ਅਮਸਾਲ
ਕਾਂਡ 30
1 ਇਹ ਸ਼ਬਦ ਅਗੂਰ ਯਾਕਹ ਦੇ ਪੁੱਤਰ ਦੇ ਹਨ, ਉਸ ਦਾ ਸੰਦੇਸ਼: ਮੈਂ ਪਰਮੇਸ਼ੁਰ ਨਹੀਂ ਹਾਂ। ਮੈਂ ਪਰਮੇਸ਼ੁਰ ਨਹੀਂ ਹਾਂ, ਕਿ ਮੈਂ ਇਸਨੂੰ ਸਮਝ ਸਕਣ ਦੇ ਸਮਰੱਥ ਹੋਵਾਂ।
2 ਮੈਂ ਆਦਮੀਆਂ ਵਿੱਚੋਂ ਸਭ ਤੋਂ ਬੇਵਕੂਫ਼ ਹਾਂ, ਅਤੇ ਮੈਨੂੰ ਕੋਈ ਮਨੁੱਖੀ ਗਿਆਨ ਵੀ ਨਹੀਂ ਹੈ।
3 ਮੈਂ ਸਿਆਣਪ ਨਹੀਂ ਸਿਖ੍ਖੀ ਤਾਂ ਮੈਂ ਧਾਰਮਿਕ ਗਿਆਨ ਕਿਂਝ ਹਾਸਿਲ ਕਰ ਸਕਦਾ ਹਾਂ।
4 ਕੌਣ ਅਕਾਸ਼ ਤਾਈਂ ਜਾਕੇ ਵਾਪਸ ਆਇਆ? ਕਿਸਨੇ ਹਵਾ ਨੂੰ ਆਪਣੇ ਹੱਥਾਂ ਵਿੱਚ ਇਕੱਤ੍ਰ ਕੀਤਾ? ਕਿਸ ਨੇ ਆਪਣੇ ਚੋਲੇ ਨਾਲ ਪਾਣੀ ਨੂੰ ਇਕੱਤ੍ਰ ਕੀਤਾ? ਕਿਸਨੇ ਧਰਤੀ ਦੀਆਂ ਸਾਰੀਆਂ ਹੱਦਾਂ ਨੂੰ ਸਬਾਪਿਤ ਕੀਤਾ? ਉਸ ਦਾ ਨਾਮ ਕੀ ਹੈ? ਉਸ ਦੇ ਪੁੱਤਰ ਦਾ ਨਾਮ ਕੀ ਹੈ? ਜੇਕਰ ਤੁਸੀਂ ਜਾਣਦੇ ਹੋ, ਮੈਨੂੰ ਦੱਸੋ!
5 ਹਰ ਸ਼ਬਦ ਜਿਹੜਾ ਪਰਮੇਸ਼ੁਰ ਉਚਾਰਦਾ ਹੈ ਦੋਸ਼ ਰਹਿਤ ਹੈ। ਪਰਮੇਸ਼ੁਰ ਉਨ੍ਹਾਂ ਲਈ ਸੁਰਖਿਅਤ ਟਿਕਾਣਾ ਹੈ ਜਿਹੜੇ ਉਸ ਕੋਲ ਜਾਂਦੇ ਹਨ।
6 ਉਸਦੇ ਬਚਨਾਂ ਵਿੱਚ ਜੋੜਨ ਦੀ ਕੋਸ਼ਿਸ਼ ਨਾ ਕਰੋ ਨਹੀਂ ਤਾਂ ਪਰਮੇਸ਼ੁਰ ਤੁਹਾਨੂੰ ਸਜ਼ਾ ਦੇਵੇਗਾ ਅਤੇ ਤੁਸੀਂ ਝੂਠੇ ਹੋਣ ਵਜੋਂ ਦਰਸਾੇ ਜਾਵੋਂਗੇ।
7 ਯਹੋਵਾਹ, ਮੈਂ ਤੈਥੋਂ ਦੋ ਉਪਕਾਰਾਂ ਦੀ ਮੰਗ ਕਰਦਾ ਹਾਂ। ਕਿਰਪਾ ਕਰਕੇ ਮੇਰੇ ਮਰਨ ਤੋਂ ਪਹਿਲਾਂ, ਮੇਰੀ ਖਾਤਰ ਉਨ੍ਹਾਂ ਤੋਂ ਇਨਕਾਰ ਨਾ ਕਰੀਂ।
8 ਝੂਠ ਨਾ ਬੋਲਣ ਵਿੱਚ ਮੇਰੀ ਸਹਾਇਤਾ ਕਰ ਅਤੇ ਮੈਨੂੰ ਨਾ ਬਹੁਤਾ ਅਮੀਰ ਬਣਾ ਅਤੇ ਨਾ ਬਹੁਤਾ ਗਰੀਬ ਸਿਰਫ਼ ਮੈਨੂੰ ਉਹ ਚੀਜ਼ਾਂ ਦੇ ਜਿਨ੍ਹਾਂ ਦੀ ਮੈਨੂੰ ਰੋਜ਼ਾਨਾ ਲੋੜ ਹੈ।
9 ਮੈਂ ਬਹੁਤ ਜ਼ਿਆਦਾ ਅਮੀਰ ਹੋਕੇ ਤੈਨੂੰ ਭੁੱਲਣਾ ਨਹੀਂ ਚਾਹੁੰਦਾ ਅਤੇ ਇਹ ਪੁੱਛਣਾ ਨਹੀਂ ਚਾਹੁੰਦਾ, ਪਰਮੇਸ਼ੁਰ ਕੌਣ ਹੈ? ਨਾਹੀ ਇੰਨਾ ਗਰੀਬ ਹੋਣਾ ਚਾਹੁਂਨਾ ਕਿ ਮੈਨੂੰ ਚੋਰੀ ਕਰਨੀ ਪਵੇ ਅਤੇ ਮੇਰੇ ਪਰਮੇਸ਼ੁਰ ਦੇ ਨਾਮ ਲਈ ਸ਼ਰਮਸਾਰੀ ਲਿਆਵਾਂ।
10 ਇੱਕ ਨੌਕਰ ਦੀ ਉਸ ਦੇ ਸੁਆਮੀ ਕੋਲ ਅਲੋਚਨਾ ਨਾ ਕਰੋ ਨਹੀਂ ਤਾਂ ਸੁਆਮੀ ਤੁਹਾਨੂੰ ਸਰਾਪ ਦੇਵੇਗਾ ਅਤੇ ਤੁਹਾਨੂੰ ਇਸ ਦੀ ਅਦਾਇਗੀ ਕਰਨੀ ਪਵੇਗੀ।
11 ਅਜਿਹੇ ਲੋਕ ਹਨ ਜੋ ਆਪਣੇ ਪਿਉ ਨੂੰ ਗਾਲ੍ਹਾਂ ਕੱਢਦੇ ਹਨ ਅਤੇ ਆਪਣੀ ਮਾਤਾ ਨੂੰ ਧੰਨ ਨਹੀਂ ਆਖਦੇ।
12 ਕੁਝ ਲੋਕ ਅਜਿਹੇ ਹੁੰਦੇ ਹਨ ਜੋ ਆਪਣੇ ਆਪ ਨੂੰ ਪਵਿੱਤਰ ਸਮਝਦੇ ਹਨ ਪਰ ਜੋ ਆਪਣੀ ਹੀ ਗੰਦਗੀ ਤੋਂ ਸਾਫ਼ ਨਹੀਂ ਹੋਏ ਹੁੰਦੇ।
13 ਕੁਝ ਲੋਕ ਹੁੰਦੇ ਹਨ ਜਿਨ੍ਹਾਂ ਦੀਆਂ ਅੱਖਾਂ ਹਮੇਸ਼ਾ ਉੱਚੀਆਂ ਹੋਈਆਂ ਅਤੇ ਝਿਂਮਣੇ ਹੀ ਰਹਿੰਦੀਆਂ ਹਨ।
14 ਕਈਆਂ ਲੋਕਾਂ ਦੇ ਦੰਦ ਚਾਕੂ ਵਰਗੇ ਜਿਂਨ ਤਿਖ੍ਖੇ ਹੁੰਦੇ ਹਨ, ਕਈਆਂ ਦੇ ਬੁਟ੍ਟਾਂ ਵਿੱਚ ਤਲਵਾਰਾਂ ਜੜੀਆਂ ਹੁੰਦੀਆਂ ਹਨ, ਤਾਂ ਜੋ ਉਹ ਧਰਤੀ ਦੇ ਗਰੀਬਾਂ ਨੂੰ ਪਾੜ ਸਕਣ ਜਾਂ ਜ਼ਰੂਰਤਮੰਦਾਂ ਨੂੰ ਨਿਗਲ ਸਕਣ।
15 ਕੁਝ ਲੋਕ ਹਰ ਸੰਭਵ ਚੀਜ਼ ਲੈ ਲੈਣਾ ਚਾਹੁੰਦੇ ਹਨ। ਉਹ ਸਿਰਫ਼ ਇਹੀ ਆਖਦੇ ਹਨ, "ਮੈਨੂੰ ਦਿਓ, ਮੈਨੂੰ ਦਿਓ, ਮੈਨੂੰ ਦਿਓ।" ਤਿੰਨ ਚੀਜ਼ਾਂ ਹਨ ਜਿਹੜੀਆਂ ਕਦੇ ਵੀ ਸੰਤੁਸ਼ਟ ਨਹੀਂ ਹੁੰਦੀਆਂ -- ਅਸਲ ਵਿੱਚ ਚਾਰ ਚੀਜ਼ਾਂ ਹਨ ਜਿਹੜੀਆਂ ਕਦੇ ਕਾਫ਼ੀ ਨਹੀਂ ਹੁੰਦੀਆਂ:
16 ਕਬਰ, ਬਾਂਝ ਕੁਖ੍ਖ, ਧਰਤੀ ਜਿਹੜੀ ਹਮੇਸ਼ਾ ਪਾਣੀ ਲਈ ਪਿਆਸੀ ਰਹਿੰਦੀ ਹੈ, ਅਤੇ ਗਰਮ ਅੱਗ ਜਿਹੜੀ ਕਦੇ ਨਹੀਂ ਆਖਦੀ "ਬਸ।"
17 ਕੋਈ ਬੰਦਾ ਜਿਹੜਾ ਆਪਣੇ ਪਿਤਾ ਦਾ ਮਜ਼ਾਕ ਉਡਾਉਂਦਾ ਹੈ ਜਾਂ ਆਪਣੀ ਮਾਤਾ ਦਾ ਕਹਿਣਾ ਮੰਨਣ ਤੋਂ ਇਨਕਾਰ ਕਰਦਾ ਹੈ ਉਸ ਨੂੰ ਸਜ਼ਾ ਮਿਲੇਗੀ। ਉਸ ਦੇ ਲਈ ਇਹ ਗੱਲ ਓਨੀ ਹੀ ਬੁਰੀ ਹੋਵੇਗੀ ਜਿੰਨੀ ਉਸ ਹਾਲਤ ਵਿੱਚ ਜਿਵੇਂ ਕਿ ਉਸ ਦੀਆਂ ਅੱਖਾਂ ਗਿਰਝਾਂ ਅਤੇ ਜੰਗਲੀ ਜਾਨਵਰਾਂ ਨੇ ਖਾ ਲਈਆਂ ਹੋਣ।
18 ਤਿੰਨ ਗੱਲਾਂ ਹਨ ਜਿਹੜੀਆਂ ਮੇਰੇ ਲਈ ਇੱਕ ਰਹਸ੍ਸ ਹਨ। ਅਤੇ ਚੌਥੀ ਗੱਲ ਜਿਹੜੀ ਮੈਂ ਕਦੇ ਵੀ ਨਹੀਂ ਸਮਝ ਸਕਿਆ।
19 ਇੱਕ ਬਾਜ਼ ਦੇ ਉੱਡਣ ਦਾ ਤਰੀਕਾ, ਇੱਕ ਚੱਟਾਨ ਉੱਤੇ ਸੱਪ ਦਾ ਘਿਸਰਨਾ, ਜਹਾਜ ਦਾ ਸਮੁੰਦਰ ਦੇ ਮਧ੍ਧ ਵਿੱਚ ਹੋਣਾ ਅਤੇ ਇੱਕ ਆਦਮੀ ਦਾ ਇੱਕ ਜਵਾਨ ਔਰਤ ਨਾਲ ਹੋਣਾ।
20 ਇੱਕ ਬਦਕਾਰ ਔਰਤ ਦਾ ਰਾਹ ਇਹ ਹੈ। ਉਹ ਖਾਂਦੀ ਹੈ ਅਤੇ ਮੂੰਹ ਪੂਂਝਕੇ ਆਖਦੀ ਹੈ: "ਮੈਂ ਕੁਝ ਵੀ ਗ਼ਲਤ ਨਹੀਂ ਕੀਤਾ!"
21 ਤਿੰਨ ਚੀਜ਼ਾਂ ਹਨ ਜਿਨ੍ਹਾਂ ਨਾਲ ਧਰਤੀ ਹਿੱਲ ਜਾਂਦੀ ਹੈ ਅਤੇ ਚੌਥੀ ਜਿਸ ਨੂੰ ਇਹ ਸਹਾਰ ਨਹੀਂ ਸਕਦੀ:
22 ਇੱਕ ਨੌਕਰ ਜੋ ਰਾਜਾ ਬਣੇ, ਅਤੇ ਇੱਕ ਮੂਰਖ ਜਿਸ ਕੋਲ ਖਾਣ ਲਈ ਕਾਫ਼ੀ ਹੋਵੇ,
23 ਇੱਕ ਵਿਆਹੀ ਹੋਈ ਔਰਤ ਜਿਸ ਨੂੰ ਉਸਦਾ ਪਤੀ ਪਿਆਰ ਨਹੀਂ ਕਰਦਾ ਅਤੇ ਇੱਕ ਨੋਕਰਾਣੀ ਜੋ ਆਪਣੀ ਮਾਲਕਣ ਦੀ ਜਗ੍ਹਾ ਲੈ ਲੈਁਦੀ ਹੈ।
24 ਧਰਤੀ ਉੱਤੇ ਇਹ ਚਾਰ ਚੀਜ਼ਾਂ ਸਭ ਤੋਂ ਛੋਟੀਆਂ ਹਨ, ਹਾਲੇ ਵੀ ਇਹ ਸਿਆਣਿਆਂ ਤੋਂ ਵਧ ਸਿਆਣੀਆਂ ਹਨ:
25 ਕੀੜੀਆਂ, ਜੋ ਕਿ ਤਕੜੀਆਂ ਨਹੀਂ ਹੁੰਦੀਆਂ, ਪਰ ਫਿਰ ਵੀ ਗਰਮੀਆਂ ਵਿੱਚ ਸਰਦੀਆਂ ਲਈ ਆਪਣਾ ਭੋਜਨ ਇਕੱਤ੍ਰ ਕਰਦੀਆਂ ਹਨ।
26 ਬਿਜ੍ਜੂ ਸ਼ਕਤੀਸ਼ਾਲੀ ਨਹੀਂ ਹੁੰਦੇ, ਪਰ ਉਹ ਆਪਣੇ ਘਰ ਚੱਟਾਨਾਂ ਵਿੱਚ ਬਣਾਉਂਦੇ ਹਨ।
27 ਟਿੱਡੀਆਂ ਦਾ ਕੋਈ ਰਾਜਾ ਨਹੀਂ ਹੁੰਦਾ ਪਰ ਫ਼ਿਰ ਵੀ ਉਹ ਸਂਗਠਨ ਵਿੱਚ ਉਡਦੀਆਂ ਹਨ।
28 ਕਿਰਲੀ ਜੋ ਕਿ ਇੱਕੋ ਹੱਥ ਨਾਲ ਫ਼ੜੀ ਜਾ ਸਕਦੀ ਹੈ, ਪਰ ਤਾਂ ਵੀ ਉਹ ਸ਼ਾਹੀ ਮਹਿਲਾਂ ਵਿੱਚ ਰਹਿੰਦੀਆਂ ਹਨ।
29 ਤਿੰਨ ਚੀਜ਼ਾਂ ਹਨ ਜਿਨਾਂ ਦੀ ਚਾਲ ਸੁੰਦਰ ਹੈ; ਆਸਲ ਵਿੱਚ ਚਾਰ ਜਿਹੜੀ ਸ਼ਾਹੀ ਚਾਲਾ ਚਲਦੀਆਂ ਹਨ।
30 ਇੱਕ ਸ਼ੇਰ ਜੋ ਕਿ ਸਭ ਤੋਂ ਤਾਕਤਵਰ ਜਾਨਵਰ ਹੁੰਦਾ ਹੈ ਅਤੇ ਕਿਸੇ ਤੋਂ ਵੀ ਨਹੀਂ ਡਰਦਾ।
31 ਹਂਕਾਰ ਨਾਲ ਤੁਰਦਾ ਕੁਕ੍ਕੜ, ਇੱਕ ਬਕਰਾ, ਅਤੇ ਆਪਣੇ ਲੋਕਾਂ ਦੀ ਅਗਵਾਈ ਕਰਦਾ ਹੋਇਆ ਰਾਜਾ।
32 ਜੇ ਤੁਸੀਂ ਮੂਰਖ ਹੁੰਦੇ ਅਤੇ ਆਪਣੇ-ਆਪ ਦੀ ਪ੍ਰਸੰਸਾ ਕਰਦੇ ਹੋ, ਜਾਂ ਕੋਈ ਮੰਦੀ ਯੋਜਨਾ ਬਣਾਉਂਦੇ ਹੋ ਤਾਂ ਆਪਣੇ ਹੀ ਮੂੰਹ ਤੇ ਚਪੇੜ ਮਾਰੋ।
33 ਰਿੜਕਿਆ ਹੋਇਆ ਦੁੱਧ ਮਖ੍ਖਣ ਦਿੰਦਾ, ਨੱਕ ਤੇ ਮੁੱਕੀ ਮਾਰਨ ਨਾਲ ਖੂਨ ਵਗ੍ਗਦਾ ਅਤੇ ਗੁੱਸੇ ਨੂੰ ਭੜਕਾਉਣ ਨਾਲ ਲੜਾਈ ਪੈਦਾ ਹੁੰਦੀ ਹੈ।