੨ ਸਲਾਤੀਨ
ਕਾਂਡ 3
1 ਸਾਮਰਿਯਾ ਵਿੱਚ, ਇਸਰਾਏਲ ਉੱਪਰ ਅਹਾਬ ਦਾ ਪੁੱਤਰ ਯਹੋਰਾਮ ਰਾਜ ਕਰਨ ਲੱਗਾ। ਉਸਨੇ ਯਹੂਦਾਹ ਦੇ ਪਾਤਸ਼ਾਹ, ਯਹੋਸ਼ਾਫ਼ਾਟ ਦੇ 18 ਵੇਂ ਵਰ੍ਹੇ ਵਿੱਚ ਰਾਜ ਕਰਨਾ ਸ਼ੁਰੂ ਕੀਤਾ ਅਤੇ ਉਸਨੇ 12 ਵਰ੍ਹੇ ਰਾਜ ਕੀਤਾ।
2 ਯਹੋਰਾਮ ਨੇ ਉਹ ਗੱਲਾ ਕੀਤੀਆਂ ਜੋ ਯਹੋਵਾਹ ਦੀ ਨਿਗਾਹ ਵਿੱਚ ਭੈੜੀਆਂ ਸਨ ਪਰ ਉਹ ਆਪਣੇ ਮਾਂ-ਬਾਪ ਵਰਗਾ ਨਹੀਂ ਸੀ, ਉਸਨੇ ਉਸ ਥੰਮ ਤੋਂ ਖਹਿੜਾ ਛੁਡਵਾ ਲਿਆ ਜਿਹੜਾ ਉਸਦੇ ਪਿਤਾ ਨੇ ਬਾਲ ਦੀ ਉਪਾਸਨਾ ਕਰਨ ਲਈ ਬਣਾਇਆ ਸੀ।
3 ਫ਼ਿਰ ਵੀ ਉਹ ਨਬਾਟ ਦੇ ਪੁੱਤਰ ਯਾਰਾਬੁਆਮ ਦੇ ਪਾਪਾਂ ਨਾਲ ਜਿਹੜੇ ਉਸਨੇ ਇਸਰਾਏਲ ਤੋਂ ਕਰਵਾਏ ਸੀ ਉਨ੍ਹਾਂ ਨਾਲ ਜੁੜਿਆ ਰਿਹਾ ਤੇ ਉਨ੍ਹਾਂ ਤੋਂ ਬਾਜ ਨਾ ਆਇਆ।
4 ਮੋਆਬ ਦਾ ਪਾਤਸ਼ਾਹ ਮੇਸ਼ਾ ਸੀ। ਉਹ ਭੇਡਾਂ ਪਾਲਦਾ ਸੀ ਅਤੇ ਇਸਰਾਏਲ ਦੇ ਪਾਤਸ਼ਾਹ ਨੂੰ 1 ,00,000 ਲੇਲਿਆਂ ਅਤੇ 1,00,000 ਭੇਡੂਆਂ ਦੀ ਉਨ ਦਿੰਦਾ ਹੁੰਦਾ ਸੀ।
5 ਪਰ ਜਦੋਂ ਅਹਾਬ ਦੀ ਮੌਤ ਹੋ ਗਈ ਤਾਂ ਮੋਆਬ ਦਾ ਰਾਜਾ ਇਸਰਾਏਲ ਦੇ ਪਾਤਸ਼ਾਹ ਤੋਂ ਆਕੀ ਹੋ ਗਿਆ।
6 ਉਸ ਦਿਨ ਰਾਜਾ ਯਹੋਰਾਮ ਸਾਮਰਿਯਾ ਤੋਂ ਬਾਹਰ ਆਇਆ ਅਤੇ ਸਾਰੇ ਇਸਰਾਏਲ ਦੇ ਸਾਰੇ ਲੋਕਾਂ ਨੂੰ ਇਕੱਠਾ ਕੀਤਾ।
7 ਉਸਨੇ ਯਹੂਦਾਹ ਦੇ ਪਾਤਸ਼ਾਹ ਯਹੋਸ਼ਾਫ਼ਾਟ ਤੋਂ ਪੁੱਛਣਾ ਭੇਜਿਆ ਅਤੇ ਕਿਹਾ, "ਮੋਆਬ ਦਾ ਪਾਤਸ਼ਾਹ ਮੇਰੇ ਤੋਂ ਆਕੀ ਹੋ ਗਿਆ ਹੈ, ਕੀ ਤੂੰ ਮੋਆਬ ਦੇ ਵਿਰੁੱਧ ਮੇਰੇ ਨਾਲ ਲੜਨ ਲਈ ਚੱਲੇਂਗਾ?"ਯਹੋਸ਼ਾਫ਼ਾਟ ਨੇ ਆਖਿਆ, "ਹਾਂ, ਮੈਂ ਤੇਰੇ ਨਾਲ ਜਾਵਾਂਗਾ। ਅਸੀਂ ਇੱਕ ਸੈਨਾ ਵਾਂਗ ਇਕੱਠੇ ਜਾਵਾਂਗੇ। ਮੇਰੀ ਸੈਨਾ ਤੇਰੀ ਹੀ ਸੈਨਾ ਵਾਂਗ ਹੋਵੇਗੀ ਤੇ ਮੇਰੇ ਘੋੜੇ ਵੀ ਤੇਰੇ ਹੀ ਘੋੜਿਆਂ ਵਾਂਗ ਹੋਣਗੇ।"
8 ਯਹੋਸ਼ਾਫ਼ਾਟ ਨੇ ਯਹੋਰਾਮ ਨੂੰ ਆਖਿਆ, "ਅਸੀਂ ਕਿਹੜੇ ਪਾਸਿਓ ਚਢ਼ੀਏ?"ਯਹੋਰਾਮ ਨੇ ਆਖਿਆ, "ਸਾਨੂੰ ਅਦੋਮ ਦੀ ਉਜਾੜ ਵੱਲੋਂ ਜਾਣਾ ਚਾਹੀਦਾ ਹੈ।"
9 ਤੱਦ ਇਸਰਾਏਲ ਦਾ ਪਾਤਸ਼ਾਹ ਯਹੂਦਾਹ ਦਾ ਪਾਤਸ਼ਾਹ ਅਤੇ ਅਦੋਮ ਦਾ ਰਾਜਾ ਇਕੱਠੇ ਨਿਕਲ ਪਏ। ਉਨ੍ਹਾਂ ਸੱਤ ਦਿਨ ਸਫ਼ਰ ਕੀਤਾ। ਉਸ ਸਫ਼ਰ ਦੌਰਾਨ ਉਨ੍ਹਾਂ ਕੋਲ ਆਪਣੇ ਸਿਪਾਹੀਆਂ ਅਤੇ ਜਾਨਵਰਾਂ ਲਈ ਪਾਣੀ ਵੀ ਘੱਟ ਸੀ।
10 ਅਖੀਰ ਵਿੱਚ ਇਸਰਾਏਲ ਦੇ ਪਾਤਸ਼ਾਹ ਯਹੋਰਾਮ ਨੇ ਕਿਹਾ, "ਹਾਏ ਮੈਨੂੰ ਲੱਗਦਾ ! ਯਹੋਵਾਹ ਨੇ ਤਿੰਨਾਂ ਪਾਤਸ਼ਾਹਾਂ ਨੂੰ ਉਨ੍ਹਾਂ ਨੂੰ ਮੋਆਬ ਦੇ ਹੱਥੀਂ ਫ਼ੜਵਾਉਣ ਲਈ ਘਲਿਆ ਹੈ।
11 ਪਰ ਯਹੋਸ਼ਾਫ਼ਾਟ ਬੋਲਿਆ, "ਯਕੀਨਨ, ਇੱਥੇ ਯਹੋਵਾਹ ਦਾ ਕੋਈ ਨਬੀ ਹੋਵੇਗਾ ਅਸੀਂ ਉਸ ਤੋਂ ਪੁੱਛਦੇ ਹਾਂ ਕਿ ਯਹੋਵਾਹ ਕੀ ਆਖਦਾ ਹੈ, ਸਾਨੂੰ ਕੀ ਕਰਨਾ ਚਾਹੀਦਾ ਹੈ?"ਇਸਰਾਏਲ ਦੇ ਸਵੇਕਾ ਵਿੱਚੋਂ ਇੱਕ ਰਾਜੇ ਨੇ ਆਖਿਆ, "ਸ਼ਾਫ਼ਾਤ ਦਾ ਪੁੱਤਰ ਏਲੀਯਾਹ ਇੱਥੇ ਹੈ।ਉਹ ਏਲੀਯਾਹ ਦਾ ਸੇਵਕ ਸੀ।"
12 ਤੱਦ ਯਹੋਸ਼ਾਫ਼ਾਟ ਨੇ ਆਖਿਆ, "ਯਹੋਵਾਹ ਦਾ ਬਚਨ ਉਸ ਦੇ ਨਾਲ ਹੈ।"ਸੋ ਇਸਰਾਏਲ ਦਾ ਪਾਤਸ਼ਾਹ, ਯਹੋਸ਼ਾਫ਼ਾਟ ਅਤੇ ਅਦੋਮ ਦਾ ਰਾਜਾ ਉਸ ਨੂੰ ਮਿਲਣ ਲਈ ਗਏ।
13 ਤਾਂ ਅਲੀਸ਼ਾ ਨੇ ਇਸਰਾਏਲ ਦੇ ਪਾਤਸ਼ਾਹ ਨੂੰ ਆਖਿਆ, "ਤੂੰ ਮੈਨੂੰ ਮਿਲਣ ਲਈ ਕਿਉਂ ਆਇਆ ਹੈਂ? ਤੂੰ ਆਪਣੇ ਮਾਪਿਆਂ ਦੇ ਨਬੀਆਂ ਕੋਲ ਜਾ।"ਇਸਰਾਏਲ ਦੇ ਪਾਤਸ਼ਾਹ ਨੇ ਅਲੀਸ਼ਾ ਨੂੰ ਕਿਹਾ, "ਨਹੀਂ! ਅਸੀਂ ਤੈਨੂੰ ਮਿਲਣ ਲਈ ਆਏ ਹਾਂ, ਕਿਉਂ ਕਿ ਯਹੋਵਾਹ ਨੇ ਇਨ੍ਹਾਂ ਤਿੰਨਾਂ ਪਾਤਸ਼ਾਹਾਂ ਨੂੰ ਮੋਆਬ ਦੀ ਸ਼ਕਤੀ ਦੇ ਹੱਥੀਂ ਫ਼ੜਵਾਉਣ ਲਈ ਇਕਠਿਆਂ ਕੀਤਾ ਹੈ।"
14 ਤੱਦ ਅਲੀਸ਼ਾ ਬੋਲਿਆ, "ਮੈਂ ਯਹੋਵਾਹ ਸਰਬ-ਸ਼ਕਤੀਮਾਨ ਦੀ ਜ਼ਿੰਦਗੀ ਦੀ ਸਹੁੰ ਖਾਂਦਾ ਹਾਂ, ਜਿਸਦੀ ਮੈਂ ਸੇਵਾ ਕਰਦਾ ਹਾਂ, ਜੇਕਰ ਮੈਨੂੰ ਯਹੂਦਾਹ ਦੇ ਪਾਤਸ਼ਾਹ ਯਹੋਸ਼ਾਫ਼ਾਟ ਦੀ ਹਜ਼ੂਰੀ ਦਾ ਲਿਹਾਜ਼ ਨਾ ਹੁੰਦਾ, ਮੈਂ ਤੁਹਾਡੇ ਵੱਲ ਵੇਖਿਆ ਜਾਂ ਤਕਿਆ ਨਾ ਹੁੰਦਾ।
15 ਹੁਣ ਕਿਸੇ ਅਜਿਹੇ ਵਿਅਕਤੀ ਨੂੰ ਮੇਰੇ ਕੋਲ ਲਿਆਓ ਜੋ ਰਬਾਬ ਵਜਾ ਸਕਦਾ ਹੋਵੇ।" ਜਦੋਂ ਵਿਅਕਤੀ ਨੇ ਰਬਾਬ ਵਜਾਇਆ ਯਹੋਵਾਹ ਦੀ ਸ਼ਕਤੀ ਅਲੀਸ਼ਾ ਦੇ ਉੱਪਰ ਆਈ।
16 ਤੱਦ ਅਲੀਸ਼ਾ ਨੇ ਕਿਹਾ, "ਇਸ ਵਾਦੀ ਵਿੱਚ ਯਹੋਵਾਹ ਆਖਦਾ ਹੈ ਕਿ ਟੋਏ ਹੀ ਟੋਏ ਪੁੱਟ ਦੇਵੋ।
17 ਯਹੋਵਾਹ ਇਉਂ ਆਖਦਾ ਹੈ ਕਿ ਤੁਹਾਨੂੰ ਹਨੇਰੀ ਅਤੇ ਬਾਰਿਸ਼ ਨਜ਼ਰ ਨਹੀਂ ਆਵੇਗੀ ਪਰ ਵਾਦੀ ਸਾਰੀ ਪਾਣੀ ਨਾਲ ਭਰ ਜਾਵੇਗੀ। ਤੱਦ ਤੁਸੀਂ ਅਤੇ ਤੁਹਾਡੇ ਜਾਨਵਰ ਜੀ ਭਰ ਕੇ ਪਾਣੀ ਪੀ ਸਕਣਗੇ।
18 ਅਤੇ ਯਹੋਵਾਹ ਦੀ ਨਿਗਾਹ ਵਿੱਚ ਇਹ ਛੋਟਾ ਜਿਹਾ ਕੰਮ ਹੈ। ਉਹ ਮੋਆਬ ਨੂੰ ਹਾਰ ਦੇਣ ਲਈ ਤੁਹਾਡੇ ਹੱਥ ਵਿੱਚ ਦੇਵੇਗਾ।
19 ਤੁਸੀਂ ਹਰ ਸਫੀਲ ਵਾਲੇ ਅਤੇ ਵਧੀਆ ਸ਼ਹਿਰ ਢਾਹ ਛੱਡੋਂਗੇ ਅਤੇ ਹਰ ਚੰਗੇ ਬਿਰਛ ਨੂੰ ਵੱਢ ਸੁੱਟੋਂਗੇ ਅਤੇ ਪਾਣੀ ਦੇ ਸਾਰੇ ਸਰੋਤਾਂ ਨੂੰ ਪੂਰ ਦੇਵੋਂਗੇ ਅਤੇ ਹਰ ਚੰਗੇ ਖੇਤ ਨੂੰ ਪੱਥਰ ਸੁੱਟ-ਸੁੱਟ ਕੇ ਬਰਬਾਦ ਕਰ ਦੇਵੋਂਗੇ।"
20 ਸਵੇਰ ਵਕਤ ਜਦੋਂ ਭੇਟ ਚੜਾਈ ਜਾਂਦੀ ਸੀ ਤਾਂ ਅਦੋਮ ਦੇ ਪਾਸਿਓ ਪਾਣੀ ਆਉਣਾ ਸ਼ੁਰੂ ਹੋਇਆ ਅਤੇ ਉਹ ਸਾਰੀ ਧਰਤੀ ਪਾਣੀ ਨਾਲ ਭਰ ਗਈ।
21 ਜਦੋਂ ਮੋਆਬੀਆਂ ਨੇ ਸੁਣਿਆ ਕਿ ਪਾਤਸ਼ਾਹ ਲੜਨ ਲਈ ਆਏ ਸਨ, ਉਹ ਸਾਰੇ ਜਿਹੜੇ ਲੜਨ ਦੇ ਕਾਬਿਲ ਸਨ, ਇਕੱਠੇ ਕੀਤੇ ਗਏ, ਅਤੇ ਉਨ੍ਹਾਂ ਨੇ ਆਪਣੇ-ਆਪ ਨੂੰ ਸੀਮਾ ਤੇ ਤੈਨਾਤ ਕਰ ਲਿਆ।
22 ਉਸ ਸਵੇਰ ਮੋਆਬ ਦੇ ਲੋਕ ਸਵੇਰੇ ਜਲਦੀ ਉੱਠੇ। ਵਾਦੀ ਵਿੱਚ ਚੜਦਾ ਸੂਰਜ ਪਾਣੀ ਉੱਪਰ ਆਪਣੇ ਲਿਸ਼ਕਾਰੇ ਮਾਰ ਰਿਹਾ ਸੀ ਜੋ ਕਿ ਮੋਆਬੀਆਂ ਨੂੰ ਲਹੂ ਵਾਂਗ ਦਿਸ ਰਿਹਾ ਸੀ।
23 ਮੋਆਬ ਦੇ ਲੋਕਾਂ ਨੇ ਕਿਹਾ, "ਉਸ ਲਹੂ ਵੱਲ ਵੇਖੋ! ਇਉਂ ਲੱਗਦਾ ਹੈ ਜਿਵੇਂ ਕਿ ਪਾਤਸ਼ਾਹ ਨੇ ਆਪਸ ਵਿੱਚ ਲੜਕੇ ਇੱਕ ਦੂਜੇ ਨੂੰ ਮਾਰ ਦਿੱਤਾ ਹੋਵੇ ਚਲੋ ਅਪਾ ਚੱਲਕੇ ਲਾਸ਼ਾਂ ਤੋਂ ਕੀਮਤੀ ਸਾਮਾਨ ਲਾਹ ਲਈਏ।"
24 ਜਦੋਂ ਮੋਆਬੀ ਇਸਰਾਏਲੀਆਂ ਦੇ ਡੇਰੇ ਦੇ ਨੇੜੇ ਆਏ ਇਸਰਾਏਲੀਆਂ ਨੇ ਉਨ੍ਹਾਂ ਉੱਤੇ ਹਮਲਾ ਕਰ ਦਿੱਤਾ ਅਤੇ ਉਹ ਭੱਜ ਗਏ। ਪਰ ਇਸਰਾਏਲੀਆਂ ਨੇ ਮੋਆਬ ਤੱਕ ਉਨ੍ਹਾਂ ਦਾ ਪਿੱਛਾ ਕੀਤਾ।
25 ਇਸਰਾਏਲੀਆਂ ਨੇ ਉਨ੍ਹਾਂ ਦੇ ਸ਼ਹਿਰਾਂ ਨੂੰ ਢਾਹ ਸੁਟਿਆ ਅਤੇ ਮੋਆਬ ਦੇ ਹਰੇਕ ਖੇਤ ਵਿੱਚ ਪਥਰਾਵ ਕੀਤਾ ਅਤੇ ਸਾਰੇ ਪਾਣੀ ਦੇ ਸਰੋਤਾਂ ਨੂੰ ਪੂਰ ਦਿੱਤਾ ਅਤੇ ਉਨ੍ਹਾਂ ਦੇ ਸਾਰੇ ਚੰਗੇ ਬਿਰਖਾਂ ਨੂੰ ਵੱਢ ਸੁਟਿਆ। ਇਸਰਾਏਲੀ ਕੀਰ-ਹਰਾਸਬ ਤੀਕ ਲੜਦੇ ਰਹੇ! ਸਿਪਾਹੀਆਂ ਨੇ ਕੀਰ-ਹਰਾਸਬ ਨੂੰ ਘੇਰ ਕੇ ਉੱਥੇ ਵੀ ਹਮਲਾ ਕੀਤਾ।
26 ਮੋਆਬ ਦੇ ਪਾਤਸ਼ਾਹ ਨੇ ਮਹਿਸੂਸ ਕੀਤਾ ਕਿ ਉਹ ਇਹ ਲੜਾਈ ਹਾਰ ਰਿਹਾ ਸੀ, ਤਾਂ ਉਸਨੇ 700 ਸਿਪਾਹੀ ਲੇ ਜੋ ਕਿ ਰਾਹੀਂ ਫ਼ੌਜ ਲੰਘਕੇ ਅਦੋਮ ਦੇ ਪਾਤਸ਼ਾਹ ਨੂੰ ਮਰਨ ਲਈ ਤਲਵਾਰ ਦਾ ਇਸਤੇਮਾਲ ਕਰ ਸਕਦੇ ਸਨ। ਪਰ ਉਹ ਇਉਂ ਕਰਨ ਵਿੱਚ ਨਾਕਾਮਯਾਬ ਰਹੇ।
27 ਤੱਦ ਮੋਆਬ ਦੇ ਪਾਤਸ਼ਾਹ ਨੇ ਆਪਣੇ ਪਲੇਠੇ ਪੁੱਤਰ ਨੂੰ ਜਿਹੜਾ ਕਿ ਉਸਦੀ ਬਾਵੇਂ ਰਾਜ ਕਰਨ ਵਾਲਾ ਸੀ, ਉਸਨੂੰ ਨਗਰ ਦੀ ਕੰਧ ਉੱਤੇ ਹੋਮ ਦੀ ਭੇਟ ਵਜੋਂ ਚੜਾਇਆ। ਇਹ ਵੇਖਕੇ ਇਸਰਾਏਲ ਦੇ ਲੋਕ ਬੜੇ ਪਰੇਸ਼ਾਨ ਹੋਏ, ਅਤੇ ਮੋਆਬ ਦੇ ਰਾਜੇ ਉੱਤੇ ਹਮਲਾ ਕਰਨੋ ਹਟ ਗਏ ਅਤੇ ਆਪਣੀ ਧਰਤੀ ਨੂੰ ਪਰਤ ਗਏ।