ਅੱਯੂਬ
ਕਾਂਡ 1
1 ਉਜ਼ ਦੇਸ਼ ਵਿੱਚ ਅੱਯੂਬ ਨਾਮ ਦਾ ਇੱਕ ਆਦਮੀ ਰਹਿੰਦਾ ਸੀ। ਅੱਯੂਬ ਨਿਰਦੋਸ਼ ਅਤੇ ਇਮਾਨਦਾਰ ਸੀ। ਉਹ ਪਰਮੇਸ਼ੁਰ ਤੋਂ ਡਰਦਾ ਸੀ ਅਤੇ ਉਸਨੇ ਮੰਦੇ ਅਮਲ ਕਰਨ ਤੋਂ ਇਨਕਾਰ ਕੀਤਾ।
2 ਅੱਯੂਬ ਦੇ ਸੱਤ ਪੁੱਤਰ ਅਤੇ ਤਿੰਨ ਧੀਆਂ ਸਨ।
3 ਅੱਯੂਬ 7 ,000 ਭੇਡਾਂ, 3 ,000 ਊਠਾਂ, 1,000 ਬਲਦਾਂ ਅਤੇ 500 ਗਧਿਆਂ ਦਾ ਮਾਲਕ ਸੀ। ਉਸਦੇ ਬਹੁਤ ਸਾਰੇ ਨੌਕਰ ਸਨ ਅਤੇ ਉਹ ਪੂਰਬ ਦਾ ਸਭ ਤੋਂ ਅਮੀਰ ਅਤੇ ਬਹੁਤ ਹੀ ਪ੍ਰਭਾਵਸ਼ਾਲੀ ਆਦਮੀ ਸੀ।
4 "ਅੱਯੂਬ ਦੇ ਪੁੱਤਰ ਆਪਣੇ ਘਰ ਵਿੱਚ ਵਾਰੀ ਨਾਲ ਦਾਅਵਤਾਂ ਦਿੰਦੇ ਅਤੇ ਉਹ ਆਪਣੀਆਂ ਤਿੰਨਾਂ ਭੈਣਾਂ ਨੂੰ ਵੀ ਸੱਦਾ ਦਿੰਦਾ।
5 ਅੱਯੂਬ ਆਪਣੇ ਬੱਚਿਆਂ ਦੀ ਦਾਅਵਤ ਤੋਂ ਮਗਰੋਂ ਸਵੇਰੇ ਜਲਦੀ ਉੱਠ ਪੈਂਦਾ ਸੀ। ਉਹ ਆਪਣੇ ਹਰ ਬੱਚੇ ਸਦਕਾ ਹੋਮ ਦੀ ਭੇਟ ਚੜਾਉਂਦਾ ਸੀ। ਉਹ ਸੋਚਦਾ ਸੀ, "ਹੋ ਸਕਦਾ ਹੈ ਮੇਰੇ ਬੱਚੇ ਬਁੇਧਿਆਨੇ ਹੋ ਗਏ ਹੋਣ ਅਤੇ ਆਪਣੀ ਦਾਅਵਤ ਸਮੇਂ ਪਰਮੇਸ਼ੁਰ ਦੇ ਖਿਲਾਫ ਕੋਈ ਪਾਪ ਕਰ ਬੈਠੇ ਹੋਣ।" ਅੱਯੂਬ ਹਮੇਸ਼ਾ ਇਵੇਂ ਹੀ ਕਰਦਾ ਸੀ ਤਾਂ ਜੋ ਉਸਦੇ ਬੱਚਿਆਂ ਦੇ ਪਾਪ ਬਖਸ਼ੇ ਜਾਣ।
6 ਫੇਰ ਦੂਤਾਂ ਦਾ, ਯਹੋਵਾਹ ਨੂੰ ਮਿਲਣ ਦਾ ਦਿਨ ਆ ਗਿਆ। ਸ਼ਤਾਨ ਵੀ ਉਨ੍ਹਾਂ ਦੂਤਾਂ ਨਾਲ ਉਬੇ ਸੀ।
7 ਯਹੋਵਾਹ ਨੇ ਸ਼ਤਾਨ ਨੂੰ ਆਖਿਆ, "ਤੂੰ ਕਿਬੇ ਰਿਹਾ ਹੈ?"ਸ਼ਤਾਨ ਨੇ ਯਹੋਵਾਹ ਨੂੰ ਉੱਤਰ ਦਿੱਤਾ, "ਮੈਂ ਧਰਤੀ ਉੱਤੇ ਇਧਰ-ਉਧਰ ਘੁੰਮਦਾ ਰਿਹਾ ਸੀ।"
8 ਫੇਰ ਯਹੋਵਾਹ ਨੇ ਸ਼ਤਾਨ ਨੂੰ ਆਖਿਆ, "ਕੀ ਤੂੰ ਮੇਰੇ ਸੇਵਕ ਅੱਯੂਬ ਵੱਲ ਧਿਆਨ ਦਿੱਤਾ? ਧਰਤੀ ਉੱਤੇ ਵਰਗਾ ਹੋਰ ਕੋਈ ਬੰਦਾ ਨਹੀਂ। ਉਹ ਇੱਕ ਨੇਕ ਤੇ ਇਮਾਨਦਾਰ ਆਦਮੀ ਹੈ। ਉਹ ਪਰਮੇਸ਼ੁਰ ਦੀ ਉਪਾਸਨਾ ਕਰਦਾ ਹੈ ਅਤੇ ਮੰਦੇ ਅਮਲ ਕਮਾਉਣ ਤੋਂ ਇਨਕਾਰ ਕਰਦਾ ਹੈ।"
9 ਸ਼ਤਾਨ ਨੇ ਜਵਾਬ ਦਿੱਤਾ, "ਠੀਕ! ਪਰ ਅੱਯੂਬ ਕੋਲ ਪਰਮੇਸ਼ੁਰ ਦੀ ਇੱਜ਼ਤ ਕਰਨ ਦਾ ਕਾਰਣ ਹੈ।
10 ਤੁਸੀਂ ਹਮੇਸ਼ਾ ਉਸ ਦੀ ਉਸ ਦੇ ਪਰਿਵਾਰ ਦੀ ਅਤੇ ਉਸ ਦੀ ਹਰ ਚੀਜ਼ ਦੀ ਰਾਖੀ ਕਰਦੇ ਹੋ। ਤੁਸੀਂ ਉਸਨੂੰ ਉਸਦੇ ਹਰ ਕੰਮ ਵਿੱਚ ਸਫਲਤਾ ਦਿੱਤੀ ਹੈ। ਹਾਂ, ਤੁਸੀਂ ਉਸਨੂੰ ਆਸ਼ੀਰਵਾਦ ਦਿੱਤਾ ਹੈ। ਉਹ ਇੰਨਾ ਅਮੀਰ ਹੈ ਕਿ ਉਸਦੇ ਇਜੜ ਤ੍ਤੇ ਝੁਂਡ ਸਾਰੇ ਇਲਾਕੇ ਵਿੱਚ ਫੈਲੇ ਹੋਏ ਨੇ।
11 ਪਰ ਜੇ ਤੁਸੀਂ ਉਸਦੀ ਹਰ ਸ਼ੈਅ ਨੂੰ ਤਬਾਹ ਕਰ ਦੇਵੋ ਤਾਂ ਮੈਂ ਤੁਹਾਡੇ ਨਾਲ ਇਕਰਾਰ ਕਰਦਾ ਹਾਂ ਕਿ ਉਹ ਤੁਹਾਡੇ ਮੂੰਹ ਉੱਤੇ ਤੁਹਾਨੂੰ ਸਰਾਪੇਗਾ।"
12 ਯਹੋਵਾਹ ਨੇ ਸ਼ਤਾਨ ਨੂੰ ਆਖਿਆ, "ਠੀਕ ਹੈ। ਅੱਯੂਬ ਦੇ ਪਾਸ ਜੋ ਕੁਝ ਵੀ ਹੈ, ਤੂੰ ਉਸ ਨਾਲ ਜੋ ਚਾਹੇ ਕਰ ਸਕਦਾ ਹੈ। ਪਰ ਉਸਦੇ ਸਰੀਰ ਨੂੰ ਨੁਕਸਾਨ ਨਾ ਪਹੁੰਚਾਈ।" ਫੇਰ ਸ਼ਤਾਨ ਯਹੋਵਾਹ ਤੋਂ ਦੂਰ ਚਲਾ ਗਿਆ।
13 ਇੱਕ ਦਿਨ ਅੱਯੂਬ ਦੇ ਪੁੱਤਰ ਅਤੇ ਧੀਆਂ ਸਭ ਤੋਂ ਵੱਡੇ ਭਰਾ ਦੇ ਘਰ ਖਾਣਾ ਖਾ ਰਹੇ ਸਨ ਤੇ ਮੈਅ ਪੀ ਰਹੇ ਸਨ।
14 ਤਾਂ ਅੱਯੂਬ ਦੇ ਕੋਲ ਇੱਕ ਬੰਦਾ ਸੁਨੇਹਾ ਲੈਕੇ ਆਇਆ ਤੇ ਆਖਿਆ, "ਨੇੜੇ ਹੀ ਬਲਦ ਹਲ ਖਿੱਚ ਰਹੇ ਸਨ ਤੇ ਗਧ੍ਧੇ ਘਾਹ ਚਰ ਰਹੇ ਸਨ।
15 ਸਬੀਨ ਲੋਕਾਂ ਨੇ ਲੋਕ ਸਾਡੇ ਉੱਤੇ ਹਮਲਾ ਕਰ ਦਿੱਤਾ ਤੇ ਤੇਰੇ ਸਾਰੇ ਪਸ਼ੂਆਂ ਨੂੰ ਲੈ ਗਏ। ਉਨ੍ਹਾਂ ਲੋਕਾਂ ਨੇ ਹੋਰਨਾਂ ਨੂੰ ਮਾਰ ਦਿੱਤਾ। ਸਿਰਫ ਮੈਂ ਹੀ ਬਚ ਕੇ ਆ ਗਿਆ ਹਾਂ। ਇਸ ਲਈ ਮੈਂ ਤੈਨੂੰ ਖਬਰ ਦੇਣ ਆਇਆ ਹਾਂ।"
16 ਜਦੋਂ ਹਾਲੇ ਸੁਨੇਹਾ ਦੇਣ ਵਾਲਾ ਗੱਲ ਕਰ ਹੀ ਰਿਹਾ ਸੀ ਕਿ ਇੱਕ ਹੋਰ ਸੰਦੇਸ਼ਵਾਹਕ ਅੱਯੂਬ ਕੋਲ ਆਇਆ। ਦੂਸਰੇ ਸੰਦੇਸ਼ਵਾਹਕ ਨੇ ਆਖਿਆ, "ਅਕਾਸ਼ ਤੋਂ ਬਿਜਲੀ ਡਿੱਗੀ ਤੇ ਉਸਨੇ ਤੇਰੀਆਂ ਭੇਡਾਂ ਤੇ ਤੇਰੇ ਨੌਕਰਾਂ ਨੂੰ ਸਾੜ ਕੇ ਸੁਆਹ ਕਰ ਦਿੱਤਾ। ਇਕੱਲਾ ਮੈਂ ਹੀ ਬਚਿਆ ਹਾਂ। ਇਸ ਲਈ ਮੈਂ ਤੈਨੂੰ ਖਬਰ ਦੇਣ ਲਈ ਆ ਗਿਆ ਹਾਂ।"
17 ਹਾਲੇ ਉਹ ਸੰਦੇਸ਼ਵਾਹਕ ਗੱਲ ਕਰ ਹੀ ਰਿਹਾ ਸੀ ਕਿ ਇੱਕ ਹੋਰ ਸੰਦੇਸ਼ਵਾਹਕ ਆ ਗਿਆ। ਇਸ ਤੀਸਰੇ ਸੰਦੇਸ਼ਵਾਹਕ ਨੇ ਆਖਿਆ, "ਕਸਦੀਆਂ ਨੇ ਫ਼ੌਜੀਆਂ ਦੇ ਤਿੰਨ ਦਸਤੇ ਭੇਜੇ। ਉਨ੍ਹਾਂ ਨੇ ਸਾਡੇ ਉੱਤੇ ਹਮਲਾ ਕੀਤਾ ਤੇ ਸਾਡੇ ਊਠ ਲੈ ਗਏ! ਉਨ੍ਹਾਂ ਨੇ ਹੋਰਨਾਂ ਨੂੰ ਮਾਰ ਦਿੱਤਾ। ਸਿਰਫ ਮੈਂ ਹੀ ਬਚ ਸਕਿਆ ਹਾਂ। ਇਸ ਲਈ ਮੈਂ ਤੈਨੂੰ ਖਬਰ ਦੇਣ ਲਈ ਆ ਗਿਆ ਹਾਂ।"
18 ਜਦੋਂ ਉਹ ਤੀਸਰਾ ਸੰਦੇਸ਼ਵਾਹਕ ਹਾਲੇ ਗੱਲ ਕਰ ਹੀ ਰਿਹਾ ਸੀ ਕਿ ਇੱਕ ਹੋਰ ਸੰਦੇਸ਼ਵਾਹਕ ਆ ਗਿਆ। ਚੌਬੇ ਸੰਦੇਸ਼ਵਾਹਕ ਨੇ ਆਖਿਆ, "ਤੇਰੇੇ ਪੁੱਤਰ ਅਤੇ ਧੀਆਂ ਵੱਡੇ ਭਰਾ ਦੇ ਘਰ ਖਾਣਾ ਖਾ ਰਹੇ ਸਨ ਤੇ ਮੈਅ ਪੀ ਰਹੇ ਸਨ।
19 ਤਾਂ ਮਾਰੂਬਲ ਵੱਲੋਂ ਅਚਾਨਕ ਤੇਜ਼ ਹਵਾ ਵਗੀ ਤੇ ਘਰ ਨੂੰ ਉਡਾ ਕੇ ਹੇਠਾਂ ਸੁੱਟ ਦਿੱਤਾ। ਘਰ ਤੇਰੇ ਪੁੱਤਰਾਂ ਤੇ ਧੀਆਂ ਉੱਤੇ ਡਿੱਗ ਪਿਆ ਅਤੇ ਉਹ ਮਰ ਗਏ ਹਨ। ਸਿਰਫ ਮੈਂ ਹੀ ਬਚਿਆ ਹਾਂ। ਇਸ ਲਈ ਮੈਂ ਤੈਨੂੰ ਖਬਰ ਦੇਣ ਲਈ ਆ ਗਿਆ ਹਾਂ!"
20 ਜਦੋਂ ਅੱਯੂਬ ਨੇ ਇਹ ਸੁਣਿਆ ਤਾਂ ਉਸ ਨੇ ਆਪਣੇ ਕੱਪੜੇ ਪਾੜ ਲੇ ਅਤੇ ਸਿਰ ਮੁਨਾ ਲਿਆ ਇਹ ਦੱਸਣ ਲਈ ਕਿ ਉਹ ਕਿੰਨਾ ਉਦਾਸ ਤੇ ਬੇਚੈਨ ਸੀ ਫੇਰ ਅੱਯੂਬ ਧਰਤੀ ਉੱਤੇ ਡਿੱਗ ਪਿਆ ਤੇ ਪਰਮੇਸ਼ੁਰ ਦੀ ਉਪਾਸਨਾ ਕਰਨ ਲਗਿਆ।
21 ਉਸ ਨੇ ਆਖਿਆ:"ਜਦੋਂ ਮੈਂ ਇਸ ਦੁਨੀਆਂ ਵਿੱਚ ਜੰਮਿਆ ਸਾਂ, ਤਾਂ ਮੈਂ ਨੰਗਾ ਸਾਂ ਤੇ ਮੇਰੇ ਕੋਲ ਕੁਝ ਵੀ ਨਹੀਂ ਸੀ। ਜਦੋਂ ਮੈਂ ਮਰਾਂਗਾ ਤੇ ਇਸ ਦੁਨੀਆਂ ਨੂੰ ਛੱਡਾਂਗਾ, ਮੈਂ ਨੰਗਾ ਹੋਵਾਂਗਾ ਤੇ ਮੇਰੇ ਕੋਲ ਕੁਝ ਵੀ ਨਹੀਂ ਹੋਵੇਗਾ। ਯਹੋਵਾਹ ਦਿੰਦਾ ਹੈ, ਯਹੋਵਾਹ ਹੀ ਲੈ ਲੈਂਦਾ ਹੈ। ਯਹੋਵਾਹ ਦੇ ਨਾਮ ਦੀ ਉਸਤਤ ਕਰੋ!"
22 ਇਹ ਸਾਰੀਆਂ ਗੱਲਾਂ ਵਾਪਰੀਆਂ ਪਰ ਅੱਯੂਬ ਨੇ ਪਾਪ ਨਹੀਂ ਕੀਤਾ। ਅੱਯੂਬ ਨੇ ਇਹ ਨਹੀਂ ਆਖਿਆ ਕਿ ਪਰਮੇਸ਼ੁਰ ਨੇ ਕੁਝ ਗ਼ਲਤ ਕੀਤਾ ਹੈ।