ਕਾਂਡ 30

1 ਯਹੋਵਾਹ ਦਾ ਸ਼ਬਦ ਮੈਨੂੰ ਫ਼ੇਰ ਮਿਲਿਆ। ਉਸਨੇ ਆਖਿਆ,
2 "ਆਦਮੀ ਦੇ ਪੁੱਤਰ, ਮੇਰੇ ਲਈ ਬੋਲ। ਆਖ, 'ਮੇਰਾ ਪ੍ਰਭੂ ਯਹੋਵਾਹ ਇਹ ਗੱਲਾਂ ਆਖਦਾ ਹੈ:"'ਰੋਵੋ ਅਤੇ ਆਖੋ, "ਆ ਰਿਹਾ ਹੈ ਉਹ ਭਿਆਨਕ ਦਿਨ।"
3 ਨੇੜੇ ਹੈ ਉਹ ਦਿਨ! ਹਾਂ, ਯਹੋਵਾਹ ਦੇ ਨਿਰਣੇ ਦਾ ਦਿਨ ਨੇੜੇ ਹੈ। ਇਹ ਬਦਲਵਾਈ ਦਾ ਦਿਨ ਹੋਵੇਗਾ। ਵਕਤ ਹੋਵੇਗਾ ਇਹ ਕੌਮਾਂ ਦਾ ਨਿਰਣਾ ਕਰਨ ਦਾ!
4 ਮਿਸਰ ਦੇ ਵਿਰੁੱਧ ਉੱਠੇਗੀ ਤਲਵਾਰ ਇੱਕ! ਕੂਸ਼ ਦੇ ਲੋਕ ਕੰਬਣਗੇ ਡਰ ਨਾਲ, ਉਸ ਵੇਲੇ, ਜਦੋਂ ਮਿਸਰ ਦਾ ਪਤਨ ਹੋਵੇਗਾ। ਬਾਬਲ ਦੀ ਫ਼ੌਜ ਲੈ ਜਾਵੇਗੀ ਮਿਸਰ ਦੇ ਲੋਕਾਂ ਨੂੰ ਬੰਦੀ ਬਣਾਕੇ। ਢਾਹ ਦਿੱਤੀਆਂ ਜਾਣਗੀਆਂ ਬੁਨਿਆਦਾਂ ਮਿਸਰ ਦੀਆਂ!
5 "'ਬਹੁਤ ਸਾਰੇ ਲੋਕਾਂ ਨੇ ਮਿਸਰ ਨਾਲ ਅਮਨ ਦੇ ਇਕਰਾਰਨਾਮੇ ਕੀਤੇ। ਪਰ ਇਬੋਪੀਆ, ਫੂਟ, ਲੂਦ, ਸਂਪੂਰਣ ਅਰਬ ਅਤੇ ਲਿਬਿਆ ਅਤੇ ਇਸਰਾਏਲ ਦੇ ਲੋਕ, ਬਰਬਾਦ ਕੀਤੇ ਜਾਣਗੇ!
6 ਯਹੋਵਾਹ ਮੇਰਾ ਪ੍ਰਭੂ ਇਹ ਗੱਲਾਂ ਆਖਦਾ ਹੈ: "ਉਨ੍ਹਾਂ ਲੋਕਾਂ ਦਾ ਪਤਨ ਹੋ ਜਾਵੇਗਾ ਜਿਹੜੇ ਮਿਸਰ ਨੂੰ ਆਸਰਾ ਦਿੰਦੇ ਹਨ, ਉਸਦਾ ਤਾਕਤ ਦਾ ਗੁਮਾਨ ਖਤਮ ਹੋ ਜਾਵੇਗਾ। ਮਿਗਦੋਲ ਤੋਂ ਲੈਕੇ ਅਸਵਾਨ ਤੀਕ ਮਿਸਰ ਦੇ ਲੋਕ ਮਾਰੇ ਜਾਣਗੇ ਜੰਗ ਵਿੱਚ।" ਮੇਰੇ ਪ੍ਰਭੂ ਯਹੋਵਾਹ ਨੇ ਆਖੀਆਂ ਇਹ ਗੱਲਾਂ!
7 ਮਿਸਰ ਉਨ੍ਹਾਂ ਦੇਸਾਂ ਵਿੱਚ ਸ਼ਾਮਿਲ ਹੋ ਜਾਵੇਗਾ ਜਿਹੜੇ ਤਬਾਹ ਹੋ ਗਏ ਸਨ। ਮਿਸਰ ਉਨ੍ਹਾਂ ਵੀਰਾਨ ਧਰਤੀਆਂ ਵਿੱਚੋਂ ਇੱਕ ਹੋਵੇਗਾ।
8 ਮੈਂ ਮਿਸਰ ਵਿੱਚ ਇੱਕ ਅੱਗ ਲਾਵਾਂਗਾ, ਅਤੇ ਉਸਦੇ ਸਾਰੇ ਸਹਾਇਕ ਤਬਾਹ ਹੋ ਜਾਣਗੇ। ਫ਼ੇਰ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਮੈਂ ਯਹੋਵਾਹ ਹਾਂ!
9 "'ਉਸ ਸਮੇਂ, ਮੈਂ ਸੰਦੇਸ਼ਵਾਹਕ ਭੇਜਾਂਗਾ। ਉਹ ਕੂਸ਼ ਨੂੰ ਬੁਰੀ ਖਬਰ ਦੇਣ ਲਈ ਜਹਾਜ਼ਾਂ ਵਿੱਚ ਜਾਣਗੇ। ਕੂਸ਼ੀਆਂ ਹੁਣ ਸੁਰਖਿਅਤ ਮਹਿਸੂਸ ਕਰਦਾ ਹੈ। ਪਰ ਜਦੋਂ ਮਿਸਰ ਖਤਮ ਹੋ ਜਾਵੇੇਗਾ ਤਾਂ ਕੂਸ਼ ਦੇ ਲੋਕ ਡਰ ਨਾਲ ਕੰਬਣਗੇ। ਉਹ ਸਮਾਂ ਆ ਰਿਹਾ ਹੈ।
10 ਮੇਰਾ ਪ੍ਰਭੂ ਯਹੋਵਾਹ ਆਖਦਾ ਹੈ ਇਹ ਗੱਲਾਂ: "ਮੈਂ ਇਸਤੇਮਾਲ ਕਰਾਂਗਾ ਬਾਬਲ ਦੇ ਰਾਜੇ ਦਾ। ਮੈਂ ਮਿਸਰ ਦੇ ਲੋਕਾਂ ਨੂੰ ਤਬਾਹ ਕਰਨ ਲਈ ਨਬੂਕਦਨੱਸਰ ਦਾ ਇਸਤੇਮਾਲ ਕਰਾਂਗਾ।
11 ਨਬੂਕਦਨੱਸਰ ਅਤੇ ਉਸਦੇ ਲੋਕ ਸਭ ਤੋਂ ਭਿਆਨਕ, ਕੌਮਾਂ ਵਿੱਚੋਂ ਹਨ। ਅਤੇ ਮੈਂ ਉਨ੍ਹਾਂ ਨੂੰ ਲਿਆਵਾਂਗਾ ਮਿਸਰ ਨੂੰ ਤਬਾਹ ਕਰਨ ਲਈ। ਸੂਤ ਲੈਣਗੇ ਉਹ ਤਲਵਾਰਾਂ ਆਪਣੀਆਂ ਮਿਸਰ ਦੇ ਖਿਲਾਫ਼। ਭਰ ਦੇਣਗੇ ਉਹ ਧਰਤੀ ਨੂੰ ਲਾਸ਼ਾਂ ਨਾਲ।
12 ਸੁੱਕੀ ਧਰਤੀ ਬਣਾ ਦਿਆਂਗਾ ਮੈਂ ਨੀਲ ਨਦੀ ਨੂੰ। ਫ਼ੇਰ ਵੇਚ ਦਿਆਂਗਾ ਮੈਂ ਉਹ ਸੁੱਕੀ ਧਰਤੀ ਬਦ ਲੋਕਾਂ ਨੂੰ। ਇਸਤੇਮਾਲ ਕਰਾਂਗਾ ਮੈਂ ਅਜਨਬੀਆਂ ਦਾ ਉਸ ਧਰਤੀ ਨੂੰ ਖਾਲੀ ਕਰਨ ਲਈ। ਮੈਂ, ਯਹੋਵਾਹ ਨੇ ਬੋਲ ਦਿੱਤਾ ਹੈ!"
13 ਮੇਰਾ ਪ੍ਰਭੂ ਯਹੋਵਾਹ ਆਖਦਾ ਹੈ ਇਹ ਗੱਲਾਂ: "ਤਬਾਹ ਕਰ ਦਿਆਂਗਾ ਮੈਂ ਮਿਸਰ ਦੇ ਬੁੱਤਾਂ ਨੂੰ ਵੀ। ਦੂਰ ਕਰ ਦਿਆਂਗਾ ਮੈਂ ਬੁੱਤਾਂ ਨੂੰ ਨੋਫ ਤੋਂ। ਹੋਵੇਗਾ ਨਹੀਂ ਕੋਈ ਵੀ ਆਗੂ ਫ਼ੇਰ ਕਦੇ ਮਿਸਰ ਦੀ ਧਰਤੀ ਉੱਤੇ। ਅਤੇ ਪਾ ਦਿਆਂਗਾ ਡਰ ਮੈਂ, ਮਿਸਰ ਦੀ ਧਰਤੀ ਅੰਦਰ।
14 ਕਰ ਦਿਆਂਗਾ ਵੀਰਾਨ ਮੈਂ ਫਤਰੋਸ ਨੂੰ ਸੋਆਨ ਵਿੱਚ ਲਾ ਦਿਆਂਗਾ ਅੱਗ ਮੈਂ। ਦੇਵਾਂਗਾ ਸਜ਼ਾ ਮੈਂ ਨੋ ਨੂੰ।
15 ਅਤੇ ਵਰ੍ਹਾਵਾਂਗਾ ਮੈਂ ਕਹਿਰ ਆਪਣਾ, ਸੀਨ ਦੇ ਖਿਲਾਫ਼ ਕਿਲਾ ਹੈ ਜਿਹੜਾ ਮਿਸਰ ਦਾ! ਨੋ ਦੇ ਲੋਕਾਂ ਨੂੰ ਕਰ ਦੇਵਾਂਗਾ ਤਬਾਹ ਮੈਂ।
16 ਮਿਸਰ ਵਿੱਚ ਅੱਗ ਮੈਂ ਲਾ ਦਿਆਂਗਾ, ਡਰ ਨਾਲ ਦੁੱਖੀ ਹੋਵੇਗਾ ਸ਼ਹਿਰ, ਸੀਨ ਜਿਸਦਾ ਨਾਮ ਹੈ। ਜਾ ਧਮਕਾਣਗੇ ਸਿਪਾਹੀ ਨੋ ਸ਼ਹਿਰ ਅੰਦਰ, ਅਤੇ ਨੋਫ ਨੂੰ ਪੈਣਗੀਆਂ ਨਿਤ ਨਵੀਆਂ ਮੁਸੀਬਤਾਂ।
17 ਆਵਨ ਅਤੇ ਚੀ-ਬਸਖ ਦੇ ਗਭ੍ਭਰੂ ਮਾਰੇ ਜਾਣਗੇ ਜੰਗ ਅੰਦਰ। ਅਤੇ ਔਰਤਾਂ ਨੂੰ ਕਰ ਲਿਆ ਜਾਵੇਗਾ ਅਗਵਾ।
18 ਮਿਸਰ ਦਾ ਕਾਬੂ ਜਦੋਂ ਮੈਂ ਤੋੜਾਂਗਾ ਪੈ ਜਾਵੇਗਾ ਹਨੇਰ ਤਹਫਨਹੇਸ ਅੰਦਰ। ਖਤਮ ਹੋ ਜਾਵੇਗੀ ਗੁਮਾਨੀ ਤਾਕਤ ਮਿਸਰ ਦੀ! ਬਦਲ ਛਾ ਜਾਵੇਗਾ ਮਿਸਰ ਉੱਤੇ, ਅਤੇ ਧੀਆਂ ਓਸਦੀਆਂ ਫ਼ੜਕੇ ਅਗਵਾ ਕਰ ਲਈਆਂ ਜਾਣਗੀਆਂ।
19 ਇਸ ਲਈ ਮੈਂ ਸਜ਼ਾ ਦੇਵਾਂਗਾ ਮਿਸਰ ਨੂੰ। ਫ਼ੇਰ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਮੈਂ ਹਾਂ ਯਹੋਵਾਹ!"'
20 ਜਲਾਵਤਨੀ ਦੇ 11 ਵੇਂ ਵਰ੍ਹੇ ਦੇ ਪਹਿਲੇ ਮਹੀਨੇ ਦੇ 7 ਵੇਂ ਦਿਨ ਮੈਨੂੰ ਯਹੋਵਾਹ ਦਾ ਸ਼ਬਦ ਮਿਲਿਆ। ਉਸਨੇ ਆਖਿਆ,
21 "ਆਦਮੀ ਦੇ ਪੁੱਤਰ, ਮੈਂ ਮਿਸਰ ਦੇ ਰਾਜੇ, ਫਿਰਊਨ ਦੀ ਬਾਂਹ ਤੋੜ ਦਿੱਤੀ ਹੈ। ਕੋਈ ਵੀ ਉਸਦੀ ਬਾਂਹ ਉੱਤੇ ਪੱਟੀ ਨਹੀਂ ਬੰਨ੍ਹੇਗਾ। ਇਹ ਤਂਦਰੁਸ਼ਤ ਨਹੀਂ ਹੋਵੇਗੀ। ਇਸ ਲਈ ਉਸਦੀ ਬਾਂਹ ਇੰਨੀ ਮਜ਼ਬੂਤ ਨਹੀਂ ਹੋਵੇਗੀ ਕਿ ਤਲਵਾਰ ਚੁੱਕ ਸਕੇ।"
22 ਮੇਰਾ ਪ੍ਰਭੂ ਯਹੋਵਾਹ ਇਹ ਗੱਲਾਂ ਆਖਦਾ ਹੈ, "ਮੈਂ ਮਿਸਰ ਦੇ ਰਾਜੇ, ਫਿਰਊਨ ਦੇ ਖਿਲਾਫ਼ ਹਾਂ। ਮੈਂ ਉਸਦੀਆਂ ਦੋਵੇਂ ਬਾਹਾਂ ਭੰਨ ਦਿਆਂਗਾ, ਮਜ਼ਬੂਤ ਬਾਂਹ ਅਤੇ ਉਹ ਬਾਂਹ ਵੀ ਜਿਹੜੀ ਪਹਿਲਾਂ ਹੀ ਟੁੱਟੀ ਹੋਈ ਹੈ। ਮੈਂ ਉਸਦੀ ਤਲਵਾਰ ਉਸਦੇ ਹੱਥ ਵਿੱਚੋਂ ਡੇਗ ਦਿਆਂਗਾ।
23 ਮੈਂ ਮਿਸਰੀਆਂ ਨੂੰ ਕੌਮਾਂ ਵਿੱਚ ਖਿੰਡਾ ਦਿਆਂਗਾ।
24 ਮੈਂ ਬਾਬਲ ਦੇ ਰਾਜੇ ਦੀਆਂ ਬਾਹਾਂ ਮਜ਼ਬੂਤ ਬਣਾ ਦਿਆਂਗਾ। ਮੈਂ ਆਪਣੀ ਤਲਵਾਰ ਉਸਦੇ ਹੱਥ ਵਿੱਚ ਦੇ ਦਿਆਂਗਾ। ਪਰ ਮੈਂ ਫਿਰਊਨ ਦੀਆਂ ਬਾਹਾਂ ਭੰਨ ਦਿਆਂਗਾ। ਫ਼ੇਰ ਫਿਰਊਨ ਦਰਦ ਨਾਲ ਚੀਕਾਂ ਮਾਰੇਗਾ, ਅਜਿਹੀਆਂ ਚੀਕਾਂ ਜਿਹੜੀਆਂ ਮਰਨ ਵਾਲਾ ਬੰਦਾ ਮਾਰਦਾ ਹੈ।
25 ਇਸ ਲਈ ਮੈਂ ਬਾਬਲ ਦੇ ਰਾਜੇ ਦੀਆਂ ਬਾਹਾਂ ਨੂੰ ਮਜ਼ਬੂਤ ਬਣਾ ਦਿਆਂਗਾ, ਪਰ ਫਿਰਊਨ ਦੀਆਂ ਬਾਹਾਂ ਡਿੱਗ ਪੈਣਗੀਆਂ। ਫ਼ੇਰ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਮੈਂ ਯਹੋਵਾਹ ਹਾਂ।'"ਮੈਂ ਆਪਣੀ ਤਲਵਾਰ ਬਾਬਲ ਦੇ ਰਾਜੇ ਦੇ ਹੱਥ ਫ਼ੜਾ ਦਿਆਂਗਾ। ਫ਼ੇਰ ਉਹ ਤਲਵਾਰ ਨੂੰ ਮਿਸਰ ਦੀ ਧਰਤੀ ਦੇ ਖਿਲਾਫ਼ ਫ਼ੈਲਾਏਗਾ।
26 ਮੈਂ ਮਿਸਰੀਆਂ ਨੂੰ ਕੌਮਾਂ ਦੇ ਦਰਮਿਆਨ ਖਿੰਡਾ ਦੇਵਾਂਗਾ। ਫ਼ੇਰ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਮੈਂ ਯਹੋਵਾਹ ਹਾਂ!"