੨ ਸਲਾਤੀਨ
ਕਾਂਡ 21
1 ਮਨਸ਼੍ਸ਼ਹ 12 ਸਾਲਾਂ ਦਾ ਸੀ ਜਦ ਉਸਨੇ ਰਾਜ ਕਰਨਾ ਸ਼ੁਰੂ ਕੀਤਾ। ਉਸਨੇ ਯਰੂਸ਼ਲਮ ਵਿੱਚ 55 ਵਰ੍ਹੇ ਰਾਜ ਕੀਤਾ। ਉਸਦੀ ਮਾਂ ਦਾ ਨਾਂ ਹਫ਼ਸੀਬਾਹ ਸੀ।
2 ਮਨਸ਼੍ਸ਼ਹ ਨੇ ਵੀ ਉਹੀ ਗੱਲਾਂ ਕੀਤੀਆਂ ਜੋ ਯਹੋਵਾਹ ਨੇ ਆਖਿਅ ਕਿ ਗ਼ਲਤ ਸਨ। ਉਸ ਨੇ ਵੀ ਬਾਕੀ ਕੌਮਾਂ ਵਾਂਗ ਹੀ ਭੈੜੇ ਕੰਮ ਕੀਤੇ ਜਦੋਂ ਇਸਰਾਏਲੀ ਆਏ ਤੇ ਯਹੋਵਾਹ ਨੇ ਉਨ੍ਹਾਂ ਸਾਰੀਆਂ ਕੌਮਾਂ ਨੂੰ ਬਾਹਰ ਕੱਢ ਦਿੱਤਾ।
3 ਮਨਸ਼੍ਸ਼ਹ ਨੇ ਫ਼ਿਰ ਉੱਚੀਆਂ ਥਾਵਾਂ ਨੂੰ ਬਣਾਇਆ। ਜਿਹੜੀਆਂ ਕਿ ਉਸਦੇ ਪਿਤਾ ਹਿਜ਼ਕੀਯਾਹ ਨੇ ਨਸ਼ਟ ਕਰਵਾਈਆਂ ਸਨ। ਉਸਨੇ ਮੁੜ ਤੋਂ ਜਗਵੇਦੀਆਂ, ਬਆਲ ਦੇਵਤੇ ਲਈ ਬਣਵਾਈਆਂ ਅਤੇ ਅਸ਼ੀਰਾਹ ਦੇ ਟੁਂਡ (ਖੰਭ) ਬਣਵਾੇ ਜਿਵੇਂ ਕਿ ਇਸਰਾਏਲ ਦੇ ਪਾਤਸ਼ਾਹ ਅਹਾਬ ਨੇ ਬਣਵਾੇ ਸਨ। ਮਨਸ਼੍ਸ਼ਹ ਨੇ ਸਾਰੇ ਸੁਰਗੀ ਲਸ਼ਕਰਾਂ ਨੂੰ ਮੱਥਾ ਟੇਕਿਆ ਤੇ ਉਹਨਾਂ ਉਪਾਸਨਾ ਕੀਤੀ।
4 ਮਨਸ਼੍ਸ਼ਹ ਨੇ ਯਹੋਵਾਹ ਦੇ ਮੰਦਰ ਵਿੱਚ ਝੂਠੇ ਦੇਵਤਿਆਂ ਨੂੰ ਸਨਮਾਨ ਦੇਣ ਲਈ ਜਗਵੇਦੀਆਂ ਬਣਵਾਈਆਂ। ਇਹ ਉਹੀ ਜਗ੍ਹਾ ਹੈ ਜਿਸ ਬਾਰੇ ਯਹੋਵਾਹ ਗੱਲ ਕਰ ਰਿਹਾ ਸੀ, ਜਦੋਂ ਉਸਨੇ ਇਹ ਆਖਿਆ ਸੀ, "ਮੈਂ ਯਰੂਸ਼ਲਮ ਵਿੱਚ ਆਪਣਾ ਨਾਂ ਰੱਖਾਂਗਾ।"
5 ਮਨਸ਼੍ਸ਼ਹ ਨੇ ਯਹੋਵਾਹ ਦੇ ਮੰਦਰ ਦੇ ਦੋਨੋ ਵਿਹੜਿਆਂ ਵਿੱਚ ਅਕਾਸ਼ ਦੇ ਸਾਰੇ ਲਸ਼ਕਰਾਂ ਲਈ ਜਗਵੇਦੀਆਂ ਬਣਾਈਆਂ।
6 ਉਸਨੇ ਆਪਣੇ ਪੁੱਤਰ ਨੂੰ ਅੱਗ ਵਿੱਚੋਂ ਦੀ ਲੰਘਾਇਆ। ਅਤੇ ਉਸਨੇ ਭਵਿੱਖ ਨੂੰ ਜਾਨਣ ਵਾਸਤੇ ਵੱਖੋ-ਵੱਖ ਤਰੀਕੇ ਅਪਣਾੇ। ਉਸਨੇ ਟੂਣੇ-ਟੋਟਕੇ ਕਰਨ ਵਾਲੇ ਜਾਦੂਗਰਾਂ ਨਾਲ ਵਾਸਤਾ ਰੱਖਿਆ।ਉਸਨੇ ਅਨੇਕਾਂ ਬਦ-ਗੱਲਾਂ ਕਰਕੇ ਯਹੋਵਾਹ ਨੂੰ ਗੁੱਸੇ ਕੀਤਾ ਜਿਨ੍ਹਾਂ ਨੂੰ ਯਹੋਵਾਹ ਗ਼ਲਤ ਮੰਨਦਾ ਸੀ।
7 ਉਸਨੇ ਆਪਣੀ ਘੜੀ ਹੋਈ ਅਸ਼ੇਰਾਹ ਦੀ ਮੂਰਤ ਨੂੰ ਮੰਦਰ ਵਿੱਚ ਧਰ ਦਿੱਤਾ। ਯਹੋਵਾਹ ਨੇ ਦਾਊਦ ਅਤੇ ਉਸਦੇ ਪੁੱਤਰ ਸੁਲੇਮਾਨ ਨੂੰ ਇਸ ਮੰਦਰ ਬਾਰੇ ਆਖਿਆ ਸੀ ਕਿ, "ਮੈਂ ਇਸਰਾਏਲ ਦੇ ਸਾਰੇ ਸ਼ਹਿਰਾਂ ਵਿੱਚੋਂ ਯਰੂਸ਼ਲਮ ਨੂੰ ਚੁਣਿਆ ਹੈ ਅਤੇ ਮੈਂ ਯਰੂਸ਼ਲਮ ਦੇ ਮੰਦਰ ਵਿੱਚ ਹਮੇਸ਼ਾ ਲਈ ਆਪਣਾ ਨਾਂ ਰਖਾਂਗਾ।
8 ਮੈਂ ਇਸਰਾਏਲ ਦੇ ਲੋਕਾਂ ਨੂੰ ਉਸ ਜ਼ਮੀਨ ਤੋਂ ਬਾਹਰ ਨਹੀਂ ਭਟਕਣ ਦੇਵਾਂਗਾ ਜੋ ਮੈਂ ਉਨ੍ਹਾਂ ਦੇ ਪੁਰਖਿਆਂ ਨੂੰ ਦਿੱਤੀ, ਜੇਕਰ ਉਹ ਮੇਰੇ ਦਿੱਤੇ ਹੋਏ ਹੁਕਮਾਂ ਅਤੇ ਆਗਿਆਵਾਂ ਦੇ ਮੁਤਾਬਕ ਜਿਸ ਦਾ ਹੁਕਮ ਮੇਰੇ ਸੇਵਕ ਮੂਸਾ ਨੇ ਉਨ੍ਹਾਂ ਨੂੰ ਦਿੱਤਾ ਸੀ ਪੂਰਾ ਕਰਕੇ ਉਸਦਾ ਪਾਲਨ ਕਰਨ।"
9 ਪਰ ਲੋਕਾਂ ਨੇ ਪਰਮੇਸ਼ੁਰ ਦੀ ਗੱਲ ਨਾ ਸੁਣੀ। ਮਨਸ਼੍ਸ਼ਹ ਨੇ ਉਨ੍ਹਾਂ ਤੋਂ ਉਨ੍ਹਾਂ ਲੋਕਾਂ ਨਾਲੋਂ ਵੀ ਭੈੜੇ ਕੰਮ ਕਰਵੇ ਜਿਨ੍ਹਾਂ ਨੂੰ ਯਹੋਵਾਹ ਨੇ ਇਸਰਾਏਲ ਦੀ ਖਾਤਰ ਤਬਾਹ ਕੀਤਾ ਸੀ।
10 ਯਹੋਵਾਹ ਨੇ ਆਪਣੇ ਸੇਵਕਾਂ, ਨਬੀਆਂ ਨੂੰ ਇਹ ਆਖਣ ਲਈ ਭੇਜਿਆ:
11 "ਯਹੂਦਾਹ ਦੇ ਪਾਤਸ਼ਾਹ ਮਨਸ਼੍ਸ਼ਹ ਨੇ ਇਹ ਮੰਦੇ ਘਿਰਣਾ ਯੋਗ ਕੰਮ ਕੀਤੇ ਹਨ ਅਤੇ ਅਮੋਰੀਆਂ ਨਾਲੋਂ ਜੋ ਉਸ ਤੋਂ ਪਹਿਲਾਂ ਸਨ ਉਨ੍ਹਾਂ ਤੋਂ ਵੀ ਵਧ੍ਧਕੇ ਉਸਨੇ ਭੈੜੇ ਕੰਮ ਕੀਤੇ ਹਨ। ਇੰਨਾਂ ਹੀ ਨਹੀਂ ਸਗੋਂ ਉਸਨੇ ਯਹੂਦਾਹ ਤੋਂ ਵੀ ਆਪਣੇ ਬਣਾਏ ਹੋਏ ਬੁੱਤਾਂ ਦੇ ਨਾਲ ਪਾਪ ਕਰਵਾਇਆ ਹੈ।
12 ਇਸ ਲਈ ਇਸਰਾਏਲ ਦਾ ਯਹੋਵਾਹ ਆਖਦਾ ਹੈ, 'ਵੇਖੋ! ਮੈਂ ਯਰੂਸ਼ਲਮ ਅਤੇ ਯਹੂਦਾਹ ਲਈ ਮੁਸੀਬਤਾਂ ਲਿਆਵਾਂਗਾ ਅਤੇ ਜੋ ਵੀ ਕੋਈ ਇਸ ਬਾਰੇ ਸੁਣੇਁਗਾ ਹੇਰਾਨ ਹੋ ਜਾਵੇਗਾ। ਉਹ ਹੈਰਾਨਕੁਨ ਰਹਿ ਜਾਵੇਗਾ।
13 ਮੈਂ ਯਰੂਸ਼ਲਮ ਉੱਪਰ ਉਹ ਮਾਪਕ ਲਕੀਰ ਖਿੱਚਾਗਾਂ ਜੋ ਸਾਮਰਿਯਾ ਦੇ ਖਿਲਾਫ਼ ਵਰਤੀ ਸੀ ਅਤੇ ਉਹ ਸਾਹਲ ਜੋ ਮੈਨ ਆਹਾਬ ਦੇ ਘਰ ਦੇ ਵਿਰੁੱਧ ਵਰਤੀ ਸੀ। ਮੈਂ ਯਰੂਸ਼ਲਮ ਨੂੰ ਪਲਟ ਦੇਵਾਂਗਾ ਜਿਵੇਂ ਕੋਈ ਵਿਅਕਤੀ ਭਾਂਡਾ ਪੂਂਝਕੇ ਇਸਨੂੰ ਮੂਧਾ ਮਾਰ ਦਿੱਤਾ ਹੈ।
14 ਉਬ੍ਬੋਁ ਫ਼ਿਰ ਭੀ ਮੇਰੇ ਕੁਝ ਲੋਕ ਬਚੇ ਰਹਿਣਗੇ, ਪਰ ਮੈਂ ਉਨ੍ਹਾਂ ਨੂੰ ਛੱਡ ਦੇਵਾਂਗਾ, ਮੈਂ ਉਨ੍ਹਾਂ ਨੂੰ ਉਨ੍ਹਾਂ ਦੇ ਵੈਰੀਆਂ ਦੇ ਹਵਾਲੇ ਕਰਾਂਗਾ। ਉਨ੍ਹਾਂ ਦੇ ਵੈਰੀ ਉਨ੍ਹਾਂ ਨੂੰ ਬੰਦੀ ਬਣਾ ਕੇ ਰੱਖਣਗੇ ਤੇ ਉਹ ਉਨ੍ਹਾਂ ਲਈ ਜੰਗ ਵਿੱਚ ਜਿੱਤੀਆਂ ਕੀਮਤੀ ਵਸਤਾਂ ਵਾਂਗ ਹੋਣਗੇ!
15 ਕਿਉਂ ਕਿ ਮੇਰੇ ਲੋਕਾਂ ਨੇ ਉਹ ਕੰਮ ਕੀਤੇ ਜਿਨ੍ਹਾਂ ਨੂੰ ਮੈਂ ਵਰਜਿਆ ਜਾਂ ਮਾੜਾ ਕਰਾਰ ਦਿੱਤਾ। ਉਨ੍ਹਾਂ ਨੇ ਮੈਨੂੰ ਆਪਣੇ ਨਾਲ ਨਰਾਜ਼ ਕੀਤਾ ਜਦ ਤੋਂ ਕਿ ਉਨ੍ਹਾਂ ਦੇ ਪੁਰਖੇ ਮਿਸਰ ਵਿੱਚੋਂ ਨਿਕਾਲੇ।
16 ਮਨਸਹ੍ਹ ਨੇ ਬੜੇ ਮਾਸੂਮ ਲੋਕਾਂ ਦਾ ਕਤਲ ਕੀਤਾ। ਉਸਨੇ ਯਰੂਸ਼ਲਮ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੀਕ ਸਾਰੀ ਜ਼ਮੀਨ ਨੂੰ ਖੂਨ ਨਾਲ ਲਬਰੇਜ਼ ਕਰ ਦਿੱਤਾ। ਅਤੇ ਉਹ ਸਾਰੇ ਪਾਪਾਂ ਦੇ ਨਾਲ ਮਨਸ਼੍ਸ਼ਹ ਨੇ ਯਹੂਦਾਹ ਤੋਂ ਉਹ ਪਾਪ ਕਰਵਾਏ ਕਿ ਉਹ ਯਹੋਵਾਹ ਦੀ ਨਿਗਾਹ ਵਿੱਚ ਬੁਰੇ ਲੱਗਣ।"'
17 ਮਨਸ਼੍ਸ਼ਹ ਨੇ ਜੋ ਵੀ ਪਾਪ ਕੀਤੇ, ਉਹ ਸਾਰੇ ਪਾਪ ਜਿਹੜੇ ਉਸ ਕੀਤੇ ਸਭ 'ਯਹੂਦਾਹ ਦੇ ਪਾਤਸ਼ਾਹਾਂ ਦੇ ਇਤਹਾਸ ਦੀ ਪੋਥੀ' ਵਿੱਚ ਦਰਜ ਹਨ।
18 ਮਨਸ਼੍ਸ਼ਹ ਜਦੋਂ ਮਰਿਆ ਤਾਂ ਮਰਨ ਉਪਰੰਤ ਉਸਨੂੰ ਉਸਦੇ ਪੁਰਖਿਆਂ ਦੇ ਕੋਲ ਹੀ ਦਫ਼ਨਾਇਆ ਗਿਆ। ਮਨਸ਼੍ਸ਼ਹ ਨੂੰ ਉਸਦੇ ਘਰਦੇ ਬਾਗ਼ ਵਿੱਚ ਹੀ ਦਫ਼ਨਾਇਆ ਗਿਆ ਜੋ ਕਿ "ਉਜ਼ਾ ਦਾ ਬਾਗ਼" ਕਹਾਉਂਦਾ ਸੀ। ਉਸ ਉਪਰੰਤ ਉਸਦਾ ਪੁੱਤਰ ਆਮੋਨ ਰਾਜ ਕਰਨ ਲੱਗਾ।
19 ਆਮੋਨ ਜਦੋਂ ਰਾਜ ਕਰਨ ਲੱਗਾ ਤਾਂ ਉਹ 22 ਵਰ੍ਹਿਆਂ ਦਾ ਸੀ। ਉਸਨੇ ਯਰੂਸ਼ਲਮ ਵਿੱਚ ਦੋ ਸਾਲ ਰਾਜ ਕੀਤਾ। ਉਸਦੀ ਮਾਂ ਦਾ ਨਾਂ ਮਸ਼ੁਲ੍ਲਮਬ ਸੀ ਜੋ ਯਾਟਬਾਹੀ ਦੀ ਹਾਹੂਸ਼ ਦੀ ਧੀ ਸੀ।
20 ਆਮੋਨ ਨੇ ਵੀ ਆਪਣੇ ਪਿਤਾ ਵਾਂਗ ਉਹ ਗ਼ਲਤ ਕੰਮ ਕੀਤੇ। ਜੋ ਯਹੋਵਾਹ ਦੀ ਨਿਗਾਹ ਵਿੱਚ ਭੈੜੇ ਸਨ।
21 ਆਮੋਨ ਨੇ ਵੀ ਆਪਣੇ ਪਿਉ ਵਾਂਗ ਹੀ ਉਨ੍ਹਾਂ ਬੁੱਤਾਂ ਦੀ ਉਪਾਸਨਾ ਅਤੇ ਸੇਵਾ ਕੀਤੀ।
22 ਉਸਨੇ ਯਹੋਵਾਹ ਆਪਣੇ ਪੁਰਖਿਆਂ ਦੇ ਪਰਮੇਸ਼ੁਰ, ਨੂੰ ਛੱਡ ਦਿੱਤਾ ਅਤੇ ਓਵੇਂ ਨਹੀਂ ਰਹਿਆ ਜਿਵੇਂ ਯਹੋਵਾਹ ਨੇ ਕਿਹਾ ਸੀ।
23 ਆਮੋਨ ਪਾਤਸ਼ਾਹ ਦੇ ਸੇਵਕਾਂ ਨੇ ਉਸਦੇ ਵਿਰੁੱਧ ਮਤਾ ਪਕਾਕੇ ਉਸਨੂੰ ਮਾਰ ਸੁਟਿਆ ਅਤੇ ਉਹ ਵੀ ਉਸਦੇ ਆਪਣੇ ਹੀ ਘਰ ਵਿੱਚ।
24 ਪਰ ਉਸ ਦੇਸ਼ ਦੇ ਲੋਕਾਂ ਨੇ ਉਨ੍ਹਾਂ ਸਾਰਿਆਂ ਨੂੰ ਮਾਰ ਛੱਡਿਆ ਜਿਨ੍ਹ੍ਹਾਂ ਨੇ ਆਮੋਨ ਪਾਤਸ਼ਾਹ ਦੇ ਵਿਰੁੱਧ ਵਿਉਂਤ ਬਣਾਈ ਸੀ। ਫ਼ਿਰ ਲੋਕਾਂ ਨੇ ਆਮੋਨ ਦੇ ਪੁੱਤਰ ਯੋਸੀਯਾਹ ਨੂੰ ਨਵਾਂ ਪਾਤਸ਼ਾਹ ਬਣਾਇਆ।
25 ਆਮੋਨ ਪਾਤਸ਼ਾਹ ਦੇ ਹੋਰ ਬਾਕੀ ਦੇ ਕੰਮ ਯਹੂਦਾਹ ਪਤਸ਼ਾਹਾਂ ਦੇ ਇਤਹਾਸ ਦੀ ਪੋਥੀ ਵਿੱਚ ਲਿਖੇ ਹੋਏ ਹਨ।
26 ਆਮੋਨ ਪਾਤਸ਼ਾਹ ਨੂੰ 'ਉਜ਼ਾ ਦੇ ਬਾਗ਼ ਵਿੱਚ ਹੀ ਦਫ਼ਨਾਇਆ ਗਿਆ ਅਤੇ ਉਸ ਉਪਰੰਤ ਉਸਦਾ ਪੁੱਤਰ ਯੋਸੀਯਾਹ ਨਵਾਂ ਪਾਤਸ਼ਾਹ ਬਣਿਆ।