ਹੋ ਸੀਅ
ਕਾਂਡ 4
1 ਹੇ ਇਸਰਾਏਲ ਦੇ ਲੋਕੋ! ਯਹੋਵਾਹ ਦਾ ਸੰਦੇਸ਼ ਸੁਣੋ! ਯਹੋਵਾਹ ਉਨ੍ਹਾਂ ਦੇ ਵਿਰੁੱਧ ਜਿਹੜੇ ਇਸ ਦੇਸ ਵਿੱਚ ਰਹਿੰਦੇ ਹਨ ਆਪਣੀ ਦਲੀਲ ਦੱਸੇਗਾ। "ਇਸ ਦੇਸ ਦੇ ਲੋਕ ਅਸਲੋਁ ਪਰਮੇਸ਼ੁਰ ਨੂੰ ਨਹੀਂ ਜਾਣਦੇ ਅਤੇ ਨਾ ਹੀ ਉਸ ਪ੍ਰਤੀ ਸੱਚੇ ਅਤੇ ਵਫ਼ਾਦਾਰ ਹਨ।
2 ਉਹ ਦੂਸਰਿਆਂ ਨੂੰ ਸਰਾਪਦੇ ਹਨ, ਖੂਨ ਕਰਦੇ ਹਨ, ਝੂਠ ਬੋਲਦੇ ਹਨ ਅਤੇ ਚੋਰੀ ਕਰਦੇ ਹਨ। ਉਹ ਬਦਕਾਰੀ ਕਰਦੇ ਹਨ ਅਤੇ ਨਾਜਾਇਜ਼ ਬੱਚੇ ਪੈਦਾ ਕਰਦੇ ਹਨ। ਉਹ ਬਾਰ-ਬਾਰ ਖੂਨ ਕਰਦੇ ਹਨ।
3 ਇਸੇ ਕਾਰਣ ਇਹ ਦੇਸ਼ ਮੁਰਦੇ ਲਈ ਰੋ ਰਹੇ ਆਦਮੀ ਵਰਗਾ ਹੈ ਅਤੇ ਇਸ ਦੇ ਸਾਰੇ ਵਾਸੀ ਕਮਜ਼ੋਰ ਹਨ। ਖੇਤਾਂ ਦੇ ਜਾਨਵਰ, ਅਕਾਸ਼ ਵਿਚਲੇ ਪੰਛੀ ਅਤੇ ਸਮੁੰਦਰ ਵਿਚਲੀਆਂ ਮੱਛੀਆਂ ਵੀ ਮਰ ਰਹੀਆਂ ਹਨ।
4 ਪਰ ਕਿਸੇ ਮਨੁੱਖ ਨੂੰ ਦਲੀਲਬਾਜੀ ਨਹੀਂ ਕਰਨੀ ਚਾਹੀਦੀ ਜਾਂ ਦੂਜੇ ਤੇ ਇਲਜ਼ਾਮ ਨਹੀਂ ਧਰਨਾ ਚਾਹੀਦਾ। ਜਾਜਕ, ਮੇਰੀ ਦਲੀਲ ਤੇਰੇ ਨਾਲ ਹੈ।
5 ਤੁਸੀਂ (ਜਾਜਕ) ਦਿਨ ਵੇਲੇ ਠੋਕਰ ਖਾਵੋਁਗੇ। ਅਤੇ ਰਾਤ ਨੂੰ, ਨਬੀ ਵੀ ਤੁਹਾਡੇ ਨਾਲ ਠੋਕਰ ਖਾਕੇ ਡਿੱਗਣਗੇ ਅਤੇ ਮੈਂ ਤੁਹਾਡੀ ਮਾਂ ਦਾ ਨਾਸ ਕਰ ਦਿਆਂਗਾ।
6 "ਮੇਰੀ ਪਰਜਾ ਗਿਆਨ ਵਿਹੁਣੀ ਹੋਣ ਕਾਰਣ ਨਾਸ ਹੁੰਦੀ ਹੈ। ਤੁਸੀਂ ਸਿਖ੍ਖਣੋਁ ਇਨਕਾਰੀ ਹੋਏ ਇਸ ਲਈ ਮੈਂ ਤੁਹਾਨੂੰ ਆਪਣੇ ਲਈ ਜਾਜਕ ਠਹਿਰਾਉਣ ਤੋਂ ਇਨਕਾਰੀ ਹੋਵਾਂਗਾ। ਤੁਸੀਂ ਆਪਣੇ ਯਹੋਵਾਹ ਦੀ ਬਿਵਸਬਾ ਨੂੰ ਭੁੱਲ ਗਏ ਇਸ ਲਈ ਮੈਂ ਤੁਹਾਡੀ ਸੰਤਾਨ ਨੂੰ ਵਿਸਾਰਾਂਗਾ।
7 ਉਹ ਹਂਕਾਰੀ ਹੋਏ ਤੇ ਉਨ੍ਹਾਂ ਮੇਰੇ ਵਿਰੁੱਧ ਹੋਰ ਘਨੇ ਪਾਪ ਕੀਤੇ ਇਸ ਲਈ ਮੈਂ ਉਨ੍ਹਾਂ ਦੇ ਮਨਾਂ ਨੂੰ ਸ਼ਰਮਿਂਦਗੀ ਵਿੱਚ ਬਦਲਾਂਗਾ।
8 "ਜਾਜਕ ਮੇਰੇ ਲੋਕਾਂ ਦੇ ਪਾਪਾਂ ਨਾਲ ਪੇਟ ਨੂੰ ਭਰਦੇ ਹਨ ਅਤੇ ਉਨ੍ਹਾਂ ਦੇ ਪਾਪਾਂ ਦੀ ਵਧ ਤੋਂ ਵਧ ਚਾਹਨਾ ਕਰਦੇੇ ਹਨ।
9 ਇਸ ਲਈ ਜਾਜਕ ਕਿਸੇ ਤਰ੍ਹਾਂ ਵੀ ਲੋਕਾਂ ਨਾਲੋਂ ਘੱਟ ਨਹੀਂ ਹਨ। ਮੈਂ ਉਨ੍ਹਾਂ ਦੀਆਂ ਕਰਨੀਆਂ ਕਾਰਣ ਉਨ੍ਹਾਂ ਨੂੰ ਦੰਡ ਦੇਵਾਂਗਾ ਅਤੇ ਉਨ੍ਹਾਂ ਨੂੰ ਉਨ੍ਹਾਂ ਦੀਆਂ ਗ਼ਲਤ ਕਰਨੀਆਂ ਲਈ ਮੋੜਾ ਦੇਵਾਂਗਾ।
10 ਉਹ ਖਾਣਗੇ, ਪਰ ਉਨ੍ਹਾਂ ਨੂੰ ਰਜ੍ਜ ਨਹੀਂ ਆਵੇਗਾ। ਉਹ ਜਿਨਸੀ ਪਾਪ ਕਰਨਗੇ, ਪਰ ਉਨ੍ਹਾਂ ਦੇ ਔਲਾਦ ਨਹੀਂ ਹੋਵੇਗੀ ਕਿਉਂ ਕਿ ਉਨ੍ਹਾਂ ਨੇ ਯਹੋਵਾਹ ਨੂੰ ਛੱਡ ਦਿੱਤਾ ਅਤੇ ਵੇਸਵਾਵਾਂ ਵਰਗੇ ਬਣ ਗਏ।
11 "ਜਿਨਸੀ ਪਾਪ, ਸ਼ਰਾਬ ਅਤੇ ਨਵੀਂ ਮੈਅ ਇਨਸਾਨ ਦੀ ਸਿੱਧੀ ਸੋਚਣ ਦੀ ਯੋਗਤਾ ਨੂੰ ਨਸ਼ਟ ਕਰ ਦਿੰਦੇ ਹਨ।
12 ਮੇਰੇ ਲੋਕ ਲੱਕੜੀ ਦੀਆਂ ਸੋਟੀਆਂ ਤੋਂ ਸਲਾਹਾਂ ਪੁੱਛਦੇ ਹਨ। ਉਹ ਸੋਚਦੇ ਹਨ ਕਿ ਇਹ ਸੋਟੀਆਂ ਉਨ੍ਹਾਂ ਦੀਆਂ ਸਮਸਿਆਵਾਂ ਦਾ ਉੱਤਰ ਦੇ ਸਕਦੀਆਂ ਹਨ। ਕਿਉਂ ਕਿ ਉਹ ਵੇਸਵਾਵਾਂ ਵਾਂਗ ਝੂਠੇ ਦੇਵਤਿਆਂ ਮਗਰ ਭੱਜਦੇ ਹਨ। ਉਨ੍ਹਾਂ ਨੇ ਪਰਮੇਸ਼ੁਰ ਨੂੰ ਛੱਡ ਦਿੱਤਾ ਅਤੇ ਵੇਸਵਾਵਾਂ ਵਾਂਗ ਵਿਖਾਵਾ ਕੀਤਾ।
13 ਉਹ ਪਹਾੜਾਂ ਦੀਆਂ ਚੋਟੀਆਂ ਉੱਪਰ ਜਾਕੇ ਬਲੀਆਂ ਚੜਾਉਂਦੇ ਹਨ ਅਤੇ ਬਲੂਤ, ਪਿਪ੍ਪਲ ਅਤੇ ਚੀਲ ਦੇ ਦ੍ਰਖਤਾਂ ਹੇਠਾਂ ਧੂਫ਼ਾਂ ਧੁਖਾਉਂਦੇ ਹਨ। ਉਨ੍ਹਾਂ ਰੁੱਖਾਂ ਹੇਠਾਂ ਛਾਵਾਂ ਸੋਹਣੀਆਂ ਲਗਦੀਆਂ ਹਨ ਜਿਸ ਕਾਰਣ ਤੁਹਾਡੀਆਂ ਧੀਆਂ ਉਨ੍ਹਾਂ ਰੁੱਖਾਂ ਹੇਠ ਵੇਸਵਾਵਾਂ ਵਾਂਗ ਪੈ ਜਾਂਦੀਆਂ ਅਤੇ ਤੁਹਾਡੀਆਂ ਨੂੰਹਾਂ ਜਿਨਸੀ ਪਾਪ ਕਰਦੀਆਂ ਹਨ।
14 "ਜਦੋਂ ਤੁਹਾਡੀਆਂ ਧੀਆਂ ਅਤੇ ਨੂੰਹਾਂ ਜਿਨਸੀ ਪਾਪ ਕਰਨ ਤਾਂ ਮੈਂ ਉਨ੍ਹਾਂ ਨੂੰ ਸਜ਼ਾ ਨਾ ਦਿਆਂਗਾ ਕਿਉਂ ਕਿ ਮਰਦ ਉਨ੍ਹਾਂ ਕੋਲ ਜਾਂਦੇ ਅਤੇ ਸੌਁਦੇ ਹਨ ਅਤੇ ਦੇਵ ਦਾਸੀਆਂ ਨਾਲ ਜਾਕੇ ਬਲੀਆਂ ਚੜਾਉਂਦੇ ਹਨ। ਇਉਂ ਇਹ ਮੂਰਖ ਲੋਕ ਆਪਣੇ-ਆਪ ਨੂੰ ਬਰਬਾਦ ਕਰ ਰਹੇ ਹਨ।
15 "ਹੇ ਇਸਰਾਏਲ! ਭਾਵੇਂ ਤੂੰ ਵੇਸਵਾਵਾਂ ਵਰਗਾ ਸਲੂਕ ਕਰ ਪਰ ਯਹੂਦਾਹ ਦੋਸ਼ੀ ਨਾ ਬਣੇ। ਗਿਲਗਾਲ ਨੂੰ ਨਾ ਆਵੇਂ ਅਤੇ ਤੂੰ ਬੇਤ-ਆਵਾਨ ਨੂੰ ਨਾ ਚੜੇਁ। ਸੌਹ ਖਾਣ ਲਈ ਯਹੋਵਾਹ ਦੇ ਨਾਂ ਨੂੰ ਨਾ ਵਰਤੋਂ। ਜਿਉਂਦੇ ਯਹੋਵਾਹ ਦੀ ਸਹੁੰ ਨਾ ਖਾਓ।
16 ਇਸਰਾਏਲ, ਇੱਕ ਛੋਟੀ ਜਿਦ੍ਦੀ ਗਾਂ ਵਾਂਗ ਜਿਦ੍ਦੀ ਹੈ। ਕੀ ਹੁਣ ਯਹੋਵਾਹ ਨੂੰ ਉਨ੍ਹਾਂ ਨੂੰ ਲੇਲਿਆਂ ਵਾਂਗ ਖੁਲ੍ਹੀ ਚਰਾਂਦ ਵਿੱਚ ਚਾਰਾ ਦੇਣਾ ਚਾਹੀਦਾ ਹੈ? ਨਹੀਂ!
17 ਅਫ਼ਰਾਈਮ ਆਪਣੇ ਬੁੱਤਾਂ ਨਾਲ ਜੁੜ ਗਿਆ ਹੈ, ਇਸ ਲਈ ਉਸਨੂੰ ਇਕੱਲਾ ਛੱਡ ਦਿਓ।
18 "ਜਦੋਂ ਉਨ੍ਹਾਂ ਦੀ ਸ਼ਰਾਬ ਮੁੱਕ ਗਈ, ਉਨ੍ਹਾਂ ਨੇ ਆਪਣੇ ਆਪ ਨੂੰ ਜਿਨਸੀ ਪਾਪ ਨੂੰ ਦੇ ਦਿੰਦੇ ਹਨ ਅਤੇ ਉਨ੍ਹਾਂ ਦੇ ਸ਼ਾਸਕ ਸੱਚਮੁੱਚ ਸ਼ਰਮਨਾਕ ਰਾਹਾਂ ਨੂੰ ਡਂੂਘਿਆਂ ਪਿਆਰ ਕਰਦੇ ਹਨ।
19 ਉਹ ਇੱਕ ਵਾ-ਵਰੋਲੇ ਵਾਂਗ ਉਡਾੇ ਜਾ ਚੁੱਕੇ ਹਨ। ਉਨ੍ਹਾਂ ਦੀਆਂ ਬਲੀਆਂ ਉਨ੍ਹਾਂ ਲਈ ਸ਼ਰਮ ਲਿਆਉਂਦੀਆਂ ਹਨ।"