ਅਸਤਸਨਾ
ਕਾਂਡ 28
1 “ਹੁਣ, ਜੇ ਤੁਸੀਂ ਯਹੋਵਾਹ, ਆਪਣੇ ਪਰਮੇਸ਼ੁਰ, ਦੀ ਆਗਿਆ ਮੰਨਣ ਦਾ ਧਿਆਨ ਰੱਖੋਗੇ ਅਤੇ ਉਸਦੇ ਉਨ੍ਹਾਂ ਆਦੇਸ਼ਾ ਦੀ ਪਾਲਣਾ ਕਰੋਂਗੇ ਜਿਹੜੇ ਮੈਂ ਅੱਜ ਤੁਹਾਨੂੰ ਦਿੰਦਾ ਹਾਂ, ਤਾਂ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਧਰਤੀ ਦੀਆਂ ਸਾਰੀਆਂ ਕੌਮਾਂ ਨਾਲੋਂ ਸਿਰਮੌਰ ਬਣਾਵੇਗਾ।
2 ਜੇ ਤੁਸੀਂ ਯਹੋਵਾਹ, ਆਪਣੇ ਪਰਮੇਸ਼ੁਰ, ਨੂੰ ਸੁਣੋ, ਇਹ ਸਾਰੀਆਂ ਆਸੀਸਾਂ ਤੁਹਾਡੇ ਕੋਲ ਆਉਣਗੀਆਂ ਅਤੇ ਤੁਹਾਡੀਆਂ ਹੋ ਜਾਣਗੀਆਂ।
3 “ਤੁਹਾਨੂੰ ਸ਼ਹਿਰ ਵਿੱਚਅਤੇ ਖੇਤ ਵਿੱਚ ਅਸੀਸ ਮਿਲੇਗੀ।
4 ਤੁਹਾਨੂੰ ਅਸੀਸ ਮਿਲੇਗੀਅਤੇ ਤੁਹਾਡੇ ਬਹੁਤ ਸਾਰੇ ਬੱਚੇ ਹੋਣਗੇ।ਤੁਹਾਡੀ ਧਰਤੀ ਅਸੀਸਮਈ ਹੋਵੇਗੀਅਤੇ ਤੁਹਾਨੂੰ ਚੰਗੀਆਂ ਫ਼ਸਲਾਂ ਦੇਵੇਗੀਤੁਹਾਡੇ ਜਾਨਵਰ ਬਹੁਤ ਸਾਰੀਂ ਸੰਤਾਨਾ ਨਾਲ ਅਸੀਸਮਈ ਹੋਣਗੇ।ਤੁਹਾਡੇ ਪਸ਼ੂ ਵਛਿਆਂ ਨਾਲਅਤੇ ਤੁਹਾਡੇ ਇੱਜੜ ਲੇਲਿਆਂ ਨਾਲ ਅਸੀਸਮਈ ਹੋਣਗੇ।
5 ਯਹੋਵਾਹ ਤੁਹਾਡੇ ਟੋਕਰਿਆਂ ਅਤੇ ਭਾਂਡਿਆਂ ਨੂੰ ਅਸੀਸ ਦੇਵੇਗਾਅਤੇ ਉਨ੍ਹਾਂ ਨੂੰ ਭੋਜਨ ਨਾਲ ਭਰ ਦੇਵੇਗਾ।
6 ਤੁਸੀਂ ਅਸੀਸਮਈ ਹੋਵੋਂਗੇ ਜਦੋਂ ਤੁਸੀਂ ਜੰਗ ਲਈ ਜਾਵੋਂਗੇ ਅਤੇ ਜੇਤੂ ਬਣਕੇ ਵਾਪਸ ਪਰਤੋਂਗੇ।
7 “ਯਹੋਵਾਹ ਉਨ੍ਹਾਂ ਦੁਸ਼ਮਣਾ ਨੂੰ ਹਰਾਉਣ ਵਿੱਚ ਤੁਹਾਡੀ ਸਹਾਇਤਾ ਕਰੇਗਾ ਜਿਹੜੇ ਤੁਹਾਡੇ ਖਿਲਾਫ਼ ਲੜਨ ਲਈ ਆਉਣਗੇ। ਤੁਹਾਡੇ ਦੁਸ਼ਮਣ ਤੁਹਾਡੇ ਵੱਲ ਇੱਕ ਰਸਤੇ ਤੋਂ ਆਉਣਗੇ, ਪਰ ਉਹ ਤੁਹਾਡੇ ਕੋਲੋਂ ਸੱਤ ਵੱਖੋ-ਵੱਖਰੇ ਰਸਤਿਆਂ ਤੋਂ ਦੀ ਭੱਜ ਜਾਣਗੇ!
8 “ਯਹੋਵਾਹ ਤੁਹਾਨੂੰ ਅਸੀਸ ਦੇਵੇਗਾ ਅਤੇ ਤੁਹਾਡੇ ਭਂਡਾਰੇ ਭਰ ਦੇਵੇਗਾ। ਉਹ ਤੁਹਾਡੇ ਕੀਤੇ ਹਰ ਕੰਮ ਵਿੱਚ ਤੁਹਾਨੂੰ ਅਸੀਸ ਦੇਵੇਗਾ। ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਉਸ ਧਰਤੀ ਵਿੱਚ ਅਸੀਸ ਦੇਵੇਗਾ ਜਿਹੜੀ ਉਹ ਤੁਹਾਨੂੰ ਦੇ ਰਿਹਾ ਹੈ।
9 ਯਹੋਵਾਹ ਤੁਹਾਨੂੰ ਆਪਣੇ ਪਵਿੱਤਰ ਲੋਕ ਬਨਾਵੇਗਾ, ਜਿਹਾ ਕਿ ਉਸਨੇ ਇਕਰਾਰ ਕੀਤਾ ਸੀ। ਯਹੋਵਾਹ ਅਜਿਹਾ ਕਰੇਗਾ, ਜੇ ਤੁਸੀਂ ਉਸਦੇ ਹੁਕਮਾਂ ਦਾ ਪਾਲਣ ਕਰੋਗੇ ਅਤੇ ਉਹੀ ਕਰੋ ਜੋ ਉਹ ਕਰਨ ਲਈ ਕਹਿੰਦਾ ਹੈ।
10 ਫ਼ੇਰ ਉਸ ਧਰਤੀ ਉਤਲੇ ਲੋਕ ਦੇਖਣਗੇ ਕਿ ਤੁਸੀਂ ਯਹੋਵਾਹ ਦੇ ਹੋ ਅਤੇ ਉਹ ਤੁਹਾਡੇ ਪਾਸੋਂ ਡਰਨਗੇ।
11 “ਅਤੇ ਯਹੋਵਾਹ ਤੁਹਾਨੂੰ ਬਹੁਤ ਸਾਰੀਆਂ ਨਿਆਮਤਾ ਬਖਸ਼ੇਗਾ। ਉਹ ਤੁਹਾਨੂੰ ਬਹੁਤ ਸਾਰੇ ਬੱਚੇ ਬਖਸ਼ੇਗਾ। ਉਹ ਤੁਹਾਡੀਆਂ ਗਾਵਾਂ ਨੂੰ ਬਹੁਤ ਸਾਰੇ ਵਛੇ ਦੇਵੇਗਾ। ਉਹ ਤੁਹਾਨੂੰ ਉਸ ਧਰਤੀ ਵਿੱਚ ਚੰਗੀ ਫ਼ਸਲ ਬਖਸ਼ੇਗਾ ਜਿਹੜੀ ਤੁਹਾਨੂੰ ਦੇਣ ਦਾ ਯਹੋਵਾਹ ਨੇ ਤੁਹਾਡੇ ਪੁਰਿਖਆਂ ਨਾਲ ਇਕਰਾਰ ਕੀਤਾ ਸੀ।
12 ਯਹੋਵਾਹ ਆਕਾਸ਼, ਆਪਣੀਆਂ ਅਸੀਸਾਂ ਦੇ ਦਲਾਨ ਨੂੰ ਖੋਲ੍ਹ ਦੇਵੇਗਾ ਅਤੇ ਤੁਹਾਡੀ ਧਰਤੀ ਲਈ ਠੀਕ ਸਮੇਂ ਬਾਰਿਸ਼ ਘੱਲੇਗਾ। ਯਹੋਵਾਹ ਹਰ ਕੰਮ ਵਿੱਚ ਤੁਹਾਨੂੰ ਬਰਕਤ ਦੇਵੇਗਾ। ਇਸ ਲਈ ਤੁਹਾਡੇ ਕੋਲ ਬਹੁਤ ਸਾਰੀਆਂ ਕੌਮਾਂ ਨੂੰ ਕਰਜ਼ਾ ਦੇਣ ਲਈ ਧੰਨ ਹੋਵੇਗਾ, ਅਤੇ ਤੁਹਾਨੂੰ ਉਨ੍ਹਾਂ ਪਾਸੋਂ ਕਰਜ਼ਾ ਲੈਣ ਦੀ ਲੋੜ ਨਹੀਂ ਪਵੇਗੀ।
13 ਯਹੋਵਾਹ ਤੁਹਾਨੂੰ ਸਿਰ ਵਰਗਾ ਬਣਾਵੇਗਾ ਪੂਛ ਵਰਗਾ ਨਹੀਂ। ਤੁਸੀਂ ਸਭ ਦੇ ਉੱਤੇ ਹੋਵੋਂਗੇ, ਥੱਲੇ ਨਹੀਂ। ਇਹ ਤਾਂ ਹੀ ਵਾਪਰੇਗਾ ਜੇ ਤੁਸੀਂ ਯਹੋਵਾਹ, ਆਪਣੇ ਪਰਮੇਸ਼ੁਰ, ਦੇ ਹੁਕਮਾ ਨੂੰ ਸੁਣੋਗੇ ਜਿਹੜੇ ਮੈਂ ਅੱਜ ਤੁਹਾਨੂੰ ਦੇ ਰਿਹਾ ਹਾਂ। ਤੁਹਾਨੂੰ ਇਨ੍ਹਾਂ ਹੁਕਮਾ ਦੀ ਧਿਆਨ ਨਾਲ ਪਾਲਣਾ ਕਰਨੀ ਚਾਹੀਦੀ ਹੈ।
14 ਤੁਹਾਨੂੰ ਇਨ੍ਹਾਂ ਵਿੱਚੋਂ ਕਿਸੇ ਵੀ ਬਿਵਸਥਾ ਤੋਂ ਬਦਲਨਾ ਨਹੀਂ ਚਾਹੀਦਾ ਜਿਹੜੀਆਂ ਮੈਂ ਅੱਜ ਤੁਹਾਨੂੰ ਦਿੰਦਾ ਹਾਂ। ਤੁਹਾਨੂੰ ਨਾ ਤਾਂ ਸੱਜੇ ਅਤੇ ਨਾ ਹੀ ਖੱਬੇ ਮੁੜਨਾ ਚਾਹੀਦਾ ਹੈ। ਤੁਹਾਨੂੰ ਹੋਰਨਾ ਦੇਵਤਿਆਂ ਦਾ ਅਨੁਸਰਣ ਅਤੇ ਉਨ੍ਹਾਂ ਦੀ ਉਪਾਸਨਾ ਨਹੀਂ ਕਰਨੀ ਚਾਹੀਦੀ।
15 “ਪਰ ਜੇ ਤੁਸੀਂ ਉਨ੍ਹਾਂ ਗੱਲਾਂ ਨੂੰ ਨਹੀਂ ਸੁਣਦੇ ਹੋ ਜਿਹੜੀਆਂ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਦੱਸਦਾ ਹੈ - ਜੇ ਤੁਸੀਂ ਉਸਦੇ ਸਾਰੇ ਆਦੇਸ਼ ਅਤੇ ਨੇਮ ਨਹੀਂ ਮੰਨਦੇ ਜਿਹੜੇ ਮੈਂ ਅੱਜ ਤੁਹਾਨੂੰ ਦੱਸਦਾ ਹਾਂ - ਤਾਂ ਤੁਹਾਡੇ ਨਾਲ ਇਹ ਸਾਰੀਆਂ ਮੰਦੀਆਂ ਗੱਲਾਂ ਵਾਪਰਨਗੀਆਂ:
16 “ਤੁਹਾਨੂੰ ਸ਼ਹਿਰ ਵਿੱਚਅਤੇ ਖੇਤਾਂ ਵਿੱਚ ਸਰਾਪ ਮਿਲੇਗਾ।
17 ਤੁਹਾਡੇ ਟੋਕਰਿਆਂ ਅਤੇ ਭਾਂਡਿਆਂ ਨੂੰ ਸਰਾਪ ਮਿਲੇਗਾ ਅਤੇ ਉਨ੍ਹਾਂ ਵਿੱਚ ਕੋਈ ਭੋਜਨ ਨਹੀਂ ਹੋਵੇਗਾ।
18 ਤੁਸੀਂ ਸਰਾਪੇ ਜਾਵੋਂਗੇਅਤੇ ਤੁਹਾਦੇ ਬਹੁਤ ਬੱਚੇ ਨਹੀਂ ਹੋਣਗੇ।ਤੁਹਾਡੀ ਧਰਤੀ ਨੂੰ ਸਰਾਪ ਮਿਲੇਗਾਅਤੇ ਤੁਹਾਨੂੰ ਚੰਗੀ ਫ਼ਸਲ ਪ੍ਰਾਪਤ ਨਹੀਂ ਹੋਵੇਗੀ।ਤੁਹਾਡੇ ਪਸ਼ੂਆਂ ਨੂੰ ਸਰਾਪ ਮਿਲੇਗਾਅਤੇ ਉਨ੍ਹਾਂ ਦੇ ਬਹੁਤ ਸਾਰੇ ਬੱਚੇ ਨਹੀਂ ਹੋਣਗੇ।ਤੁਹਾਡੇ ਸਾਰੇ ਵੱਛਿਆਂਅਤੇ ਲੇਲਿਆਂ ਨੂੰ ਸਰਾਪ ਮਿਲੇਗਾ।
19 ਤੁਸੀਂ ਸਰਾਪੇ ਜਾਵੋਂਗੇ ਜਦੋਂ ਤੁਸੀਂ ਜੰਗ ਲਈ ਜਾਵੋਂਗੇ ਅਤੇ ਤੁਸੀਂ ਹਾਰੇ ਹੋਏ ਵਾਪਸ ਪਰਤੋਂਗੇ।
20 “ਜੇ ਤੁਸੀਂ ਕੁਝ ਵੀ ਬੁਰਾ ਕਰਦੇ ਹੋ ਅਤੇ ਯਹੋਵਾਹ ਤੋਂ ਮੁਖ ਮੋੜ ਲੈਂਦੇ ਹੋ, ਉਹ ਤੁਹਾਡੇ ਉੱਤੇ ਆਫ਼ਤਾ ਲਿਆਵੇਗਾ। ਤੁਹਾਨੂੰ ਆਪਣੇ ਕੀਤੇ ਹਰ ਕੰਮ ਵਿੱਚ ਨਿਰਾਸ਼ਾ ਅਤੇ ਮੁਸ਼ਿਕਲਾਂ ਦਾ ਸਾਮ੍ਹਣਾ ਕਰੋਂਗੇ। ਉਹ, ਅਜਿਹਾ ਓਨਾ ਚਿਰ ਤੱਕ ਕਰਦਾ ਰਹੇਗਾ ਜਦੋਂ ਤੱਕ ਕਿ ਤੁਸੀਂ ਆਪਣੀਆਂ ਬਦ ਕਰਨੀਆਂ ਕਾਰਣ ਤਬਾਹ ਨਹੀਂ ਹੋ ਜਾਂਦੇ।
21 ਯਹੋਵਾਹ ਤੁਹਾਨੂੰ ਭਿਆਨਕ ਬਿਮਾਰੀਆਂ ਵਿੱਚ ਗਰਕ ਕਰ ਦੇਵੇਗਾ ਜਦੋਂ ਤੱਕ ਕਿ ਤੁਸੀਂ ਖਤਮ ਨਹੀਂ ਹੋ ਜਾਂਦੇ - ਉਸ ਧਰਤੀ ਉੱਤੋਂ ਤਬਾਹ ਨਹੀਂ ਹੋ ਜਾਂਦੇ ਜਿਸਨੂੰ ਤੁਸੀਂ ਹਾਸਿਲ ਕਰਨ ਜਾ ਰਹੇ ਹੋ।
22 ਯਹੋਵਾਹ ਤੁਹਾਨੂੰ ਬਿਮਾਰੀ, ਬੁਖਾਰ ਅਤੇ ਮਹਾਮਾਰੀ ਨਾਲ ਸਜ਼ਾ ਦੇਵੇਗਾ। ਯਹੋਵਾਹ ਭਿਆਨਕ ਗਰਮੀ ਅਤੇ ਸੋਕਾ ਭੇਜੇਗਾ। ਤੁਹਾਡੀਆਂ ਫ਼ਸਲਾ ਗਰਮੀ ਅਤੇ ਬਿਮਾਰੀ ਕਾਰਣ ਮਰ ਜਾਣਗੀਆਂ। ਇਹ ਸਭ ਕੁਝ ਤੁਹਾਡੇ ਤਬਾਹ ਹੋਣ ਤੀਕ ਵਾਪਰਦਾ ਰਹੇਗਾ।
23 ਤੁਹਾਡੇ ਉੱਪਰ ਆਕਾਸ਼ ਪਾਲਿਸ਼ ਕੀਤੇ ਪਿੱਤਲ ਵਰਗਾ ਹੋਵੇਗਾ ਅਤੇ ਤੁਹਾਡੇ ਪੈਰਾਂ ਹੇਠਾਂ ਦੀ ਜ਼ਮੀਨ ਲੋਹੇ ਜਿੰਨੀ ਸਖਤ ਹੋਵੇਗੀ।
24 ਯਹੋਵਾਹ ਬਾਰਿਸ਼ ਨਹੀਂ ਭੇਜੇਗਾ - ਆਕਾਸ਼ ਵਿੱਚੋਂ ਸਿਰਫ਼ ਰੇਤ ਅਤੇ ਮਿੱਟੀ ਹੀ ਕਿਰੇਗੀ। ਇਹ ਓਨਾ ਚਿਰ ਤੁਹਾਡੇ ਉੱਤੇ ਡਿੱਗਦੀ ਰਹੇਗੀ ਜਿੰਨਾ ਚਿਰ ਤੱਕ ਕਿ ਤੁਸੀਂ ਤਬਾਹ ਨਹੀਂ ਹੋ ਜਾਂਦੇ।
25 “ਯਹੋਵਾਹ ਤੁਹਾਡੇ ਦੁਸ਼ਮਣਾ ਨੂੰ ਤੁਹਾਨੂੰ ਹਰਾਉਣ ਦੇਵੇਗਾ। ਤੁਸੀਂ ਆਪਣੇ ਦੁਸ਼ਮਣਾ ਵਿਰੁੱਧ ਲੜਨ ਲਈ ਇੱਕ ਰਸਤੇ ਤੋਂ ਜਾਵੋਂਗੇ, ਪਰ ਉਨ੍ਹਾਂ ਕੋਲੋਂ ਸੱਤ ਵੱਖੋ-ਵੱਖਰੇ ਰਸਤਿਆਂ ਤੋਂ ਦੀ ਭੱਜ ਜਾਵੋਂਗੇ। ਜਿਹੜੀਆਂ ਸਾਰੀਆਂ ਮੰਦੀਆਂ ਘਟਨਾਵਾ ਤੁਹਾਡੇ ਨਾਲ ਵਾਪਰਨਗੀਆਂ, ਧਰਤੀ ਦੇ ਸਾਰੇ ਰਾਜਾ ਨੂੰ ਭੈਭੀਤ ਕਰ ਦੇਣਗੀਆਂ।
26 ਤੁਹਾਡੀਆਂ ਲਾਸ਼ਾ ਜੰਗਲੀ ਜਾਨਵਰਾ ਅਤੇ ਪੰਛੀਆਂ ਦਾ ਭੋਜਨ ਬਣਨਗੀਆਂ। ਉਨ੍ਹਾਂ ਨੂੰ ਤੁਹਾਡੀਆਂ ਲਾਸ਼ਾ ਤੋਂ ਹਟਾਉਣ ਵਾਲਾ ਕੋਈ ਨਹੀਂ ਹੋਵੇਗਾ।
27 “ਯਹੋਵਾਹ ਤੁਹਾਨੂੰ ਫ਼ੋੜਿਆ ਨਾਲ ਸਜ਼ਾ ਦੇਵੇਗਾ ਜਿਵੇਂ ਉਸਨੇ ਮਿਸਰੀਆਂ ਨੂੰ ਦਿੱਤੀ ਸੀ। ਉਹ ਤੁਹਾਨੂੰ ਰਸੌਲੀਆਂ, ਰਿਸਣ ਵਾਲੇ ਜ਼ਖਮਾ ਅਤੇ ਲਾਇਲਾਜ ਖੁਜਲੀ ਨਾਲ ਸਜ਼ਾ ਦੇਵੇਗਾ।
28 ਯਹੋਵਾਹ ਤੁਹਾਨੂੰ ਪਾਗਲਪਨ ਦੀ ਸਜ਼ਾ ਦੇਵੇਗਾ। ਉਹ ਤੁਹਾਨੂੰ ਅੰਨ੍ਹਾ ਅਤੇ ਬੇਸਮਝ ਬਣਾ ਦੇਵੇਗਾ।
29 ਦਿਨ ਵੇਲੇ, ਤੁਸੀਂ ਹਨੇਰੇ ਵਿੱਚ ਅੰਨ੍ਹੇ ਆਦਮੀ ਵਾਂਗ ਰਸਤਾ ਲਭੋਂਗੇ। ਤੁਸੀਂ ਆਪਣੇ ਕੀਤੇ ਹਰ ਕੰਮ ਵਿੱਚ ਸਫ਼ਲ ਨਹੀਂ ਹੋਵੋਂਗੇ। ਬਾਰ-ਬਾਰ ਲੋਕ ਤੁਹਾਨੂੰ ਦੁੱਖ ਦੇਣਗੇ ਅਤੇ ਤੁਹਾਡੀਆਂ ਚੀਜ਼ਾਂ ਚੁਰਾਉਣਗੇ। ਤੁਹਾਨੂੰ ਬਚਾਉਣ ਵਾਲਾ ਕੋਈ ਨਹੀਂ ਹੋਵੇਗਾ।
30 “ਤੁਸੀਂ ਕਿਸੇ ਇੱਕ ਔਰਤ ਨਾਲ ਮੰਗੇ ਹੋਏ ਹੋਵੋਂਗੇ ਪਰ ਕੋਈ ਹੋਰ ਬੰਦਾ ਉਸ ਨਾਲ ਜਿਨਸੀ ਸੰਬੰਧ ਰਖਦਾ ਹੋਵੇਗਾ। ਤੁਸੀਂ ਮਕਾਨ ਬਨਾਵੋਂਗੇ ਪਰ ਤੁਸੀਂ ਉਸ ਵਿੱਚ ਰਹੋਂਗੇ ਨਹੀਂ। ਤੁਸੀਂ ਅੰਗੂਰਾ ਦਾ ਬਾਗ ਲਾਵੋਂਗੇ ਪਰ ਤੁਹਾਨੂੰ ਇਸਤੋਂ ਕੁਝ ਵੀ ਪ੍ਰਾਪਤ ਨਹੀਂ ਹੋਵੇਗਾ।
31 ਲੋਕੀ ਤੁਹਾਡੀਆਂ ਗਾਵਾ ਨੂੰ ਤੁਹਾਡੀਆਂ ਅਖਾਂ ਸਾਮ੍ਹਣੇ ਜ਼ਿਬਾਹ ਕਰਨਗੇ। ਪਰ ਤੁਸੀਂ ਕੋਈ ਗੋਸ਼ਤ ਨਹੀਂ ਖਾਵੋਂਗੇ। ਲੋਕ ਤੁਹਾਡੇ ਖੋਤੇ ਲੈ ਜਾਣਗੇ ਅਤੇ ਉਹ ਤੁਹਾਨੂੰ ਵਾਪਸ ਨਹੀਂ ਮੋੜਨਗੇ। ਤੁਹਾਡੇ ਦੁਸ਼ਮਣ ਤੁਹਾਡੀਆਂ ਭੇਡਾਂ ਲੈ ਜਾਣਗੇ ਅਤੇ ਤੁਹਾਨੂੰ ਬਚਾਉਣ ਵਾਲਾ ਕੋਈ ਨਹੀਂ ਹੋਵੇਗਾ।
32 “ਹੋਰਨਾ ਲੋਕਾਂ ਨੂੰ ਤੁਹਾਡੇ ਧੀਆਂ-ਪੁੱਤਰਾਂ ਨੂੰ ਲੈ ਜਾਣ ਦੀ ਇਜਾਜ਼ਤ ਹੋਵੇਗੀ। ਹਰ ਰੋਜ਼ ਤੁਸੀਂ ਆਪਣੇ ਬੱਚਿਆਂ ਦੀ ਤਲਾਸ਼ ਕਰੋਂਗੇ। ਤੁਸੀਂ ਸਾਰਾ ਦਿਨ ਉਨ੍ਹਾਂ ਦੀ ਤਲਾਸ਼ ਕਰੋਂਗੇ, ਜਦੋਂ ਤੱਕ ਤੁਹਾਡੀਆਂ ਅਖਾਂ ਕਮਜ਼ੋਰ ਨਹੀਂ ਹੋ ਜਾਂਦੀਆਂ, ਪਰ ਤੁਸੀਂ ਕੁਝ ਨਹੀਂ ਕਰ ਸਕੋਂਗੇ।
33 “ਉਹ ਕੌਮ ਜਿਸਨੂੰ ਤੁਸੀਂ ਜਾਣਦੇ ਵੀ ਨਹੀਂ, ਤੁਹਾਡੀ ਸਾਰੀ ਕਮਾਈ ਅਤੇ ਤੁਹਾਡੀਆਂ ਫ਼ਸਲਾਂ ਹੜਪ੍ਪ ਕਰ ਲਵੇਗੀ। ਤੁਹਾਡੇ ਨਾਲ ਸਾਰੀ ਜ਼ਿੰਦਗੀ ਬਦਸਲੂਕੀ ਹੋਵੇਗੀ ਅਤੇ ਤੁਹਾਨੂੰ ਗਾਲ੍ਹਾ ਮਿਲਣਗਿਆਂ।
34 ਜਿਹੜੀਆਂ ਚੀਜ਼ਾਂ ਤੁਸੀਂ ਦੇਖੋਂਗੇ, ਤੁਹਾਨੂੰ ਪਾਗਲ ਬਣਾ ਦੇਣਗੀਆਂ!
35 ਯਹੋਵਾਹ ਤੁਹਾਨੂੰ ਲਾਇਲਾਜ਼ ਰਿਸਦੇ ਫ਼ੋੜਿਆਂ ਨਾਲ ਸਜ਼ਾ ਦੇਵੇਗਾ। ਇਹ ਫ਼ੋੜੇ ਤੁਹਾਡੇ ਗੋਡਿਆਂ ਅਤੇ ਲੱਤਾਂ ਉੱਤੇ ਹੋਣਗੇ। ਇਹ ਫ਼ੋੜੇ ਤੁਹਾਡੇ ਜਿਸਮ ਦੇ ਸਾਰੇ ਹਿਸਿਆਂ ਉੱਤੇ ਹੋਣਗੇ - ਤੁਹਾਡੇ ਪੈਰਾਂ ਦੀਆਂ ਤਲੀਆਂ ਤੋਂ ਲੈਕੇ ਤੁਹਾਡੇ ਸਿਰ ਦੀ ਟਿਸੀ ਤੱਕ।
36 “ਯਹੋਵਾਹ ਤੁਹਾਨੂੰ ਅਤੇ ਤੁਹਾਡੇ ਰਾਜੇ ਨੂੰ ਜਿਸਨੂੰ ਤੁਸੀਂ ਚੁਣੋ ਕਿਸੇ ਅਜਿਹੇ ਦੇਸ਼ ਵਿੱਚ ਭੇਜ ਦੇਵੇਗਾ ਜਿਸਨੂੰ ਤੁਸੀਂ ਜਾਣਦੇ ਵੀ ਨਹੀਂ। ਤੁਸੀਂ ਅਤੇ ਤੁਹਾਡੇ ਪੁਰਿਖਆਂ ਨੇ ਕਦੇ ਵੀ ਦੇਸ਼ ਨੂੰ ਨਹੀਂ ਵੇਖਿਆ ਸੀ। ਓਥੇ ਤੁਸੀਂ ਲੱਕੜ ਅਤੇ ਪੱਥਰ ਤੋਂ ਬਣੇ ਹੋਰਨਾਂ ਦੇਵਤਿਆਂ ਦੀ ਸੇਵਾ ਕਰੋਂਗ਼ੇ।
37 ਉਨ੍ਹਾਂ ਦੇਸ਼ਾਂ ਵਿੱਚ, ਜਿਥੇ ਯਹੋਵਾਹ ਤੁਹਾਨੂੰ ਭੇਜੇਗਾ, ਲੋਕ ਤੁਹਾਡੇ ਉੱਤੇ ਡਿੱਗਦੀਆਂ ਆਫ਼ਤਾਂ ਤੋਂ ਹੈਰਾਨ ਹੋ ਜਾਣਗੇ। ਉਹ ਤੁਹਾਡੇ ਉੱਤੇ ਹਸ੍ਸਣਗੇ ਅਤੇ ਤੁਹਾਡੇ ਬਾਰੇ ਮੰਦਾ ਬੋਲਣਗੇ।
38 “ਤੁਸੀਂ ਆਪਣੇ ਖੇਤਾਂ ਵਿੱਚ ਕਿੰਨੇ ਹੀ ਬੀਜ ਬੀਜੋਂਗੇ, ਪਰ ਤੁਹਾਡੀ ਫ਼ਸਲ ਬਹੁਤ ਥੋੜੀ ਜਿਹੀ ਹੋਵੇਗੀ। ਕਿਉਂਕਿ ਕੀੜੇ ਤੁਹਾਡੀਆਂ ਫ਼ਸਲਾਂ ਨੂੰ ਖਾ ਜਾਣਗੇ।
39 ਤੁਸੀਂ ਅੰਗੂਰਾ ਦੇ ਖੇਤ ਉਗਾਉਂਗੇ ਅਤੇ ਉਨ੍ਹਾਂ ਉੱਤੇ ਸਖਤ ਮਿਹਨਤ ਕਰੋਂਗੇ, ਪਰ ਇਸ ਵਿੱਚੋਂ ਅੰਗੂਰ ਜਾਂ ਮੈਅ ਹਾਸਿਲ ਨਹੀਂ ਕਰ ਸਕੋਂਗੇ। ਕਿਉਂਕਿ ਅੰਗੂਰਾਂ ਨੂੰ ਕੀੜੇ ਖਾ ਜਾਣਗੇ।
40 ਤੁਹਾਡੇ ਕੋਲ ਆਪਣੀ ਧਰਤੀ ਉੱਤੇ ਹਰ ਥਾਂ ਜੈਤੂਨ ਦੇ ਰੁਖ ਹੋਣਗੇ, ਪਰ ਤੁਸੀਂ ਤੇਲ ਨੂੰ ਇਸਤੇਮਾਲ ਨਹੀਂ ਕਰ ਸਕੋਂਗੇ। ਕਿਉਂਕਿ ਜ਼ੈਤੂਨ ਧਰਤੀ ਉੱਤੇ ਡਿੱਗਕੇ ਸੜ ਜਾਣਗੇ।
41 ਤੁਹਾਡੇ ਧੀਆਂ-ਪੁੱਤਰ ਹੋਣਾਗੇ। ਪਰ ਤੁਸੀਂ ਉਨ੍ਹਾਂ ਨੂੰ ਰੱਖ ਨਹੀਂ ਸਕੋਂਗੇ। ਕਿਉਂ? ਕਿਉਂਕਿ ਉਹ ਫ਼ੜ ਲਈ ਜਾਣਗੇ ਅਤੇ ਦੂਰ ਲਿਜਾਏ ਜਾਣਗੇ।
42 ਟਿੱਡੇ ਤੁਹਾਡੇ ਖੇਤਾ ਦੀਆਂ ਸਾਰੀਆਂ ਫ਼ਸਲਾ ਅਤੇ ਸਾਰੇ ਰੁਖਾਂ ਨੂੰ ਤਬਾਹ ਕਰ ਦੇਣਗੇ।
43 ਤੁਹਾਡੇ ਦਰਮਿਆਨ ਰਹਿੰਦੇ ਵਿਦੇਸ਼ੀ ਹੋਰ ਤਾਕਤ ਹਾਸਿਲ ਕਰਦੇ ਜਾਣਗੇ ਅਤੇ ਤੁਸੀਂ ਆਪਣੀ ਸ਼ਕਤੀ ਗੁਆ ਲਵੋਂਗੇ। ਉਨ੍ਹਾਂ ਕੋਲ ਤੁਹਾਨੂੰ ਉਧਾਰ ਦੇਣ ਲਈ ਧੰਨ ਹੋਵਗਾ, ਪਰ ਤੁਹਾਡੇ ਕੋਲ ਉਨ੍ਹਾਂ ਨੂੰ ਉਧਾਰ ਦੇਣ ਲਈ ਧੰਨ ਨਹੀਂ ਹੋਵੇਗਾ। ਉਹ ਤੁਹਾਡੇ ਉੱਤੇ ਇੰਝ, ਰਾਜ ਕਰਨਗੇ ਜਿਵੇਂ ਸਿਰ ਜਿਸਮ ਉੱਤੇ ਸ਼ਾਸਨ ਕਰਦਾ। ਤੁਸੀਂ ਪੂਛ ਦੀ ਤਰ੍ਹਾਂ ਹੋਵੋਂਗੇ।
44
45 “ਇਹ ਸਾਰੇ ਸਰਾਪ ਤੁਹਾਡੇ ਉੱਤੇ ਆਉਣਗੇ। ਇਹ ਤੁਹਾਡਾ ਪਿੱਛਾ ਕਰਦੇ ਰਹਿਣਗੇ ਅਤੇ ਤੁਹਾਨੂੰ ਫ਼ੜਦੇ ਰਹਿਣਗੇ ਜਦੋਂ ਤੀਕ ਕਿ ਤੁਸੀਂ ਤਬਾਹ ਨਹੀਂ ਹੋ ਜਾਂਦੇ। ਕਿਉਂ? ਕਿਉਂਕਿ ਤੁਸੀਂ ਉਨ੍ਹਾਂ ਗੱਲਾਂ ਵੱਲ ਧਿਆਨ ਨਹੀਂ ਦਿੱਤਾ ਜਿਹੜੀਆਂ ਯਹੋਵਾਹ, ਤੁਹਾਡੇ ਪਰਮੇਸ਼ੁਰ, ਨੇ ਤੁਹਾਨੂੰ ਆਖੀਆਂ ਸਨ। ਤੁਸੀਂ ਉਨ੍ਹਾਂ ਆਦੇਸ਼ਾ ਅਤੇ ਨੇਮਾਂ ਦੀ ਪਾਲਣਾ ਨਹੀਂ ਕੀਤੀ ਜਿਹੜੇ ਉਸਨੇ ਤੁਹਾਨੂੰ ਦਿੱਤੇ ਸਨ।
46 ਇਹ ਸਰਾਪ ਲੋਕਾਂ ਨੂੰ ਇਹ ਦਰਸਾਉਣਗੇ ਕਿ ਪਰਮੇਸ਼ੁਰ ਨੇ ਤੁਹਾਡੇ ਬਾਰੇ ਅਤੇ ਤੁਹਾਡੇ ਉੱਤਰਾਧਿਕਾਰੀਆਂ ਬਾਰੇ ਹਮੇਸ਼ਾ ਲਈ ਨਿਰਣਾ ਕੀਤਾ। ਲੋਕੀ ਤੁਹਾਡੇ ਨਾਲ ਵਾਪਰੀਆਂ ਇਨ੍ਹਾਂ ਭਿਆਨਕ ਘਟਨਾਵਾਂ ਉੱਤੇ ਹੈਰਾਨ ਹੋਣਗੇ।
47 “ਯਹੋਵਾਹ, ਤੁਹਾਡੇ ਪਰਮੇਸ਼ੁਰ, ਨੇ ਤੁਹਾਨੂੰ ਅਨੇਕਾਂ ਅਸੀਸਾਂ ਦਿੱਤੀਆਂ, ਪਰ ਤੁਸੀਂ ਆਨੰਦ ਅਤੇ ਖੁਸ਼ਦਿਲੀ ਨਾਲ ਉਸਦੀ ਸੇਵਾ ਨਹੀਂ ਕੀਤੀ।
48 ਇਸ ਲਈ ਤੁਸੀਂ ਆਪਣੇ ਦੁਸ਼ਮਣਾ ਦੀ ਸੇਵਾ ਕਰੋਂਗੇ, ਜਿਨ੍ਹਾਂ ਨੂੰ ਯਹੋਵਾਹ ਤੁਹਾਡੇ ਖਿਲਾਫ਼ ਭੇਜੇਗਾ। ਤੁਸੀਂ ਭੁਖੇ, ਪਿਆਸੇ, ਨੰਗੇ ਅਤੇ ਗਰੀਬ ਹੋਵੋਂਗੇ। ਯਹੋਵਾਹ ਤੁਹਾਡੇ ਤਬਾਹ ਹੋ ਜਾਣ ਤੀਕ ਤੁਹਾਡੀ ਗਰਦਨ ਉੱਤੇ ਲੋਹੇ ਦਾ ਜੂਲਾ ਪਾਵੇਗਾ।
49 “ਯਹੋਵਾਹ ਤੁਹਾਡੇ ਖਿਲਾਫ਼ ਲੜਨ ਲਈ ਦੂਰ ਦੁਰਾਡਿਉਂ ਇੱਕ ਕੌਮ ਲਿਆਵੇਗਾ। ਤੁਸੀਂ ਉਨ੍ਹਾਂ ਦੀ ਬੋਲੀ ਨਹੀਂ ਸਮਝੋਂਗੇ। ਉਹ ਤੁਹਾਡੇ ਉੱਪਰ ਇੱਕ ਬਾਜ਼ ਵਾਂਗ ਵਾਰ ਕਰਨਗੇ।
50 ਉਹ ਲੋਕ ਬਹੁਤ ਜ਼ਾਲਮ ਹੋਣਗੇ। ਉਹ ਬਿਰਧ ਲੋਕਾਂ ਦੀ ਪਰਵਾਹ ਨਹੀਂ ਕਰਨਗੇ ਅਤੇ ਉਹ ਜਵਾਨ ਲੋਕਾਂ ਲਈ ਮਿਹਰਬਾਨ ਨਹੀਂ ਹੋਣਗੇ।
51 ਉਹ ਤੁਹਾਡੇ ਪਸ਼ੂ ਅਤੇ ਤੁਹਾਡਾ ਉਹ ਭੋਜਨ ਲੈ ਜਾਣਗੇ ਜਿਹੜਾ ਤੁਸੀਂ ਉਗਾਉਂਦੇ ਹੋ। ਉਹ ਹਰ ਚੀਜ਼ ਖੋਹ ਲੈਣਗੇ ਜਦੋਂ ਤੱਕ ਕਿ ਉਹ ਤੁਹਾਨੂੰ ਤਬਾਹ ਨਹੀਂ ਕਰ ਦਿੰਦੇ। ਉਹ ਤੁਹਾਡੇ ਲਈ ਕੋਈ ਅਨਾਜ਼, ਮੈਅ, ਤੇਲ, ਗਾਵਾ, ਭੇਡਾ ਜਾਂ ਬੱਕਰੀਆਂ ਨਹੀਂ ਛੱਡਣਗੇ। ਉਹ ਹਰ ਚੀਜ਼ ਖੋਹ ਲੈਣਗੇ ਜਦੋਂ ਤੱਕ ਕਿ ਉਹ ਤੁਹਾਨੂੰ ਤਬਾਹ ਨਹੀਂ ਕਰ ਦਿੰਦੇ।
52 “ਉਹ ਕੌਮ ਤੁਹਾਡੇ ਸ਼ਹਿਰਾਂ ਦੁਆਲੇ ਘੇਰਾ ਪਾ ਲਵੇਗੀ ਅਤੇ ਹਮਲਾ ਕਰੇਗੀ। ਤੁਸੀਂ ਸੋਚਦੇ ਹੋ ਕਿ ਤੁਹਾਡੇ ਸ਼ਹਿਰਾਂ ਦੁਆਲੇ ਦੀਆਂ ਲੰਮੀਆਂ ਮਜ਼ਬੂਤ ਕੰਧਾ ਤੁਹਾਡੀ ਰੱਖਿਆ ਕਰਨਗੀਆਂ। ਪਰ ਉਹ ਕੰਧਾ ਢਹਿ-ਢੇਰੀ ਹੋ ਜਾਣਗੀਆਂ। ਦੁਸ਼ਮਣ ਉਸ ਧਰਤੀ ਵਿੱਚ ਹਰ ਥਾਂ, ਤੁਹਾਡੇ ਸ਼ਹਿਰਾ ਸਮੇਤ, ਨੂੰ ਘੇਰ ਲਵੇਗਾ ਜਿਹੜੀ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਦੇ ਰਿਹਾ ਹੈ।
53 ਤੁਸੀਂ ਬਹੁਤ ਦੁੱਖ ਭੋਗੋਂਗੇ। ਦੁਸ਼ਮਣ ਤੁਹਾਡੇ ਸ਼ਹਿਰਾ ਨੂੰ ਘੇਰ ਲੈਣਗੇ। ਉਹ ਤੁਹਾਨੂੰ ਕੋਈ ਭੋਜਨ ਨਹੀਂ ਲੈਣ ਦੇਵੇਗਾ। ਤੁਸੀਂ ਭੁਖੇ ਹੀ ਮਰ ਜਾਵੋਂਗੇ। ਤੁਸੀਂ ਇੰਨੇ ਭੁਖੇ ਹੋਵੋਂਗੇ ਕਿ ਤੁਸੀਂ ਆਪਣੇ ਹੀ ਧੀਆਂ-ਪੁੱਤਰਾਂ ਨੂੰ ਖਾ ਲਵੋਂਗੇ - ਤੁਸੀਂ ਉਨ੍ਹਾਂ ਬੱਚਿਆਂ ਦੇ ਸ਼ਰੀਰ ਖਾਵੋਂਗੇ ਜਿਹੜੇ ਯਹੋਵਾਹ, ਤੁਹਾਡੇ ਪਰਮੇਸ਼ੁਰ, ਨੇ ਤੁਹਾਨੂੰ ਦਿੱਤੇ ਹਨ।
54 “ਤੁਹਾਡੇ ਵਿੱਚੋਂ ਸਭ ਤੋਂ ਮਿਹਰਬਾਨ ਅਤੇ ਸਿਆਣਾ ਬੰਦਾ ਵੀ ਜ਼ਾਲਿਮ ਬਣ ਜਾਵੇਗਾ। ਉਹ ਆਪਣੇ ਰਿਸ਼ਤੇਦਾਰਾ, ਆਪਣੀ ਪਤਨੀ ਲਈ ਜਿਸਨੂੰ ਉਹ ਪਿਆਰ ਕਰਦਾ ਅਤੇ ਆਪਣੇ ਬਚਿਆ ਲਈ ਜੋ ਹਾਲੇ ਜਿਉਂਦੇ ਹਨ, ਖੁਦਗਰਜ਼ ਹੋਵੇਗਾ।
55 ਉਥੇ ਉਸਦੇ ਖਾਣ ਲਈ ਕੁਝ ਨਹੀਂ ਬਚੇਗਾ, ਕਿਉਂਕਿ ਤੁਹਾਡਾ ਦੁਸ਼ਮਣ ਤੁਹਾਡੇ ਸ਼ਹਿਰਾਂ ਨੂੰ ਘੇਰਨਗੇ ਅਤੇ ਤੁਹਾਨੂੰ ਕਸ਼ਟ ਦੇਣ ਲਈ ਆਵੇਗਾ, ਇਸ ਲਈ ਉਹ ਆਪਣੇ ਹੀ ਬੱਚਿਆਂ ਨੂੰ ਖਾਵੇਗਾ ਅਤੇ ਉਹ ਇਸ ਮਾਸ ਨੂੰ ਕਿਸੇ ਹੋਰ ਨਾਲ ਸਾਂਝਾ ਨਹੀਂ ਕਰੇਗਾ।
56 “ਤੁਹਾਡੇ ਵਿੱਚੋਂ ਸਭ ਤੋਂ ਮਿਹਰਬਾਨ ਅਤੇ ਚੰਗੀ ਔਰਤ ਵੀ ਜ਼ਾਲਮ ਬਣ ਜਾਵੇਗੀ। ਹੋ ਸਕਦਾ ਹੈ ਕਿ ਉਹ ਇੰਨੀ ਚੰਗੀ ਅਤੇ ਨਾਜ਼ੁਕ ਹੋਵੇ ਕਿ ਉਸਨੇ ਕਿਧਰੇ ਜਾਣ ਲਈ ਧਰਤੀ ਉੱਤੇ ਆਪਣਾ ਪੈਰ ਵੀ ਨਾ ਪਾਇਆ ਹੋਵੇ। ਪਰ ਉਹ ਇੰਨੀ ਖੁਦਗਰਜ਼ ਹੋ ਜਾਵੇਗੀ ਕਿ ਉਹ ਆਪਣੇ ਪਤੀ ਨਾਲ ਜਿਸਨੂੰ ਉਹ ਅਤੇ ਉਸਦੇ ਆਪਣੇ ਪੁੱਤ ਅਤੇ ਧੀ ਨਾਲ ਪਿਆਰ ਕਰਦੀ ਹੈ ਭੋਜਨ ਸਾਂਝਾ ਨਹੀਂ ਕਰੇਗੀ।
57 ਉਹ ਆਪਣੇ ਪੈਦਾ ਕੀਤੇ ਹੋਏ ਜੁਆਕ ਨੂੰ ਅਤੇ ਜੁਆਕ ਨਾਲ ਨਿਕਲੇ ਹੋਏ ਸਾਰੇ ਪਦਾਰਥ ਨੂੰ ਉਨ੍ਹਾਂ ਨਾਲ ਸਾਂਝਾ ਨਹੀਂ ਕਰੇਗੀ। ਇਹ ਸਾਰੀਆਂ ਮੰਦੀਆਂ ਗੱਲਾਂ ਉਦੋਂ ਵਾਪਰਨਗੀਆਂ ਜਦੋਂ ਦੁਸ਼ਮਣ ਤੁਹਾਡੇ ਸ਼ਹਿਰਾਂ ਨੂੰ ਘੇਰਾ ਪਾਉਣ ਆ ਜਾਵੇਗਾ ਅਤੇ ਤੁਹਾਨੂੰ ਦੁੱਖ ਦੇਵੇਗਾ।
58 “ਤੁਹਾਨੂੰ ਉਨ੍ਹਾਂ ਸਾਰੇ ਆਦੇਸ਼ਾ ਅਤੇ ਸਿੱਖਿਆਵਾਂ ਨੂੰ ਮੰਨਣਾ ਚਾਹੀਦਾ ਹੈ ਜੋ ਇਸ ਕਿਤਾਬ ਵਿੱਚ ਲਿਖੀਆਂ ਹੋਈਆਂ ਹਨ। ਅਤੇ ਤੁਹਾਨੂੰ ਯਹੋਵਾਹ, ਆਪਣੇ ਪਰਮੇਸ਼ੁਰ, ਦੇ ਸ਼ਾਨਦਾਰ ਅਤੇ ਭੈਭੀਤ ਕਰਨ ਵਾਲੇ ਨਾਮ ਦਾ ਆਦਰ ਕਰਨਾ ਚਾਹੀਦਾ ਹੈ। ਜੇ ਤੁਸੀਂ ਨਹੀਂ ਮੰਨੋਗੇ, ਤਾਂ
59 ਯਹੋਵਾਹ ਤੁਹਾਨੂੰ ਅਤੇ ਤੁਹਾਡੇ ਉੱਤਰਾਧਿਕਾਰੀਆਂ ਨੂੰ ਬਹੁਤ ਸਾਰੀਆਂ ਮੁਸੀਬਤਾਂ ਦੇਵੇਗਾ। ਤੁਹਾਡੀਆਂ ਮੁਸੀਬਤਾ ਅਤੇ ਬਿਮਾਰੀਆਂ ਬਹੁਤ ਭਿਆਨਕ ਹੋਣਗੀਆਂ।
60 ਤੁਸੀਂ ਮਿਸਰ ਵਿੱਚ ਬਹੁਤ ਮੁਸੀਬਤਾ ਅਤੇ ਬਿਮਾਰੀਆਂ ਦੇਖੀਆਂ ਸਨ ਅਤੇ ਉਨ੍ਹਾਂ ਨੇ ਤੁਹਾਨੂੰ ਭੈਭੀਤ ਕਰ ਦਿੱਤਾ ਸੀ। ਯਹੋਵਾਹ ਉਹ ਸਾਰੀਆਂ ਮੰਦੀਆਂ ਗੱਲਾਂ ਤੁਹਾਡੇ ਖਿਲਾਫ਼ ਲਿਆਵੇਗਾ।
61 ਯਹੋਵਾਹ ਤਾਂ ਉਹ ਮੁਸੀਬਤਾ ਅਤੇ ਬਿਮਾਰੀਆਂ ਵੀ ਲਿਆਵੇਗਾ ਜਿਨ੍ਹਾਂ ਦਾ ਬਿਵਸਥਾ ਦੀ ਪੋਥੀ ਵਿੱਚ ਜ਼ਿਕਰ ਵੀ ਨਹੀਂ ਹੈ। ਉਹ ਅਜਿਹਾ ਉਦੋਂ ਤੱਕ ਕਰਨਾ ਜਾਰੀ ਰੱਖੇਗਾ ਜਦੋਂ ਤੱਕ ਤੁਸੀਂ ਪੂਰੀ ਤਰ੍ਹਾਂ ਤਬਾਹ ਨਹੀਂ ਹੋ ਜਾਂਦੇ।
62 ਭਾਵੇਂ ਤੁਹਾਡੇ ਲੋਕ ਇੰਨੇ ਹੋਣ ਜਿੰਨੇ ਆਕਾਸ਼ ਵਿੱਚ ਤਾਰੇ ਹਨ। ਪਰ ਤੁਹਾਡੇ ਵਿੱਚੋਂ ਸਿਰਫ਼ ਕੁਝ ਹੀ ਬਚਨਗੇ ਕਿਉਂਕਿ ਤੁਸੀਂ ਯਹੋਵਾਹ, ਆਪਣੇ ਪਰਮੇਸ਼ੁਰ, ਵੱਲ ਧਿਆਨ ਨਹੀਂ ਦਿੱਤਾ।
63 “ਯਹੋਵਾਹ ਤੁਹਾਡੇ ਉੱਪਰ ਨੇਕੀ ਕਰਕੇ ਅਤੇ ਤੁਹਾਡੀ ਕੌਮ ਵਿੱਚ ਵਾਧਾ ਕਰਕੇ ਪ੍ਰਸੰਨ ਸੀ। ਇਸੇ ਤਰ੍ਹਾਂ ਯਹੋਵਾਹ ਤੁਹਾਨੂੰ ਤਬਾਹ ਅਤੇ ਬਰਬਾਦ ਕਰਕੇ ਪ੍ਰਸੰਨ ਹੋਵੇਗਾ। ਤੁਸੀਂ ਉਹ ਧਰਤੀ ਆਪਣੀ ਬਨਾਉਣ ਜਾ ਰਹੇ ਹੋ। ਪਰ ਲੋਕ ਤੁਹਾਨੂੰ ਉਸ ਧਰਤੀ ਵਿੱਚੋਂ ਕਢ ਦੇਣਗੇ।
64 ਯਹੋਵਾਹ ਤੁਹਾਨੂੰ ਦੁਨੀਆਂ ਦੇ ਸਾਰੇ ਲੋਕਾਂ ਦਰਮਿਆਨ ਖਿੰਡਾ ਦੇਵੇਗਾ। ਉਹ ਤੁਹਾਨੂੰ ਦੁਨੀਆਂ ਦੇ ਇੱਕ ਸਿਰੇ ਤੋਂ ਲੈਕੇ ਦੂਜੇ ਸਿਰੇ ਤੱਕ ਖਿੰਡਾ ਦੇਵੇਗਾ। ਉਥੇ ਤੁਸੀਂ ਲੱਕੜ ਅਤੇ ਪੱਥਰ ਦੇ ਬਣੇ ਹੋਰਨਾ ਦੇਵਤਿਆਂ ਦੀ ਸੇਵਾ ਕਰੋਂਗੇ ਜਿਨ੍ਹਾਂ ਦੀ ਤੁਸੀਂ ਜਾਂ ਤੁਹਾਡੇ ਪੁਰਖਿਆਂ ਨੇ ਕਦੇ ਵੀ ਉਪਾਸਨਾ ਨਹੀਂ ਕੀਤੀ।
65 “ਤੁਹਾਨੂੰ ਇਨ੍ਹਾਂ ਦੇਸ਼ਾਂ ਵਿੱਚ ਕੋਈ ਸ਼ਾਂਤੀ ਨਹੀਂ ਮਿਲੇਗੀ। ਤੁਹਾਡੇ ਕੋਲ ਅਰਾਮ ਕਰਨ ਲਈ ਕੋਈ ਥਾਂ ਨਹੀਂ ਹੋਵੇਗੀ। ਯਹੋਵਾਹ ਤੁਹਾਡੇ ਮਨ ਨੂੰ ਫ਼ਿਕਰਾ ਨਾਲ ਭਰ ਦੇਵੇਗਾ। ਤੁਹਾਡੀਆਂ ਅਖਾਂ ਥਕ੍ਕੀਆਂ ਹੋਣਗੀਆਂ ਅਤੇ ਤੁਸੀਂ ਬਹੁਤ ਬੇਚੈਨ ਹੋ ਜਾਵੋਂਗੇ।
66 ਤੁਸੀਂ ਖਤਰਿਆਂ ਵਿੱਚ ਜੀਵੋਂਗੇ ਅਤੇ ਹਮੇਸ਼ਾ ਭੈਭੀਤ ਰਹੋਂਗੇ। ਤੁਸੀਂ ਰਾਤ-ਦਿਨ ਭੈਭੀਤ ਰਹੋਂਗੇ। ਤੁਹਾਨੂੰ ਕਦੇ ਵੀ ਆਪਣਾ ਜੀਵਨ ਸੁਰਖਿਅਤ ਨਹੀਂ ਲੱਗੇਗਾ।
67 ਸਵੇਰ ਵੇਲੇ ਤੁਸੀਂ ਆਖੋਂਗੇ, ‘ਕਾਸ਼ ਕਿ ਇਹ ਸ਼ਾਮ ਹੁੰਦੀ।’ ਅਤੇ ਸ਼ਾਮ ਵੇਲੇ ਤੁਸੀਂ ਆਖੋਂਗੇ, ‘ਕਾਸ਼ ਕਿ ਇਹ ਸਵੇਰ ਹੁੰਦੀ। ‘ਉਸ ਡਰ ਕਾਰਣ ਜਿਹੜਾ ਤੁਹਾਡੇ ਦਿਲ ਵਿੱਚ ਹੋਵੇਗਾ, ਅਤੇ ਉਨ੍ਹਾਂ ਮੰਦੀਆਂ ਗੱਲਾਂ ਕਾਰਣ ਜਿਨ੍ਹਾਂ ਨੂੰ ਤੁਸੀਂ ਦੇਖੋਂਗੇ।
68 ਯਹੋਵਾਹ ਤੁਹਾਨੂੰ ਜਹਾਜ਼ ਵਿੱਚ ਮਿਸਰ ਵਾਪਸ ਭੇਜੇਗਾ। ਮੈਂ ਆਖਿਆ ਸੀ ਕਿ ਤੁਹਾਨੂੰ ਫ਼ੇਰ ਕਦੇ ਵੀ ਉਸ ਥਾਂ ਨਹੀਂ ਜਾਣਾ ਪਵੇਗਾ, ਪਰ ਯਹੋਵਾਹ ਤੁਹਾਨੂੰ ਉਥੇ ਭੇਜੇਗਾ। ਮਿਸਰ ਵਿੱਚ, ਤੁਸੀਂ ਆਪਣੇ-ਆਪ ਨੂੰ ਦੁਸ਼ਮਣਾ ਅੱਗੇ ਗੁਲਾਮਾ ਵਾਂਗ ਵੇਚਣ ਦੀ ਕੋਸ਼ਿਸ਼ ਕਰੋਂਗੇ। ਪਰ ਕੋਈ ਵੀ ਬੰਦਾ ਤੁਹਾਨੂੰ ਨਹੀਂ ਖਰੀਦੇਗਾ।”