ਕਜ਼ਾૃं
ਕਾਂਡ 18
1 ਉਸ ਸਮੇਂ ਇਸਰਾਏਲ ਦੇ ਲੋਕਾਂ ਦਾ ਕੋਈ ਰਾਜਾ ਨਹੀਂ ਸੀ ਹੁੰਦਾ। ਅਤੇ ਉਸੇ ਵੇਲੇ ਦਾਨ ਦਾ ਪਰਿਵਾਰ-ਸਮੂਹ ਹਾਲੇ ਤੱਕ ਰਹਿਣ ਦੀ ਥਾਂ ਲਭ ਰਿਹਾ ਸੀ। ਉਨ੍ਹਾਂ ਕੋਲ ਹਾਲੇ ਆਪਣੀ ਧਰਤੀ ਨਹੀਂ ਸੀ। ਇਸਰਾਏਲ ਦੇ ਹੋਰਨਾਂ ਪਰਿਵਾਰ-ਸਮੂਹਾਂ ਕੋਲ ਪਹਿਲਾਂ ਹੀ ਆਪੋ-ਆਪਣੀ ਧਰਤੀ ਸੀ। ਪਰ ਦਾਨ ਦੇ ਪਰਿਵਾਰ-ਸਮੂਹ ਨੇ ਆਪਣੀ ਧਰਤੀ ਹਾਸਿਲ ਨਹੀਂ ਸੀ ਕੀਤੀ।
2 ਇਸ ਲਈ ਦਾਨ ਦੇ ਪਰਿਵਾਰ-ਸਮੂਹ ਨੇ ਪੰਜ ਸਿਪਾਹੀਆਂ ਨੂੰ ਕੁਝ ਧਰਤੀ ਲਭਣ ਲਈ ਭੇਜਿਆ। ਉਹ ਰਹਿਣ ਵਾਲੀ ਕਿਸੇ ਚੰਗੀ ਥਾਂ ਦੀ ਤਲਾਸ਼ ਕਰਨ ਨਿਕਲੇ। ਉਹ ਪੰਜੇ ਆਦਮੀ ਸਾਰਾਹ ਅਤੇ ਅਸ਼ਤਾਓਲ ਸ਼ਹਿਰਾਂ ਦੇ ਸਨ। ਉਨ੍ਹਾਂ ਨੂੰ ਇਸ ਲਈ ਚੁਣਿਆ ਗਿਆ ਸੀ ਕਿਉਂਕਿ ਦਾਨ ਦੇ ਸਾਰੇ ਪਰਿਵਾਰਾਂ ਵਿੱਚੋਂ ਸਨ। ਉਨ੍ਹਾਂ ਨੂੰ ਆਖਿਆ ਗਿਆ ਸੀ, “ਜਾਓ ਕੁਝ ਧਰਤੀ ਤਲਾਸ਼ ਕਰੋ।”ਪੰਜੇ ਆਦਮੀ ਇਫ਼ਰਾਈਮ ਦੇ ਪਹਾੜੀ ਪ੍ਰਦੇਸ਼ ਵਿੱਚ ਆ ਗਏ। ਉਹ ਮੀਕਾਹ ਦੇ ਘਰ ਆਏ ਅਤੇ ਉਥੇ ਰਾਤ ਕੱਟੀ।
3 ਜਦੋਂ ਉਹ ਪੰਜ ਆਦਮੀ ਮੀਕਾਹ ਦੇ ਘਰ ਦੇ ਨੇੜੇ ਪੁੱਜੇ ਉਨ੍ਹਾਂ ਨੇ ਜਵਾਨ ਲੇਵੀ ਬੰਦੇ ਦੀ ਆਵਾਜ਼ ਸੁਣੀ। ਉਨ੍ਹਾਂ ਨੇ ਉਸਦੀ ਆਵਾਜ਼ ਪਛਾਣ ਲਈ, ਇਸ ਲਈ ਉਹ ਮੀਕਾਹ ਦੇ ਘਰ ਕੋਲ ਆਕੇ ਰੁਕ ਗਏ। ਉਨ੍ਹਾਂ ਨੇ ਜਵਾਨ ਆਦਮੀ ਨੂੰ ਪੁਛਿਆ, “ਤੈਨੂੰ ਇਸ ਥਾਂ ਕੌਣ ਲੈਕੇ ਆਇਆ?” ਤੂੰ ਇੱਥੇ ਕੀ ਕਰ ਰਿਹਾ ਹੈਂ?” ਇੱਥੇ ਤੇਰਾ ਕੀ ਕੰਮ ਹੈ?”
4 ਉਸ ਜਵਾਨ ਆਦਮੀ ਨੇ ਉਹ ਸਾਰੀਆਂ ਗੱਲਾਂ ਦੱਸ ਦਿੱਤੀਆਂ ਜਿਹੜੀਆਂ ਮੀਕਾਹ ਨੇ ਉਸ ਲਈ ਕੀਤੀਆਂ ਸਨ। “ਮੀਕਾਹ ਨੇ ਮੈਨੂੰ ਕੰਮ ਉੱਤੇ ਰੱਖਿਆ ਹੈ”, ਜਵਾਨ ਆਦਮੀ ਨੇ ਆਖਿਆ, “ਮੈਂ ਉਸਦਾ ਜਾਜਕ ਹਾਂ।”
5 ਇਸ ਲਈ ਉਨ੍ਹਾਂ ਨੇ ਉਸਨੂੰ ਆਖਿਆ, “ਕਿਰਪਾ ਕਰਕੇ ਪਰਮੇਸ਼ੁਰ ਪਾਸੋਂ ਸਾਡੇ ਲਈ ਕੁਝ ਮੰਗ। ਅਸੀਂ ਕੁਝ ਜਾਨਣਾ ਚਾਹੁੰਦੇ ਹਾਂ: ਕੀ ਸਾਡੀ ਰਹਿਣ ਵਾਲੀ ਥਾਂ ਦੀ ਤਲਾਸ਼ ਸਫ਼ਲ ਹੋਵੇਗੀ?”
6 ਜਾਜਕ ਨੇ ਪੰਜਾਂ ਆਦਮੀਆਂ ਨੂੰ ਆਖਿਆ, “ਹਾਂ, ਸ਼ਾਂਤੀ ਨਾਲ ਜਾਓ। ਯਹੋਵਾਹ ਤੁਹਾਡੀ ਅਗਵਾਈ ਕਰੇਗਾ।”
7 ਇਸ ਲਈ ਉਹ ਪੰਜ ਬੰਦੇ ਚਲੇ ਗਏ। ਜਦੋਂ ਉਹ ਲਾਇਸ਼ ਸ਼ਹਿਰ ਨੂੰ ਆਏ ਉਨ੍ਹਾਂ ਨੇ ਦੇਖਿਆ ਕਿ ਉਸ ਸ਼ਹਿਰ ਦੇ ਲੋਕ ਸੁਰਖਿਅਤ ਹੋਕੇ ਰਹਿੰਦੇ ਸਨ। ਉਹ ਸੀਦੋਨ ਦੇ ਲੋਕਾਂ ਦੀ ਸ਼ੈਲੀ ਅਨੁਸਾਰ ਰਹਿ ਰਹੇ ਸੀ। ਹਰ ਗੱਲ ਅਮਨ ਭਰਪੂਰ ਅਤੇ ਸ਼ਾਂਤ ਸੀ ਅਤੇ ਲੋਕਾਂ ਕੋਲ ਕਿਸੇ ਵੀ ਚੀਜ਼ ਦੀ ਕਮੀ ਨਹੀਂ ਸੀ। ਉਨ੍ਹਾਂ ਦੇ ਨੇੜੇ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣ ਵਾਲਾ ਕੋਈ ਦੁਸ਼ਮਣ ਨਹੀਂ ਸੀ। ਉਹ ਸੀਦੋਨ ਸ਼ਹਿਰ ਤੋਂ ਕਾਫ਼ੀ ਦੂਰ ਰਹਿੰਦੇ ਸਨ ਅਤੇ ਉਨ੍ਹਾਂ ਦਾ ਕਿਸੇ ਨਾਲ ਕੋਈ ਲੈਣ-ਦੇਣ ਨਹੀਂ ਸੀ।
8 ਪੰਜੇ ਆਦਮੀ ਸਾਰਾਹ ਅਤੇ ਅਸ਼ਤਾਓਲ ਦੇ ਸ਼ਹਿਰਾਂ ਨੂੰ ਵਾਪਸ ਚਲੇ ਗਏ। ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਉਨ੍ਹਾਂ ਨੂੰ ਪੁਛਿਆ, “ਤੁਸੀਂ ਕੀ ਪਤਾ ਕਰਕੇ ਆਏ ਹੋਂ?”
9 ਪੰਜਾਂ ਆਦਮੀਆਂ ਨੇ ਜਵਾਬ ਦਿੱਤਾ, “ਅਸੀਂ ਕੁਝ ਧਰਤੀ ਲਭੀ ਹੈ, ਅਤੇ ਇਹ ਬਹੁਤ ਚੰਗੀ ਕੀ ਤੂੰ ਕੁਝ ਨਹੀਂ ਕਰੇਂਗਾ। ਸਾਨੂੰ ਉਸ ਧਰਤੀ ਉੱਤੇ ਹਮਲਾ ਕਰ ਇਸ ਉੱਤੇ ਅਧਿਕਾਰ ਕਰ ਲੈਣਾ ਚਾਹੀਦਾ, ਸਾਨੂੰ ਇੰਤਜ਼ਾਰ ਨਹੀਂ ਕਰਨਾ ਚਾਹੀਦਾ! ਆਓ ਚੱਲੀਏ ਅਤੇ ਉਸ ਧਰਤੀ ਨੂੰ ਹਾਸਿਲ ਕਰੀਏ!
10 ਜਦੋਂ ਤੁਸੀਂ ਉਸ ਥਾਂ ਉੱਤੇ ਆਉਂਗੇ ਤਾਂ, ਤੁਸੀਂ ਦੇਖੋਂਗੇ ਕਿ ਉਥੇ ਚੋਖੀ ਜ਼ਮੀਨ ਹੈ। ਉਥੇ ਹਰ ਚੀਜ਼ ਚੋਖੀ ਹੈ। ਤੁਸੀਂ ਇਹ ਵੀ ਵੇਖੋਂਗੇ ਕਿ ਉਹ ਲੋਕ ਕਿਸੇ ਹਮਲੇ ਦੀ ਆਸ ਨਹੀਂ ਰਖਦੇ। ਅਵੱਸ਼ ਹੀ ਪਰਮੇਸ਼ੁਰ ਨੇ ਇਹ ਧਰਤੀ ਸਾਨੂੰ ਦਿੱਤੀ ਹੈ।”
11 ਇਸ ਲਈ ਦਾਨ ਦੇ ਪਰਿਵਾਰ-ਸਮੂਹ ਦੇ 600 ਆਦਮੀ ਸਾਰਾਹ ਅਤੇ ਅਸ਼ਤਾਓਲ ਸ਼ਹਿਰਾਂ ਵਿੱਚੋਂ ਤੁਰ ਪਏ। ਉਹ ਜੰਗ ਲਈ ਤਿਆਰ ਸਨ।
12 ਲਾਇਸ਼ ਸ਼ਹਿਰ ਵੱਲ ਨੂੰ ਜਾਂਦੇ ਹੋਏ ਰਸਤੇ, ਵਿੱਚ ਉਹ ਯਹੂਦਾਹ ਦੀ ਧਰਤੀ ਉੱਤੇ ਕਿਰਯਥ ਯਾਰੀਮ ਸ਼ਹਿਰ ਦੇ ਨੇੜੇ ਰੁਕ ਗਏ ਅਤੇ ਉਥੇ ਆਪਣੇ ਡੇਰੇ ਲਾ ਲਈ। ਇਹੀ ਕਾਰਣ ਹੈ ਕਿ ਕਿਰਯਥ ਯਾਰੀਮ ਸ਼ਹਿਰ ਤੋਂ ਅੱਗੇ ਦੀ ਸਮੀਨ ਅੱਜ ਤੀਕ ਵੀ ਮਨਸ਼ਹ ਦਾਨ ਅਖਵਾਉਂਦੀ ਹੈ।
13 ਉਸ ਥਾਂ ਤੋਂ 600 ਆਦਮੀ ਇਫ਼ਰਾਈਮ ਦੇ ਪਹਾੜੀ ਪ੍ਰਦੇਸ਼ ਵੱਲ ਗਏ। ਫ਼ੇਰ ਉਹ ਮੀਕਾਹ ਦੇ ਘਰ ਪਹੁੰਚ ਗਏ।
14 ਇਸ ਲਈ ਉਨ੍ਹਾਂ ਪੰਜਾਂ ਆਦਮੀਆਂ ਨੇ, ਜਿਨ੍ਹਾਂ ਨੇ ਲਾਇਸ਼ ਦੇ ਦੁਆਲੇ ਦੀ ਧਰਤੀ ਦੀ ਖੋਜ ਕੀਤੀ ਸੀ, ਗੱਲ ਕੀਤੀ। ਉਨ੍ਹਾਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਆਖਿਆ, “ਇਨ੍ਹਾਂ ਵਿੱਚੋਂ ਇੱਕ ਘਰ ਵਿੱਚ ਏਫ਼ੋਦ ਹੈ। ਅਤੇ ਉਥੇ ਅਰੋਗੀ ਦੇਵਤੇ, ਇੱਕ ਘੜੀ ਹੋਈ ਮੂਰਤੀ ਅਤੇ ਚਾਂਦੀ ਦਾ ਬੁੱਤ ਵੀ ਹੈ। ਤੁਸੀਂ ਜਾਣਦੇ ਹੀ ਹੋ ਕਿ ਕੀ ਕਰਨਾ ਹੈ - ਜਾਓ ਉਨ੍ਹਾਂ ਨੂੰ ਲੈ ਆਓ।”
15 ਇਸ ਲਈ ਉਹ ਮੀਕਾਹ ਦੇ ਘਰ ਠਹਿਰ ਗਏ, ਜਿਥੇ ਜਵਾਨ ਲੇਵੀ ਰਹਿੰਦਾ ਸੀ। ਉਨ੍ਹਾਂ ਨੇ ਜਵਾਨ ਆਦਮੀ ਦਾ ਹਾਲ-ਚਲ ਪੁਛਿਆ
16 ਦਾਨ ਦੇ ਪਰਿਵਾਰ-ਸਮੂਹ ਦੇ 600 ਆਦਮੀ ਪ੍ਰਵੇਸ਼ ਦੁਆਰ ਉੱਤੇ ਖਲੋਤੇ ਸਨ। ਉਨ੍ਹਾਂ ਸਾਰਿਆਂ ਕੋਲ ਹਥਿਆਰ ਸਨ ਅਤੇ ਉਹ ਲੜਨ ਲਈ ਤਿਆਰ ਸਨ।
17 ਪੰਜ ਜਾਸੂਸ ਘਰ ਦੇ ਅੰਦਰ ਗਏ। ਪੁਜਾਰੀ ਬਸ ਦਰਵਾਜ਼ੇ ਦੇ ਬਾਹਰ ਉਨ੍ਹਾਂ 600 ਆਦਮੀਆਂ ਨਾਲ ਖਲੋਤਾ ਹੋਇਆ ਸੀ ਜਿਹੜੇ ਲੜਨ ਲਈ ਤਿਆਰ ਸਨ। ਆਦਮੀਆਂ ਨੇ ਘੜਿਆ ਹੋਇਆ ਬੁੱਤ, ਏਫ਼ੋਦ, ਘਰੋਗੀ ਬੁੱਤ ਅਤੇ ਚਾਂਦੀ ਦਾ ਬੁੱਤ ਚੁੱਕ ਲਿਆ। ਜਵਾਨ ਲੇਵੀ ਜਾਜਕ ਨੇ ਆਖਿਆ, “ਤੁਸੀਂ ਕੀ ਕਰ ਰਹੇ ਹੋ?”
18
19 ਪੰਜਾਂ ਆਦਮੀਆਂ ਨੇ ਜਵਾਬ ਦਿੱਤਾ, “ਸ਼ਾਂਤ ਹੋ ਜਾਓ! ਇੱਕ ਲਫ਼ਜ਼ ਨਹੀਂ ਬੋਲਣਾ। ਸਾਡੇ ਨਾਲ ਆਓ। ਸਾਡੇ ਪਿਤਾ ਅਤੇ ਜਾਜਕ ਬਣੋ। ਤੁਹਾਨੂੰ ਇਹ ਚੋਣ ਕਰਨੀ ਹੀ ਪਵੇਗੀ। ਕੀ ਤੇਰੇ ਲਈ ਸਿਰਫ਼ ਇੱਕ ਆਦਮੀ ਦਾ ਜਾਜਕ ਬਨਣਾ ਬਿਹਤਰ ਹੈ? ਜਾਂ ਕਿ ਤੇਰੇ ਲਈ ਇਸਰਾਏਲੀ ਲੋਕਾਂ ਦੇ ਪੂਰੇ ਪਰਿਵਾਰ-ਸਮੂਹ ਦਾ ਜਾਜਕ ਬਣਨਾ ਬਿਹਤਰ ਹੈ?”
20 ਇਹ ਸੁਣਕੇ ਲੇਵੀ ਬੰਦਾ ਪ੍ਰਸੰਨ ਹੋ ਗਿਆ। ਇਸ ਲਈ ਉਸਨੇ ਏਫ਼ੋਦ, ਘਰੋਗੀ ਬੁੱਤ ਅਤੇ ਬੁੱਤ ਫ਼ੜ ਲਈ। ਉਹ ਦਾਨ ਦੇ ਪਰਿਵਾਰ-ਸਮੂਹ ਦੇ ਉਨ੍ਹਾਂ ਬੰਦਿਆਂ ਨਾਲ ਤੁਰ ਪਿਆ।
21 ਫ਼ੇਰ ਦਾਨ ਦੇ ਪਰਿਵਾਰ-ਸਮੂਹ ਦੇ 600 ਬੰਦੇ ਲੇਵੀ ਜਾਜਕ ਨਾਲ ਮੁੜ ਪਏ ਅਤੇ ਮੀਕਾਹ ਦੇ ਘਰੋਂ ਤੁਰ ਪਏ। ਉਨ੍ਹਾਂ ਨੇ ਆਪਣੇ ਛੋਟੇ ਬੱਚੇ, ਆਪਣੇ ਜਾਨਵਰ ਅਤੇ ਆਪਣੀਆਂ ਸਾਰੀਆਂ ਚੀਜ਼ਾਂ ਅੱਗੇ ਵੱਲ ਕਰ ਦਿੱਤੀਆਂ।
22 ਦਾਨ ਦੇ ਪਰਿਵਾਰ-ਸਮੂਹ ਦੇ ਬੰਦੇ ਉਸ ਥਾਂ ਤੋਂ ਕਾਫ਼ੀ ਦੂਰ ਚਲੇ ਗਏ। ਪਰ ਮੀਕਾਹ ਦੇ ਨੇੜੇ ਰਹਿਣ ਵਾਲੇ ਲੋਕ ਇਕਠੇ ਹੋ ਗਏ ਫ਼ੇਰ ਉਨ੍ਹਾਂ ਨੇ ਦਾਨ ਦੇ ਲੋਕਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਨ੍ਹਾਂ ਕੋਲ ਪਹੁੰਚ ਗਏ।
23 ਮੀਕਾਹ ਦੇ ਨਾਲ ਦੇ ਬੰਦੇ ਦਾਨ ਦੇ ਬੰਦਿਆਂ ਉੱਤੇ ਗੁੱਸੇ ਹੋ ਰਹੇ ਸਨ। ਦਾਨ ਦੇ ਆਦਮੀ ਪਿਛੇ ਮੁੜੇ। ਅਤੇ ਮੀਕਾਹ ਨੂੰ ਆਖਿਆ, “ਤੈਨੂੰ ਕੀ ਤਕਲੀਫ਼ ਹੈ? ਤੁਸੀਂ ਜੰਗ ਕਰਨ ਲਈ ਇਕਤ੍ਰ੍ਰ ਕਿਉਂ ਹੋਏ ਹੋ?”
24 ਮੀਕਾਹ ਨੇ ਜਵਾਬ ਦਿੱਤਾ, “ਤੁਸੀਂ, ਦਾਨ ਦੇ ਬੰਦਿਆਂ ਨੇ ਮੇਰੇ ਬੁੱਤ ਚੁੱਕ ਲਈ ਹਨ। ਮੈਂ ਇਹ ਬੁੱਤ ਆਪਣੇ ਲਈ ਬਣਾਏ ਸਨ। ਤੁਸੀਂ ਮੇਰਾ ਜਾਜਕ ਵੀ ਨਾਲ ਲੈ ਲਿਆ ਹੈ। ਹੁਣ ਮੇਰੇ ਕੋਲ ਕੀ ਬਚਿਆ ਹੈ? ਤੁਸੀਂ ਮੈਨੂੰ ਇਹ ਕਿਵੇਂ ਆਖ ਸਕਦੇ ਹੋ, ‘ਤੈਨੂੰ ਕੀ ਤਕਲੀਫ਼ ਹੈ?”
25 ਦਾਨ ਦੇ ਪਰਿਵਾਰ-ਸਮੂਹ ਦੇ ਬੰਦਿਆਂ ਨੇ ਜਵਾਬ ਦਿੱਤਾ, “ਚੰਗਾ ਹੁੰਦਾ ਕਿ ਤੂੰ ਸਾਡੇ ਨਾਲ ਝਗੜਾ ਨਾ ਕਰਦਾ। ਸਾਡੇ ਵਿੱਚੋਂ ਕਈ ਆਦਮੀ ਗਰਮ ਸੁਭਾ ਦੇ ਹਨ। ਜੇ ਤੂੰ ਸਾਡੇ ਉੱਪਰ ਚਿਲ੍ਲਾਏਂਗਾ ਤਾਂ ਉਹ ਆਦਮੀ ਸ਼ਾਇਦ ਤੇਰੇ ਉੱਤੇ ਹਮਲਾ ਕਰ ਦੇਣ। ਹੋ ਸਕਦਾ ਹੈ ਕਿ ਤੁਸੀਂ ਅਤੇ ਤੁਹਾਡੇ ਪਰਿਵਾਰ ਮਾਰੇ ਜਾਣ।”
26 ਫ਼ੇਰ ਦਾਨ ਦੇ ਪਰਿਵਾਰ-ਸਮੂਹ ਦੇ ਆਦਮੀ ਪਿਛੇ ਮੁੜੇ ਅਤੇ ਆਪਨੇ ਰਾਹ ਤੁਰ ਪਏ। ਮੀਕਾਹ ਜਾਣਦਾ ਸੀ ਕਿ ਉਹ ਆਦਮੀ ਉਸ ਨਾਲੋਂ ਵਧੇਰੇ ਤਾਕਤਵਰ ਸਨ। ਇਸ ਲਈ ਉਹ ਵਾਪਸ ਘਰ ਮੁੜ ਆਇਆ।
27 ਇਸ ਤਰ੍ਹਾਂ ਦਾਨ ਦੇ ਲੋਕਾਂ ਨੇ ਉਹ ਬੁੱਤ ਚੁੱਕ ਲਈ ਜਿਹੜੇ ਮੀਕਾਹ ਨੇ ਬਣਾਏ ਸਨ। ਉਨ੍ਹਾਂ ਨੇ ਉਹ ਜਾਜਕ ਵੀ ਫ਼ੜ ਲਿਆ ਜਿਹੜਾ ਮੀਕਾਹ ਦੇ ਨਾਲ ਸੀ। ਫ਼ੇਰ ਉਹ ਲਾਇਸ਼ ਵਿਖੇ ਆ ਗਏ। ਉਨ੍ਹਾਂ ਨੇ ਲਾਇਸ਼ ਵਿੱਚ ਰਹਿਣ ਵਾਲੇ ਲੋਕਾਂ ਉੱਤੇ ਹਮਲਾ ਕਰ ਦਿੱਤਾ। ਉਹ ਲੋਕ ਸ਼ਾਂਤੀ ਨਾਲ ਰਹਿੰਦੇ ਸਨ। ਉਨ੍ਹਾਂ ਨੂੰ ਹਮਲੇ ਦੀ ਆਸ ਨਹੀਂ ਸੀ। ਦਾਨ ਦੇ ਲੋਕਾਂ ਨੇ ਉਨ੍ਹਾਂ ਨੂੰ ਤਲਵਾਰਾਂ ਨਾਲ ਮਾਰ ਦਿੱਤਾ। ਫ਼ੇਰ ਉਨ੍ਹਾਂ ਨੇ ਸ਼ਹਿਰ ਨੂੰ ਅੱਗ ਲਾ ਦਿੱਤੀ।
28 ਲਾਇਸ਼ ਵਿੱਚ ਰਹਿਣ ਵਾਲੇ ਲੋਕਾਂ ਨੂੰ ਬਚਾਉਣ ਵਾਲਾ ਕੋਈ ਨਹੀਂ ਸੀ। ਉਹ ਸੈਦੋਨ ਤੋਂ ਇੰਨੀ ਦੂਰ ਸਨ ਕਿ ਉਹ ਲੋਕ ਉਨ੍ਹਾਂ ਦੀ ਮਦਦ ਨਹੀਂ ਕਰ ਸਕਦੇ ਸਨ ਅਤੇ ਲਾਇਸ਼ ਦੇ ਲੋਕਾਂ ਦਾ ਕਿਸੇ ਆਦਮੀ ਨਾਲ ਵੀ ਕੋਈ ਇਕਰਾਰਨਾਮਾ ਨਹੀਂ ਸੀ - ਇਸ ਲਈ ਉਨ੍ਹਾਂ ਦੀ ਮਦਦ ਲਈ ਕੋਈ ਨਹੀਂ ਆ ਸਕਿਆ। ਲਾਇਸ਼ ਦਾ ਸ਼ਹਿਰ ਉਸ ਵਾਦੀ ਵਿੱਚ ਸੀ ਜਿਹੜੀ ਬੈਤਰਹੋਬ ਦੇ ਅਧੀਨ ਸੀ। ਦਾਨ ਦੇ ਲੋਕਾਂ ਨੇ ਇੱਕ ਨਵਾਂ ਸ਼ਹਿਰ ਉਸਾਰਿਆ। ਅਤੇ ਉਥੇ ਰਹਿਣ ਲੱਗ ਪਏ।
29 ਦਾਨ ਦੇ ਲੋਕਾਂ ਨੇ ਉਸ ਸ਼ਹਿਰ ਨੂੰ ਇੱਕ ਨਾਮ ਦਿੱਤਾ। ਉਹ ਸ਼ਹਿਰ ਲਾਇਸ਼ ਅਖਵਾਉਂਦਾ ਸੀ ਪਰ ਉਨ੍ਹਾਂ ਨੇ ਨਾਮ ਬਦਲਕੇ ਦਾਨ ਰੱਖ ਦਿੱਤਾ ਉਨ੍ਹਾਂ ਨੇ ਸ਼ਹਿਰ ਦਾ ਨਾਮ ਆਪਣੇ ਪੁਰਖੇ ਦਾਨ ਦੇ ਨਾਮ ਉੱਤੇ ਰੱਖਿਆ ਜਿਹੜਾ ਇਸਰਾਏਲ ਦੇ ਪੁੱਤਰਾਂ ਵਿੱਚੋਂ ਇੱਕ ਸੀ।
30 ਦਾਨ ਦੇ ਪਰਿਵਾਰ-ਸਮੂਹ ਦੇ ਲੋਕਾਂ ਨੇ ਬੁੱਤ ਨੂੰ ਸ਼ਹਿਰ ਵਿੱਚ ਪਾ ਦਿੱਤਾ। ਉਨ੍ਹਾਂ ਨੇ ਗੇਰਸ਼ੋਮ ਦੇ ਪੁੱਤਰ ਯੋਨਾਥਾਨ ਨੂੰ ਆਪਣ ਜਾਜਕ ਬਣਾਇਆ। ਗੇਰਸ਼ੋਮ ਮਨਸ਼ਹ ਦਾ ਪੁੱਤਰ ਸੀ। ਯੋਨਾਥਾਨ ਅਤੇ ਉਸਦੇ ਪੁੱਤਰ ਦਾਨ ਦੇ ਪਰਿਵਾਰ-ਸਮੂਹ ਦੇ ਉਦੋਂ ਤੀਕ ਜਾਜਕ ਰਹੇ ਜਦੋਂ ਇਸਰਾਏਲੀ ਲੋਕਾਂ ਨੂੰ ਗੁਲਾਮ ਹੋਣਾ ਪਿਆ।
31 ਦਾਨ ਦੇ ਲੋਕਾਂ ਨੇ ਆਪਣੇ ਲਈ ਉਹੀ ਬੁੱਤ ਸਥਾਪਿਤ ਕੀਤਾ ਜਿਹੜਾ ਮੀਕਾਹ ਨੇ ਬਣਾਇਆ ਸੀ। ਉਹ ਬੁੱਤ ਦਾਨ ਸ਼ਹਿਰ ਵਿੱਚ ਉਸ ਪੂਰੇ ਸਮੇਂ ਦੌਰਾਨ ਉਥੇ ਹੀ ਸੀ ਜਦੋਂ ਪਰਮੇਸ਼ੁਰ ਦਾ ਘਰ ਸ਼ੀਲੋਹ ਵਿਖੇ ਸੀ।