ਅਮਸਾਲ

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31

ਕਾਂਡ 11

1 ਯਹੋਵਾਹ ਬੇ-ਇਮਾਨ ਤੋਂਲਾਂ ਨੂੰ ਨਫ਼ਰਤ ਕਰਦਾ, ਪਰ ਸੱਚੇ ਤੋਂਲਾਂ ਵਿੱਚ ਪ੍ਰਸੰਨ ਹੁੰਦਾ ਹੈ।
2 ਹਂਕਾਰ ਨਾਲ ਬੇਇੱਜ਼ਤੀ ਆਉਂਦੀ ਹੈ, ਪਰ ਉਨ੍ਹਾਂ ਲੋਕਾਂ ਨਾਲ ਸਿਆਣਪ ਆਉਂਦੀ ਹੈ ਜਿਹੜੇ ਨਿਮ੍ਰ ਹਨ।
3 ਇਮਾਨਦਾਰ ਲੋਕਾਂ ਦੀ ਇਮਾਨਦਾਰੀ ਉਨ੍ਹਾਂ ਦਾ ਮਾਰਗ ਦਰਸ਼ਨ ਕਰਦੀ ਹੈ, ਪਰ ਧੋਖੇਬਾਜ਼ਾਂ ਦੀ ਘ੍ਰਿਣਾ ਉਨ੍ਹਾਂ ਨੂੰ ਤਬਾਹ ਕਰ ਦਿੰਦੀ ਹੈ।
4 ਜਦੋਂ ਪਰਮੇਸ਼ੁਰ ਲੋਕਾਂ ਦਾ ਨਿਆਂ ਕਰਦਾ ਹੈ, ਦੌਲਤ ਦਾ ਕੋਈ ਮੁੱਲ ਨਹੀਂ ਹੁੰਦਾ। ਪਰ ਨੇਕੀ ਤੁਹਾਨੂੰ ਮੌਤ ਤੋਂ ਬਚਾਉਂਦੀ ਹੈ।
5 ਇਮਾਨਦਾਰ ਲੋਕਾਂ ਦੀ ਨੇਕੀ ਉਨ੍ਹਾਂ ਦੇ ਰਾਹਾਂ ਨੂੰ ਸਿਖਿਆ ਬ੍ਬਣਾਉਂਦੀ ਹੈ, ਪਰ ਇੱਕ ਦੁਸ਼ਟ ਆਦਮੀ ਦੀ ਦੁਸ਼ਟਤਾ ਉਸਦੇ ਪਤਨ ਦਾ ਕਾਰਣ ਬਣਦੀ ਹੈ।
6 ਨੇਕੀ ਇਮਾਨਦਾਰ ਲੋਕਾਂ ਨੂੰ ਬਚਾਉਂਦੀ ਹੈ। ਪਰ ਕਪਟੀ ਲੋਕ ਆਪਣੀਆਂ ਖੁਦ ਦੀਆਂ ਵਿਉਂਤਾਂ ਕਾਰਣ ਹੀ ਫ਼ਸ ਜਾਂਦੇ ਹਨ।
7 ਜਦੋਂ ਕੋਈ ਬਦ ਆਦਮੀ ਮਰਦਾ ਹੈ, ਉਸ ਨੂੰ ਕੋਈ ਉਮੀਦ ਨਹੀਂ ਹੁੰਦੀ, ਜੋ ਉਮੀਦਾਂ ਉਸਨੂੰ ਆਪਣੀ ਸ਼ਕਤੀ ਉੱਤੇ ਸਨ ਬੇਕਾਰ ਹਨ।
8 ਨੇਕ ਬੰਦਾ ਮੁਸੀਬਤਾਂ ਤੋਂ ਬਚ ਜਾਂਦਾ ਹੈ ਤੇ ਉਹ ਮੁਸੀਬਤਾਂ ਇਸਦੀ ਬਜਾਇ ਕਿਸੇ ਦੁਸ਼ਟ ਆਦਮੀ ਤੇ ਆ ਪੈਣਗੀਆਂ।
9 ਇੱਕ ਪਰਮੇਸ਼ੁਰ ਹੀਣ ਵਿਅਕਤੀ ਆਪਣੀਆਂ ਗੱਲਾਂ ਨਾਲ ਆਪਣੇ ਗੁਆਢੀ ਨੂੰ ਤਬਾਹ ਕਰ ਦਿੰਦਾ ਹੈ ਪਰ ਧਰਮੀ ਲੋਕ ਆਪਣੀ ਸਮਝਦਾਰੀ ਦੁਆਰਾ ਬਚ ਨਿਕਲਦੇ ਹਨ।
10 ਇੱਕ ਧਰਮੀ ਵਿਅਕਤੀ ਦੀ ਸਫਲਤਾ ਪੂਰੇ ਸ਼ਹਿਰ ਨੂੰ ਖੁਸ਼ ਕਰ ਦਿੰਦੀ ਹੈ, ਪਰ ਉੱਥੇ ਬੇਅੰਤ ਆਨੰਦ ਮਾਣ ਹੁੰਦਾ ਜਦੋਂ ਕਿਸੇ ਦੁਸ਼ਟ ਦਾ ਵਿਨਾਸ਼ ਹੁੰਦਾ ਹੈ।
11 ਜਦੋਂ ਨੇਕ ਵਿਅਕਤੀ ਨੂੰ ਅਸੀਸ ਮਿਲਦੀ ਹੈ, ਪੂਰੇ ਸ਼ਹਿਰ ਨੂੰ ਫ਼ਾਇਦਾ ਹੁੰਦਾ ਹੈ ਪਰ ਦੁਸ਼ਟ ਲੋਕਾਂ ਦੀਆਂ ਗੱਲਾਂ ਇਸਨੂੰ ਹੇਠਾਂ ਲਾਹ ਦਿੰਦੀਆਂ ਹਨ।
12 ਸਦ ਭਾਵਨਾ ਤੋਂ ਕੋਰਾ ਬੰਦਾ ਆਪਣੇ ਗਵਾਂਢੀਆਂ ਦੀ ਨਿਂਦਿਆ ਕਰਦਾ ਹੈ। ਪਰ ਸਿਆਣਾ ਆਦਮੀ ਜਾਣਦਾ ਹੈ ਕਿ ਕਦੋਂ ਚੁੱਪ ਰਹਿਣਾ ਹੈ।
13 ਇੱਕ ਗਪ੍ਪੀ ਆਦਮੀ ਜਿੱਥੇ ਵੀ ਜਾਂਦਾ ਭੇਤ ਖੋਲ੍ਹ ਦਿੰਦਾ, ਪਰ ਜਿਸ ਆਦਮੀ ਤੇ ਭਰੋਸਾ ਕੀਤਾ ਜਾ ਸਕਦਾ ਭੇਤ ਰੱਖਦਾ ਹੈ।
14 ਜਦੋਂ ਕੋਈ ਰਾਹਨੁਮਾਈ ਨਹੀਂ ਹੁੰਦੀ, ਕੌਮ ਦਾ ਪਤਨ ਹੋ ਜਾਂਦਾ। ਪਰ ਅਨੇਕ ਸਲਾਹਕਾਰ ਸਫ਼ਲਤਾ ਪ੍ਰਪੱਕ ਬਣਾਉਂਦੇ ਹਨ।
15 ਜੇ ਤੁਸੀਂ ਕਿਸੇ ਹੋਰ ਬੰਦੇ ਦਾ ਕਰਜ਼ਾ ਅਦਾ ਕਰਨ ਦਾ ਇਕਰਾਰ ਕਰੋਂਗੇ ਤਾਂ ਤੁਹਾਨੂੰ ਅਫ਼ਸੋਸ ਹੋਵੇਗਾ। ਜੇ ਤੁਸੀਂ ਇਹੋ ਜਿਹੇ ਇਕਰਾਰ ਕਰਨ ਤੋਂ ਇਨਕਾਰ ਕਰ ਦਿਓਁਗੇ ਤਾਂ ਬਚੇ ਰਹੋਁਗੇ।
16 ਇੱਕ ਮਿਹਰਬਾਨ ਔਰਤ ਇੱਜ਼ਤ ਹਾਸਿਲ ਕਰਦੀ ਹੈ। ਪਰ ਬੇਰਹਿਮ ਆਦਮੀ ਸਿਰਫ਼ ਦੌਲਤ ਹੀ ਹਾਸਿਲ ਕਰਦੇ ਹਨ।
17 ਇੱਕ ਦਿਆਲੂ ਆਦਮੀ ਆਪਣੇ ਲਈ ਹਮੇਸ਼ਾ ਚੰਗਾ ਕਰਦਾ ਹੈ, ਪਰ ਇੱਕ ਜ਼ੁਲਮੀ ਵਿਅਕਤੀ ਆਪਣੇ-ਆਪ ਲਈ ਉਦਾਸੀ ਲਿਆਉਂਦਾ ਹੈ।
18 ਇੱਕ ਦੁਸ਼ਟ ਵਿਅਕਤੀ ਝੂਠ ਬੋਲਣ ਲਈ ਇਨਾਮ ਹਾਸਿਲ ਕਰਦਾ ਹੈ, ਪਰ ਜਿਹੜਾ ਵਿਅਕਤੀ ਧਰਮੀਅਤਾ ਦਾ ਬੀਜ਼ ਬੀਜਦਾ ਸੱਚਾਈ ਦਾ ਇਨਾਮ ਹਾਸਿਲ ਕਰਦਾ ਹੈ।
19 ਸੱਚਮੁੱਚ, ਨੇਕੀ ਜੀਵਨ ਦਿੰਦੀ ਹੈ। ਪਰ ਬੁਰੇ ਬੰਦੇ ਬਦੀ ਦੇ ਪਿੱਛੇ ਦੌੜਦੇ ਹਨ ਤੇ ਉਨ੍ਹਾਂ ਨੂੰ ਮੌਤ ਮਿਲਦੀ ਹੈ।
20 ਯਹੋਵਾਹ ਬਦ-ਦਿਮਾਗ ਲੋਕਾਂ ਨੂੰ ਨਫ਼ਰਤ ਕਰਦਾ, ਪਰ ਉਨ੍ਹਾਂ ਨਾਲ ਖੁਸ਼ ਹੁੰਦਾ ਜੋ ਆਪਣੇ ਰਾਹਾਂ ਵਿੱਚ ਨਿਰਦੋਸ਼ ਹੁੰਦੇ ਹਨ।
21 ਇਹ ਠੀਕ ਹੈ ਕਿ ਇੱਕ ਦੁਸ਼ਟ ਆਦਮੀ ਨੂੰ ਅਵੱਸ਼ ਸਜ਼ਾ ਮਿਲੇਗੀ, ਪਰ ਧਰਮੀ ਲੋਕ ਅਤੇ ਉਨ੍ਹਾਂ ਦੇ ਬੱਚੇ ਆਜ਼ਾਦ ਹੋ ਜਾਣਗੇ।
22 ਇੱਕ ਖੂਬਸੂਰਤ ਔਰਤ ਜਿਸ ਨੂੰ ਸੂਝ ਦੀ ਕਮੀ ਹੋਵੇ, ਇਹ ਇੱਕ ਸੂਰ ਦੇ ਨੱਕ ਵਿੱਚ ਸੋਨੇ ਦੀ ਨਬ੍ਬ ਵਾਂਗ ਹੁੰਦੀ ਹੈ।
23 ਇੱਕ ਸਜ੍ਜਣ ਆਦਮੀ ਦੀਆਂ ਉਮੀਦਾਂ ਚੰਗਿਆਈ 'ਚ ਖਤਮ ਹੁੰਦੀਆਂ ਹਨ, ਪਰ ਇੱਕ ਬਦ ਆਦਮੀ ਦੀਆਂ ਉਮੀਦਾਂ ਉਸਨੂੰ ਮੁਸੀਬਤ ਵਿੱਚ ਪਾ ਦਿੰਦੀਆਂ ਹਨ।
24 ਜੇ ਕੋਈ ਬੰਦਾ ਖੁਲ੍ਹ ਦਿਲੀ ਨਾਲ ਦਿੰਦਾ ਹੈ ਤਾਂ ਉਸਨੂੰ ਹੋਰ ਵੀ ਲਾਭ ਹੋਵੇਗਾ। ਪਰ ਜੋ ਕੋਈ ਬੰਦਾ ਆਪਣੇ ਕੋਲ ਰੱਖ ਲੈਦਾ ਜੋ ਕਿ ਉਸਨੂੰ ਨਹੀਂ ਕਰਨਾ ਚਾਹੀਦਾ, ਉਸਦਾ ਅੰਤ ਗਰੀਬੀ ਵਿੱਚ ਹੁੰਦਾ ਹੈ।
25 ਇੱਕ ਮਿਹਰਬਾਨ ਆਦਮੀ ਤਰਕ੍ਕੀ ਕਰੇਗਾ, ਜਿਹੜਾ ਆਦਮੀ ਹੋਰਨਾਂ ਦੀ ਪਿਆਸ ਬੁਝਾਉਂਦਾ, ਉਸਦੀ ਖੁਦ ਦੀ ਪਿਆਸ ਬੁਝ ਜਾਂਦੀ ਹੈ।
26 ਕੌਮ ਉਸ ਬੰਦੇ ਨੂੰ ਸਰਾਪਦੀ ਹੈ ਜੋ ਅਨਾਜ਼ ਆਪਣੇ ਕੋਲ ਹੀ ਰੱਖ ਲੈਦਾ, ਪਰ ਧੰਨ ਹੈ ਉਹ ਜਿਹੜਾ ਉਸਨੂੰ ਵੇਚਦਾ।
27 ਜਿਹੜਾ ਵਿਅਕਤੀ ਨੇਕੀ ਕਰਦਾ ਰਹਿੰਦਾ, ਜੋ ਚੰਗਾ ਹੈ ਹਾਸਿਲ ਕਰੇਗਾ, ਅਤੇ ਜੇ ਕੋਈ ਵਿਅਕਤੀ ਬਦੀ ਨੂੰ ਭਾਲਦਾ, ਉਹ ਉਸ ਉੱਤੇ ਆਵੇਗੀ।
28 ਜਿਹੜਾ ਬੰਦਾ ਆਪਣੀ ਦੌਲਤ ਉੱਤੇ ਨਿਰਭਰ ਕਰਦਾ ਹੈ ਡਿੱਗ ਪਵੇਗਾ। ਪਰ ਧਰਮੀ ਲੋਕ ਨਵੀਂ ਕਰੁਂਬਲ ਵਾਂਗ ਹਰੇ ਰਹਿਣਗੇ।
29 ਜਿਹੜਾ ਬੰਦਾ ਆਪਣੇ ਪਰਿਵਾਰ ਤੇ ਬੇਇੱਜ਼ਤੀ ਲਿਆਉਂਦਾ ਹੈ ਵਿਰਸੇ ਵਿੱਚ ਕੁਝ ਨਹੀਂ ਹਾਸਿਲ ਕਰਦਾ। ਅਤੇ ਅਖੀਰ ਵਿੱਚ, ਮੂਰਖ ਬੰਦਾ ਸਿਆਣੇ ਦਾ ਗੁਲਾਮ ਬਣ ਜਾਵੇਗਾ।
30 ਧਰਮੀ ਬੰਦੇ ਦੇ ਕੰਮ ਦਾ ਨਤੀਜਾ ਜੀਵਨ ਦੇ ਰੁੱਖ ਵਾਂਗ ਹੈ। ਇੱਕ ਸਿਆਣਾ ਬੰਦਾ ਰੂਹਾਂ ਨੂੰ ਇਕੱਠਾ ਕਰਦਾ ਹੈ।
31 ਜੇ ਨੇਕ ਬੰਦਿਆਂ ਨੂੰ ਜਿਂਦਗੀ ਵਿੱਚ ਉਨ੍ਹਾਂ ਦੇ ਚੰਗੇ ਕੰਮਾਂ ਲਈ ਇਨਾਮ ਮਿਲਦਾ ਹੈ, ਤਾਂ ਕਿੰਨਾ ਵਧੇਰੇ ਦੁਸ਼ਟਾਂ ਅਤੇ ਪਾਪੀਆਂ ਨੂੰ ਮਿਲੇਗਾ ਜਿਸਦੇ ਕਿ ਉਹ ਅਧਿਕਾਰੀ ਹਨ।