ਹਿਜ਼ ਕੀ ਐਲ
ਕਾਂਡ 46
1 ਮੇਰਾ ਪ੍ਰਭੂ ਯਹੋਵਾਹ ਇਹ ਗੱਲਾਂ ਆਖਦਾ ਹੈ, "ਅੰਦਰਲੇ ਵਿਹੜੇ ਦਾ ਪੂਰਬੀ ਦਰਵਾਜ਼ਾ ਕੰਮ ਦੇ ਛੇ ਦਿਨਾਂ ਦੌਰਾਨ ਬੰਦ ਰਹੇਗਾ। ਪਰ ਇਸਨੂੰ ਸਬਤ ਦੇ ਦਿਨ ਅਤੇ ਨਵੇਂ ਚਂਦ ਦੇ ਦਿਨ ਖੋਲ੍ਹਿਆ ਜਾਵੇਗਾ।
2 ਹਾਕਮ ਇਸ ਫ਼ਾਟਕ ਦੇ ਵਰਾਂਡਾ ਵਿੱਚ ਜਾਵੇਗਾ ਅਤੇ ਫ਼ਾਟਕ ਦੀ ਚੌਖਟ ਕੋਲ ਖਲੋਵੇਗਾ। ਫ਼ੇਰ ਜਾਜਕ ਹਾਕਮ ਦੇ ਹੋਮ ਦੀਆਂ ਭੇਟਾਂ ਅਤੇ ਸੁਖ-ਸਾਂਦ ਦੀਆਂ ਭੇਟਾਂ ਚੜਾਉਣਗੇ। ਹਾਕਮ ਫ਼ਾਟਕ ਦੀ ਸਰਦਲ ਉੱਤੇ ਉਪਾਸਨਾ ਕਰੇਗਾ। ਫ਼ੇਰ ਉਹ ਬਾਹਰ ਜਾਵੇਗਾ। ਪਰ ਦਰਵਾਜ਼ਾ ਸ਼ਾਮ ਤੋਂ ਪਹਿਲਾਂ ਬੰਦ ਨਹੀਂ ਕੀਤਾ ਜਾਵੇਗਾ।
3 ਸਬਤ ਦੇ ਦਿਨ ਅਤੇ ਨਵੇਂ ਚੰਨ ਦੇ ਦਿਨ, ਜ਼ਮੀਨ ਦੇ ਲੋਕ ਵੀ ਦਰਵਾਜ਼ੇ ਉੱਤੇ ਯਹੋਵਾਹ ਦੀ ਉਪਾਸਨਾ ਕਰਨਗੇ।
4 "ਸਬਤ ਦੇ ਦਿਨ, ਹਾਕਮ ਯਹੋਵਾਹ ਅੱਗੇ ਹੋਮ ਦੀ ਭੇਟ ਚਢ਼ਵੇਗਾ। ਉਸਨੂੰ ਛੇ ਦੋਸ਼ ਰਹਿਤ ਲੇਲੇ ਅਤੇ ਇੱਕ ਦੋਸ਼ ਰਹਿਤ ਭੇਡੂ ਜ਼ਰੂਰ ਭਁੇਟ ਕਰਨਾ ਚਾਹੀਦਾ ਹੈ।
5 ਉਸ ਨੂੰ ਭੇਡੂ ਦੇ ਨਾਲ ਅਨਾਜ਼ ਦੀ ਭੇਟ ਦਾ ਇੱਕ ਇਫ਼ਾਹ ਜ਼ਰੂਰ ਦੇਣਾ ਚਾਹੀਦਾ ਹੈ। ਜਿੱਥੋਂ ਤੀਕ ਲੇਲਿਆਂ ਦੇ ਨਾਲ ਅਨਾਜ਼ ਦੀਆਂ ਭੇਟਾਂ ਦੀ ਗੱਲ ਹੈ, ਹਾਕਮ ਜਿੰਨਾ ਚਾਹੇ ਦੇ ਸਕਦਾ ਹੈ। ਪਰ ਉਸਨੂੰ ਅਨਾਜ਼ ਦੇ ਇੱਕ ਇਫ਼ਾਹ ਦੇ ਨਾਲ ਇੱਕ ਹੀਨ ਜੈਤੂਨ ਦਾ ਤੇਲ ਜ਼ਰੂਰ ਦੇਣਾ ਚਾਹੀਦਾ ਹੈ।
6 "ਨਵੇਂ ਚਂਦ ਦੇ ਦਿਨ ਉਸ ਨੂੰ ਇੱਕ ਦੋਸ਼ ਰਹਿਤ ਬਲਦ ਜ਼ਰੂਰ ਭੇਟ ਕਰਨਾ ਚਾਹੀਦਾ ਹੈ। ਉਹ ਛੇ ਦੋਸ਼ ਰਹਿਤ ਲੇਲੇ ਅਤੇ ਇੱਕ ਦੋਸ਼ ਰਹਿਤ ਭੇਡੂ ਵੀ ਭੇਟ ਕਰੇਗਾ।
7 ਹਾਕਮ ਨੂੰ ਬਲਦ ਦੇ ਨਾਲ ਇੱਕ ੇਫ਼ਾ ਅਨਾਜ਼ ਦੀ ਭੇਟ, ਅਤੇ ਦੁਂਬੇ ਦੇ ਨਾਲ ਇੱਕ ੇਫ਼ਾ ਦੀ ਭੇਟ ਜ਼ਰੂਰ ਚੜਾਉਣੀ ਚਾਹੀਦੀ ਹੈ। ਜਿੱਥੋਂ ਤੀਕ ਲੇਲਿਆਂ ਦੇ ਨਾਲ ਅਨਾਜ਼ ਦੀ ਭੇਟ ਦੀ ਗੱਲ ਹੈ, ਹਾਕਮ ਜਿੰਨਾ ਚਾਹੇ ਦੇ ਸਕਦਾ ਹੈ। ਪਰ ਉਸਨੂੰ ਹਰ ੇਫ਼ਾ ਅਨਾਜ਼ ਲਈ ਜੈਤੂਨ ਦੇ ਤੇਲ ਦਾ ਇੱਕ ਹੀਨ ਜ਼ਰੂਰ ਦੇਣਾ ਚਾਹੀਦਾ ਹੈ।
8 "ਜਦੋਂ ਹਾਕਮ ਅੰਦਰ ਜਾਵੇ, ਉਸਨੂੰ ਪੂਰਬੀ ਫਾਟਕ ਦੇ ਵਰਾਂਡਾ ਵੱਲੋਂ ਦਾਖਲ ਹੋਣਾ ਚਾਹੀਦਾ, ਅਤੇ ਉਸ ਨੂੰ ਇਸ ਨੂੰ ਉਵੇਂ ਹੀ ਛੱਡ ਦੇਣਾ ਚਾਹੀਦਾ ਹੈ।
9 "ਜਦੋਂ ਧਰਤੀ ਦੇ ਲੋਕ ਖਾਸ ਦਾਵਤਾਂ ਸਮੇਂ ਯਹੋਵਾਹ ਦਾ ਦੀਦਾਰ ਕਰਨ ਆਉਣ, ਤਾਂ ਜਿਹੜਾ ਬੰਦਾ ਉਪਾਸਨਾ ਲਈ ਉੱਤਰੀ ਫ਼ਾਟਕ ਵੱਲੋਂ ਦਾਖਲ ਹੁੰਦਾ ਉਹ ਦੱਖਣੀ ਫ਼ਾਟਕ ਰਾਹੀਂ ਬਾਹਰ ਜਾਵੇਗਾ। ਜਿਹੜਾ ਬੰਦਾ ਦੱਖਣੀ ਫ਼ਾਟਕ ਰਾਹੀਂ ਦਾਖਲ ਹੁੰਦਾ ਹੈ ਉਹ ਉੱਤਰੀ ਫ਼ਾਟਕ ਰਾਹੀਂ ਬਾਹਰ ਜਾਵੇਗਾ। ਕੋਈ ਵੀ ਉਸੇ ਰਸਤੇ ਤੋਂ ਵਾਪਸ ਨਹੀਂ ਆਵੇਗਾ ਜਿਧਰੋ ਉਹ ਦਾਖਲ ਹੋਇਆ ਸੀ। ਹਰ ਬੰਦੇ ਨੂੰ ਸਿਧ੍ਧਾ ਬਾਹਰ ਜਾਣਾ ਚਾਹੀਦਾ ਹੈ।
10 "ਹਾਕਮ ਨੂੰ ਲੋਕਾਂ ਦੇ ਨਾਲ ਓਥੇ ਹੋਣਾ ਚਾਹੀਦਾ ਹੈ। ਜਦੋਂ ਲੋਕ ਅੰਦਰ ਜਾਣ ਤਾਂ ਹਾਕਮ ਉਨ੍ਹਾਂ ਦੇ ਨਾਲ ਜਾਵੇਗਾ। ਜਦੋਂ ਉਹ ਬਾਹਰ ਆਉਣ ਤਾਂ ਹਾਕਮ ਵੀ ਬਾਹਰ ਆਵੇਗਾ।
11 "ਦਾਵਤਾਂ ਦੇ ਮੌਕੇ ਅਤੇ ਹੋਰ ਖਾਸ ਸਮਾਗਮਾਂ ਸਮੇਂ ਹਰ ਜਵਾਨ ਬਲਦ ਦੇ ਨਾਲ ਅਨਾਜ਼ ਚੜਾਵੇ ਦਾ ਇਕ ਇਫ਼ਾਹ ਜ਼ਰੂਰ ਭੇਟ ਕੀਤਾ ਜਾਵੇ। ਅਤੇ ਹਰ ਦੁਂਬੇ ਦੇ ਨਾਲ ਇੱਕ ੇਫ਼ਾ ਅਨਾਜ਼ ਦੀ ਭੇਟ ਜ਼ਰੂਰ ਚੜਾਈ ਜਾਵੇ। ਜਿੱਥੋਂ ਤੀਕ ਲੇਲਿਆਂ ਦੇ ਨਾਲ ਅਨਾਜ਼ ਦੀ ਭੇਟ ਦੀ ਗੱਲ ਹੈ, ਹਾਕਮ ਜਿੰਨਾ ਚਾਹੇ ਭੇਂਟ ਕਰ ਸਕਦਾ ਹੈ। ਪਰ ਉਸ ਨੂੰ ਹਰ ੇਫ਼ਾ ਅਨਾਜ਼ ਲਈ ਜੈਤੂਨ ਦੇ ਤੇਲ ਦਾ ਇੱਕ ਹੀਨ ਜ਼ਰੂਰ ਦੇਣਾ ਚਾਹੀਦਾ ਹੈ।
12 "ਜਦੋਂ ਸ਼ਾਸਕ ਯਹੋਵਾਹ ਅੱਗੇ ਮਨਮਰਜ਼ੀ ਦੀ ਭੇਟ ਚੜਾਵੇ ਇਹ ਹੋਮ ਦੀ ਭੇਟ ਵੀ ਹੋ ਸਕਦੀ ਹੈ ਅਤੇ ਸੁਖ ਸਾਂਦ ਦੀ ਭੇਟ ਜਾਂ ਮਨਮਰਜ਼ੀ ਦੀ ਭੇਂਟ ਵੀ ਹੋ ਸਕਦੀ ਹੈ। ਉਸ ਲਈ ਪੂਰਬੀ ਦਰਵਾਜ਼ਾ ਖੋਲ੍ਹਿਆ ਜਾਵੇਗਾ। ਫ਼ੇਰ ਉਹ ਉਸੇ ਤਰ੍ਹਾਂ ਆਪਣੇ ਹੋਮ ਦੀਆਂ ਭੇਟਾਂ ਅਤੇ ਸੁਖ-ਸਾਂਦ ਦੀਆਂ ਭੇਟਾਂ ਚੜਾਵੇਗਾ ਜਿਵੇਂ ਉਹ ਸਬਤ ਦੇ ਦਿਨ ਕਰਦਾ ਹੈ। ਜਦੋਂ ਉਹ ਜਾਵੇਗਾ ਤਾਂ ਦਰਵਾਜ਼ਾ ਬੰਦ ਕਰ ਦਿੱਤਾ ਜਾਵੇਗਾ।
13 "ਤੁਸੀਂ ਹਰ ਰੋਜ਼ ਇੱਕ ਸਾਲ ਦਾ ਦੋਸ਼ ਰਹਿਤ ਲੇਲਾ ਭੇਟ ਕਰੋਗੇ। ਇਹ ਯਹੋਵਾਹ ਲਈ ਹੋਮ ਦੀ ਭੇਟ ਚੜਾਬੇਗੀ। ਤੁਸੀਂ ਅਜਿਹਾ ਹਰ ਸਵੇਰ ਨੂੰ ਕਰੋਂਗੇ।
14 ਇਸਦੇ ਨਾਲ ਹੀ ਤੁਸੀਂ ਹਰ ਸਵੇਰ, ਲੇਲੇ ਦੇ ਨਾਲ ਅਨਾਜ਼ ਦੀਆਂ ਭੇਟਾਂ ਚੜਾਉਂਗੀ। ਤੁਸੀਂ ਆਟੇ ਦਾ 1/6 ੇਫ਼ਾ ਅਤੇ ਮੈਦੇ ਨੂੰ ਬਿਂਦਾ ਕਰਨ ਲਈ 1/3 ਹੀਨ ਤੇਲ ਭੇਟ ਕਰੋਗੇ। ਇਹ ਯਹੋਵਾਹ ਲਈ ਹਰ ਰੋਜ਼ ਦਾ ਅਨਾਜ਼ ਦੀਆਂ ਭੇਟਾਂ ਹੋਵੇਗੀ।
15 ਇਸ ਲਈ ਉਹ ਹਮੇਸ਼ਾ ਲਈ ਹਰ ਸਵੇਰ ਹੋਮ ਦੀ ਭੇਟ ਵਜੋਂ ਇੱਕ ਲੇਲਾ, ਅਨਾਜ਼ ਦੀ ਭੇਟ ਅਤੇ ਤੇਲ ਚੜਾਉਣਗੇ।"
16 ਮੇਰਾ ਪ੍ਰਭੂ ਯਹੋਵਾਹ ਇਹ ਗੱਲਾਂ ਆਖਦਾ ਹੈ, "ਜੇ ਕੋਈ ਹਾਕਮ ਆਪਣੀ ਜ਼ਮੀਨ ਦੇ ਹਿੱਸੇ ਵਿੱਚ ਆਪਣੇ ਪੁੱਤਰਾਂ ਨੂੰ ਕੋਈ ਸੁਗਾਤ ਦਿੰਦਾ ਹੈ, ਤਾਂ ਇਹ ਉਸਦੇ ਪੁੱਤਰਾਂ ਦੀ ਹੋਵੇਗੀ। ਇਹ ਉਨ੍ਹਾਂ ਦੀ ਮਲਕੀਅਤ ਹੈ।
17 "ਪਰ ਜੇ ਕੋਈ ਹਾਕਮ ਆਪਣੀ ਜ਼ਮੀਨ ਦਾ ਕੋਈ ਹਿੱਸਾ ਆਪਣੇ ਕਿਸੇ ਗੁਲਾਮ ਨੂੰ ਸੁਗਾਤ ਵਜੋਂ ਦਿੰਦਾ ਹੈ, ਤਾਂ ਉਹ ਜ਼ਮੀਨ ਆਜ਼ਾਦੀ ਦੇ ਵਰ੍ਹੇ ਤੀਕ ਉਸ ਗੁਲਾਮ ਦੀ ਮਲਕੀਅਤ ਰਹੇਗੀ। ਫ਼ੇਰ ਇਹ ਸੁਗਾਤ ਹਾਕਮ ਕੋਲ ਵਾਪਸ ਚਲੀ ਜਾਵੇਗੀ। ਸਿਰਫ਼ ਹਾਕਮ ਦੇ ਪੁੱਤਰ ਹੀ ਹਾਕਮ ਵੱਲੋਂ ਦਿੱਤੀ ਜ਼ਮੀਨ ਦੀ ਸੁਗਾਤ ਨੂੰ ਰੱਖਣਗੇ!
18 "ਅਤੇ ਹਾਕਮ ਆਪਣੇ ਲੋਕਾਂ ਵਿੱਚੋਂ ਕਿਸੇ ਦੀ ਜ਼ਮੀਨ ਨਹੀਂ ਖੋਹੇਗਾ ਅਤੇ ਨਾ ਉਨ੍ਹਾਂ ਨੂੰ ਆਪਣੀ ਜ਼ਮੀਨ ਛੱਡਣ ਲਈ ਮਜ਼ਬੂਰ ਕਰੇਗਾ। ਉਸਨੂੰ ਆਪਣੇ ਪੁੱਤਰਾਂ ਨੂੰ ਆਪਣੀ ਹੀ ਜ਼ਮੀਨ ਦੇਣੀ ਚਾਹੀਦੀ ਹੈ। ਇੰਝ ਮੇਰੇ ਲੋਕਾਂ ਨੂੰ ਆਪਣੀ ਜ਼ਮੀਨ ਗੁਆਉਣ ਲਈ ਮਜ਼ਬੂਰ ਨਹੀਂ ਕੀਤਾ ਜਾਵੇਗਾ।"
19 ਉਹ ਆਦਮੀ ਮੈਨੂੰ ਫ਼ਾਟਕ ਦੇ ਨਾਲ ਲੱਗਦੇ ਪ੍ਰਵੇਸ਼ ਦੁਆਰ ਰਾਹੀਂ ਅੰਦਰ ਲੈ ਗਿਆ। ਉਹ ਮੈਨੂੰ ਉੱਤਰ ਵਾਲੇ ਪਾਸੇ ਬਣੇ ਹੋਏ ਜਾਜਕਾਂ ਦੇ ਪਵਿੱਤਰ ਕਮਰਿਆਂ ਤੱਕ ਲੈ ਗਿਆ ਓਥੇ ਮੈਂ ਰਸਤੇ ਦੇ ਪੱਛਮੀ ਕਿਨਾਰੇ ਤੇ ਇੱਕ ਸਬਾਨ ਦੇਖਿਆ।
20 ਆਦਮੀ ਨੇ ਮੈਨੂੰ ਆਖਿਆ, "ਇਹੀ ਉਹ ਥਾਂ ਹੈ ਜਿੱਥੇ ਜਾਜਕ ਦੋਸ਼ ਦੀਆਂ ਭੇਟਾਂ ਅਤੇ ਪਾਪ ਦੀਆਂ ਭੇਟਾਂ ਨੂੰ ਪਕਾਉਣਗੇ। ਇੱਥੇ ਹੀ ਜਾਜਕ ਅਨਾਜ਼ ਦੀਆਂ ਭੇਟਾਂ ਨੂੰ ਸੇਕਣਗੇ। ਤਾਂ ਜੋ ਉਨ੍ਹਾਂ ਨੂੰ ਇਨ੍ਹਾਂ ਭੇਟਾਂ ਨੂੰ ਬਾਹਰਲੇ ਵਿਹੜੇ ਵਿੱਚ ਲਿਜਾਣ ਦੀ ਜ਼ਰੂਰਤ ਨਾ ਪਵੇ। ਇਸ ਤਰ੍ਹਾਂ ਉਹ ਇਨ੍ਹਾਂ ਪਵਿੱਤਰ ਚੀਜ਼ਾਂ ਨੂੰ ਆਮ ਲੋਕਾਂ ਦੇ ਸਾਮ੍ਹਣੇ ਬਾਹਰ ਨਹੀਂ ਲਿਆਉਣਗੇ।"
21 ਫ਼ੇਰ ਉਹ ਆਦਮੀ ਮੈਨੂੰ ਬਾਹਰਲੇ ਵਿਹੜੇ ਵੱਲ ਬਾਹਰ ਲੈ ਗਿਆ। ਉਹ ਮੈਨੂੰ ਵਿਹੜੇ ਦੇ ਚਾਰ ਕੋਨਿਆਂ ਕੋਲ ਲੈ ਗਿਆ। ਮੈਂ ਵੱਡੇ ਵਿਹੜੇ ਦੇ ਹਰ ਕੋਨੇ ਵਿੱਚ ਛੋਟੇ ਵਿਹੜੇ ਦੇਖੇ।
22 ਵਿਹੜੇ ਦੇ ਹਰੇਕ ਕੋਨੇ ਵਿੱਚ ਇੱਕ ਛੋਟਾ ਬੰਦ ਖੇਤਰ ਸੀ। ਹਰੇਕ ਛੋਟਾ ਵਿਹੜਾ 40 ਹੱਥ ਲੰਮਾ ਅਤੇ 30 ਹੱਥ ਚੌੜਾ ਸੀ। ਚਾਰੇ ਖੇਤਰਾਂ ਦਾ ਨਾਪ ਵੀ ਇਹੀ ਸੀ।
23 ਹਰੇਕ ਛੋਟੇ ਵਿਹੜੇ ਦੇ ਆਲੇ-ਦੁਆਲੇ ਇੱਟਾਂ ਦੀ ਕੰਧ ਸੀ। ਅਤੇ ਇੱਟਾਂ ਦੀ ਕੰਧ ਅੰਦਰ ਭੋਜਨ ਪਕਾਉਣ ਲਈ ਥਾਵਾਂ ਬਣੀਆਂ ਹੋਈਆਂ ਸਨ।
24 ਆਦਮੀ ਨੇ ਮੈਨੂੰ ਆਖਿਆ, "ਇਹ ਉਹ ਰਸੋਈਆਂ ਹਨ ਜਿੱਥੇ ਮੰਦਰ ਵਿੱਚ ਸੇਵਾ ਕਰਨ ਵਾਲੇ ਲੋਕ ਲੋਕਾਂ ਲਈ ਬਲੀ ਚੜਾਵਿਆਂ ਨੂੰ ਪਕਾਉਂਦੇ ਹਨ।"