ਅੱਯੂਬ
ਕਾਂਡ 35
1 ਅਲੀਹੂ ਨੇ ਗੱਲ ਜਾਰੀ ਰੱਖੀ। ਉਸਨੇ ਆਖਿਆ:
2 "ਅੱਯੂਬ, ਕੀ ਤੂੰ ਸੋਚਦਾ ਤੇਰੇ ਕੋਲ ਮੁਕੱਦਮਾ ਹੈ ਜਦੋਂ ਤੂੰ ਆਖਦਾ ਹੈਂ 'ਮੈਂ ਪਰਮੇਸ਼ੁਰ ਨਾਲੋਂ ਵਧੇਰੇ ਧਰਮੀ ਹਾਂ।'
3 ਅਤੇ ਅੱਯੂਬ ਪੁੱਛਦਾ ਹੈਂ ਤੂੰ ਪਰਮੇਸ਼ੁਰ ਕੋਲੋਂ, 'ਕੀ ਲਾਭ ਹੁੰਦਾ ਇੱਕ ਬੰਦੇ ਨੂੰ ਜੇ ਉਹ ਕੋਸ਼ਿਸ਼ ਕਰਦਾ ਹੈ ਪਰਮੇਸ਼ੁਰ ਨੂੰ ਖੁਸ਼ ਕਰਨ ਦੀ? ਕੀ ਮੇਰੇ ਨਾਲ ਕੁਝ ਚੰਗਾ ਵਾਪਰੇਗਾ ਜੇਕਰ ਮੈਂ ਪਾਪ ਨਾ ਕਰਾਂ?
4 ਅੱਯੂਬ, ਮੈਂ (ਅਲੀਹੂ) ਤੈਨੂੰ ਅਤੇ ਤੇਰੇ ਦੋਸਤਾਂ ਨੂੰ, ਜੋ ਇੱਥੇ ਤੇਰੇ ਨਾਲ ਹਨ, ਉੱਤਰ ਦੇਣਾ ਚਾਹੁੰਦਾ ਹਾਂ।
5 ਅੱਯੂਬ ਆਕਾਸ਼ ਵੱਲ ਦੇਖ। ਬਦਲਾਂ ਵੱਲ ਦੇਖ ਜਿਹੜੇ ਤੇਰੇ ਨਾਲੋਂ ਉਚੇਰੇ ਨੇ।
6 ਅੱਯੂਬ, ਜੇ ਤੂੰ ਪਾਪ ਕਰਦਾ ਹੈਂ, ਇਸ ਦੁਆਰਾ ਪਰਮੇਸ਼ੁਰ ਨੂੰ ਕੋਈ ਸੱਟ ਨਹੀਂ ਲੱਗਦੀ। ਭਾਵੇਂ ਜੇਕਰ ਤੇਰੇ ਪਾਪ ਬਹੁਤ ਸਾਰੇ ਹੋਣ, ਇਸ ਨਾਲ ਪਰਮੇਸ਼ੁਰ ਨੂੰ ਕੋਈ ਫ਼ਰਕ ਨਹੀਂ ਪੈਂਦਾ।
7 ਅਤੇ ਅੱਯੂਬ, ਜੇ ਤੂੰ ਚੰਗਾ ਹੈਂ ਤਾਂ ਇਸ ਨਾਲ ਪਰਮੇਸ਼ੁਰ ਨੂੰ ਕੋਈ ਸਹਾਇਤਾ ਨਹੀਂ ਮਿਲਦੀ, ਪਰਮੇਸ਼ੁਰ ਨੂੰ ਤੇਰੇ ਪਾਸੋਂ ਕੁਝ ਵੀ ਨਹੀਂ ਮਿਲਦਾ।
8 ਅਯੂਬ ਜਿਹੜੀਆਂ ਚੰਗੀਆਂ ਤੇ ਮਾੜੀਆਂ ਗੱਲਾਂ ਤੂੰ ਕਰਦਾ ਹੈਂ ਸਿਰਫ ਤੇਰੇ ਵਰਗੇ ਲੋਕਾਂ ਉੱਤੇ ਹੀ ਅਸਰ ਪਾਉਂਦੀਆਂ ਨੇ। ਉਨ੍ਹਾਂ ਨਾਲ ਪਰਮੇਸ਼ੁਰ ਨੂੰ ਕੋਈ ਸਹਾਇਤਾ ਜਾਂ ਦੁੱਖ ਨਹੀਂ ਹੁੰਦਾ।
9 ਜੇਕਰ ਬੁਰੇ ਲੋਕ ਸਤਾਏ ਜਾਂਦੇ ਹਨ ਤਾਂ ਉਹ ਸਹਾਇਤਾ ਲਈ ਪੁਕਾਰਦੇ ਹਨ, ਉਹ ਮਜ਼ਬੂਤ ਲੋਕਾਂ ਦੇ ਹੱਥੋਂ ਬਚਾਏ ਜਾਣ ਦੀ ਮੰਗ ਕਰਦੇ ਹਨ।
10 ਕੋਈ ਨਹੀਂ ਆਖਦਾ, 'ਉਹ ਪਰਮੇਸ਼ੁਰ ਕਿੱਥੋ ਹੈ ਜਿਸਨੇ ਮੈਨੂੰ ਸਾਜਿਆ? ਜਦੋਂ ਉਹ ਸਾਰੀ ਰਾਤ ਗੀਤ ਗਾ ਰਿਹਾ ਹੁੰਦਾ ਹੈ।
11 ਪਰਮੇਸ਼ੁਰ ਸਾਨੂੰ ਪੰਛੀਆਂ ਅਤੇ ਜਾਨਵਰਾਂ ਨਾਲੋਂ ਸਿਆਣਾ ਬਣਾਉਂਦਾ ਹੈ। ਇਸਲਈ ਉਹ ਕਿੱਥੋ ਹੈ।'
12 ਜਾਂ ਜੇ ਉਹ ਬੁਰੇ ਆਦਮੀ ਪਰਮੇਸ਼ੁਰ ਕੋਲੋਂ ਸਹਾਇਤਾ ਮੰਗਦੇ ਨੇ ਤਾਂ ਪਰਮੇਸ਼ੁਰ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਦਿੰਦਾ। ਕਿਉਂ ਕਿ ਉਹ ਬੁਰੇ ਆਦਮੀ ਬਹੁਤ ਗੁਮਾਨੀ ਨੇ ਉਹ ਹਾਲੇ ਵੀ ਸੋਚਦੇ ਨੇ ਕਿ ਉਹ ਬਹੁਤ ਮਹੱਤਵਪੂਰਣ ਹਨ।
13 "ਇਹ ਸੱਚ ਹੈ। ਪਰਮੇਸ਼ੁਰ ਉਨ੍ਹਾਂ ਦੀਆਂ ਬੇਕਾਰ ਅਰਜੋਈਆਂ ਨੂੰ ਨਹੀਂ ਸੁਣੇਗਾ। ਸਰਬ-ਸ਼ਕਤੀਮਾਨ ਪਰਮੇਸ਼ੁਰ ਉਨ੍ਹਾਂ ਵੱਲ ਧਿਆਨ ਨਹੀਂ ਦੇਵੇਗਾ।
14 ਇਸ ਲਈ ਅੱਯੂਬ, ਪਰਮੇਸ਼ੁਰ ਤੈਨੂੰ ਨਹੀਂ ਸੁਣੇਗਾ ਜਦੋਂ ਤੂੰ ਆਖੇਂਗਾ ਕਿ ਤੂੰ ਉਸ ਨੂੰ ਨਹੀਂ ਦੇਖਦਾ। ਤੂੰ ਆਖਦਾ ਹੈਂ ਕਿ ਤੂੰ ਪਰਮੇਸ਼ੁਰ ਨੂੰ ਮਿਲਣ ਅਤੇ ਸਾਬਤ ਕਰਨ ਲਈ ਆਪਣੇ ਮੌਕੇ ਦੀ ਤਲਾਸ਼ ਕਰ ਰਿਹਾ ਹੈਂ ਕਿ ਤੂੰ ਬੇਗੁਨਾਹ ਹੈਂ।
15 ਅੱਯੂਬ ਸੋਚਦਾ ਹੈ ਕਿ ਪਰਮੇਸ਼ੁਰ ਬੁਰੇ ਲੋਕਾਂ ਨੂੰ ਦੰਡ ਨਹੀਂ ਦਿੰਦਾ। ਉਹ ਸੋਚਦਾ ਹੈ ਕਿ ਪਰਮੇਸ਼ੁਰ ਪਾਪ ਵੱਲ ਕੁਝ ਵੀ ਧਿਆਨ ਨਹੀਂ ਦਿੰਦਾ।
16 ਇਹੀ ਕਾਰਣ ਹੈ ਕਿ ਅੱਯੂਬ ਆਪਣੀ ਬੇਕਾਰ ਗੱਲ ਜਾਰੀ ਰੱਖਦਾ। ਉਹ ਇੰਝ ਵਿਹਾਰ ਕਰਦਾ ਜਿਵੇਂ ਕਿ ਉਹ ਮਹੱਤਵਪੂਰਣ ਹੋਵੇ। ਇਹ ਵੇਖਣਾ ਆਸਾਨ ਹੈ ਕਿ ਅੱਯੂਬ ਇਹ ਵੀ ਨਹੀਂ ਜਾਣਦਾ ਕਿ ਉਹ ਕਿਸ ਬਾਰੇ ਗੱਲ ਕਰ ਰਿਹਾ ਹੈ?"