ਕਜ਼ਾૃं
ਕਾਂਡ 7
1 ਅਗਲੀ ਸਵੇਰ ਸੁਵਖਤੇ, ਯਰੁਬ੍ਬਆਲ ਅਤੇ ਉਸਦੇ ਸਾਰੇ ਸਾਥੀਆਂ ਨੇ ਹਰੋਦ ਦੇ ਝਰਨੇ ਲਾਗੇ ਡੇਰਾ ਲਾ ਲਿਆ। ਮਿਦਯਾਨੀਆਂ ਨੇ ਹੇਠਾਂ ਵਾਲੀ ਵਾਦੀ ਵਿੱਚ ਮੋਰੀਹ ਨਾਮ ਦੀ ਪਹਾੜੀ ਕੋਲ ਗਿਦਾਊਨ ਅਤੇ ਉਸਦੇ ਡੇਰੇ ਦੇ ਉੱਤਰ ਵੱਲ ਡੇਰਾ ਲਾਇਆ ਹੋਇਆ ਸੀ।
2 ਤਾਂ ਯਹੋਵਾਹ ਨੇ ਗਿਦਾਊਨ ਨੂੰ ਆਖਿਆ, “ਮੈਂ ਮਿਦਯਾਨ ਲੋਕਾਂ ਨੂੰ ਹਰਾਉਣ ਵਿੱਚ ਤੁਹਾਡੇ ਆਦਮੀਆਂ ਦੀ ਮਦਦ ਕਰਨ ਜਾ ਰਿਹਾ ਹਾਂ। ਪਰ ਇਸ ਕੰਮ ਲਈ ਤੁਹਾਡੇ ਕੋਲ ਬਹੁਤ ਜ਼ਿਆਦਾ ਆਦਮੀ ਹਨ। ਮੈਂ ਨਹੀਂ ਚਾਹੁੰਦਾ ਕਿ ਇਸਰਾਏਲ ਦੇ ਲੋਕ ਮੈਨੂੰ ਭੁੱਲ ਜਾਣ ਅਤੇ ਇਸ ਗੱਲ ਦੀ ਫ਼ਢ਼ ਮਾਰਨ ਕਿ ਉਨ੍ਹਾਂ ਨੇ ਆਪਣੇ-ਆਪ ਨੂੰ ਖੁਦ ਬਚਾਇਆ ਹੈ।
3 ਇਸ ਲਈ ਹੁਣ, ਆਪਣੇ ਬੰਦਿਆਂ ਸਾਮ੍ਹਣੇ ਇੱਕ ਐਲਾਨ ਕਰ। ਉਨ੍ਹਾਂ ਨੂੰ ਆਖ, ‘ਜਿਹੜਾ ਵੀ ਭੈਭੀਤ ਹੈ ਉਹ ਗਿਲਆਦ ਪਰਬਤ ਨੂੰ ਛੱਡਕੇ ਜਾ ਸਕਦਾ ਹੈ। ਉਹ ਬੇਸ਼ਕ ਘਰ ਚਲਾ ਜਾਵੇ।”ਉਸੇ ਸਮੇਂ 22,000 ਬੰਦੇ ਗਿਦਾਊਨ ਨੂੰ ਛੱਡ ਗਏ ਅਤੇ ਘਰਾਂ ਨੂੰ ਚਲੇ ਗਏ। ਪਰ 10,000 ਹਾਲੇ ਵੀ ਉਥੇ ਰੁਕੇ ਰਹੇ।
4 ਫ਼ੇਰ ਯਹੋਵਾਹ ਨੇ ਗਿਦਾਊਨ ਨੂੰ ਆਖਿਆ, “ਹਾਲੇ ਵੀ ਬਹੁਤ ਜ਼ਿਆਦਾ ਆਦਮੀ ਹਨ। ਬੰਦਿਆਂ ਨੂੰ ਪਾਣੀ ਕੋਲ ਲੈ ਜਾ, ਅਤੇ ਮੈਂ ਉਥੇ ਇਨ੍ਹਾਂ ਦੀ ਤੇਰੇ ਲਈ ਪਰਖ ਕਰਾਂਗਾ। ਜੇ ਮੈਂ ਆਖਾਂ, ‘ਇਹ ਬੰਦਾ ਤੇਰੇ ਨਾਲ ਜਾਵੇਗਾ’, ਉਹ ਜਾਵੇਗਾ। ਪਰ ਜੇ ਮੈਂ ਆਖਾਂ, ‘ਇਹ ਬੰਦਾ ਤੇਰੇ ਨਾਲ ਨਹੀਂ ਜਾਵੇਗਾ’, ਤਾਂ ਉਹ ਨਹੀਂ ਜਾਵੇਗਾ।”
5 ਇਸ ਲਈ ਗਿਦਾਊਨ ਆਪਣੇ ਸਾਰੇ ਆਦਮੀਆਂ ਨੂੰ ਪਾਣੀ ਵੱਲ ਲੈ ਗਿਆ। ਪਾਣੀ ਕੋਲ ਯਹੋਵਾਹ ਨੇ ਗਿਦਾਊਨ ਨੂੰ ਆਖਿਆ, “ਜਿਹੜੇ ਬੰਦੇ ਕੁੱਤੇ ਵਾਂਗ ਆਪਣੀ ਜੀਭ ਦੀ ਵਰਤੋਂ ਕਰਕੇ ਪਾਣੀ ਪੀਣ ਉਨ੍ਹਾਂ ਨੂੰ ਇੱਕ ਟੋਲੇ ਵਿੱਚ ਪਾਵੀਂ। ਜਿਹੜੇ ਬੰਦੇ ਗੋਡਿਆਂ ਭਾਰ ਝੁਕਕੇ ਪਾਣੀ ਪੀਣ ਉਨ੍ਹਾਂ ਨੂੰ ਦੂਸਰੇ ਟੋਲੇ ਵਿੱਚ ਪਾ ਦੇਵੀਂ।”
6 ਉਥੇ 300 ਬੰਦੇ ਅਜਿਹੇ ਸਨ ਜਿਨ੍ਹਾਂ ਨੇ ਹੱਥਾਂ ਵਿੱਚ ਪਾਣੀ ਭਰਕੇ ਜੀਭ ਨਾਲ ਪੀਤਾ। ਅਤੇ ਬਾਕੀਆਂ ਨੇ ਗੋਡਿਆਂ ਭਾਰ ਝੁਕਕੇ ਪਾਣੀ ਪੀਤਾ।
7 ਯਹੋਵਾਹ ਨੇ ਗਿਦਾਊਨ ਨੂੰ ਆਖਿਆ, “ਮੈਂ ਉਨ੍ਹਾਂ 300 ਬੰਦਿਆਂ ਦੀ ਵਰਤੋਂ ਕਰਾਂਗਾ ਜਿਨ੍ਹਾਂ ਨੇ ਕੁੱਤੇ ਵਾਂਗ ਜੀਭ ਨਾਲ ਪਾਣੀ ਪੀਤਾ। ਮੈਂ ਉਨ੍ਹਾਂ ਬੰਦਿਆਂ ਦੀ ਵਰਤੋਂ ਤੁਹਾਨੂੰ ਬਚਾਉਣ ਲਈ ਕਰਾਂਗਾ, ਅਤੇ ਮੈਂ ਤੁਹਾਨੂੰ ਇਜਾਜ਼ਤ ਦਿਆਂਗਾ ਕਿ ਤੁਸੀਂ ਮਿਦਯਾਨ ਦੇ ਲੋਕਾਂ ਨੂੰ ਹਰਾ ਸਕੋ। ਬਾਕੀ ਬੰਦਿਆਂ ਨੂੰ ਘਰੋ ਘਰੀ ਜਾਣ ਦਿਉ।”
8 ਇਸ ਲਈ ਗਿਦਾਊਨ ਨੇ ਇਸਰਾਏਲ ਦੇ ਬਾਕੀ ਲੋਕਾਂ ਨੂੰ ਭੇਜ ਦਿੱਤਾ। ਗਿਦਾਊਨ ਨੇ ਆਪਣੇ ਨਾਲ 300 ਬੰਦਿਆਂ ਨੂੰ ਰੱਖਿਆ। ਇਨ੍ਹਾਂ ਬੰਦਿਆਂ ਨੇ ਘਰ ਚਲੇ ਜਾਣ ਵਾਲੇ ਬੰਦਿਆਂ ਦਾ ਰਾਸ਼ਨ ਅਤੇ ਉਨ੍ਹਾਂ ਦੀਆਂ ਤੂਰ੍ਹੀਆਂ ਰੱਖ ਲਈਆਂ।ਮਿਦਯਾਨ ਲੋਕ ਗਿਦਾਊਨ ਦੇ ਡੇਰੇ ਦੇ ਹੇਠਾਂ ਵਾਦੀ ਵਿੱਚ ਡੇਰਾ ਲਾਈ ਬੈਠੇ ਸਨ।
9 ਰਾਤ ਵੇਲੇ ਯਹੋਵਾਹ ਨੇ ਗਿਦਾਊਨ ਨਾਲ ਗੱਲ ਕੀਤੀ। ਯਹੋਵਾਹ ਨੇ ਉਸਨੂੰ ਆਖਿਆ, “ਉਠ ਖਲੋ! ਮੈਂ ਤੈਨੂੰ ਮਿਦਯਾਨ ਦੀ ਫ਼ੌਜ ਨੂੰ ਹਰਾਉਣ ਦਿਆਂਗਾ। ਉਨ੍ਹਾਂ ਦੇ ਡੇਰੇ ਵਿੱਚ ਚਲਾ ਜਾ।
10 ਜੇ ਤੂੰ ਇਕਲਿਆਂ ਜ੍ਜਾਣ ਤੋਂ ਡਰਦਾ ਹੈ ਤਾਂ ਆਪਣੇ ਸੇਵਕ ਫ਼ੂਰਾਹ ਨੂੰ ਲੈਜਾ।
11 ਮਿਦਯਾਨ ਲੋਕਾਂ ਦੇ ਡੇਰੇ ਵਿੱਚ ਜਾ। ਉਹ ਗੱਲਾਂ ਸੁਣ ਜਿਹੜੀਆਂ ਉਹ ਕਰ ਰਹੇ ਹਨ। ਉਸਤੋਂ ਮਗਰੋਂ, ਤੂੰ ਉਨ੍ਹਾਂ ਉੱਤੇ ਹਮਲਾ ਕਰਨ ਤੋਂ ਨਹੀਂ ਡਰੇਗਾ।”ਇਸ ਲਈ ਗਿਦਾਊਨ ਅਤੇ ਉਸਦਾ ਸੇਵਕ ਫ਼ੂਰਾਹ ਹੇਠਾਂ ਦੁਸ਼ਮਣ ਦੇ ਡੇਰੇ ਦੇ ਕਿਨਾਰੇ ਤੱਕ ਚਲੇ ਗਏ।
12 ਮਿਦਯਾਕ ਲੋਕ, ਅਮਾਲੇਕ ਲੋਕ ਅਤੇ ਪੂਰਬ ਦੇ ਹੋਰ ਸਾਰੇ ਲੋਕ ਉਸ ਵਾਦੀ ਵਿੱਚ ਡੇਰਾ ਲਾਈ ਬੈਠੇ ਸਨ। ਉਥੇ ਇੰਨੇ ਜ਼ਿਆਦਾ ਬੰਦੇ ਸਨ ਕਿ ਉਹ ਟਿੱਡੀਆਂ ਦੇ ਦਲ ਵਾਂਗ ਜਾਪਦੇ ਸਨ। ਇਉਂ ਲੱਗਦਾ ਸੀ ਜਿਵੇਂ ਉਨ੍ਹਾਂ ਬੰਦਿਆਂ ਕੋਲ ਇੰਨੇ ਊਠ ਹਨ ਜਿੰਨੇ ਸਮੁੰਦਰ ਕੰਢੇ ਰੇਤ ਦੇ ਕਣ ਹੁੰਦੇ ਹਨ।
13 ਗਿਦਾਊਨ ਦੁਸ਼ਮਣ ਦੇ ਡੇਰੇ ਕੋਲ ਆਇਆ, ਅਤੇ ਉਸਨੇ ਇੱਕ ਬੰਦੇ ਨੂੰ ਗੱਲ ਕਰਦਿਆਂ ਸੁਣਿਆ। ਉਹ ਬੰਦਾ ਆਪਣੇ ਦੋਸਤ ਨੂੰ ਆਪਣੇ ਕਿਸੇ ਸੁਪਨੇ ਬਾਰੇ ਦੱਸ ਰਿਹਾ ਸੀ। ਉਹ ਬੰਦਾ ਆਖ ਰਿਹਾ ਸੀ, “ਮੈਨੂੰ ਸੁਪਨਾ ਆਇਆ ਕਿ ਗੋਲ ਰੋਟੀ ਦਾ ਇੱਕ ਟੁਕੜਾ ਮਿਦਯਾਨ ਦੇ ਡੇਰੇ ਵੱਲ ਰੁਢ਼ਦਾ ਹੋਇਆ ਆਇਆ। ਉਹ ਰੋਟੀ ਦਾ ਟੁਕੜਾ ਤੰਬੂ ਨਾਲ ਇੰਨੀ ਜ਼ੋਰ ਦੀ ਵਜਿਆ ਕਿ ਤ੍ਤੰਬੂ ਟੇਢਾ ਹੋ ਗਿਆ ਅਤੇ ਚੌਫ਼ਾਲ ਢਹਿ ਪਿਆ।”
14 ਉਸ ਬੰਦੇ ਦਾ ਦੋਸਤ ਸੁਪਨੇ ਦਾ ਅਰਥ ਜਾਣਦਾ ਸੀ। ਉਸਨੇ ਆਖਿਆ, “ਤੇਰੇ ਸੁਪਨੇ ਦਾ ਸਿਰਫ਼ ਇੱਕੋ ਹੀ ਅਰਥ ਹੋ ਸਕਦਾ ਹੈ। ਤੇਰਾ ਸੁਪਨਾ ਇਸਰਾਏਲ ਦੇ ਉਸ ਬੰਦੇ ਬਾਰੇ ਹੈ। ਇਹ ਯੋਆਸ਼ ਦੇ ਪੁੱਤਰ ਗਿਦਾਊਨ ਬਾਰੇ ਹੈ। ਇਸਦਾ ਅਰਥ ਇਹ ਹੈ ਪਰਮੇਸ਼ੁਰ ਗਿਦਾਊਨ ਕੋਲੋਂ ਮਿਦਯਾਨ ਦੀ ਸਾਰੀ ਫ਼ੌਜ ਹਰਾਵੇਗਾ।”
15 ਜਦੋਂ ਉਸਨੇ ਲੋਕਾਂ ਨੂੰ ਸੁਪਨੇ ਬਾਰੇ ਅਤੇ ਉਸਦੇ ਅਰਥ ਬਾਰੇ ਗੱਲਾਂ ਕਰਦਿਆਂ ਸੁਣਿਆ, ਗਿਦਾਊਨ ਨੇ ਪਰਮੇਸ਼ੁਰ ਅੱਗੇ ਝੁਕਕੇ ਸਿਜਦਾ ਕੀਤਾ। ਫ਼ੇਰ ਗਿਦਾਊਨ ਇਸਰਾਏਲ ਦੇ ਲੋਕਾਂ ਦੇ ਡੇਰੇ ਵਾਪਸ ਚਲਾ ਗਿਆ। ਗਿਦਾਊਨ ਨੇ ਲੋਕਾਂ ਨੂੰ ਆਵਾਜ਼ ਦਿੱਤੀ, “ਉਠੋ, ਯਹੋਵਾਹ ਮਿਦਯਾਨ ਦੇ ਲੋਕਾਂ ਨੂੰ ਹਰਾਉਣ ਵਿੱਚ ਸਾਡੀ ਮਦਦ ਕਰੇਗਾ।”
16 ਫ਼ੇਰ ਗਿਦਾਊਨ ਨੇ 300 ਬੰਦਿਆਂ ਨੂੰ ਤਿੰਨ ਹਿਸਿਆਂ ਵਿੱਚ ਵੰਡਿਆ। ਗਿਦਾਊਨ ਨੇ ਹਰੇਕ ਆਦਮੀ ਨੂੰ ਇੱਕ ਤੂਰ੍ਹੀ ਅਤੇ ਇੱਕ ਖਾਲੀ ਜੱਗ ਦਿੱਤਾ। ਹਰੇਕ ਜੱਗ ਵਿੱਚ ਇੱਕ ਜਗਦੀ ਹੋਈ ਮਸ਼ਾਲ ਸੀ।
17 ਫ਼ੇਰ ਗਿਦਾਊਨ ਨੇ ਆਪਣੇ ਬੰਦਿਆਂ ਨੂੰ ਆਖਿਆ, “ਮੇਰੇ ਵੱਲ ਵੇਖਣਾ ਅਤੇ ਉਹੀ ਕਰਨਾ ਜੋ ਮੈਂ ਕਰਾਂ। ਮੇਰੇ ਪਿਛੇ-ਪਿਛੇ ਦੁਸ਼ਮਣ ਦੀ ਛਾਉਣੀ ਦੇ ਕੰਢੇ ਤੱਕ ਆ ਜਾਓ। ਜਦੋਂ ਮੈਂ ਛਾਉਣੀ ਦੇ ਕੰਢੇ ਪਹੁੰਚ ਜਾਵਾਂ ਤਾਂ ਠੀਕ ਉਹੀ ਕਰਨਾ ਜੋ ਮੈਂ ਕਰਾਂ।
18 ਤੁਸੀਂ ਆਦਮੀ ਦੁਸ਼ਮਣ ਦੀ ਛਾਉਣੀ ਨੂੰ ਘੇਰਾ ਪਾ ਲਵੋ। ਮੈਂ ਅਤੇ ਮੇਰੇ ਨਾਲ ਦੇ ਸਾਰੇ ਆਦਮੀ ਤੂਰ੍ਹੀਆਂ ਵਜਾਵਾਂਗੇ। ਜਦੋਂ ਅਸੀਂ ਆਪਣੀਆਂ ਤੂਰ੍ਹੀਆਂ ਵਜਾਈਏ ਤੁਸੀਂ ਵੀ ਆਪਣੀਆਂ ਤੂਰ੍ਹੀਆਂ ਵਜਾਉਣੀਆਂ। ਫ਼ੇਰ ਇਨ੍ਹਾਂ ਸ਼ਬਦਾਂ ਦਾ ਨਾਅਰਾ ਲਾਉਣਾ: ‘ਯਹੋਵਾਹ ਲਈ ਅਤੇ ਗਿਦਾਊਨ ਲਈ!’”
19 ਇਸ ਤਰ੍ਹਾਂ ਗਿਦਾਊਨ ਅਤੇ ਉਸਦੇ ਨਾਲ ਦੇ 100 ਆਦਮੀ ਦੁਸ਼ਮਣ ਦੀ ਛਾਉਣੀ ਦੇ ਕੰਢੇ ਤੀਕ ਗਏ। ਉਹ ਉਥੇ ਉਦੋਂ ਆਏ ਜਦੋਂ ਦੁਸ਼ਮਣ ਨੇ ਹਾਲੇ ਪਹਿਰਾ ਬਦਲਿਆ ਹੀ ਸੀ। ਇਹ ਅਧੀ ਰਾਤ ਦਾ ਪਹਿਰ ਸੀ। ਗਿਦਾਊਨ ਅਤੇ ਉਸਦੇ ਬੰਦਿਆਂ ਨੇ ਆਪਣੀਆਂ ਤੂਰ੍ਹੀਆਂ ਵਜਾਈਆਂ ਅਤੇ ਆਪਣੇ ਜੱਗ ਭੰਨ ਦਿੱਤੇ।
20 ਫ਼ੇਰ ਗਿਦਾਊਨ ਦੇ ਬੰਦਿਆਂ ਦੇ ਤਿੰਨਾਂ ਹੀ ਸਮੂਹਾਂ ਨੇ ਆਪਣੀਆਂ ਮਸ਼ਾਲਾਂ ਆਪਣੇ ਖੱਬੇ ਹੱਥ ਵਿੱਚ ਫ਼ੜੀਆਂ ਸਨ ਅਤੇ ਬਿਗਲ ਆਪਣੇ ਸੱਜੇ ਹੱਥਾਂ ਵਿੱਚ। ਜਿਵੇਂ ਹੀ ਉਨ੍ਹਾਂ ਆਦਮੀਆਂ ਨੇ ਤੂਰ੍ਹੀਆਂ ਵਜਾਈਆਂ ਉਨ੍ਹਾਂ ਨੇ ਨਾਅਰਾ ਲਾਇਆ, “ਯਹੋਵਾਹ ਲਈ ਇੱਕ ਤਲਵਾਰ ਅਤੇ ਗਿਦਾਊਨ ਲਈ ਇੱਕ ਤਲਵਾਰ!”
21 ਗਿਦਾਊਨ ਦੇ ਬੰਦੇ ਉਥੇ ਹੀ ਠਹਿਰ ਗਏ ਜਿਥੇ ਉਹ ਸਨ। ਪਰ ਡੇਰੇ ਦੇ ਅੰਦਰ, ਮਿਦਯਾਨੀ ਸ਼ੋਰ ਮਚਾਉਣ ਅਤੇ ਅਤੇ ਭੱਜਣ ਲੱਗੇ।
22 ਜਦੋਂ ਗਿਦਾਊਨ ਅਤੇ ਉਸਦੇ 300 ਬੰਦਿਆਂ ਨੇ ਆਪਣੀਆਂ ਤੂਰ੍ਹੀਆਂ ਵਜਾਈਆਂ, ਤਾਂ ਯਹੋਵਾਹ ਨੇ ਮਿਦਯਾਨੀਆਂ ਨੂੰ ਇਕ ਦੂਸਰੇ ਨੂੰ ਆਪਣੀਆਂ ਹੀ ਤਲਵਾਰਾਂ ਨਾਲ ਮਾਰਨ ਦਿੱਤਾ। ਦੁਸ਼ਮਣ ਫ਼ੌਜ ਬੈਤ ਸ਼ਿੱਟਾਹ ਵੱਲ ਭੱਜ ਗਈ ਜਿਹੜਾ ਸ਼ਰੇਰਹ ਵੱਲ ਸੀ। ਉਹ ਅਬੇਲ ਮਹੋਲਾਹ ਸ਼ਹਿਰ ਦੀ ਸਰਹੱਦ, ਟੱਬਾਥ ਸ਼ਹਿਰ ਦੇ ਨਜ਼ਦੀਕ ਤੱਕ ਭੱਜਦੇ ਗਏ।
23 ਫ਼ੇਰ ਸਾਰੇ ਨਫ਼ਤਾਲੀ, ਆਸੇਰ ਤੋਂ ਇਸਰਾਏਲ ਦੇ ਆਦਮੀ ਅਤੇ ਮਨਸ਼ਹ ਦੇ ਸਾਰੇ ਪਰਿਵਾਰ-ਸਮੂਹਾਂ ਨੂੰ ਮਿਦਯਾਨੀਆਂ ਦਾ ਪਿੱਛਾ ਕਰਨ ਲਈ ਸਦਿਆ ਗਿਆ।
24 ਗਿਦ੍ਦਾਊਨ ਨੇ ਇਫ਼ਰਾਈਮ ਦੇ ਸਮੁੱਚੇ ਪਹਾੜੀ ਪ੍ਰਦੇਸ਼ ਵਿੱਚ ਇਹ ਕਹਿਂਦਿਆਂ ਹੋਇਆਂ ਸੰਦੇਸ਼ਵਾਹਕ ਭੇਜ ਦਿੱਤੇ। “ਹੇਠਾਂ ਆਕੇ ਮਿਦਯਾਨੀਆਂ ਉੱਤੇ ਹਮਲਾ ਕਰ ਦਿਉ। ਬੈਤ ਬਾਰਾਹ ਦਰਿਆ ਤੋਂ ਯਰਦਨ ਦਰਿਆ ਤੱਕ ਪਾਣੀ ਦੇ ਸਤ੍ਰੋਤਾਂ ਉੱਤੇ ਕਬਜ਼ਾ ਕਰ ਲਵੋ। ਮਿਦਯਾਨੀਆਂ ਦੇ ਉਥੇ ਪਹੁੰਚਣ ਤੋਂ ਪਹਿਲਾਂ ਹੀ ਅਜਿਹਾ ਕਰ ਲਵੋ।”ਇਸ ਲਈ ਉਨ੍ਹਾਂ ਨੇ ਇਫ਼ਰਾਈਮ ਪਰਿਵਾਰ-ਸਮੂਹ ਦੇ ਸਾਰੇ ਆਦਮੀਆਂ ਨੂੰ ਬੁਲਾਇਆ। ਅਤੇ ਯਰਦਨ ਦਰਿਆ ਅਤੇ ਬੈਤ ਬਾਰਾਹ ਦਰਿਆ ਤੀਕ ਪਾਣੀ ਦੇ ਸਾਰੇ ਸਤ੍ਰੋਤਾਂ ਉੱਤੇ ਕਬਜ਼ਾ ਕਰ ਲਿਆ।
25 ਇਫ਼ਰਾਈਮ ਦੇ ਲੋਕਾਂ ਨੇ ਓਰੇਬ ਅਤੇ ਜ਼ਏਬ ਨਾਮੀ ਦੋ ਮਿਦਯਾਨੀ ਆਗੂਆਂ ਨੂੰ ਫ਼ੜ ਲਿਆ। ਇਫ਼ਰਾਈਮ ਦੇ ਲੋਕਾਂ ਨੇ ਓਰੇਬ ਨੂੰ ਓਰੇਬ ਚੱਟਾਨ ਨਾਮੀ ਥਾਂ ਉੱਤੇ ਅਤੇ ਜ਼ਏਬ ਨੂੰ ਮੈਅ ਦੀ ਕੋਲਹੋ ਕਹਿਲਾਉਂਦੇ ਥਾਂ ਉੱਤੇ ਮਾਰ ਦਿੱਤਾ। ਇਫ਼ਰਾਈਮ ਦੇ ਲੋਕ ਮਿਦਯਾਨੀਆਂ ਦਾ ਪਿੱਛਾ ਕਰਦੇ ਰਹੇ। ਅਤੇ ਉਹ ਓਰੇਬ ਅਤੇ ਜ਼ਏਬ ਦੇ ਸਿਰ ਕੱਟਕੇ ਇਨ੍ਹਾਂ ਨੂੰ ਗਿਦਾਊਨ ਦੇ ਕੋਲ ਲੈ ਆਏ, ਜੋ ਕਿ ਯਰਦਨ ਦਰਿਆ ਦੇ ਦੂਸਰੇ ਪਾਰ ਸੀ।