ਗਿਣਤੀ
ਕਾਂਡ 1
1
2 “ਇਸਰਾਏਲ ਦੇ ਸਾਰੇ ਲੋਕਾਂ ਦੀ ਗਿਣਤੀ ਕਰ ਲੈ। ਹਰ ਬੰਦੇ ਦੀ ਉਸਦੇ ਪਰਿਵਾਰ ਅਤੇ ਪਰਿਵਾਰ-ਸਮੂਹ ਸਮੇਤ ਸੂਚੀ ਬਣਾ।
3 ਤੈਨੂੰ ਅਤੇ ਹਾਰੂਨ ਨੂੰ ਇਸਰਾਏਲ ਦੇ ਉਨ੍ਹਾਂ ਸਾਰੇ ਆਦਮੀਆ ਦੀ ਗਿਣਤੀ ਕਰਨੀ ਚਾਹੀਦੀ ਹੈ ਜਿਹੜੇ 20 ਸਾਲ ਅਤੇ ਉਸਤੋਂ ਵਡੇਰੀ ਉਮਰ ਦੇ ਹਨ। (ਉਹ ਉਹੀ ਆਦਮੀ ਹਨ ਜਿਹੜੇ ਇਸਰਾਏਲ ਦੀ ਫ਼ੌਜ ਵਿੱਚ ਸੇਵਾਕਰਨ ਦੇ ਯੋਗ ਹਨ।) ਉਨ੍ਹਾਂ ਦੇ ਸਮੂਹਾ ਅਨੁਸਾਰ ਉਨ੍ਹਾਂ ਦੀ ਸੂਚੀ ਬਣਾਉ।
4 ਹਰੇਕ ਪਰਿਵਾਰ-ਸਮੂਹ ਦਾ ਇੱਕ ਆਦਮੀ ਤੁਹਾਡੀ ਸਹਾਇਤਾ ਕਰੇਗਾ। ਇਹ ਆਦਮੀ ਆਪਣੇ ਪਰਿਵਾਰ-ਸਮੂਹ ਦਾ ਆਗੂ ਹੋਵੇਗਾ।
5 ਜਿਹੜੇ ਆਦਮੀ ਤੁਹਾਡਾ ਸਾਥ ਦੇਣਗੇ ਅਤੇ ਤੁਹਾਡੀ ਸਹਾਇਤਾ ਕਰਨਗੇ ਉਨ੍ਹਾਂ ਦੇ ਨਾਮ ਇਹ ਹਨ:
6 ਸ਼ਿਮਓਨ ਦੇ ਪਰਿਵਾਰ-ਸਮੂਹ ਵਿੱਚੋਂ ਸੂਰੀਸ਼ਦਾਈ ਦਾ ਪੁੱਤਰ ਸ਼ਲੁਮੀਏਲ;
7 ਯਹੂਦਾਹ ਦੇ ਪਰਿਵਾਰ-ਸਮੂਹ ਵਿੱਚੋਂ ਅੰਮੀਨਾਦਾਬ ਦਾ ਪੁੱਤਰ ਨਹਸ਼ੋਨ;
8 ਯਿੱਸਾਕਾਰ ਦੇ ਪਰਿਵਾਰ-ਸਮੂਹ ਵਿੱਚੋਂ ਸੂਆਰ ਦਾ ਪੁੱਤਰ ਨਥਨਿਏਲ;
9 ਜ਼ਬੂਲੁਨ ਦੇ ਪਰਿਵਾਰ-ਸਮੂਹ ਵਿੱਚੋਂ ਹੇਲੋਨ ਦਾ ਪੁੱਤਰ ਅਲੀਆਬ;
10 ਅਫ਼ਰਾਈਮ ਦੇ ਪਰਿਵਾਰ-ਸਮੂਹ ਵਿੱਚੋਂ ਯੂਸੁਫ਼ ਦੀ ਸੰਤਾਨ ਵਿੱਚੋਂ ਅੰਮੀਹੂਦ ਦਾ ਪੁੱਤਰ ਅਲੀਸ਼ਾਮਾ;
11 ਬਿਨਯਾਮੀਨ ਦੇ ਪਰਿਵਾਰ-ਸਮੂਹ ਵਿੱਚੋਂ ਗਿਦਓਨੀ ਦਾ ਪੁੱਤਰ ਅਬੀਦਾਨ;
12 ਦਾਨ ਦੇ ਪਰਿਵਾਰ-ਸਮੂਹ ਵਿੱਚੋਂ; ਅੰਮੀਸ਼ਦਾਈ ਦਾ ਪੁੱਤਰ ਅਹੀਅਜ਼ਰ;
13 ਆਸ਼ੇਰ ਦੇ ਪਰਿਵਾਰ-ਸਮੂਹ ਵਿੱਚੋਂ; ਆਕਰਾਨ ਦਾ ਪੁੱਤਰ ਪਗੀਏਲ;
14 ਗਾਦ ਦੇ ਪਰਿਵਾਰ-ਸਮੂਹ ਵਿੱਚੋਂ; ਦਊਏਲ ਦਾ ਪੁੱਤਰ ਅਲਯਾਸਾਫ਼;
15 ਨਫ਼ਤਾਲੀ ਦੇ ਪਰਿਵਾਰ-ਸਮੂਹ ਵਿੱਚੋਂ; ਏਨਾਨ ਦਾ ਪੁੱਤਰ ਅਹੀਰਾ।”
16 ਇਹ ਸਾਰੇ ਆਦਮੀ ਆਪਣੇ ਪਰਿਆਰਾ ਦੇ ਆਗੂ ਸਨ। ਉਹ ਆਪਣੇ ਪਰਿਵਾਰ-ਸਮੂਹ ਦੇ ਚੁਣੇ ਹੋਏ ਆਗੂ ਅਤੇ ਇਸਰਾਏਲੀ ਫ਼ੌਜ ਦੇ ਭਾਗਾ ਦੇ ਸਰਦਾਰ ਸਨ।
17 ਮੂਸਾ ਅਤੇ ਹਾਰੂਨ ਨੇ ਇਨ੍ਹਾਂ ਆਦਮੀਆ ਨੂੰ ਨਾਲ ਲਿਆ, ਜਿਨ੍ਹਾਂ ਨੂੰ ਨਾਮਾ ਦੁਆਰਾ ਆਗੂ ਚੁਣਿਆ ਗਿਆ ਸੀ।
18 ਮੂਸਾ ਅਤੇ ਹਾਰੂਨ ਨੇ ਇਸਰਾਏਲ ਦੇ ਸਾਰੇ ਲੋਕਾਂ ਨੂੰ ਦੂਜੇ ਮਹੀਨੇ ਦੇ ਪਹਿਲੇ ਦਿਨ ਇਕਠਿਆ ਕੀਤਾ। ਫ਼ੇਰ ਸਾਰੇ ਲੋਕਾਂ ਦੀ ਉਨ੍ਹਾਂ ਦੇ ਪਰਿਵਾਰ-ਸਮੂਹਾ ਦੇ ਨਾਮਾ ਸਮੇਤ ਗਿਣਤੀ ਕਰਕੇ ਸੂਚੀ ਬਣਾਈ ਗਈ ਸੀ। 20 ਸਾਲ ਜਾਂ ਉਸਤੋਂ ਵਡੇਰੀ ਉਮਰ ਦੇ ਸਾਰੇ ਆਦਮੀਆ ਦੀ ਸੂਚੀ ਬਣਾਈ ਗਈ ਸੀ।
19 ਮੂਸਾ ਨੇ ਬਿਲਕੁਲ ਉਵੇਂ ਹੀ ਕੀਤਾ ਜਿਵੇਂ ਯਹੋਵਾਹ ਨੇ ਆਦੇਸ਼ ਦਿੱਤਾ ਸੀ ਮੂਸਾ ਨੇ ਉਨ੍ਹਾਂ ਲੋਕਾਂ ਦੀ ਗਿਣਤੀ ਕੀਤੀ ਜਦੋਂ ਉਹ ਸੀਨਈ ਮਾਰੂਥਲ ਅੰਦਰ ਹੀ ਸਨ।
20 ਉਨ੍ਹਾਂ ਨੇ ਰਊਬੇਨ ਦੇ ਪਰਿਵਾਰ-ਸਮੂਹ ਦੀ ਗਿਣਤੀ ਕੀਤੀ (ਰਊਬੇਨ ਇਸਰਾਏਲ ਦਾ ਪਲੇਠਾ ਪੁੱਤਰ ਸੀ।) ਉਨ੍ਹਾਂ ਸਾਰੇ ਆਦਮੀਆਂ ਦੇ ਨਾਮਾਂ ਦੀ ਸੂਚੀ ਬਣਾਈ ਗਈ ਜਿਹੜੇ 11 ਸਾਲ ਜਾਂ ਉਸਤੋਂ ਵਡੇਰੀ ਉਮਰ ਦੇ ਸਨ ਅਤੇ ਫ਼ੌਜ ਵਿੱਚ ਸੇਵਾ ਕਰਨ ਦੇ ਯੋਗ ਸਨ। ਉਨ੍ਹਾਂ ਦੀ ਆਪਣੇ ਪਰਿਵਾਰਾ ਅਤੇ ਪਰਿਵਾਰ-ਸਮੂਹਾ ਸਮੇਤ ਸੂਚੀ ਬਣਾਈ ਗਈ।
21 ਰਊਬੇਨ ਦੇ ਪਰਿਵਾਰ ਵਿੱਚੋਂ ਗਿਣੇ ਗਏ ਆਦਮੀਆ ਦੀ ਗਿਣਤੀ 46,500 ਸੀ।
22 ਉਨ੍ਹਾਂ ਨੇ ਸ਼ਿਮਓਨ ਦੇ ਪਰਿਵਾਰ-ਸਮੂਹ ਦੀ ਗਿਣਤੀ ਕੀਤੀ। ਉਨ੍ਹਾਂ ਸਾਰੇ ਆਦਮੀਆ ਦੇ ਨਾਮਾ ਦੀ ਸੂਚੀ ਬਣਾਈ ਗਈ ਜਿਹੜੇ 20 ਸਾਲ ਜਾਂ ਉਸਤੋਂ ਵਡੇਰੀ ਉਮਰ ਦੇ ਸਨ ਅਤੇ ਫ਼ੌਜ ਵਿੱਚ ਸੇਵਾ ਕਰਨ ਦੇ ਯੋਗ ਸਨ ਉਨ੍ਹਾਂ ਦੀ ਉਨ੍ਹਾਂ ਦੇ ਪਰਿਵਾਰਾ ਅਤੇ ਪਰਿਆਰ-ਸਮੂਹਾ ਸਮੇਤ ਸੂਚੀ ਬਣਾਈ ਗਈ।
23 ਸ਼ਿਮਓਨ ਦੇ ਪਰਿਵਾਰ-ਸਮੂਹ ਵਿੱਚੋਂ ਗਿਣਤੀ ਕੀਤੇ ਗਏ ਕੁਲ ਆਦਮੀ 59 ,300 ਸਨ।
24 ਉਨ੍ਹਾਂ ਨੇ ਗਾਦ ਦੇ ਪਰਿਵਾਰ-ਸਮੂਹ ਦੇ ਲੋਕਾਂ ਦੀ ਗਿਣਤੀ ਕੀਤੀ। ਉਨ੍ਹਾਂ ਸਾਰਿਆ ਆਦਮੀਆਂ ਦੀ ਸੂਚੀ ਤਿਆਰ ਕੀਤੀ ਗਈ ਜਿਹੜੇ 20 ਸਾਲ ਦੀ ਉਮਰ ਦੇ ਜਾਂ ਉਸਤੋਂ ਵਡੇਰੇ ਸਨ ਅਤੇ ਫ਼ੌਜ ਵਿੱਚ ਸੇਵਾ ਕਰਨ ਦੇ ਯੋਗ ਸਨ। ਉਹ ਉਨ੍ਹਾਂ ਦੇ ਪਰਿਵਾਰਾਂ ਅਤੇ ਪਰਿਵਾਰ-ਸਮੂਹਾਂ ਦੇ ਸਦੱਸਾਂ ਸਮੇਤ ਦਰਜ ਕੀਤੇ ਗਏ ਸਨ।
25 ਗਾਦ ਦੇ ਪਰਿਵਾਰ-ਸਮੂਹ ਵਿਚਲੇ ਆਦਮੀਆ ਦੀ ਕੁੱਲ ਗਿਣਤੀ 45,650 ਸੀ।
26 ਉਨ੍ਹਾਂ ਨੇ ਯਹੂਦਾਹ ਦੇ ਪਰਿਵਾਰ-ਸਮੂਹ ਦੀ ਗਿਣਤੀ ਕੀਤੀ। ਉਨ੍ਹਾਂ ਸਾਰਿਆ ਆਦਮੀਆਂ ਦੇ ਨਾਮਾ ਦੀ ਸੂਚੀ ਬਣਾਈ ਗਈ ਜਿਹੜੇ 20 ਸਾਲ ਦੀ ਉਮਰ ਦੇ ਜਾਂ ਇਸਤੋਂ ਵਡੇਰੇ ਸਨ ਅਤੇ ਫ਼ੌਜ ਵਿੱਚ ਸੇਵਾ ਕਰਨ ਦੇ ਯੋਗ ਸਨ। ਉਨ੍ਹਾਂ ਦੀ ਸੂਚੀ ਉਨ੍ਹਾਂ ਦੇ ਪਰਿਵਾਰਾ ਅਤੇ ਪਰਿਵਾਰ-ਸਮੂਹਾਂ ਸਮੇਤ ਬਣਾਈ ਗਈ।
27 ਯਹੂਦਾਹ ਦੇ ਪਰਿਵਾਰ-ਸਮੂਹ ਦੇ ਆਦਮੀਆ ਦੀ ਕੁੱਲ ਗਿਣਤੀ 74,600 ਸੀ।
28 ਉਨ੍ਹਾਂ ਨੇ ਯਿੱਸਕਾਰ ਦੇ ਪਰਿਵਾਰ-ਸਮੂਹ ਦੀ ਗਿਣਤੀ ਕੀਤੀ। ਉਨ੍ਹਾਂ ਸਾਰਿਆ ਆਦਮੀਆ ਦੇ ਨਾਮਾ ਦੀ ਸੂਚੀ ਬਣਾਈ ਗਈ ਜਿਹੜੇ 20 ਸਾਲ ਜਾਂ ਇਸਤੋਂ ਵਡੇਰੀ ਉਮਰ ਦੇ ਸਨ ਅਤੇ ਫ਼ੌਜ ਵਿੱਚ ਸੇਵਾ ਕਰਨ ਦੇ ਯੋਗ ਸਨ। ਉਨ੍ਹਾਂ ਦੀ ਸੂਚੀ ਉਨ੍ਹਾਂ ਦੇ ਪਰਿਵਾਰਾਂ ਅਤੇ ਪਰਿਵਾਰ-ਸਮੂਹਾਂ ਸਮੇਤ ਬਣਾਈ ਗਈ।
29 ਯਿੱਸਾਕਾਰ ਦੇ ਪਰਿਵਾਰ-ਸਮੂਹ ਦੇ ਕੁਝ ਆਦਮੀਆਂ ਦੀ ਕੁੱਲ ਗਿਣਤੀ 54,400 ਸੀ।
30 ਉਨ੍ਹਾਂ ਨੇ ਜ਼ਬੂਲੁਨ ਦੇ ਪਰਿਵਾਰ-ਸਮੂਹ ਦੀ ਗਿਣਤੀ ਕੀਤੀ ਉਨ੍ਹਾਂ ਸਾਰਿਆ ਆਦਮੀਆ ਦੇ ਨਾਮਾ ਦੀ ਸੂਚੀ ਤਿਆਰ ਕੀਤੀ ਗਈ ਜਿਹੜੇ 20 ਸਾਲ ਜਾਂ ਇਸਤੋਂ ਵਡੇਰੀ ਉਮਰ ਦੇ ਸਨ ਅਤੇ ਫ਼ੌਜ ਵਿੱਚ ਸੇਵਾ ਕਰਨ ਦੇ ਯੋਗ ਸਨ। ਉਨ੍ਹਾਂ ਦੀ ਸੂਚੀ ਉਨ੍ਹਾਂ ਦੇ ਪਰਿਵਾਰਾ ਅਤੇ ਪਰਿਵਾਰ-ਸਮੂਹਾਂ ਸਮੇਤ ਬਣਾਈ ਗਈ।
31 ਜ਼ਬੂਲੁਨ ਦੇ ਪਰਿਵਾਰ-ਸਮੂਹ ਦੇ ਆਦਮੀਆ ਦੀ ਕੁੱਲ ਗਿਣਤੀ 57,400 ਸੀ।
32 ਉਨ੍ਹਾਂ ਨੇ ਅਫ਼ਰਾਈਮ ਦੇ ਪਰਿਵਾਰ-ਸਮੂਹ ਦੀ ਗਿਣਤੀ ਕੀਤੀ। (ਅਫ਼ਰਾਈਮ ਯੂਸੁਫ਼ ਦਾ ਪੁੱਤਰ ਸੀ।) ਉਨ੍ਹਾਂ ਸਾਰਿਆ ਆਦਮੀਆਂ ਦੇ ਨਾਮਾਂ ਦੀ ਸੂਚੀ ਬਣਾਈ ਗਈ, ਜਿਹੜੇ 20 ਸਾਲ ਜਾਂ ਇਸਤੋਂ ਵਡੇਰੀ ਉਮਰ ਦੇ ਸਨ ਅਤੇ ਫ਼ੌਜ ਵਿੱਚ ਸੇਵਾ ਕਰਨ ਦੇ ਯੋਗ ਸਨ। ਉਨ੍ਹਾਂ ਦੀ ਸੂਚੀ ਉਨ੍ਹਾਂ ਦੇ ਪਰਿਵਾਰਾ ਅਤੇ ਪਰਿਵਾਰ-ਸਮੂਹਾਂ ਸਮੇਤ ਬਣਾਈ ਗਈ।
33 ਅਫ਼ਰਾਈਮ ਦੇ ਪਰਿਵਾਰ-ਸਮੂਹ ਦੇ ਆਦਮੀਆ ਦੀ ਕੁੱਲ ਗਿਣਤੀ 40,500 ਸੀ।
34 ਉਨ੍ਹਾਂ ਨੇ ਮਨਸ਼ਹ ਦੇ ਪਰਿਵਾਰ-ਸਮੂਹ ਦੀ ਗਿਣਤੀ ਕੀਤੀ। ਮਨਸ਼ਹ ਯੂਸੁਫ਼ ਦਾ ਪੁੱਤਰ ਸੀ ਉਨ੍ਹਾਂ ਸਾਰਿਆ ਆਦਮੀਆਂ ਦੇ ਨਾਮਾਂ ਦੀ ਸੂਚੀ ਬਣਾਈ ਗਈ, ਜਿਹੜੇ 20 ਸਾਲ ਜਾਂ ਇਸਤੋਂ ਵਡੇਰੀ ਉਮਰ ਦੇ ਸਨ ਅਤੇ ਫ਼ੌਜ ਵਿੱਚ ਸੇਵਾ ਕਰਨ ਦੇ ਯੋਗ ਸਨ। ਉਨ੍ਹਾਂ ਦੀ ਸੂਚੀ ਉਨ੍ਹਾਂ ਦੇ ਪਰਿਵਾਰਾ ਅਤੇ ਪਰਿਵਾਰ-ਸਮੂਹਾਂ ਸਮੇਤ ਬਣਾਈ ਗਈ।
35 ਮਨਸ਼ਹ ਦੇ ਪਰਿਵਾਰ-ਸਮੂਹ ਦੇ ਆਦਮੀਆ ਦੀ ਕੁੱਲ ਗਿਣਤੀ 32,200 ਸੀ।
36 ਉਨ੍ਹਾਂ ਨੇ ਬਿਨਯਾਮੀਨ ਦੇ ਪਰਿਵਾਰ ਦੇ ਮਸੂਹ ਦੀ ਗਿਣਤੀ ਕੀਤੀ ਉਨ੍ਹਾਂ ਸਾਰਿਆ ਆਦਮੀਆਂ ਦੇ ਨਾਮਾਂ ਦੀ ਸੂਚੀ ਬਣਾਈ ਗਈ, ਜਿਹੜੇ 20 ਸਾਲ ਜਾਂ ਇਸਤੋਂ ਵਡੇਰੀ ਉਮਰ ਦੇ ਸਨ ਅਤੇ ਫ਼ੌਜ ਵਿੱਚ ਸੇਵਾ ਕਰਨ ਦੇ ਯੋਗ ਸਨ। ਉਨ੍ਹਾਂ ਦੀ ਸੂਚੀ ਉਨ੍ਹਾਂ ਦੇ ਪਰਿਵਾਰਾ ਅਤੇ ਪਰਿਵਾਰ-ਸਮੂਹਾਂ ਸਮੇਤ ਬਣਾਈ ਗਈ।
37 ਬਿਨਯਾਮੀਨ ਪਰਿਵਾਰ-ਸਮੂਹ ਦੇ ਆਦਮੀਆ ਦੀ ਕੁੱਲ ਗਿਣਤੀ 35,400 ਸੀ।
38 ਉਨ੍ਹਾਂ ਨੇ ਦਾਨ ਦੇ ਪਰਿਵਾਰ-ਸਮੂਹ ਦੀ ਗਿਣਤੀ ਕੀਤੀ। ਉਨ੍ਹਾਂ ਸਾਰਿਆ ਆਦਮੀਆਂ ਦੇ ਨਾਮਾਂ ਦੀ ਸੂਚੀ ਬਣਾਈ ਗਈ, ਜਿਹੜੇ 20 ਸਾਲ ਜਾਂ ਇਸਤੋਂ ਵਡੇਰੀ ਉਮਰ ਦੇ ਸਨ ਅਤੇ ਫ਼ੌਜ ਵਿੱਚ ਸੇਵਾ ਕਰਨ ਦੇ ਯੋਗ ਸਨ। ਉਨ੍ਹਾਂ ਦੀ ਸੂਚੀ ਉਨ੍ਹਾਂ ਦੇ ਪਰਿਵਾਰਾ ਅਤੇ ਪਰਿਵਾਰ-ਸਮੂਹਾਂ ਸਮੇਤ ਬਣਾਈ ਗਈ।
39 ਦਾਨ ਦੇ ਪਰਿਵਾਰ-ਸਮੂਹ ਦੇ ਆਦਮੀਆ ਦੀ ਕੁੱਲ ਗਿਣਤੀ 62,700 ਸੀ।
40 ਉਨ੍ਹਾਂ ਨੇ ਆਸ਼ੇਰ ਦੇ ਪਰਿਵਾਰ-ਸਮੂਹ ਦੀ ਗਿਣਤੀ ਕੀਤੀ। ਉਨ੍ਹਾਂ ਸਾਰਿਆ ਆਦਮੀਆਂ ਦੇ ਨਾਮਾਂ ਦੀ ਸੂਚੀ ਬਣਾਈ ਗਈ, ਜਿਹੜੇ 20 ਸਾਲ ਜਾਂ ਇਸਤੋਂ ਵਡੇਰੀ ਉਮਰ ਦੇ ਸਨ ਅਤੇ ਫ਼ੌਜ ਵਿੱਚ ਸੇਵਾ ਕਰਨ ਦੇ ਯੋਗ ਸਨ। ਉਨ੍ਹਾਂ ਦੀ ਸੂਚੀ ਉਨ੍ਹਾਂ ਦੇ ਪਰਿਵਾਰਾ ਅਤੇ ਪਰਿਵਾਰ-ਸਮੂਹਾਂ ਸਮੇਤ ਬਣਾਈ ਗਈ।
41 ਆਸ਼ੇਰ ਦੇ ਪਰਿਵਾਰ-ਸਮੂਹ ਦੇ ਆਦਮੀਆ ਦੀ ਕੁੱਲ ਗਿਣਤੀ 41,500 ਸੀ।
42 ਉਨ੍ਹਾਂ ਨੇ ਨਫ਼ਤਾਲੀ ਦੇ ਪਰਿਵਾਰ-ਸਮੂਹ ਦੀ ਗਿਣਤੀ ਕੀਤੀ। ਉਨ੍ਹਾਂ ਸਾਰਿਆ ਆਦਮੀਆਂ ਦੇ ਨਾਮਾਂ ਦੀ ਸੂਚੀ ਬਣਾਈ ਗਈ, ਜਿਹੜੇ 20 ਸਾਲ ਜਾਂ ਇਸਤੋਂ ਵਡੇਰੀ ਉਮਰ ਦੇ ਸਨ ਅਤੇ ਫ਼ੌਜ ਵਿੱਚ ਸੇਵਾ ਕਰਨ ਦੇ ਯੋਗ ਸਨ।
43 ਉਨ੍ਹਾਂ ਦੀ ਸੂਚੀ ਉਨ੍ਹਾਂ ਦੇ ਪਰਿਵਾਰਾ ਅਤੇ ਪਰਿਵਾਰ-ਸਮੂਹਾਂ ਸਮੇਤ ਬਣਾਈ ਗਈ। ਨਫ਼ਤਾਲੀ ਦੇ ਪਰਿਵਾਰ-ਸਮੂਹ ਦੇ ਆਦਮੀਆ ਦੀ ਕੁੱਲ ਗਿਣਤੀ 53 ,400 ਸੀ।
44 ਮੂਸਾ ਹਾਰੂਨ ਅਤੇ ਇਸਰਾਏਲ ਦੇ 12 ਆਗੂਆ ਨੇ ਇਨ੍ਹਾਂ ਆਦਮੀਆ ਦੀ ਗਿਣਤੀ ਕੀਤੀ। (ਹਰੇਕ ਪਰਿਵਾਰ-ਸਮੂਹ ਵਿੱਚੋਂ ਇੱਕ-ਇੱਕ ਆਗੂ ਸੀ।)
45 ਉਨ੍ਹਾਂ ਨੇ ਹਰ ਉਸ ਆਦਮੀ ਦੀ ਗਿਣਤੀ ਕੀਤੀ। ਜਿਹੜਾ 20 ਸਾਲ ਜਾਂ ਇਸਤੋਂ ਵਡੇਰੀ ਉਮਰ ਦਾ ਸੀ ਅਤੇ ਫ਼ੌਜ ਵਿੱਚ ਸੇਵਾ ਕਰਨ ਦੇ ਯੋਗ ਸੀ। ਹਰੇਕ ਆਦਮੀ, ਉਸਦੇ ਪਰਿਵਾਰ-ਸਮੂਹ ਦੇ ਨਾਲ ਦਰਜ਼ ਕੀਤਾ ਗਿਆ।
46 ਗਿਣੇ ਹੋਏ ਸਾਰਿਆ ਦੀ ਕੁੱਲ ਗਿਣਤੀ 6,03,550 ਸੀ।
47 ਲੇਵੀ ਦੇ ਪਰਿਵਾਰ-ਸਮੂਹ ਵਿਚਲੇ ਪਰਿਵਾਰਾ ਦੀ ਗਿਣਤੀ ਇਸਰਾਏਲ ਦੇ ਹੋਰਨਾਂ ਲੋਕਾਂ ਨਾਲ ਨਹੀਂ ਕੀਤੀ ਗਈ।
48 ਯਹੋਵਾਹ ਨੇ ਮੂਸਾ ਨੂੰ ਆਖ ਦਿੱਤਾ ਸੀ:
49 “ਲੇਵੀ ਦੇ ਪਰਿਵਾਰ-ਸਮੂਹ ਦੇ ਆਦਮੀਆ ਦੀ ਗਿਣਤੀ ਨਹੀਂ ਕਰਨੀ ਅਤੇ ਉਨ੍ਹਾਂ ਨੂੰ ਇਸਰਾਏਲ ਦੇ ਹੋਰਨਾ ਲੋਕਾਂ ਨਾਲ ਸ਼ਾਮਿਲ ਨਹੀਂ ਕਰਨਾ।
50 ਲੇਵੀ ਦੇ ਲਕਾਂ ਨੂੰ ਆਖਣਾ ਕਿ ਉਹ ਇਕਰਾਰਨਾਮੇ ਵਲੇ ਪਵਿੱਤਰ ਤੰਬੂ ਲਈ ਜ਼ਿੰਮੇਵਾਰ ਹਨ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਤੰਬੂ ਅਤੇ ਉਸ ਵਿਚਲੀਆਂ ਸਾਰੀਆਂ ਚੀਜ਼ਾਂ ਦੀ ਸੰਭਾਲ ਕਰਨ। ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਪਵਿੱਤਰ ਤੰਬੂ ਅਤੇ ਉਸ ਵਿਚਲੀਆਂ ਸਭ ਚੀਜ਼ਾਂ ਨੂੰ ਚੁੱਕਣ। ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਡੇਰੇ ਇਸਦੇ ਆਲੇ-ਦੁਆਲੇ ਲਾਉਣ ਅਤੇ ਇਸਦੀ ਦੇਖ-ਭਾਲ ਕਰਨ।
51 ਜਦੋਂ ਕਦੇ ਵੀ ਪਵਿੱਤਰ ਤੰਬੂ ਨੂੰ ਕਿਤੇ ਲਿਜਾਣਾ ਪਵੇ ਤਾਂ ਇਹ ਗੱਲ ਲੇਵੀ ਦੇ ਆਦਮੀਆਂ ਨੂੰ ਕਰਨੀ ਚਾਹੀਦੀ ਹੈ। ਉਹੀ ਉਹ ਲੋਕ ਹਨ ਜਿਹੜੇ ਪਵਿੱਤਰ ਤੰਬੂ ਦੀ ਦੇਖ-ਭਾਲ ਕਰਨਗੇ। ਜੇ ਕੋਈ ਅਜਿਹਾ ਆਦਮੀ ਜਿਹੜਾ ਲੇਵੀ ਦੇ ਪਰਿਵਾਰ ਵਿੱਚੋਂ ਨਹੀਂ ਹੈ ਅਤੇ ਤੰਬੂ ਦੀ ਦੇਖ-ਭਾਲ ਕਰਨ ਦੀ ਕੋਸ਼ਿਸ਼ ਕਰਦਾ ਹੈ। ਤਾਂ ਉਸਨੂੰ ਅਵੱਸ਼ ਹੀ ਮਾਰ ਦੇਣਾ ਚਾਹੀਦਾ ਹੈ।
52 ਇਸਰਾਏਲ ਦੇ ਲੋਕ ਵੱਖ-ਵੱਖ ਸਮੂਹਾ ਵਿੱਚ ਆਪਣੇ ਡੇਰੇ ਲਾਉਣਗੇ। ਹਰੇਕ ਬੰਦੇ ਨੂੰ ਆਪਣੇ ਪਰਿਵਾਰ ਦੇ ਝੰਡੇ ਦੇ ਨੇੜੇ ਡੇਰਾ ਲਾਉਣਾ ਚਾਹੀਦਾ ਹੈ।
53 ਪਰ ਲੇਵੀ ਦੇ ਆਦਮੀਆ ਨੂੰ ਆਪਣੇ ਡੇਰੇ ਪਵਿੱਤਰ ਤੰਬੂ ਦੇ ਆਲੇ-ਦੁਆਲੇ ਲਾਉਣੇ ਚਾਹੀਦੇ ਹਨ। ਲੇਵੀ ਦੇ ਆਦਮੀ ਇਕਰਾਰਨਾਮੇ ਵਾਲੇ ਪਵਿੱਤਰ ਤੰਬੂ ਦੀ ਰਖਵਾਲੀ ਕਰਨ। ਉਹ ਇਕਰਾਰਨਾਮੇ ਵਾਲੇ ਪਵਿੱਤਰ ਤੰਬੂ ਦੀ ਰਖਵਾਲੀ ਕਰਨਗੇ ਤਾਂ ਜੋ ਇਸਰਾਏਲ ਦੇ ਲੋਕਾਂ ਨਾਲ ਕੋਈ ਮੰਦੀ ਗੱਲ ਨਾ ਵਾਪਰੇ।”
54 ਇਸ ਤਰ੍ਹਾਂ ਇਸਰਾਏਲ ਦੇ ਲੋਕਾਂ ਨੇ ਉਨ੍ਹਾਂ ਸਾਰੀਆਂ ਗੱਲਾਂ ਨੂੰ ਮੰਨ ਲਿਆ ਜਿਨ੍ਹਾਂ ਦਾ ਯਹੋਵਾਹ ਨੇ ਮੂਸਾ ਨੂੰ ਆਦੇਸ਼ ਦਿੱਤਾ ਸੀ।