ਅਮਸਾਲ

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31

ਕਾਂਡ 19

1 ਜਿਹੜਾ ਗਰੀਬ ਨਿਰਦੋਸ਼ ਹੈ ਉਸ ਮੂਰਖ ਨਾਲੋਂ ਬਿਹਤਰ ਹੈ ਜੋ ਦੁਸ਼ਟ ਗੱਲਾਂ ਕਰਦਾ ਹੈ।
2 ਗਿਆਨ ਤੋਂ ਬਿਨਾ ਇੱਛਾ ਕਾਫ਼ੀ ਨਹੀਂ ਅਤੇ ਜਿਹੜਾ ਵਿਅਕਤੀ ਤੇਜ਼ੀ ਵਿੱਚ ਰਹਿੰਦਾ ਗਲਤੀਆਂ ਕਰਦਾ।
3 ਕਿਸੇ ਬੰਦੇ ਦੀ ਆਪਣੀ ਮੂਰਖਤਾ ਹੀ ਉਸਨੂੰ ਤਬਾਹ ਕਰ ਦੇਵੇਗੀ। ਪਰ ਉਹ ਯਹੋਵਾਹ ਨੂੰ ਦੋਸ਼ੀ ਠਹਿਰਾਵੇਗਾ।
4 ਜੇ ਕੋਈ ਬੰਦਾ ਅਮੀਰ ਹੈ, ਤਾਂ ਉਸਦੀ ਦੌਲਤ ਉਸਦੇ ਕਈ ਦੋਸਤ ਪੈਦਾ ਕਰੇਗੀ। ਪਰ ਜੇ ਕੋਈ ਬੰਦਾ ਗਰੀਬ ਹੈ ਤਾਂ ਉਸਦੇ ਸਾਰੇ ਦੋਸਤ ਉਸਦਾ ਸਾਬ ਛੱਡ ਦੇਣਗੇ।
5 ਜਿਹੜਾ ਬੰਦਾ ਕਿਸੇ ਹੋਰ ਦੇ ਖਿਲਾਫ਼ ਝੂਠ ਬੋਲਦਾ ਹੈ ਉਸਨੂੰ ਸਜ਼ਾ ਮਿਲੇਗੀ। ਜਿਹੜਾ ਬੰਦਾ ਝੂਠ ਬੋਲਦਾ ਹੈ ਉਹ ਸੁਰਖਿਅਤ ਨਹੀਂ ਰਹੇਗਾ।
6 ਅਨੇਕਾਂ ਲੋਕ ਸ਼ਾਸਕ ਨੂੰ ਮਿਲਣਾ ਚਾਹੁੰਦੇ ਹਨ, ਅਤੇ ਹਰ ਕੋਈ ਉਸਦਾ ਦੋਸਤ ਬਣਨਾ ਚਾਹੁੰਦਾ ਜੋ ਸੁਗਾਤਾਂ ਦਿੰਦਾ ਹੈ।
7 ਇੱਕ ਗਰੀਬ ਆਦਮੀ ਆਪਣੇ ਹੀ ਰਿਸ਼ਤੇਦਾਰਾਂ ਦੁਆਰਾ ਵੀ ਤਿਰਸਕਾਰਿਆ ਜਾਂਦਾ ਹੈ, ਤਾਂ ਉਸਦਾ ਉਸਦੇ ਦੋਸਤਾਂ ਦੁਆਰਾ ਕਿੰਨਾ ਪਰਹੇਜ ਹੁੰਦਾ ਹੋਵੇਗਾ। ਉਹ ਉਨ੍ਹਾਂ ਅੱਗੇ ਬੇਨਤੀ ਕਰਦਾ, ਪਰ ਉਹ ਪਰਵਾਹ ਨਹੀਂ ਕਰਦੇ ਹੈ।
8 ਜਿਹੜਾ ਵਿਅਕਤੀ ਗਿਆਨ ਹਾਸਿਲ ਕਰ ਲੈਂਦਾ ਹੈ, ਆਪਣੇ-ਆਪ ਦਾ ਖਿਆਲ ਰੱਖਦਾ ਹੈ, ਜਿਹੜਾ ਵਿਅਕਤੀ ਸਿਖਦਾ ਰਹਿੰਦਾ ਹੈ, ਉਨ੍ਨਤੀ ਕਰਦਾ ਰਹਿੰਦਾ ਹੈ।
9 ਝੂਠੇ ਗਵਾਹ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ! ਜਿਹੜਾ ਬੰਦਾ ਝੂਠ ਬੋਲਦਾ ਹੈ ਉਹ ਤਬਾਹ ਹੋ ਜਾਵੇਗਾ।
10 ਕਿਸੇ ਮੂਰਖ ਲਈ ਐਸ਼ ਨਾਲ ਜਿਉਂਣਾ, ਉਪਯੁਕਤ ਨਹੀਂ, ਇਹ ਕਿੰਨਾ ਬਦ੍ਦਤਰ ਹੋਵੇਗਾ ਜੇਕਰ ਕੋਈ ਗੁਲਾਮ ਸ਼ਹਿਜਾਦਿਆਂ ਉੱਪਰ ਰਾਜ ਕਰੇ।
11 ਜੇ ਕੋਈ ਬੰਦਾ ਸੂਝਵਾਨ ਹੈ ਉਹ ਧੀਰਜ ਨੂੰ ਸਿਖਦਾ ਅਤੇ ਇਹ ਉਸਦੀ ਮਹਿਮਾ ਹੁੰਦੀ ਹੈ ਜਦੋਂ ਉਹ ਤਿਰਸਕਾਰ ਨੂੰ ਮੁਆਫ਼ ਕਰ ਦਿੰਦਾ ਹੈ।
12 ਰਾਜੇ ਦੇ ਗੁੱਸੇ ਭਰੇ ਬੋਲ ਬਬ੍ਬਰਸ਼ੇਰ ਦੀ ਗਰਜ ਵਰਗੇ ਹਨ। ਪਰ ਉਸਦੀਆਂ ਸ਼ੁਭ ਕਾਮਨਾਵਾਂ ਘਾਹ ਉੱਤੇ ਕੋਮਲਤਾ ਨਾਲ ਡਿੱਗਦੀ ਫ਼ੁਹਾਰ ਵਾਂਗ ਹੁੰਦੀਆਂ ਹਨ।
13 ਇੱਕ ਮੂਰਖ ਪੁੱਤਰ ਆਪਣੇ ਪਿਤਾ ਦੀ ਬਿਪਤਾ ਹੁੰਦਾ ਹੈ, ਅਤੇ ਇੱਕ ਝਗੜਾਲੂ ਪਤਨੀ ਛੱਤ ਵਿਚਲੇ ਛੇਕ ਵਾਂਗ ਹੁੰਦੀ ਹੈ।
14 ਵਿਅਕਤੀ ਨੂੰ ਆਪਣੇ ਹੀ ਮਾਪਿਆਂ ਤੋਂ ਪੈਸੇ ਅਤੇ ਘਰ ਪ੍ਰਾਪਤ ਹੁੰਦਾ ਹੈ, ਪਰ ਇੱਕ ਸੂਝਵਾਨ ਪਤਨੀ ਯਹੋਵਾਹ ਵੱਲੋਂ ਮਿਲੀ ਸੁਗਾਤ ਹੈ।
15 ਸੁਸਤ ਆਦਮੀ ਭਾਵੇਂ ਕਿੰਨਾ ਵੀ ਸੌਂ ਲਵੇ ਪਰ ਉਹ ਬਹੁਤ ਭੁੱਖਾ ਹੀ ਹੋਵੇਗਾ।
16 ਜਿਹੜਾ ਵਿਅਕਤੀ ਹੁਕਮ ਨੂੰ ਪੂਰਦਾ ਆਪਣੇ ਜੀਵਨ ਦਾ ਬਚਾਉ ਕਰੇਗਾ, ਪਰ ਉਹ ਜਿਹੜਾ ਆਪਣਾ ਜੀਵਨ ਬਾਰੇ ਧਿਆਨ ਨਹੀਂ ਦਿੰਦਾ ਮਾਰਿਆ ਜਾਵੇਗਾ।
17 ਗਰੀਬ ਲੋਕਾਂ ਦਾ ਲਿਹਾਜ ਕਰਨਾ ਯਹੋਵਾਹ ਨੂੰ ਪੈਸੇ ਉਧਾਰ ਦੇਣ ਵਰਗੀ ਗੱਲ ਹੈ, ਉਹ ਪ੍ਰਪੱਕ ਹੀ ਤੁਹਾਨੂੰ ਅਦਾਇਗੀ ਕਰੇਗਾ।
18 ਉਮੀਦ ਰਹਿਂਦਿਆਂ ਹੀ ਆਪਣੇ ਪੁੱਤਰ ਨੂੰ ਅਨੁਸ਼ਾਸਿਤ ਕਰੋ। ਜੇ ਤੁਸੀਂ ਅਜਿਹਾ ਕਰਨ ਤੋਂ ਇਨਕਾਰ ਕਰੋਂਗੇ, ਤਾਂ ਤੁਸੀਂ ਉਸਦੀ, ਆਪਣੇ-ਆਪ ਨੂੰ ਤਬਾਹ ਕਰਨ ਲਈ, ਸਹਾਇਤਾ ਕਰ ਰਹੇ ਹੋਵੋਂਗੇ।
19 ਛੇਤੀ ਗੁੱਸੇ ਵਿੱਚ ਆ ਜਾਣ ਵਾਲੇ ਵਿਅਕਤੀ ਨੂੰ ਕੀਮਤ ਜ਼ਰੂਰ ਦੇਣੀ ਪੈਂਦੀ ਹੈ। ਜੇਕਰ ਤੁਸੀਂ ਉਸਨੂੰ ਬਚਾਉਣ ਦੀ ਕੋਸ਼ਿਸ਼ ਕਰੋਂਗੇ, ਤੁਹਾਨੂੰ ਇਹ ਬਾਰ-ਬਾਰ ਕਰਨਾ ਪਵੇਗਾ।
20 ਮਸ਼ਵਰੇ ਨੂੰ ਸੁਣੋ ਅਤੇ ਸੁਧਾਰ ਨੂੰ ਪ੍ਰਵਾਨ ਕਰੋ ਤਾਂ ਜੋ ਅਖੀਰ ਵਿੱਚ ਤੁਸੀਂ ਸਿਆਣੇ ਬਣ ਜਾਵੋਂਗੇ।
21 ਆਦਮੀ ਅਨੇਕਾਂ ਯੋਜਨਾਵਾਂ ਬਣਾਉਂਦਾ, ਪਰ ਯਹੋਵਾਹ ਦੀ ਰਜ਼ਾ ਨਿਸ਼ਚਾ ਕਰਦੀ ਹੈ ਕਿ ਕੀ ਵਾਪਰੇਗਾ।
22 ਲੋਕ ਵਫ਼ਾਦਾਰ ਆਦਮੀ ਨੂੰ ਪਸੰਦ ਕਰਦੇ ਹਨ, ਇਸ ਲਈ ਗਰੀਬ ਅਤੇ ਭਰੋਸੇਯੋਗ ਹੋਣਾ ਝੂਠੇ ਨਾਲੋਂ ਬਿਹਤਰ ਹੈ।
23 ਯਹੋਵਾਹ ਦਾ ਡਰ ਜਿਂਦਗ਼ੀ ਵੱਲ ਅਗਵਾਈ ਕਰਦਾ ਹੈ ਜੋ ਕੋਈ ਵੀ ਇਸ ਨਾਲ ਭਰਪੂਰ ਹੈ ਉਹ ਬਿਨਾਂ ਕਿਸੇ ਵੀ ਸਮਸਿਆ ਤੋਂ ਆਰਾਮ ਨਾਲ ਬਚ੍ਚ ਸਕਦਾ ਹੈ ਅਤੇ ਸ਼ਾਂਤਿ ਪ੍ਰਾਪਤ ਕਰਦਾ ਹੈ।
24 ਇੱਕ ਆਲਸੀ ਬੰਦਾ ਭਾਂਡੇ ਵਿੱਚ ਆਪਣਾ ਹੱਥ ਪਾਉਂਦਾ ਹੈ, ਪਰ ਇਸਨੂੰ ਮੂੰਹ ਤਾਈਂ ਚੁੱਕਣ ਨੂੰ ਬਹੁਤ ਮੁਸ਼ਕਿਲ ਮਹਿਸੂਸ ਕਰਦਾ ਹੈ।
25 ਬੇਅਦਬ ਵਿਅਕਤੀ ਨੂੰ ਕੁਟ੍ਟੋ ਅਤੇ ਇੱਕ ਆਮ ਆਦਮੀ ਇਸਤੋਂ ਸਿਖ੍ਖੇਗਾ। ਇੱਕ ਸੂਝਵਾਨ ਆਦਮੀ ਨੂੰ ਝਿੜਕੋ, ਅਤੇ ਉਹ ਇੱਕ ਸਬਕ ਸਿਖ੍ਖ ਜਾਵੇਗਾ।
26 ਜਿਹੜਾ ਪੁੱਤਰ ਆਪਣੇ ਪਿਤਾ ਤੋਂ ਚੋਰੀ ਕਰੇ ਅਤੇ ਆਪਣੀ ਮਾਂ ਨੂੰ ਦੂਰ ਭਜਾ ਦੇਵੇ ਘ੍ਰਿਣਾਯੋਗ ਹੈ ਅਤੇ ਉਹ ਸ਼ਰਮਿਂਦਗੀ ਦਾ ਕਾਰਣ ਬਣਦਾ ਹੈ।
27 ਜੇ ਤੁਸੀਂ ਨਿਰਦੇਸ਼ਾਂ ਨੂੰ ਸੁਣਨਾ ਛੱਡ ਦਿਓਗੇ ਤਾਂ ਤੁਸੀਂ ਮੂਰਖਤਾ ਭਰੀਆਂ ਗ਼ਲਤੀਆਂ ਕਰਦੇ ਰਹੋਁਗੇ।
28 ਵਿਅਰਬ ਗਵਾਹ ਇਨਸਾਫ਼ ਤੇ ਹੱਸਦਾ, ਅਤੇ ਇੱਕ ਬਦ ਆਦਮੀ ਦਾ ਮੂੰਹ ਬਦੀ ਨੂੰ ਨਿਗਲ ਜਾਂਦਾ ਹੈ।
29 ਮਖੌਲੀਆਂ ਨੂੰ ਸਜ਼ਾ ਮਿਲੇਗੀ। ਅਤੇ ਮੂਰਖ ਆਦਮੀ ਨੂੰ ਕੋੜੇ ਮਾਰੇ ਜਾਣਗੇ।