ਹੋ ਸੀਅ

1 2 3 4 5 6 7 8 9 10 11 12 13 14

ਕਾਂਡ 14

1 ਹੇ ਇਸਰਾਏਲ! ਤੂੰ ਡਿਗਿਆ ਅਤੇ ਪਰਮੇਸ਼ੁਰ ਵਿਰੁੱਧ ਪਾਪ ਕੀਤੇ ਇਸ ਲਈ ਹੁਣ ਯਹੋਵਾਹ ਆਪਣੇ ਪਰਮੇਸ਼ੁਰ ਵੱਲ ਵਾਪਿਸ ਮੁੜ।
2 ਸੋਚੋ ਕਿ ਤੁਸੀਂ ਕੀ ਆਖੋਁਗੇ ਅਤੇ ਯਹੋਵਾਹ ਵੱਲ ਵਾਪਸ ਪਰਤੋਂ। ਉਸਨੂੰ ਆਖੋ, ਸਾਡੇ ਪਾਪਾਂ ਨੂੰ ਸਾਫ ਕਰ ਦੇ ਅਤੇ ਸਾਡੇ ਚੰਗੇ ਬਚਨਾਂ ਨੂੰ ਕਬੂਲ। ਅਸੀਂ ਆਪਣੇ ਬੁਲ੍ਹਾਂ ਨਾਲ ਤੇਰੀ ਉਸਤਤ ਕਰਾਂਗੇ।
3 "ਅੱਸ਼ੂਰ ਸਾਨੂੰ ਨਹੀਂ ਬਚਾਵੇਗਾ ਅਸੀਂ ਜੰਗੀ ਘੋੜਿਆਂ ਉੱਤੇ ਨਹੀਂ ਚੜਾਂਗੇ ਅਤੇ ਅਸੀਂ ਮੁੜ ਆਪਣੇ ਰੱਥ ਨਾਲ ਸਿਰਜਿਆਂ ਨੂੰ ਆਪਣੇ ਪਰਮੇਸ਼ੁਰ ਨਹੀਂ ਕਹਾਂਗੇ। ਕਿਉਂ ਕਿ ਯਤੀਮਾਂ ਤੇ ਰਹਿਮ ਸਿਰਫ਼ ਤੂੰ ਹੀ ਕਰਦਾ ਹੈਂ।"
4 ਯਹੋਵਾਹ ਆਖਦਾ, "ਉਹ ਮੈਨੂੰ ਛੱਡ ਕੇ ਚਲੇ ਗਏ, ਪਰ ਮੈਂ ਉਨ੍ਹਾਂ ਨੂੰ ਮੁਆਫ਼ ਕਰ ਦਿਆਂਗਾ। ਮੈਂ ਉਨ੍ਹਾਂ ਨੂੰ ਨਿਮਰਤਾ ਨਾਲ ਪਿਆਰ ਕਰਾਂਗਾ ਕਿਉਂ ਜੋ ਮੈਂ ਉਨ੍ਹਾਂ ਤੇ ਕ੍ਰੋਧ ਛੱਡ ਦਿੱਤਾ ਹੈ।
5 ਮੈਂ ਇਸਰਾਏਲ ਲਈ ਤ੍ਰੇਲ ਵਾਂਗ ਆਵਾਂਗਾ ਇਸਰਾਏਲ ਕੁਮੁਦਨੀ ਫ਼ੁੱਲ ਵਾਂਗ ਖਿਲੇਗਾ ਅਤੇ ਉਹ ਲਬਾਨੋਨ ਦੇ ਦਿਉਦਾਰ ਦੇ ਦ੍ਰਖਤਾਂ ਵਾਂਗ ਉਗ੍ਗੇਗਾ।
6 ਉਸ ਦੀਆਂ ਸ਼ਾਖਾਵਾਂ ਵਧਣਗੀਆਂ ਅਤੇ ਉਹ ਇੱਕ ਸੁੰਦਰ ਜੈਤੂਨ ਦੇ ਦ੍ਰਖਤ ਵਾਂਗ ਹੋਵੇਗਾ ਅਤੇ ਲਬਾਨੋਨ ਦੇ ਦਿਉਦਾਰ ਦੇ ਰੁੱਖਾਂ ਵਾਂਗ ਸੋਹਣੀ ਖੁਸ਼ਬੋ ਦੇਵੇਗਾ।
7 ਇਸਰਾਏਲ ਦੇ ਲੋਕ ਮੁੜ ਮੇਰੀ ਹਿਫ਼ਾਜ਼ਤ ਵਿੱਚ ਜਿਉਣਗੇ ਉਹ ਦਾਣਿਆਂ ਵਾਂਗ ਉਗਣਗੇ ਉਹ ਅੰਗੂਰੀ ਵੇਲ ਵਾਂਗ ਵਧਣਗੇ ਅਤੇ ਲਬਾਨੋਨ ਦੀ ਮੈਅ ਵਾਂਗ ਹੋਣਗੇ।"
8 "ਹੇ ਅਫ਼ਰਾਈਮ, ਮੇਰਾ ਬੁੱਤ ਨਾਲ ਕੋਈ ਲੈਣ-ਦੇਣ ਨਹੀਂ ਹੈ। ਮੈਂ ਹੀ ਤੁਹਾਡੀਆਂ ਪ੍ਰਾਰਬਨਾਵਾਂ ਨੂੰ ਸੁਣਦਾ ਹਾਂ ਅਤੇ ਮੈਂ ਹੀ ਤੁਹਾਡੇ ਉੱਪਰ ਪਹਿਰਾ ਦਿੰਦਾ ਹਾਂ ਮੈਂ ਇੱਕ ਸਦਾਬਹਾਰ ਸਰੂ ਦੇ ਰੁੱਖ ਵਾਂਗ ਹਾਂ ਮੈਥੋਂ ਹੀ ਤੁਹਾਨੂੰ ਫ਼ਲ ਪ੍ਰਾਪਤ ਹੁੰਦੇ ਹਨ।"
9 ਇੱਕ ਸਿਆਣਾ ਵਿਅਕਤੀ ਇਹ ਗੱਲਾਂ ਸਮਝ ਸਕਦਾ ਹੈ ਇੱਕ ਸਮਝਦਾਰ ਮਨੁੱਖ ਨੂੰ ਇਨ੍ਹਾਂ ਗੱਲਾਂ ਤੋਂ ਸਿਖ੍ਖਣਾ ਚਾਹੀਦਾ ਹੈ ਯਹੋਵਾਹ ਦੇ ਰਾਹ ਧਰਮੀ ਹਨ ਚੰਗੇ ਲੋਕ ਉਨ੍ਹਾਂ ਅਨੁਸਾਰ ਜਿਉਣਗੇ ਅਤੇ ਪਾਪੀ ਉਨ੍ਹਾਂ ਦੁਆਰਾ ਮਰ ਜਾਣਗੇ।