ਅਸਤਸਨਾ

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34

ਕਾਂਡ 21

1 “ਉਸ ਧਰਤੀ ਉੱਤੇ, ਜਿਹੜੀ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਦੇ ਰਿਹਾ ਹੈ, ਕੋਈ ਬੰਦਾ ਖੇਤਾਂ ਵਿੱਚ ਕਤਲ ਹੋਇਆ ਮਿਲ ਸਕਦਾ ਹੈ। ਪਰ ਕੋਈ ਨਹੀਂ ਜਾਣਦਾ ਕਿ ਉਸਨੂੰ ਕਿਸਨੇ ਕਤਲ ਕੀਤਾ ਹੈ।
2 ਤਦ ਤੁਹਾਡੇ ਆਗੂਆਂ ਅਤੇ ਨਿਆਂਕਾਰਾ ਨੂੰ ਬਾਹਰ ਆਕੇ ਲਾਸ਼ ਦੇ ਦੁਆਲੇ ਦੇ ਨਗਰਾਂ ਦੀ ਦੂਰੀ ਮਾਪਣੀ ਚਾਹੀਦੀ ਹੈ।
3 ਜਦੋਂ ਤੁਹਾਨੂੰ ਪਤਾ ਚੱਲ ਜਾਵੇ ਕਿ ਕਿਹੜਾ ਸ਼ਹਿਰ ਮੁਰਦਾ ਬੰਦੇ ਦੇ ਸਭ ਤੋਂ ਨੇੜੇ ਹੈ, ਤਾਂ ਉਸ ਸ਼ਹਿਰ ਦੇ ਆਗੂਆਂ ਨੂੰ ਆਪਣੇ ਵਗ੍ਗ ਵਿੱਚੋਂ ਕੋਈ ਗਾਂ ਲਿਆਉਣੀ ਚਾਹੀਦੀ ਹੈ। ਇਹ ਅਜਿਹੀ ਗਾਂ ਹੋਣੀ ਚਾਹੀਦੀ ਹੈ ਜਿਹੜੀ ਕਦੇ ਸੂਈ ਨਾ ਹੋਵੇ। ਅਤੇ ਇਸ ਗਾਂ ਨੂੰ ਕੰਮ ਲਈ ਵੀ ਕਦੇ ਵਰਤਿਆ ਨਾ ਗਿਆ ਹੋਵੇ।
4 ਉਸ ਨਗਰ ਦੇ ਆਗੂਆਂ ਨੂੰ ਉਹ ਗਾਂ ਵਗਦੇ ਪਾਣੀ ਦੀ ਵਾਦੀ ਵਿੱਚ ਲਿਆਉਣੀ ਚਾਹੀਦੀ ਹੈ। ਇਹ ਉਹ ਵਾਦੀ ਹੋਣੀ ਚਾਹੀਦੀ ਹੈ ਜਿਹੜੀ ਕਦੇ ਵਾਹੀ ਨਾ ਗਈ ਹੋਵੇ ਜਾਂ ਜਿਸ ਵਿੱਚ ਕੁਝ ਬੀਜਿਆ ਨਾ ਗਿਆ ਹੋਵੇ। ਫ਼ੇਰ ਆਗੂਆਂ ਨੂੰ ਉਸ ਜਗ਼੍ਹਾ ਅਤੇ ਗਾਂ ਦੀ ਗਰਦਨ ਤੋੜ ਦੇਣੀ ਚਾਹੀਦੀ ਹੈ।
5 ਲੇਵੀਆਂ ਦੇ ਉੱਤਰਾਧਿਕਾਰੀਆਂ, ਜਾਜਕਾਂ ਨੂੰ ਵੀ ਉਥੇ ਜਾਣਾ ਚਾਹੀਦਾ ਹੈ। (ਯਹੋਵਾਹ, ਤੁਹਾਡੇ ਪਰਮੇਸ਼ੁਰ ਨੇ ਇਨ੍ਹਾਂ ਜਾਜਕਾਂ ਨੂੰ ਆਪਣੀ ਸੇਵਾ ਵਾਸਤੇ ਅਤੇ ਆਪਣੇ ਨਾਮ ਤੇ ਲੋਕਾਂ ਨੂੰ ਅਸੀਸ ਦੇਣ ਵਾਸਤੇ ਚੁਣਿਆ ਹੈ। ਇਹ ਜਾਜਕ ਇਸ ਗੱਲ ਦਾ ਨਿਰਣਾ ਕਰਨਗੇ ਕਿ, ਹਰ ਉਸ ਝਗੜੇ ਵਿੱਚ, ਜਿਸ ਵਿੱਚ ਕੋਈ ਜ਼ਖਮੀ ਹੋ ਜਾਵੇ, ਕਿਹੜਾ ਸਹੀ ਹੈ।)
6 ਲਾਸ਼ ਦੇ ਨਜ਼ਦੀਕੀ ਨਗਰਾਂ ਦੇ ਸਾਰੇ ਆਗੂਆਂ ਨੂੰ ਉਸ ਗਾਂ ਉੱਤੇ ਆਪਣੇ ਹੱਥ ਧੋਣੇ ਚਾਹੀਦੇ ਹਨ, ਜਿਸਦੀ ਗਰਦਨ ਉਸ ਵਾਦੀ ਵਿੱਚ ਤੋੜੀ ਗਈ ਸੀ।
7 ਇਨ੍ਹਾਂ ਆਗੂਆਂ ਨੂੰ ਇਹ ਅਵੱਸ਼ ਆਖਣਾ ਚਾਹੀਦਾ ਹੈ, ‘ਅਸੀਂ ਇਸ ਆਦਮੀ ਨੂੰ ਨਹੀਂ ਮਾਰਿਆ। ਅਤੇ ਅਸੀਂ ਇਸਨੂੰ ਵਾਪਰਦਿਆਂ ਨਹੀਂ ਦੇਖਿਆ।
8 ਯਹੋਵਾਹ, ਆਪਣੇ ਇਸਰਾਏਲੀ ਲੋਕਾਂ ਲਈ ਪਰਾਸਚਿਤ ਕਰ। ਤੂੰ, ਯਹੋਵਾਹ ਨੇ ਸਾਨੂੰ ਬਚਾਇਆ ਸੀ। ਸਾਨੂੰ ਕਿਸੇ ਬੇਗੁਨਾਹ ਵਿਅਕਤੀ ਦੇ ਕਤਲ ਦਾ ਦੋਸ਼ੀ ਨਾ ਠਹਿਰਾ।’ ਇਉਂ ਉਹ ਲੋਕ ਬੇਗੁਨਾਹ ਵਿਅਕਤੀ ਦੇ ਕਤਲ ਲਈ ਮੁਆਫ਼ ਕਰ ਦਿੱਤੇ ਜਾਣਗੇ।
9 ਇਸ ਤਰ੍ਹਾਂ ਯਹੋਵਾਹ ਦੀ ਦ੍ਰਿਸ਼ਟੀ ਵਿੱਚ ਤੁਸੀਂ ਸਹੀ ਗੱਲ ਕਰ ਰਹੇ ਹੋਵੋਂਗੇ। ਅਤੇ ਤੁਸੀਂ ਆਪਣੇ ਟੋਲੇ ਤੋਂ ਉਹ ਦੋਸ਼ ਮਿਟਾ ਦਿਉਂਗੇ।
10 “ਹੋ ਸਕਦਾ ਹੈ ਕਿ ਤੁਸੀਂ ਆਪਣੇ ਦੁਸ਼ਮਣਾ ਦੇ ਵਿਰੁੱਧ ਜੰਗ ਲੜੋ ਅਤੇ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਡੇ ਹੱਥੋਂ ਉਨ੍ਹਾਂ ਨੂੰ ਹਰਾ ਦੇਵੇ। ਤੁਸੀਂ ਆਪਣੇ ਦੁਸ਼ਮਣਾ ਨੂੰ ਗਿਰਫ਼ਤਾਰ ਕਰਕੇ ਲੈ ਆਵੋ।
11 ਹੋ ਸਕਦਾ ਤੁਸੀਂ ਗਿਰਫ਼ਤਾਰ ਕੀਤੇ ਲੋਕਾਂ ਵਿੱਚ ਕੋਈ ਖੂਬਸੂਰਤ ਔਰਤ ਦੇਖੋ ਜਿਸਨੂੰ ਤੁਸੀਂ ਆਪਣੀ ਪਤਨੀ ਬਨਾਉਣਾ ਚਾਹੁੰਦੇ ਹੋਵੋ।
12 ਤਾਂ ਤੁਹਾਨੂੰ ਉਸਨੂੰ ਆਪਣੇ ਘਰ ਲੈ ਆਉਣਾ ਚਾਹੀਦਾ ਹੈ। ਤੁਹਾਨੂੰ ਚਾਹੀਦਾ ਹੈ ਕਿ ਉਸਦਾ ਸਿਰ ਮੁੰਨ ਦਿਉ ਅਤੇ ਉਸਦੇ ਨਹੁਂ ਕੱਟ ਦਿਉ।
13 ਉਸਨੂੰ ਉਹ ਕੱਪੜੇ ਉਤਾਰ ਦੇਣੇ ਚਾਹੀਦੇ ਹਨ ਜਿਹੜੇ ਉਸਨੇ ਪਹਿਨੇ ਹੋਏ ਸਨ ਅਤੇ ਇਹ ਦਰਸ਼ਾਉਂਦੇ ਸਨ ਕਿ ਉਸਨੂੰ ਜੰਗ ਵਿੱਚ ਫ਼ੜਿਆ ਗਿਆ ਸੀ। ਉਸਨੂੰ ਤੁਹਾਡੇ ਘਰ ਵਿੱਚ ਠਹਿਰਨਾ ਚਾਹੀਦਾ ਹੈ ਅਤੇ ਆਪਣੇ ਪਿਤਾ ਅਤੇ ਆਪਣੇ ਪਿਤਾ ਅਤੇ ਆਪਣੀ ਮਾਤਾ ਦੀ ਮੌਤ ਦਾ ਮਹੀਨੇ ਭਰ ਲਈ ਸੋਗ ਮਨਾਉਣਾ ਚਾਹੀਦਾ ਹੈ। ਇਸਤੋਂ ਮਗਰੋਂ ਤੁਸੀਂ ਉਸ ਕੋਲ ਜਾ ਸਕਦੇ ਹੋ ਅਤੇ ਉਸਦੇ ਪਤੀ ਬਣ ਸਕਦੇ ਹੋ। ਉਹ ਤੁਹਾਡੀ ਪਤਨੀ ਬਣ ਜਾਵੇਗੀ।
14 ਜੇ ਤੁਸੀਂ ਉਸ ਕੋਲੋਂ ਪ੍ਰਸੰਨ ਨਾ ਹੋਵੋ ਤੁਸੀਂ ਉਸਨੂੰ ਤਲਾਕ ਦੇ ਦਿਉ ਅਤੇ ਉਸਨੂੰ ਆਜ਼ਾਦ ਕਰ ਦਿਉਂਗੇ। ਤੁਹਾਨੂੰ ਉਸਨੂੰ ਵੇਚਣਾ ਨਹੀਂ ਚਾਹੀਦਾ ਅਤੇ ਉਸ ਨਾਲ ਇੱਕ ਗੁਲਾਮ ਵਰਗਾ ਸਲੂਕ ਨਹੀਂ ਕਰਨਾ ਚਾਹੀਦਾ। ਕਿਉਂ ਕਿ ਤੁਸੀਂ ਉਸਦਾ ਨਿਰਾਦਰ ਕੀਤਾ ਹੈ।
15 “ਹੋ ਸਕਦਾ ਹੈ ਕਿਸੇ ਆਦਮੀ ਦੀਆਂ ਦੋ ਪਤਨੀਆਂ ਹੋਣ ਅਤੇ ਉਹ ਇੱਕ ਪਤਨੀ ਨੂੰ ਦੂਜੀ ਨਾਲੋਂ ਵਧੇਰੇ ਪਿਆਰ ਕਰਦਾ ਹੋਵੇ। ਦੋਹਾਂ ਪਤਨੀਆਂ ਦੇ ਉਸ ਤੋਂ ਬੱਚੇ ਵੀ ਹੋਣ। ਹੋ ਸਕਦਾ ਹੈ ਪਹਿਲਾਂ ਬੱਚਾ ਉਸ ਪਤਨੀ ਦਾ ਹੋਵੇ ਜਿਸਨੂੰ ਉਹ ਪਿਆਰ ਨਹੀਂ ਕਰਦਾ।
16 ਜਦੋਂ ਉਹ ਬੰਦਾ ਆਪਣੀ ਜ਼ਾਇਦਾਦ ਆਪਣੇ ਬੱਚਿਆਂ ਵਿੱਚ ਵੰਡੇਗਾ, ਉਹ ਆਪਣੀ ਪਤਨੀ ਦੇ ਪੁੱਤਰ ਜਿਸਨੂੰ ਉਹ ਪਿਆਰ ਕਰਦਾ, ਉਹ ਚੀਜ਼ਾਂ ਨਹੀਂ ਦੇ ਸਕਦਾ ਜਿਹੜੀਆਂ ਉਸਦੀ ਦੂਸਰੀ ਪਤਨੀ ਦੇ ਪਲੇਠੇ ਪੁੱਤਰ ਨੂੰ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ ਜਿਸਨੂੰ ਉਹ ਪਿਆਰ ਨਹੀਂ ਕਰਦਾ।
17 ਉਸਨੂੰ ਆਪਣੀ ਪਤਨੀ ਦੇ ਪਲੇਠੇ ਪੁੱਤਰ ਨੂੰ ਪਰਵਾਨ ਕਰ ਲੈਣਾ ਚਾਹੀਦਾ, ਜਿਸਨੂੰ ਉਹ ਪਿਆਰ ਨਹੀਂ ਕਰਦਾ ਅਤੇ ਉਸਨੂੰ ਆਪਣੀਆਂ ਸਾਰੀਆਂ ਚੀਜ਼ਾਂ ਦਾ ਦੂਹਰਾ ਹਿੱਸਾ ਦੇਣਾ ਚਾਹੀਦਾ ਹੈ ਕਿਉਂਕਿ ਉਹ ਉਸਦਾ ਪਲੇਠਾ ਹੈ ਅਤੇ ਪਲੇਠੇ ਦੇ ਹੱਕ ਸਿਰਫ਼ ਉਸ ਇਕੱਲੇ ਦੇ ਹਨ।
18 “ਹੋ ਸਕਦਾ ਹੈ ਕਿਸੇ ਬੰਦੇ ਦਾ ਅਜਿਹਾ ਪੁੱਤਰ ਹੋਵੇ ਜਿਹੜਾ ਜ਼ਿੱਦੀ ਹੋਵੇ ਅਤੇ ਹੁਕਮ ਮੰਨਣ ਤੋਂ ਇਨਕਾਰ ਕਰੇ। ਇਹ ਪੁੱਤਰ ਆਪਣੇ ਮਾਤਾ-ਪਿਤਾ ਦੀ ਆਗਿਆ ਦਾ ਪਾਲਣ ਨਹੀਂ ਕਰਦਾ। ਉਹ ਆਪਣੇ ਪੁੱਤਰ ਨੂੰ ਸਜ਼ਾ ਦਿੰਦੇ ਹਨ ਪਰ ਉਹ ਫ਼ਿਰ ਵੀ ਉਨ੍ਹਾਂ ਦੀ ਗੱਲ ਨਹੀਂ ਸੁਣਦਾ।
19 ਉਸਦੇ ਮਾਤਾ-ਪਿਤਾ ਨੂੰ ਚਾਹੀਦਾ ਹੈ ਕਿ ਉਸਨੂੰ ਕਸਬੇ ਦੇ ਆਗੂਆਂ ਸਾਮ੍ਹਣੇ ਕਸਬੇ ਦੀ ਸਭਾ ਵਾਲੀ ਥਾਂ ਉੱਤੇ ਲੈ ਜਾਣ।
20 ਉਨ੍ਹਾਂ ਨੂੰ ਕਸਬੇ ਦੇ ਆਗੂਆਂ ਨੂੰ ਇਹ ਆਖਣਾ ਚਾਹੀਦਾ: ‘ਸਾਡਾ ਇੱਕ ਪੁੱਤਰ ਜ਼ਿੱਦੀ ਹੈ ਅਤੇ ਸਾਡਾ ਕਹਿਣਾ ਨਹੀਂ ਮੰਨਦਾ। ਅਸੀਂ ਉਸ ਨੂੰ ਜੋ ਵੀ ਕਰਨ ਨੂੰ ਆਖਦੇ ਹਾਂ ਉਹ ਨਹੀਂ ਕਰਦਾ। ਉਹ ਬਹੁਤ ਜ਼ਿਆਦਾ ਖਾਂਦਾ ਅਤੇ ਪੀਂਦਾ ਹੈ।’
21 ਤਾਂ ਕਸਬੇ ਦੇ ਆਦਮੀਆਂ ਨੂੰ ਉਸ ਪੁੱਤਰ ਨੂੰ ਪੱਥਰ ਮਾਰ ਦੇਣਾ ਚਾਹੀਦਾ ਹੈ। ਅਜਿਹਾ ਕਰਕੇ ਤੁਸੀਂ ਆਪਣੇ ਵਿਚਕਾਰੋਂ ਬਦੀ ਨੂੰ ਦੂਰ ਕਰ ਦੇਵੋਂਗੇ। ਇਸਰਾਏਲ ਦੇ ਸਾਰੇ ਲੋਕ ਇਸ ਬਾਰੇ ਸੁਨਣਗੇ ਅਤੇ ਭੈਭੀਤ ਹੋ ਜਾਣਗੇ।
22 “ਕੋਈ ਬੰਦਾ ਕਿਸੇ ਅਜਿਹੇ ਜ਼ੁਰਮ ਦਾ ਦੋਸ਼ੀ ਹੋ ਸਕਦਾ ਹੈ ਜਿਸਦੀ ਸਜ਼ਾ ਮੌਤ ਹੋਵੇ। ਜਦੋਂ ਉਸਨੂੰ ਮਾਰਿਆ ਜਾਵੇ ਤਾਂ ਲੋਕ ਉਸਦੀ ਲਾਸ਼ ਨੂੰ ਰੁਖ ਉੱਤੇ ਟੰਗ ਸਕਦੇ ਹਨ।
23 ਤੁਹਾਨੂੰ ਉਹ ਲਾਸ਼ ਸਾਰੀ ਰਾਤ ਰੁਖ ਉੱਤੇ ਟਂਗੀ ਨਹੀਂ ਰਹਿਣ ਦੇਣੀ ਚਾਹੀਦੀ। ਤੁਹਾਨੂੰ ਉਸਨੂੰ ਉਸੇ ਦਿਨ ਦਫ਼ਨਾ ਦੇਣਾ ਚਾਹੀਦਾ। ਕਿਉਂਕਿ ਜਿਹੜਾ ਆਦਮੀ ਰੁਖ ਉੱਤੇ ਲਟਕਾਇਆ ਗਿਆ ਪਰਮੇਸ਼ੁਰ ਦੁਆਰਾ ਸਰਾਪਿਆ ਗਿਆ ਹੋਇਆ ਅਤੇ ਤੁਹਾਨੂੰ ਉਸ ਧਰਤੀ ਨੂੰ ਪਲੀਤ ਨਹੀਂ ਕਰਨਾ ਚਾਹੀਦਾ