੨ ਤਵਾਰੀਖ਼

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36

ਕਾਂਡ 14

1 ਅਬੀਯਾਹ ਦੀ ਮੌਤ ਹੋ ਗਈ ਤਾਂ ਉਹ ਵੀ ਆਪਣੇ ਪੁਰਖਿਆਂ 'ਚ ਸ਼ਾਮਿਲ ਹੋ ਗਿਆ ਅਤੇ ਲੋਕਾਂ ਨੇ ਉਸਨੂੰ ਦਾਊਦ ਦੇ ਸ਼ਹਿਰ ਵਿੱਚ ਦਫ਼ਨਾਅ ਦਿੱਤਾ ਤੇ ਉਸਦੀ ਬਾਵੇਂ ਉਸਦਾ ਪੁੱਤਰ ਆਸਾ ਨਵਾਂ ਪਾਤਸ਼ਾਹ ਬਣਿਆ। ਆਸਾ ਦੇ ਰਾਜ ਵਿੱਚ ਦੇਸ ਵਿੱਚ 10 ਸਾਲ ਤੀਕ ਸ਼ਾਂਤੀ ਰਹੀ।
2 ਆਸਾ ਪਾਤਸ਼ਾਹ ਨੇ ਉਹੀ ਕੀਤਾ ਜੋ ਯਹੋਵਾਹ ਆਪਣੇ ਪਰਮੇਸ਼ੁਰ ਦੀ ਨਿਗਾਹ ਵਿੱਚ ਚੰਗਾ ਸੀ।
3 ਉਸਨੇ ਓਪਰੇ ਦੇਵਤਿਆਂ ਦੀਆਂ ਜਗਵੇਦੀਆਂ ਨੂੰ ਅਤੇ ਉੱਚੇ ਆਸਬਾਨਾਂ ਨੂੰ ਚੁੱਕ ਦਿੱਤਾ ਅਤੇ ਯਾਦਗਾਰੀ ਪੱਥਰ ਨੂੰ ਭੰਨ ਸੁਟਿਆ ਅਤੇ ਯਾਦਗਾਰੀ ਪੱਥਰ ਨੂੰ ਚੂਰ-ਚੂਰ ਕਰ ਦਿੱਤਾ।
4 ਪਾਤਸ਼ਾਹ ਨੇ ਯਹੂਦਾਹ ਦੇ ਲੋਕਾਂ ਨੂੰ ਯਹੋਵਾਹ ਪਰਮੇਸ਼ੁਰ ਦਾ ਹੁਕਮ ਮੰਨਣ ਨੂੰ ਕਿਹਾ ਜਿਨ੍ਹਾਂ ਦੀ ਕਿ ਉਸਦੇ ਪੁਰਖਿਆਂ ਨੇ ਵੀ ਉਪਾਸਨਾ ਕੀਤੀ ਹੈ ਤੇ ਆਸਾ ਨੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਹੁਕਮ ਅਤੇ ਨੇਮਾਂ ਨੂੰ ਮੰਨਣ ਦਾ ਆਦੇਸ਼ ਦਿੱਤਾ।
5 ਆਸਾ ਨੇ ਸਾਰੇ ਯਹੂਦਾਹ ਸ਼ਹਿਰ ਵਿੱਚੋਂ ਉੱਚੀਆਂ ਥਾਵਾਂ, ਧੂਪਾਂ ਅਤੇ ਜਗਵੇਦੀਆਂ ਨੂੰ ਚੁਕਾ ਦਿੱਤਾ ਇਸ ਲਈ ਉਸਦੇ ਰਾਜ ਵਿੱਚ ਦੇਸ ਵਿੱਚ ਚਾਰੋ ਪਾਸੇ ਸ਼ਾਂਤੀ ਰਹੀ।
6 ਆਸਾ ਨੇ ਯਹੂਦਾਹ ਵਿੱਚ ਜਦੋਂ ਸ਼ਾਂਤੀ ਦਾ ਰਾਜ ਸੀ ਉਸ ਵੇਲੇ ਸ਼ਹਿਰਾਂ ਨੂੰ ਪਕਿਆਂ ਕੀਤਾ ਤੇ ਇਨ੍ਹਾਂ ਸਾਲਾਂ ਵਿੱਚ ਆਸਾ ਨੇ ਕੋਈ ਲੜਾਈ ਨਾ ਕੀਤੀ ਕਿਉਂ ਕਿ ਯਹੋਵਾਹ ਵੱਲੋਂ ਉਸਨੂੰ ਸ਼ਾਂਤੀ ਪ੍ਰਾਪਤ ਹੋਈ ਸੀ।
7 ਆਸਾ ਨੇ ਯਹੂਦਾਹ ਦੇ ਲੋਕਾਂ ਨੂੰ ਆਖਿਆ, "ਆਓ ਅਸੀਂ ਇਹ ਸ਼ਹਿਰ ਬਣਾਈੇ ਅਤੇ ਇਨ੍ਹਾਂ ਦੇ ਦੁਆਲੇ ਕੰਧਾਂ ਅਤੇ ਬੁਰਜ ਬਣਾਈੇ ਅਤੇ ਫ਼ਾਟਕ ਬਣਾ ਕੇ ਉਨ੍ਹਾਂ ਤੇ ਅਰਲ ਲਗਾਈੇ, ਜਦ ਤੱਕ ਇਹ ਦੇਸ ਸਾਡੇ ਕਬਜ਼ੇ ਵਿੱਚ ਹੈ। ਇਹ ਦੇਸ ਸਾਡੇ ਕਬਜ਼ੇ ਵਿੱਚ ਇਸ ਲਈ ਹੈ ਕਿਉਂ ਕਿ ਅਸੀਂ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਧਿਆਇਆ ਤੇ ਉਸਨੇ ਸਾਡੇ ਚਾਰੇ-ਪਾਸੇ ਸ਼ਾਂਤੀ ਵਰਤਾਈ ਹੈ।" ਇਉਂ ਉਨ੍ਹਾਂ ਨੇ ਇਸ ਰਾਜ ਨੂੰ ਬਣਾਇਆ ਅਤੇ ਸਫ਼ਲਤਾ ਪ੍ਰਾਪਤ ਕੀਤੀ।
8 ਆਸਾ ਪਾਤਸ਼ਾਹ ਕੋਲ ਯਹੂਦਾਹ ਘਰਾਣੇ ਵਿੱਚੋਂ 3 ,00,000 ਮਨੁੱਖਾਂ ਦੀ ਫ਼ੌਜ ਸੀ ਅਤੇ ਬਿਨਯਾਮੀਨ ਵਿੱਚੋਂ 2 ,80,000 ਯਹੂਦਾਹ ਦੇ ਸੈਨਿਕਾਂ ਦੇ ਹੱਥਾਂ 'ਚ ਢਾਲਾਂ ਅਤੇ ਬਰਛੇ ਹੁੰਦੇ ਸਨ ਅਤੇ ਬਿਨਯਾਮੀਨ ਦੇ ਸੈਨਿਕਾਂ ਦੇ ਹੱਥਾਂ ਵਿੱਚ ਛੋਟੀਆਂ ਢਾਲਾਂ ਹੁੰਦੀਆਂ ਅਤੇ ਤੀਰ ਚਲਾਉਂਦੇ ਸਨ। ਇਹ ਸਾਰੇ ਮਨੁੱਖ ਤਕੜੇ ਵੀਰ ਯੋਧੇ ਸਨ।
9 ਤਦ ਜ਼ਰਹ ਜੋ ਕੂਸ਼ੀ ਤੋਂ ਸੀ ਆਸਾ ਦੇ ਵਿਰੁੱਧ ਉਠਿਆ। ਉਸ੍ਸਦੀ ਫ਼ੌਜ ਵਿੱਚ ਉਸ ਕੋਲ 10,00,000 ਸੈਨਿਕ ਅਤੇ 300 ਰੱਥ ਸਨ ਅਤੇ ਉਸਦੀ ਫ਼ੌਜ ਦੂਰ ਤੱਕ ਮਾਰੇਸ਼ਾਹ ਦੇ ਸ਼ਹਿਰ ਤੀਕ ਗਈ।
10 ਆਸਾ ਵੀ ਉਸਦੇ ਵਿਰੁੱਧ ਲੜਿਆ ਅਤੇ ਆਸਾ ਦੀ ਫ਼ੌਜ ਨੇ ਮਾਰੇਸ਼ਾਹ ਵਿੱਚ ਸਫ਼ਾਬਾਹ ਦੀ ਵਾਦੀ ਵਿੱਚ ਲੜਾਈ ਲਈ ਤਿਆਰੀ ਕਸੀ।
11 ਆਸਾ ਨੇ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਪੁਕਾਰਿਆ, "ਹੇ ਯਹੋਵਾਹ, ਸਿਰਫ਼ ਤੂੰ ਹੀ ਬਲਵਾਨ ਲੋਕਾਂ ਅੱਗੇ ਨਿਰਬਲ ਲੋਕਾਂ ਦੀ ਮਦਦ ਕਰ ਸਕਦਾ ਹੈਂ ਸੋ ਇਸ ਵਾਸਤੇ ਹੇ ਯਹੋਵਾਹ, ਸਾਡੇ ਪਰਮੇਸ਼ੁਰ ਅਸੀਂ ਤੇਰੇ ਅਧੀਨ ਹਾਂ ਸਾਡੀ ਮਦਦ ਕਰ। ਅਸੀਂ ਤੇਰਾ ਨਾਂ ਲੈਕੇ ਇੰਨੀ ਬਲਵਾਨ ਫ਼ੌਜ ਨਾਲ ਟਾਕਰਾ ਕਰਨ ਲੱਗੇ ਹਾਂ। ਹੇ ਯਹੋਵਾਹ ਪਰਮੇਸ਼ੁਰ ਤੂੰ ਆਪਣੇ ਨਾਂ ਦੀ ਲਾਜ ਰੱਖੀਁ ਤੇ ਕਿਸੇ ਨੂੰ ਆਪਣੇ ਵਿਰੁੱਧ ਨਾ ਉੱਠਣ ਦੇਵੀਂ।"
12 ਤਦ ਯਹੋਵਾਹ ਨੇ ਆਸਾ ਅਤੇ ਯਹੂਦਾਹ ਦੇ ਸਾਮ੍ਹਣੇ ਕੂਸ਼ੀਆਂ ਨੂੰ ਮਾਰਿਆ ਤਾਂ ਕੂਸ਼ੀ ਹਾਰ ਕੇ ਭੱਜ ਗਏ।
13 ਆਸਾ ਦੀ ਫ਼ੌਜ ਨੇ ਕੂਸ਼ੀਆਂ ਦਾ ਗਰਾਰ ਤੀਕ ਪਿੱਛਾ ਕੀਤਾ। ਕਿੰਨੇ ਸਾਰੇ ਕੂਸ਼ੀ ਮਾਰੇ ਗਏ ਤੇ ਉਹ ਮੁੜ ਫ਼ੌਜ ਦੇ ਰੂਪ 'ਚ ਇਕੱਠੇ ਹੋਕੇ ਲੜਨ ਦਾ ਹੌਂਸਲਾ ਨਾ ਕਰ ਸਕੇ। ਉਨ੍ਹਾਂ ਨੂੰ ਯਹੋਵਾਹ ਤੇ ਉਸਦੀ ਫ਼ੌਜ ਦੇ ਭੰਨ ਸੁਟਿਆ ਅਤੇ ਆਸਾ ਪਾਤਸ਼ਾਹ ਤੇ ਉਸਦੀ ਫ਼ੌਜ ਨੇ ਉਨ੍ਹਾਂ ਦੀ ਕਿੰਨਾ ਕੀਮਤੀ ਸਮਾਨ ਲੁੱਟ ਲਿਆ।
14 ਆਸਾ ਅਤੇ ਉਸਦੀ ਸੈਨਾ ਨੇ ਗਰਾਰ ਤੇ ਉਸਦੇ ਨੇੜੇ ਦੇ ਸ਼ਹਿਰਾਂ ਨੂੰ ਹਰਾਇਆ ਅਤੇ ਉਥੋਂ ਦੇ ਵਾਸੀ ਯਹੋਵਾਹ ਤੋਂ ਭੈਅ ਖਾਣ ਲੱਗੇ। ਉਨ੍ਹਾਂ ਸ਼ਹਿਰਾਂ ਵਿੱਚ ਕਾਫ਼ੀ ਵਡ੍ਡਮੁੱਲਾ ਸਮਾਨ ਸੀ ਤੇ ਆਸਾ ਦੀ ਫ਼ੌਜ ਨੇ ਉਹ ਸਾਰਾ ਸਮਾਨ ਲੁੱਟ ਲਿਆ ਤੇ ਆਪਣੇ ਸ਼ਹਿਰ ਲੈ ਆਏ।
15 ਆਸਾ ਦੀ ਸੈਨਾ ਨੇ ਉਨ੍ਹਾਂ ਡੇਰਿਆਂ ਤੇ ਵੀ ਹਮਲਾ ਬੋਲਿਆ ਜਿੱਥੇ ਆਜੜੀ ਸਨ ਤੇ ਉਥੋਂ ਉਹ ਕਿੰਨੇ ਹੀ ਊਠ ਅਤੇ ਭੇਡਾਂ ਯਰੂਸ਼ਲਮ ਵਿੱਚ ਲੈ ਆਏ।