ਅੱਯੂਬ

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42

ਕਾਂਡ 7

1 ਅੱਯੂਬ ਨੇ ਆਖਿਆ, "ਬੰਦੇ ਨੂੰ ਧਰਤੀ ਉੱਤੇ ਸਖਤ ਸੰਘਰਸ਼ ਕਰਨਾ ਪੈਂਦਾ ਹੈ। ਉਸਦਾ ਜੀਵਨ ਭਾੜੇ ਦੇ ਮਜ਼ਦੂਰ ਵਰਗਾ ਹੁੰਦਾ ਹੈ।
2 ਮਨੁੱਖ ਗਰਮੀਆਂ ਦੇ ਦਿਨ ਸਖਤ ਮਿਹਨਤ ਮਗਰੋਂ ਉਸ ਗੁਲਾਮ ਵਰਗਾ ਹੁੰਦਾ ਹੈ ਜਿਹੜਾ ਠਂਢੀ ਛਾਂ ਲੋਚਦਾ ਹੈ। ਮਨੁੱਖ ਭਾੜੇ ਦੇ ਉਸ ਮਜ਼ਦੂਰ ਵਰਗਾ ਹੈ ਜੋ ਤਨਖਾਹ ਵਾਲੇ ਦਿਨ ਨੂੰ ਉਡੀਕਦਾ ਹੈ।
3 ਮਹੀਨੇ ਤੇ ਉਪਰਾਮਤਾ ਵਾਲੇ ਮੀਹਨੇ ਬੀਤ ਗਏ। ਮੈਂ ਰਾਤਾਂ ਮਗਰੋਂ ਰਾਤਾਂ ਦੁੱਖਾਂ ਦੀਆਂ ਦੇਖੀਆਂ ਨੇ।
4 ਮੈਂ ਜਦੋਂ ਵੀ ਲੇਟਦਾ ਹਾਂ, ਮੈਂ ਸੋਚਦਾ ਹਾਂ, 'ਉੱਠਣ ਤੋਂ ਪਹਿਲਾਂ ਦਾ ਕਿੰਨਾ ਸਮਾਂ ਹੋਰ ਹੈ?' ਰਾਤ ਚਮਕਦੀ ਜਾਂਦੀ ਹੈ। ਸੂਰਜ ਚਢ਼ਨ ਤੀਕ ਮੈਂ ਉਸਲ ਵੱਟੇ ਲੈਂਦਾ ਹਾਂ।
5 ਸਰੀਰ ਮੇਰੇ ਨੂੰ ਮਿੱਟੀ ਅਤੇ ਕੀੜਿਆਂ ਨੇ ਢਕਿਆ ਹੈ ਮੇਰੀ ਚਮੜੀ ਫਟੀ ਹੋਈ ਹੈ ਤੇ ਰਿਸਦੇ ਜ਼ਖਮਾਂ ਨਾਲ ਭਰੀ ਹੋਈ ਹੈ।
6 ਮੇਰੇ ਦਿਨ ਜੁਲਾਹੇ ਦੀ ਫਿਰਕੀ ਤੋਂ ਵੀ ਤੇਜ਼ੀ ਨਾਲ ਬੀਤਦੇ ਨੇ। ਤੇ ਮੇਰਾ ਜੀਵਨ ਨਾ ਉਮੀਦ ਹੀ ਖਤਮ ਹੋ ਜਾਵੇਗਾ।
7 ਹੇ ਪਰਮੇਸ਼ੁਰ ਯਾਦ ਰੱਖਣਾ ਮੇਰਾ ਜੀਵਨ ਸਿਰ ਇੱਕ ਸਾਹ ਹੈ। ਮੈਂ ਫ਼ੇਰ ਕਦੇ ਵੀ ਕੋਈ ਚੰਗੀ ਚੀਜ਼ ਨਹੀਂ ਦੇਖਾਂਗਾ।
8 ਅਤੇ ਤੁਸੀਂ ਮੈਨੂੰ ਫੇਰ ਕਦੇ ਵੀ ਨਹੀਂ ਦੇਖੋਂਗੇ। ਤੁਸੀਂ ਮੈਨੂੰ ਲੱਭੋਗੇ ਪਰ ਮੈਂ ਜਾ ਚੁਕਿਆ ਹ੍ਹੋਵਾਂਗਾ।
9 ਬਦ੍ਦਲ ਛਟ ਜਾਂਦਾ ਹੈ ਤੇ ਚਲਾ ਜਾਂਦਾ ਹੈ। ਬੰਦਾ ਇਸੇ ਤਰ੍ਹਾਂ ਮਰ ਜਾਂਦਾ ਹੈ ਤੇ ਕਬਰ ਵਿੱਚ ਦਫਨਾ ਦਿੱਤਾ ਜਾਂਦਾ ਹੈ ਅਤੇ ਉਹ ਮੁੜਕੇ ਕਦੇ ਵੀ ਨਹੀਂ ਆਉਂਦਾ।
10 ਉਹ ਆਪਣੇ ਪੁਰਾਣੇ ਘਰ ਵਿੱਚ ਫੇਰ ਕਦੇ ਨਹੀਂ ਆਵੇਗਾ। ਉਸਦਾ ਥਾਂ ਫ਼ੇਰ ਉਸਨੂੰ ਕਦੇ ਨਹੀਂ ਜਾਣੇਗਾ।
11 ਇਸ ਲਈ ਮੈਂ ਚੁੱਪ ਨਹੀਂ ਹੋਵਾਂਗਾ! ਮੈਂ ਬੋਲਾਂਗਾ! ਮੇਰਾ ਆਤਮਾ ਦੁੱਖੀ ਹੈ! ਮੈਂ ਸ਼ਿਕਵਾ ਕਰਾਂਗਾ ਕਿਉਂਕਿ ਮੇਰੀ ਰੂਹ ਵਿੱਚ ਕੁੜਿਤਨ ਹੈ।
12 ਹੇ ਪਰਮੇਸ਼ੁਰ, ਕੀ ਮੈਂ ਸਮੁੰਦਰ ਹਾਂ ਜਾਂ ਕੋਈ ਸਮੁੰਦਰੀ ਅਜਗਰ, ਕਿ ਤੂੰ ਮੇਰੀ ਪਹਿਰੇਦਾਰੀ ਕਰਦਾ ਹੈਂ।
13 ਮੇਰੇ ਪਲੰਘ ਨੂੰ ਮੈਨੂੰ ਆਰਾਮ ਦੇਣਾ ਚਾਹੀਦਾ ਹੈ। ਮੇਰੀ ਚੌਂਕੀ ਨੂੰ ਚਾਹੀਦਾ ਹੈ ਕਿ ਮੈਨੂੰ ਆਰਾਮ ਅਤੇ ਸਹਾਰਾ ਦੇਵੇ।
14 ਪਰ ਹੇ ਪਰਮੇਸ਼ੁਰ ਜਦੋਂ ਮੈਂ ਲੇਟਦਾ ਹਾਂ ਤੂੰਂ ਮੈਨੂੰ ਸੁਪਨਿਆਂ ਨਾਲ ਭੈਭੀਤ ਕਰਦਾ ਹੈ, ਤੂੰ ਮੈਨੂੰ ਦਰਸ਼ਨਾਂ ਨਾਲ ਡਰਾਉਂਦਾ ਹੈ।
15 ਇਸ ਲਈ ਮੈਂ ਜਿਉਂਦੇ ਰਹਿਣ ਨਾਲੋਂ ਗਲ ਘੁਟ ਕੇ ਮਰ ਜਾਣ ਨੂੰ ਤਰਜੀਹ ਦਿੰਦਾ ਹਾਂ।
16 ਮੈਂ ਆਪਣੀ ਜਿਂਦਗੀ ਨੂੰ ਨਫਰਤ ਕਰਦਾ ਹਾਂ ਮੈਂ ਇਸਦਾ ਖਹਿੜਾ ਛੱਡਿਆ। ਮੈਂ ਸਦਾ ਲਈ ਨਹੀਂ ਜਿਉਣਾ ਚਾਹੁੰਦਾ। ਮੈਨੂੰ ਇਕਲਿਆਂ ਛ੍ਛੱਡ ਦੇਵੋ। ਮੇਰੀ ਜ਼ਿੰਦਗੀ ਦਾ ਕੁਝ ਵੀ ਅਰਬ ਨਹੀਂ।
17 ਹੇ ਪਰਮੇਸ਼ੁਰ, ਆਦਮੀ ਤੇਰੇ ਲਈ ਇੰਨਾ ਮਹ੍ਹਤਵਪੂਰਣ ਕਿਉਂ ਹੈ। ਤੂੰ ਉਸ ਵੱਲ ਧਿਆਨ ਵੀ ਕਿਉਂ ਕਰਦਾ ਹੈਂ!
18 ਤੁਸੀਂ ਹਰ ਸਵੇਰ ਉਸਦੀ ਪ੍ਰੀਖਿਆ ਕਿਉਂ ਲੈਂਦੇ ਹੋ ਅਤੇ ਹਰ ਪਲ ਉਸਨੂੰ ਕਿਉਂ ਪਰਖਦੇ ਹੋ?
19 ਹੇ ਪਰਮੇਸ਼ੁਰ ਤੁਸੀਂ ਕਦੇ ਵੀ ਮੈਨੂੰ ਅੱਖੋ ਉਹਲੇ ਨਹੀਂ ਕਰਦੇ। ਮੈਨੂੰ ਕਦੇ ਇੱਕ ਪਲ ਇਕਲਿਆਂ ਨਹੀਂ ਛੱਡਦੇ।
20 ਹੇ ਪਰਮੇਸ਼ੁਰ ਤੁਸੀਂ ਲੋਕਾਂ ਉੱਤੇ ਨਜ਼ਰ ਰੱਖਦੇ ਹੋ। ਜੇ ਮੈਂ ਪਾਪ ਕੀਤਾ ਹੈ, ਠੀਕ ਹੈ, ਮੈਂ ਕੀ ਕਰ ਸਕਦਾ ਹਾਂ? ਤੁਸੀਂ ਮੇਰਾ ਇਸਤੇਮਾਲ ਨਿਸ਼ਾਨੇਬਾਜ਼ੀ ਲਈ ਕਿਉਂ ਕੀਤਾ? ਕੀ ਮੈਂ ਤੁਹਾਡੇ ਲਈ ਇੱਕ ਸਮਸਿਆ ਸ੍ਸਾਂ?
21 ਗ਼ਲਤੀਆਂ ਕਰਨ ਬਦਲੇ ਤੁਸੀਂ ਸਿਰਫ਼ ਮੈਨੂੰ ਮਾਫ਼ ਕਿਉਂ ਨਹੀਂ ਕਰ ਦਿੰਦੇ? ਤੁਸੀਂ ਮੈਨੂੰ ਮੇਰੇ ਪਾਪ ਲਈ ਬਖਸ਼ ਕਿਉਂ ਨਹੀਂ ਦਿੰਦੇ? ਮੈਂ ਛੇਤੀ ਹੀ ਮਰ ਜਾਵਾਂਗਾ ਤੇ ਧੂੜ ਵਿੱਚ ਵਾਪਸ ਚਲਾ ਜਾਵਾਂਗਾ। ਫੇਰ ਤੁਸੀਂ ਮੈਨੂੰ ਲੱਭੋਗੇ ਪਰ ਮੈਂ ਜਾ ਚੁਕਿਆ ਹ੍ਹੋਵਾਂਗਾ।"