉਂ ਕਿ ਉਹ ਯਹੋਵਾਹ ਨੇ ਆਖੀਆਂ ਹਨ।)