ਅੱਯੂਬ
ਕਾਂਡ 6
1 ਫੇਰ ਅੱਯੂਬ ਨੇ ਜਵਾਬ ਦਿੱਤਾ: "ਜੇ ਮੇਰੇ ਦੁੱਖ ਨੂੰ ਤੋਂਲਿਆ ਜਾ ਸਕੇ ਅਤੇ ਜੇਕਰ ਮੇਰੀਆਂ ਸਾਰੀਆਂ ਮੁਸੀਬਤਾਂ ਧਰਮ ਕੰਡੇ ਉੱਤੇ ਪਾਈਆਂ ਜਾ ਸਕਣ।
2
3 ਤੁਸੀਂ ਮੇਰੀ ਉਦਾਸੀ ਨੂੰ ਸਮਝ ਸਕੋਁਗੇ। ਮੇਰੀ ਉਦਾਸੀ ਸਮੁੰਦਰਾਂ ਦੀ ਰੇਤ ਨਾਲੋਂ ਵੀ ਭਾਰੀ ਹੋਵੇਗੀ। ਇਸ ਲਈ ਮੇਰੇ ਸ਼ਬਦ ਮੂਰਖਾਂ ਵਰਗੇ ਲੱਗਦੇ ਨੇ।
4 ਮੈਨੂੰ ਸਰਬ ਸ਼ਕਤੀਮਾਨ ਪਰਮੇਸ਼ੁਰ ਦੇ ਤੀਰ ਚੁਭੇ ਨੇ ਮੇਰਾ ਆਤਮਾ ਉਨ੍ਹਾਂ ਤੀਰਾਂ ਦੀ ਜ਼ਹਿਰ ਮਹਿਸੂਸ ਕਰਦਾ ਹੈ। ਪਰਮੇਸ਼ੁਰ ਦੇ ਖੌਫਨਾਕ ਹਬਿਆਰ ਮੇਰੇ ਖਿਲਾਫ ਕਤਾਰ ਬੰਨ੍ਹੀ ਖਲੋਤੇ ਨੇ।
5 ਤੇਰੇ ਸ਼ਬਦ ਆਖਣ ਵਿੱਚ ਆਸਾਨ ਨੇ ਪਰ ਜਦੋਂ ਕੁਝ ਵੀ ਮਾੜਾ ਨਾ ਵਾਪਰਿਆ ਹੋਵੇ। ਜੰਗਲੀ ਖੋਤਾ ਵੀ ਕੋਈ ਸ਼ਿਕਾਇਤਾ ਨਹੀਂ ਕਰਦਾ ਜੇ ਉਸ ਕੋਲ ਖਾਣ ਲਈ ਘਾਹ ਹੋਵੇ। ਇੱਕ ਗਾਂ ਕਦੇ ਸ਼ਿਕਾਇਤ ਨਹੀਂ ਕਰਦੀ ਜਦੋਂ ਉਸ ਕੋਲ ਉਸ ਦਾ ਭੋਜਨ ਹੁੰਦਾ ਹੈ।
6 ਲੂਣ ਬਿਨਾ ਭੋਜਨ ਸਵਾਦ ਨਹੀਂ ਲੱਗਦਾ। ਤੇ ਆਂਡੇ ਦੀ ਸਫ਼ੇਦੀ ਦਾ ਕੋਈ ਸਵਾਦ ਨਹੀਂ ਹੁੰਦਾ।
7 ਮੈਂ ਇਸ ਨੂੰ ਛੂਹਣ ਤੋਂ ਇਨਕਾਰ ਕਰਦਾ ਹਾਂ ਮੈਨੂੰ ਇਸ ਕਿਸਮ ਦਾ ਭੋਜਨ ਬਿਮਾਰ ਕਰਦਾ ਹੈ। ਅਤੇ ਤੇਰੇ ਸ਼ਬਦ ਹੁਣ ਮੇਰੇ ਲਈ ਇਹੋ ਜਿਹੇ ਹੀ ਹਨ।
8 ਕਾਸ਼ ਕਿ ਮੇਰੇ ਕੋਲ ਹੁੰਦਾ ਜੋ ਮੈਂ ਮਂਗਦਾ ਹਾਂ। ਮੇਰੀ ਇੱਛਾ ਕਿ ਜਿਸਦੀ ਵੀ ਮੈਂ ਇੱਛਾ ਕਰਾਂ ਪਰਮੇਸ਼ੁਰ ਮੈਨੂੰ ਦੇ ਦੇਵੇ।
9 ਕਾਸ਼ ਕਿ ਪਰਮੇਸ਼ੁਰ ਮੈਨੂੰ ਕੁਚਲ ਦਿੰਦਾ ਆ ਤੇ ਮੈਨੂੰ ਮਾਰ ਮੁਕਾ।
10 ਤੇ ਜੇ ਉਹ ਮੈਨੂੰ ਨਹੀਂ ਮਾਰਦਾ, ਮੈਂ ਇਸ ਗੱਲੋ ਸੁਖੀ ਹੋਵਾਂਗਾ, ਮੈਂ ਇਸ ਗੱਲੋ ਖੁਸ਼ ਹੋਵਾਂਗਾ: ਇਸ ਸਾਰੇ ਗੰਭੀਰ ਦਰਦ ਵਿੱਚ, ਮੈਂ ਕਦੇ ਵੀ ਇਨਕਾਰ ਨਹੀਂ ਕੀਤਾ ਉਸ ਪਵਿੱਤਰ ਪੁਰਖ ਦੇ ਆਦੇਸ਼ ਮੰਨ ਲਵੋ।
11 ਮੇਰੀ ਤਾਕਤ ਮੁੱਕ ਗਈ ਹੈ ਇਸ ਲਈ ਮੇਰੇ ਜਿਉਂਦੇ ਰਹਿਣ ਦੀ ਕੋਈ ਆਸ ਨਹੀਂ। ਮੈਂ ਨਹੀਂ ਜਾਣਦਾ ਮੇਰੇ ਨਾਲ ਕੀ ਹੋਵੇਗਾ। ਇਸ ਲਈ ਮੇਰੇ ਧੀਰਜਵਾਨ ਹੋਣ ਦਾ ਕੋਈ ਕਾਰਣ ਨਹੀਂ।
12 ਮੈਂ ਚੱਟਾਨ ਦੀ ਤਰ੍ਹਾਂ ਮਜ਼ਬੂਤ ਨਹੀਂ ਹਾਂ। ਮੇਰਾ ਸਰੀਰ ਕਾਂਸੇ ਦਾ ਨਹੀਂ ਬਣਿਆ ਹੋਇਆ।
13 ਮੇਰੇ ਕੋਲ ਹੁਣ ਆਪਣੇ-ਆਪ ਦੀ ਸਹਾਇਤਾ ਕਰਨ ਲਈ ਤਾਕਤ ਨਹੀਂ। ਕਿਉਂਕਿ ਕਾਮਯਾਬੀ ਮੇਰੇ ਕੋਲੋਂ ਖੋਹ ਲਈ ਗਈ ਹੈ।
14 ਕਿਸੇ ਵੀ ਬੰਦੇ ਦੇ ਮਿੱਤਰਾਂ ਨੂੰ ਉਸ ਉੱਤੇ ਮਿਹਰਬਾਨ ਹੋਣਾ ਚਾਹੀਦਾ ਹੈ ਜੇ ਉਹ ਮੁਸੀਬਤਾਂ ਵਿੱਚ ਘਿਰਿਆ ਹੋਵੇ। ਬੰਦੇ ਨੂੰ ਆਪਣੇ ਮਿੱਤਰ ਦਾ ਵਫਾਦਾਰ ਹੋਣਾ ਚਾਹੀਦਾ ਹੈ ਭਾਵੇਂ ਉਹ ਮਿੱਤਰ ਸਰਬ ਸ਼ਕਤੀਮਾਨ ਪਰਮੇਸ਼ੁਰ ਤੋਂ ਮੂੰਹ ਵੀ ਫੇਰ ਲਵੇ।
15 ਮੇਰੇ ਭਰਾ ਉਨ੍ਹਾਂ ਨਦੀਆਂ ਵਾਂਗ ਕਪਟੀ ਹਨ ਜਿਹੜੀਆਂ ਕਦੇ ਵਗਦੀਆਂ ਨੇ ਤੇ ਕਦੇ ਸੁੱਕ ਜਾਂਦੀਆਂ ਨੇ।
16 ਜਦੋਂ ਵੀ ਉਹ ਬਰਫ਼ ਜਾਂ ਪਿਘਲਦੀ ਹਿਮ ਨਾਲ ਦਬਾੇ ਜਾਂਦੇ ਹਨ।
17 ਅਤੇ ਜਦੋਂ ਮੌਸਮ ਗਰਮ ਤੇ ਖੁਸ਼ਕ ਹੁੰਦਾ ਹੈ। ਪਾਣੀ ਵਗਣ ਤੋਂ ਰੁਕ ਜਾਂਦਾ ਹੈ ਤੇ ਨਦੀਆਂ ਅਲੋਪ ਹੋ ਜਾਂਦੀਆਂ ਨੇ।
18 ਵਪਾਰੀ ਨਦੀ-ਤਲ ਤੇ ਜਾਂਦੇ ਹਨ, ਮਾਰੂਬਲ ਅੰਦਰ ਪ੍ਰਵੇਸ਼ ਕਰਦੇ ਹਨ, ਅਤੇ ਗੁਆਚ ਜਾਂਦੇ ਹਨ।
19 ਤੇਮਾ ਦੇ ਵਪਾਰੀ ਪਾਣੀ ਦੀ ਤਲਾਸ਼ ਕਰਦੇ ਨੇ ਸ਼ੇਬਾ ਦੇ ਮੁਸਾਫਰ ਆਸ ਨਾਲ ਤੱਕਦੇ ਨੇ।
20 ਉਹ ਕਿੰਨੇ ਪ੍ਰਪੱਕ ਸਨ ਕਿ ਉਹ ਓਥੇ ਪਾਣੀ ਲੱਭ ਲੈਣਗੇ, ਪਰ ਉਹ ਆਏ ਅਤੇ ਸ਼ਰਮਸ਼ਾਰ ਕੀਤੇ ਗਏ।
21 ਹੁਣ, ਤੁਸੀਂ ਉਨ੍ਹਾਂ ਨਦੀਆਂ ਵਰਗੇ ਹੀ ਹੋ। ਤੁਸੀਂ ਮੇਰੀਆਂ ਮੁਸੀਬਤਾਂ ਦੇਖਦੇ ਹੋ ਤੇ ਭੈਭੀਤ ਹੋ।
22 ਕੀ ਮੈਂ ਤੁਹਾਡੇ ਪਾਸੋਂ ਸਹਾਇਤਾ ਮਂਗੀ ਸੀ? ਨਹੀਂ! ਪਰ ਤੁਸੀਂ ਮੁਫਤ ਵਿੱਚ ਆਪਣਾ ਮਸ਼ਵਰਾ ਦੇ ਦਿੱਤਾ।
23 ਕੀ ਮੈਂ ਤੁਹਾਨੂੰ ਆਖਿਆ ਸੀ 'ਮੈਨੂੰ ਮੇਰੇ ਦੁਸ਼ਮਣ ਕੋਲੋਂ ਬਚਾਉ। ਮੈਨੂੰ ਜ਼ਾਲਮ ਲੋਕਾਂ ਕੋਲੋਂ ਬਚਾਉ।'
24 ਇਸ ਲਈ ਹੁਣ, ਮੈਨੂੰ ਸਿਖਾਓ, ਤੇ ਮੈਂ ਚੁੱਪ ਰਹਾਂਗਾ। ਮੈਨੂੰ ਦਰਸਾਉ ਮੈਂ ਕਿਹੜਾ ਕਸੂਰ ਕੀਤਾ ਹੈ।
25 ਇਮਾਨਦਾਰ ਸ਼ਬਦ ਜੋਰਦਾਰ ਹੁੰਦੇ ਹਨ, ਪਰ ਅਸਲ 'ਚ ਤੁਹਾਡੀਆਂ ਦਲੀਲਾਂ ਕੀ ਸਾਬਤ ਕਰਦੀਆਂ ਹਨ।
26 ਕੀ ਤੁਸੀਂ ਸੋਚਦੇ ਹੋ ਕਿ ਉਕ੍ਕੇ ਸ਼ਬਦ ਕੀ ਕੁਝ ਸਾਬਤ ਕਰਦੇ ਹਨ ਜਾਂ ਕਿਸੇ ਦੁੱਖੀ ਆਦਮੀ ਦੇ ਸ਼ਬਦਾਂ ਦਾ ਕੋਈ ਤਬ੍ਬ ਨਹੀਂ।
27 ਤੁਸੀਂ ਤਾਂ ਜੂੇ ਵਿੱਚ ਉਹ ਚੀਜ਼ਾਂ ਵੀ ਜਿੱਤਣ ਦੀ ਕੋਸ਼ਿਸ਼ ਕਰੋ ਜਿਹੜੀਆਂ ਯਤੀਮ ਬੱਚਿਆਂ ਕ੍ਕੋਲ ਹਨ। ਤੁਸੀਂ ਤਾਂ ਆਪਣੇ ਹੀ ਦੋਸਤ ਨੂੰਵੇ ਦੇਵੇਂਗੇ।
28 ਪਰ ਹੁਣ, ਕਿਰਪਾ ਕਰਕੇ ਮੇਰੇ ਚਿਹਰੇ ਵੱਲ ਤੱਕੋ। ਕੀ ਮੈਂ ਤੁਹਾਡੇ ਮੂੰਹ ਤੇ ਝੂਠ ਬੋਲਾਂਗਾ ।
29 ਇਸ ਲਈ ਹੁਣ, ਆਪਣਾ ਮਨ ਬਦਲ ਲਵੋ। ਨਿਰਪੱਖ ਹੋਵੋ ਦੁਬਾਰਾ ਸੋਚੋ। ਮੈਂ ਕੋਈ ਕਸੂਰ ਕੀਤਾ ਨਹੀਂ।
30 ਮੈਂ ਝੂਠ ਨਹੀਂ ਬੋਲ ਰਿਹਾ। ਤੇ ਮੈਂ ਠੀਕ ਤੇ ਗ਼ਲਤ ਵਿਚਲਾ ਫਰਕ ਜਾਣਦਾ ਹਾਂ।"