ਅੱਯੂਬ
ਕਾਂਡ 3
1 ਫੇਰ ਅੱਯੂਬ ਨੇ ਆਪਣਾ ਮੂੰਹ ਖੋਲ੍ਹਿਆ ਤੇ ਉਸ ਦਿਨ ਨੂੰ ਸਰਾਪ ਦਿੱਤਾ ਜਿਸ ਦਿਨ ਉਹ ਜੰਮਿਆ ਸੀ।
2 ਉਸਨੇ ਆਖਿਆ:"ਕਾਸ਼ ਕਿ ਉਹ ਦਿਨ, ਜਿਸ ਦਿਨ ਮੈਂ ਜੰਮਿਆ ਸਾਂ ਸਦਾ ਵਾਸਤੇ ਗੁੰਮ ਜਾਵੇ। ਕਾਸ਼ ਕਿ ਉਹ ਰਾਤ ਜਦੋਂ ਉਨ੍ਹਾਂ ਆਖਿਆ ਮੁੰਡਾ ਹੋਇਆ ਹੈ, ਕਦੇ ਵੀ ਨਾ ਹੁੰਦੀ।
3
4 ਕਾਸ਼ ਕਿ ਇਹ ਹਨੇਰੇ ਵਿੱਚ ਲੁਕਿਆ ਰਹਿੰਦਾ। ਕਾਸ਼ ਕਿ ਪਰਮੇਸ਼ੁਰ ਉਸ ਦਿਨ ਨੂੰ ਭੁਲਾ ਦੇਵੇ। ਕਾਸ਼ ਕਿ ਉਸ ਦਿਨ ਤੇ ਰੋਸ਼ਨੀ ਨਾ ਹੋਈ ਹੁੰਦੀ।
5 ਕਾਸ਼ ਕਿ ਉਹ ਦਿਨ ਹਨੇਰਾ ਰਹਿੰਦਾ, ਮੌਤ ਵਰਗਾ ਹਨੇਰਾ। ਕਾਸ਼ ਕਿ ਬੱਦਲ ਉਸ ਦਿਨ ਨੂੰ ਢਕ ਲੈਂਦੇ। ਕਾਸ਼ ਕਿ ਕਾਲੇ ਬੱਦਲ ਰੋਸ਼ਨੀ ਨੂੰ ਉਸ ਦਿਨ ਕੋਲੋਂ ਭਜਾ ਦਿੰਦੇ, ਜਦੋਂ ਮੈਂ ਜੰਮਿਆ ਸਾਂ।
6 ਉਹ ਰਾਤ ਹਨੇਰੇ ਵਿੱਚ ਛੁਪੀ ਰਹੇ। ਉਸ ਰਾਤ ਨੂੰ ਯਂਤਰੀ ਤੋਂ ਮਿਟਾ ਦੇਵੋ। ਉਸ ਰਾਤ ਨੂੰ ਕਿਸੇ ਵੀ ਮਹੀਨੇ ਅੰਦਰ ਨਾ ਰੱਖੋ।
7 ਉਸ ਰਾਤ ਨੂੰ ਕੁਝ ਵੀ ਪੈਦਾ ਨਾ ਕਰਨ ਦਿਉ ਉਸ ਰਾਤ ਨੂੰ ਕੋਈ ਵੀ ਖੁਸ਼ੀ ਦੀ ਕਿਲਕਾਰੀ ਨਾ ਸੁਣੇ।
8 ਕਈ ਜਾਦੂਗਰ ਹਮੇਸ਼ਾ ਲਿਵਯਾਬਾਨ ਨੂੰ ਜਾਗਉਣਾ ਲੋਚਦੇ ਨੇ। ਇਸ ਲਈ ਉਨ੍ਹਾਂ ਨੂੰ ਆਪਣੇ ਸਰਾਪ ਦੇਣ ਦੇਵੋ ਅਤੇ ਉਸ ਦਿਨ ਨੂੰ ਸਰਾਪ ਦੇਣ ਦਿਉ ਜਦੋਂ ਮੈਂ ਜੰਮਿਆ ਸਾਂ।
9 ਉਸ ਦਿਨ ਦੇ ਪ੍ਰਭਾਤ ਦੇ ਤਾਰੇ ਨੂੰ ਹਨੇਰਾ ਹੋਣ ਦਿਉ, ਉਸ ਰਾਤ ਨੂੰ ਸਵੇਰ ਦਾ ਇੰਤਜ਼ਾਰ ਕਰਨ ਦਿਉ, ਪਰ ਉਹ ਰੋਸ਼ਨੀ ਕਦੇ ਨਾ ਆਵੇ। ਇਸਨੂੰ ਸੂਰਜ ਦੀਆਂ ਪਹਿਲੀਆਂ ਕਿਰਣਾਂ ਨਾ ਦੇਖਣ ਦੇਵੋ।
10 ਕਿਉਂਕਿ ਉਸ ਰਾਤ ਨੇ ਮੈਨੂੰ ਜਨਮ ਲੈਣ ਤੋਂ ਨਹੀਂ ਰੋਕਿਆ। ਉਸ ਰਾਤ ਨੇ ਮੈਨੂੰ ਇਨ੍ਹਾਂ ਮੁਸੀਬਤਾਂ ਨੂੰ ਦੇਖਣ ਤੋਂ ਨਹੀਂ ਰੋਕਿਆ।
11 ਮੈਂ ਉਦੋਂ ਹੀ ਕਿਉਂ ਨਾ ਮਰ ਗਿਆ, ਜਦੋਂ ਮੈਂ ਜੰਮਿਆ ਸਾਂ? ਮੈਂ ਜਨਮ ਸਮੇਂ ਹੀ ਕਿਉਂ ਨਾ ਮਰਿਆ?
12 ਮੈਨੂੰ ਮੇਰੀ ਮਾਂ ਨੇ ਆਪਣੀ ਗੋਦੀ ਵਿੱਚ ਕਿਉਂ ਚੁਕਿਆ? ਮ੍ਮੈਨੂੰ ਮੇਰੀ ਮਾਂ ਦੀਆਂ ਦੁੱਧੀਆਂ ਨੇ ਦੁੱਧ ਕਿਉਂ ਚਂੁਘਾਇਆ?
13 ਜੇ ਮੈਂ ਮਰ ਗਿਆ ਹੁੰਦਾ, ਜਦੋਂ ਮੈਂ ਜੰਮਿਆ ਸਾਂ, ਮੈਂ ਹੁਣ ਸ਼ਾਂਤ ਹੁੰਦਾ। ਕਾਸ਼ ਕਿ ਮੈਂ ਆਰਾਮ ਨਾਲ ਸੁੱਤਾ ਪਿਆ ਹੁੰਦਾ।
14 ਉਨ੍ਹਾਂ ਰਾਜਿਆਂ ਤੇ ਸਿਆਣੇ ਲੋਕਾਂ ਨਾਲ ਜਿਹੜੇ ਬੀਤੇ ਸਮੇਂ ਵਿੱਚ ਧਰਤੀ ਉੱਤੇ ਰਹਿੰਦੇ ਸਨ। ਉਨ੍ਹਾਂ ਲੋਕਾਂ ਨੇ ਆਪਣੇ ਲਈ ਮਹਿਲ ਬਣਾਏ ਜੋ ਹੁਣ ਖੰਡਰ ਬਣ ਗਏ ਹਨ।
15 ਕਾਸ਼ ਕਿ ਮੈਂ ਉਨ੍ਹਾਂ ਨਾਲ ਦਫਨ ਹੁੰਦਾ ਜਿਨ੍ਹਾਂ ਹਾਕਮਾਂ ਨੇ ਸੋਨੇ ਚਾਂਦੀ ਨਾਲ ਆਪਣੀਆਂ ਕਬਰਾਂ ਭਰੀਆਂ ਹੋਈਆਂ।
16 ਮੈਂ ਉਹ ਬੱਚਾ ਕਿਉਂ ਨਹੀਂ ਸਾਂ ਜਿਹੜਾ ਜਨਮ ਵੇਲੇ ਮਰ ਗਿਆ ਤੇ ਜਿਸਨੂੰ ਧਰਤੀ ਅੰਦਰ ਦਫਨਾਇਆ ਗਿਆ ਸੀ? ਕਾਸ਼ ਕਿ ਮੈਂ ਉਸ ਬੱਚੇ ਵਰਗਾ ਹੁੰਦਾ ਜਿਸਨੇ ਕਦੇ ਵੀ ਦਿਨ ਦਾ ਚਾਨਣ ਨਹੀਂ ਦੇਖਿਆ।
17 ਬੁਰੇ ਆਦਮੀ ਮੁਸੀਬਤਾਂ ਖੜੀਆਂ ਕਰਨ ਤੋਂ ਹਟ ਜਾਂਦੇ ਨੇ ਜਦੋਂ ਉਹ ਕਬਰ ਵਿੱਚ ਹੁੰਦੇ ਨੇ। ਤੇ ਉਨ੍ਹਾਂ ਲੋਕਾਂ ਨੂੰ, ਜਿਹੜੇ ਬਕ੍ਕ ਜਾਂਦੇ ਨੇ ਕਬਰ ਵਿੱਚ ਆਰਾਮ ਮਿਲਦਾ ਹੈ।
18 ਕੈਦੀਆਂ ਨੂੰ ਕਬਰ ਵਿੱਚ ਆਰਾਮ ਮਿਲ ਜਾਂਦਾ ਹੈ; ਉਹ ਆਪਣੇ ਗਾਰਦਾਂ ਨੂੰ ਆਪਣੇ ਉੱਤੇ ਚੀਕਦਿਆਂ ਨਹੀਂ ਸੁਣਦੇ।
19 ਸਭ ਤਰ੍ਹਾਂ ਦੇ ਲੋਕ ਕਬਰ ਵਿੱਚ ਹਨ, ਮਹੱਤਵਪੂਰਣ ਲੋਕ ਵੀ ਅਤੇ ਉਹ ਲੋਕ ਵੀ ਜਿਹੜੇ ਇੰਨੇ ਮਹੱਤਵਪੂਰਣ ਨਹੀਂ ਹੁੰਦੇ। ਗੁਲਾਮ ਵੀ ਆਪਣੇ ਮਾਲਕ ਤੋਂ ਮੁਕਤ ਹੋ ਜਾਂਦਾ ਹੈ।
20 ਕਿਉਂ ਜ਼ਰੂਰ ਹੀ ਇੱਕ ਦੁੱਖੀ ਬੰਦਾ ਜਿਉਂਦਾ ਜਾਵੇ? ਉਸ ਬੰਦੇ ਨੂੰ ਜੀਵਨ ਕਿਉਂ ਦੇਵੋਁ ਜਿਸਦਾ ਆਤਮਾ ਦੁੱਖ੍ਖੀ ਹੈ?
21 ਉਹ ਆਦਮੀ ਮਰਨਾ ਚਾਹੁੰਦਾ ਹੈ ਪਰ ਮੌਤ ਨਹੀਂ ਆਉਂਦੀ। ਉਹ ਉਦਾਸ ਬੰਦਾ ਮੌਤ ਦੀ ਤਲਾਸ਼ ਛੁਪੇ ਹੋਏ ਖਜ਼ਾਨੇ ਨਾਲੋਂ ਵੀ ਵਧੇਰੇ ਕਰਦਾ ਹੈ।
22 ਉਹ ਲੋਕ ਆਪਣੀ ਕਬਰ ਲੱਭ ਕੇ ਖੁਸ਼ ਹੋਵਣਗੇ। ਉਹ ਆਪਣੇ ਮਕਬਰੇ ਨੂੰ ਲੱਭ ਕੇ ਖੁਸ਼ੀ ਮਨਾਉਣਗੇ।
23 ਪਰ ਪਰਮੇਸ਼ੁਰ ਉਨ੍ਹਾਂ ਦੇ ਭਵਿੱਖ ਨੂੰ ਗੁਪਤ ਰੱਖਦਾ ਹੈ ਤੇ ਉਨ੍ਹਾਂ ਦੀ ਰਾਖੀ ਲਈ ਉਨ੍ਹਾਂ ਦੁਆਲੇ ਕੰਧ ਉਸਾਰ ਦਿੰਦਾ ਹੈ।
24 ਜਦੋਂ ਭੋਜਨ ਦਾ ਸਮਾਂ ਹੁੰਦਾ ਹੈ, ਮੈਂ ਸਿਰਫ ਗਮ ਦੇ ਹੌਁਕੇ ਭਰਦਾ ਹਾਂ, ਖੁਸ਼ੀ ਦੇ ਨਹੀਂ। ਮੇਰੇ ਸ਼ਿਕਵੇ ਪਾਣੀ ਵਾਂਗਰਾਂ ਫੁੱਟ ਨਿਕਲਦੇ ਨੇ।
25 ਮੈਂ ਡਰਦਾ ਸਾਂ ਕਿ ਮੇਰੇ ਨਾਲ ਕੁਝ ਬਹੁਤ ਹੀ ਭਿਆਨਕ ਨਾ ਵਾਪਰ ਜਾਵੇ ਤੇ ਉਹ ਵਾਪਰ ਗਿਆ ਹੈ। ਮੈਂ ਜਿਨ੍ਹਾਂ ਗੱਲਾਂ ਤੋਂ ਬਹੁਤ ਹੀ ਡਰਦਾ ਸਾਂ ਮੇਰੇ ਨਾਲ ਵਾਪਰ ਗਈਆਂ ਨੇ।
26 ਮੈਂ ਸ਼ਾਂਤ ਨਹੀਂ ਹੋ ਸਕਦਾ। ਮੈਂ ਸਹਿਜ ਨਹੀਂ ਹੋ ਸਕਦਾ। ਮੈਂ ਆਰਾਮ ਨਹੀਂ ਕਰ ਸਕਦਾ, ਮੈਂ ਬਹੁਤ ਹੀ ਉਪਰਾਮ ਹਾਂ।"