੧ ਸਮੋਈਲ
ਕਾਂਡ 14
1 ਉਸ ਦਿਨ ਸ਼ਾਊਲ ਦਾ ਪੁੱਤਰ ਯੋਨਾਥਾਨ ਉਸ ਨੌਜੁਆਨ ਨਾਲ ਗੱਲ ਕਰ ਰਿਹਾ ਸੀ ਜਿਸਨੇ ਉਸਦੇ ਸ਼ਸਤਰ ਚੁੱਕੇ ਹੋਏ ਸਨ। ਯੋਨਾਥਾਨ ਨੇ ਉਸਨੂੰ ਕਿਹਾ, "ਚੱਲ ਵਾਦੀ ਦੇ ਪਰਲੇ ਪਾਸੇ ਫ਼ਲਿਸਤੀਆਂ ਦੇ ਡੇਰੇ ਵੱਲ ਚੱਲੀਏ।" ਪਰ ਯੋਨਾਥਾਨ ਨੇ ਆਪਣੇ ਪਿਉ ਨੂੰ ਨਾ ਦੱਸਿਆ।
2 ਸ਼ਾਊਲ ਪਹਾੜੀ ਕਿਨਾਰੇ ਮਿਗਰੋਨ ਵਿੱਚ ਇੱਕ ਅਨਾਰ ਦੇ ਬਿਰਛ ਹੇਠ ਬੈਠਾ ਹੋਇਆ ਸੀ। ਇਹ ਜਗ਼੍ਹਾ ਕਣਕ ਛਟ੍ਟਣ ਵਾਲੀ ਥਾਂ ਦੇ ਨੇੜੇ ਹੀ ਸੀ ਅਤੇ ਸ਼ਾਊਲ ਦੇ ਨਾਲ ਇਸ ਵਕਤ ਕੋਈ ਛੇ ਸੌ ਸਿਪਾਹੀ ਸਨ।
3 ਇਕ ਮਨੁੱਖ ਸੀ ਜਿਸਦਾ ਨਾਮ ਆਹੀਯਾਹ ਸੀ ਅਤੇ ਸ਼ੀਲੋਹ ਵਿੱਚ ਏਲੀ ਯਹੋਵਾਹ ਦਾ ਜਾਜਕ ਠਹਿਰਾਇਆ ਗਿਆ ਸੀ ਅਤੇ ਹੁਣ ਉਥੇ ਆਹੀਯਾਹ ਜਾਜਕ ਸੀ। ਅਤੇ ਏਫ਼ੋਦ ਹੁਣ ਉਹ ਪਾਉਂਦਾ ਸੀ। ਆਹੀਯਾਹ ਅਹਿਦੂਬ ਦਾ ਪੁੱਤਰ ਸੀ ਜੋ ਕਿ ਈਕਾਬੋਦ ਦਾ ਭਰਾ ਸੀ। ਈਕਾਬੋਦ ਫ਼ੀਨਹਾਸ ਦਾ ਪੁੱਤਰ ਸੀ, ਅਤੇ ਫ਼ੀਨਹਾਸ ਏਲੀ ਦਾ ਪੁੱਤਰ ਸੀ।ਅਤੇ ਲੋਕਾਂ ਨੂੰ ਇਹ ਨਹੀਂ ਸੀ ਪਤਾ ਕਿ ਯੋਨਾਥਾਨ ਚਲਾ ਗਿਆ ਹੈ।
4 ਉਸ ਰਾਹ ਦੇ ਦੋਨੋਂ ਪਾਸੇ ਵੱਡੀਆਂ ਉੱਚੀਆਂ ਚੱਟਾਨਾਂ ਸਨ। ਯੋਨਾਥਾਨ ਨੇ ਉਸ ਰਾਹ ਵੱਲੋਂ ਫ਼ਲਿਸਤੀਆਂ ਦੇ ਡੇਰੇ ਉੱਤੇ ਜਾਣ ਦੀ ਸੋਚੀ। ਉਸ ਰਾਹ ਦੀ ਇੱਕ ਪਹਾੜੀ ਚੱਟਾਨ ਦਾ ਨਾਮ ਬੋਸੇਸ ਸੀ ਅਤੇ ਦੂਜੀ ਦਾ ਨਾਉਂ ਸਨਹ ਸੀ।
5 ਇੱਕ ਵੱਡੀ ਚੱਟਾਨੀ ਪਹਾੜੀ ਦਾ ਮੂੰਹ ਮਿਕਮਾਸ਼ ਦੇ ਉੱਤਰ ਵੱਲ ਸੀ ਅਤੇ ਦੂਜੀ ਵੱਡੀ ਚੱਟਾਨ ਦਾ ਮੂੰਹ ਗਾਬਾ ਦੇ ਦਖਣ ਵੱਲ ਸੀ।
6 ਯੋਨਾਥਾਨ ਨੇ ਆਪਣੇ ਨੌਜੁਆਨ ਮਦਦਗਾਰ ਨੇ ਜਿਸਨੇ ਉਸਦੇ ਸ਼ਸਤਰ ਚੁੱਕੇ ਹੋਏ ਸਨ ਕਿਹਾ, "ਚੱਲ ਅਸੀਂ ਉਨ੍ਹਾਂ ਅਸੁੰਨਤੀਆਂ ਦੇ ਡੇਰੇ ਵੱਲ ਚੱਲੀਏ। ਕੀ ਪਤਾ ਯਹੋਵਾਹ ਉਨ੍ਹਾਂ ਲੋਕਾਂ ਨੂੰ ਹਰਾਉਣ ਵਿੱਚ ਸਾਡੀ ਮਦਦ ਕਰੇ। ਯਹੋਵਾਹ ਨੂੰ ਕੋਈ ਨਹੀਂ ਰੋਕ ਸਕਦਾ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਸਾਡੇ ਕੋਲ ਥੋੜੇ ਸਿਪਾਹੀ ਹਨ ਜਾਂ ਬਹੁਤੇ, ਯਹੋਵਾਹ ਜੋ ਚਾਹੇ ਕਰ ਸਕਦਾ ਹੈ।"
7 ਉਸ ਨੌਜੁਆਨ ਨੇ ਜਿਸਨੇ ਯੋਨਾਥਾਨ ਦੇ ਸ਼ਸਤਰ ਚੁੱਕੇ ਹੋਏ ਸਨ ਉਸਨੂੰ ਕਿਹਾ, "ਤੈਨੂੰ ਜੋ ਠੀਕ ਲੱਗਦਾ ਹੈ ਸੋ ਕਰ, ਮੈਂ ਹਰ ਮੋੜ ਤੇ ਤੇਰੇ ਨਾਲ ਹਾਂ।"
8 ਯੋਨਾਥਾਨ ਨੇ ਕਿਹਾ, "ਚੱਲ ਚੱਲੀਏ! ਅਸੀਂ ਇਹ ਵਾਦੀ ਪਾਰ ਕਰਕੇ ਉਨ੍ਹਾਂ ਫ਼ਲਿਸਤੀ ਦਰਬਾਨਾ ਵੱਲ ਜਾਵਾਂਗੇ ਤਾਂ ਜੋ ਉਹ ਸਾਨੂੰ ਵੇਖ ਲੈਣ।
9 ਜੇਕਰ ਉਹ ਸਾਨੂੰ ਆਖਣ, 'ਜਦ ਤੱਕ ਅਸੀਂ ਤੁਹਾਡੇ ਕੋਲ ਨਾ ਆਈਏ, ਤੁਸੀਂ ਰੁਕੇ ਰਹੋ ਤਾਂ ਅਸੀਂ ਜਿਥੇ ਹੋਵਾਂਗੇ ਉਥੇ ਹੀ ਰੁਕ ਜਾਵਾਂਗੇ। ਅਸੀਂ ਉਨ੍ਹਾਂ ਤੱਕ ਨਾ ਜਾਵਾਂਗੇ।
10 ਜੇਕਰ ਉਨ੍ਹਾਂ ਫ਼ਲਿਸਤੀ ਆਦਮੀਆਂ ਨੇ ਕਿਹਾ, 'ਤੁਸੀਂ ਚੜ ਆਉ ਤਾਂ ਅਸੀਂ ਉਨ੍ਹਾਂ ਉੱਤੇ ਚੜਾਈ ਕਰ ਦੇਵਾਂਗੇ। ਕਿਉਂਕਿ ਤਾਂ ਫ਼ਿਰ ਇਹ ਪਰਮੇਸ਼ੁਰ ਵੱਲੋਂ ਨਿਸ਼ਾਨ ਹੋਵੇਗਾ। ਤਾਂ ਇਸਦਾ ਇਹ ਮਤਲਬ ਹੋਵੇਗਾ ਕਿ ਯਹੋਵਾਹ ਨੇ ਸਾਨੂੰ ਉਨ੍ਹਾਂ ਨੂੰ ਹਰਾਉਣ ਦੀ ਆਗਿਆ ਦਿੱਤੀ ਹੈ।"
11 ਤਾਂ ਯੋਨਾਥਾਨ ਅਤੇ ਉਸਦੇ ਸਹਾਇਕ ਨੇ ਆਪਣੇ-ਆਪ ਨੂੰ ਫ਼ਲਿਸਤੀਆਂ ਦੇ ਸਾਮ੍ਹਣੇ ਪਰਗਟ ਹੋਣ ਦਿੱਤਾ। ਫ਼ਲਿਸਤੀਆਂ ਦੇ ਦਰਬਾਨਾ ਨੇ ਕਿਹਾ, "ਵੇਖੋ, ਇਬਰਾਨੀ ਉਨ੍ਹਾਂ ਗੁਫ਼ਾਵਾਂ ਵਿੱਚੋਂ ਨਿਕਲੇ ਆ ਰਹੇ ਹਨ ਜਿਨ੍ਹਾਂ ਵਿੱਚ ਉਹ ਲੁਕੇ ਹੋਏ ਸਨ।"
12 ਫ਼ਲਿਸਤੀਆਂ ਨੇ ਆਪਣੇ ਡੇਰੇ ਵਿੱਚੋਂ ਯੋਨਾਥਾਨ ਅਤੇ ਉਸਦੇ ਸਹਾਇਕ ਨੂੰ ਲਲਕਾਰਿਆ, "ਸਾਡੇ ਵੱਲ ਆਉ ਤਾਂ ਅਸੀਂ ਤੁਹਾਨੂੰ ਸਬਕ ਦੇਵਾਂਗੇ।"ਯੋਨਾਥਾਨ ਨੇ ਆਪਣੇ ਸਹਾਇਕ ਨੂੰ ਕਿਹਾ, "ਪਹਾੜੀ ਵੱਲ ਮੇਰੇ ਪਿਛੇ-ਪਿਛੇ ਤੁਰਿਆ ਆ ਕਿਉਂਕਿ ਯਹੋਵਾਹ ਨੇ ਫ਼ਲਿਸਤੀਆਂ ਨੂੰ ਇਸਰਾਏਲ ਦੇ ਵਸ੍ਸ ਪਾ ਦਿੱਤਾ ਹੈ।"
13 ਤਾਂ ਯੋਨਾਥਾਨ ਆਪਣੇ ਹੱਥਾਂ ਅਤੇ ਪੈਰਾਂ ਦੇ ਸਹਾਰੇ ਉਸ ਪਹਾੜ ਉੱਤੇ ਚੜਿਆ ਅਤੇ ਉਸਦਾ ਸਹਾਇਕ ਉਸਦੇ ਪਿਛੇ-ਪਿਛੇ ਤੁਰਿਆ ਆ ਰਿਹਾ ਸੀ ਤਾਂ ਉਨ੍ਹਾਂ ਦੋਨਾ ਨੇ ਜਾ ਫ਼ਲਿਸਤੀਆਂ ਉੱਤੇ ਹਮਲਾ ਕੀਤਾ। ਉਨ੍ਹਾਂ ਨੇ ਅਧੀ ਬੀਘਾ ਪੈਲੀ ਵਿੱਚ ਪਹਿਲੇ ਹੀ ਹਮਲੇ ਵਿੱਚ 20 ਕੁ ਫ਼ਲਿਸਤੀਆਂ ਨੂੰ ਮਾਰ ਸੁਟਿਆ। ਜਿਨ੍ਹ੍ਹਾਂ ਫ਼ੌਜੀਆਂ ਨੇ ਡੇਰੇ ਤੋਂ ਉਸ ਵੱਲ ਹਮਲਾ ਕੀਤਾ ਯੋਨਾਥਾਨ ਨੇ ਉਨ੍ਹਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਅਤੇ ਯੋਨਾਥਾਨ ਦੇ ਸਹਾਇਕ ਨੇ ਉਸਦੇ ਪਿਛੇ-ਪਿਛੇ ਜਿਹੜੇ ਬੰਦੇ ਉਸਨੇ ਜ਼ਖਮੀ ਕੀਤੇ ਸਨ ਉਨ੍ਹਾਂ ਨੂੰ ਵੀ ਮਾਰ ਸੁਟਿਆ।
14
15 ਸਾਰੇ ਫ਼ਲਿਸਤੀ ਸਿਪਾਹੀ ਘਬਰਾ ਗਏ। ਕੀ ਪੈਲੀ ਵਿੱਚ ਖਲੋਤੇ ਸਿਪਾਹੀ ਅਤੇ ਕੀ ਡੇਰੇ ਵਿੱਚ ਅਤੇ ਕਿਲ੍ਹੇ ਵਿੱਚ ਤਣੇ ਸਿਪਾਹੀ ਸਾਰੇ ਹੀ ਡਰ ਗਏ। ਇਉਂ ਲਗਿਆ ਜਿਵੇਂ ਧਰਤੀ ਨੂੰ ਕੰਬਣੀ ਆ ਰਹੀ ਹੋਵੇ ਅਤੇ ਇਸ ਨਜ਼ਾਰੇ ਨੇ ਫ਼ਲਿਸਤੀ ਸਿਪਾਹਿਆਂ ਨੂੰ ਸੱਚਮੁੱਚ ਹੀ ਡਰਾਕੇ ਰੱਖ ਦਿੱਤਾ।
16 ਸ਼ਾਊਲ ਦੇ ਦਰਬਾਨਾ ਨੇ ਜੋ ਬਿਨਯਾਮੀਨ ਦੇ ਗਿਬਆਹ ਵਿੱਚ ਸਨ ਫ਼ਲਿਸਤੀ ਸਿਪਾਹੀਆਂ ਨੂੰ ਇਧਰ-ਉਧਰ ਭੱਜਦੇ ਵੇਖਿਆ।
17 ਤਾਂ ਸ਼ਾਊਲ ਨੇ ਜੋ ਸੈਨਾ ਉਸਦੇ ਨਾਲ ਸੀ ਉਸਨੂੰ ਕਿਹਾ, "ਗਿਣਤੀ ਕਰੋ ਅਤੇ ਗਿਣਕੇ ਮੈਨੂੰ ਦੱਸੋ ਕਿ ਸਾਡੇ ਵਿੱਚੋਂ ਕੌਣ ਭਜਿਆ ਹੈ?"ਉਨ੍ਹਾਂ ਬੰਦਿਆਂ ਦੀ ਗਿਣਤੀ ਕੀਤੀ ਤਾਂ ਉਨ੍ਹਾਂ ਵਿੱਚੋਂ ਯੋਨਾਥਾਨ ਅਤੇ ਉਸਦਾ ਸਹਾਇਕ ਨਾ ਲਭੇ।
18 ਸ਼ਾਊਲ ਨੇ ਆਹੀਯਾਹ ਨੂੰ ਆਖਿਆ, "ਪਰਮੇਸ਼ੁਰ ਦਾ ਪਵਿੱਤਰ ਸੰਦੂਕ ਇੱਥੇ ਲੈ ਆਉ (ਉਸ ਵਕਤ ਪਰਮੇਸ਼ੁਰ ਦਾ ਪਵਿੱਤਰ ਸੰਦੂਕ ਇਸਰਾਏਲੀਆਂ ਕੋਲ ਸੀ।)
19 ਸ਼ਾਊਲ ਆਹੀਯਾਹ ਜਾਜਕ ਨੂੰ ਆਖ ਰਿਹਾ ਸੀ ਤਾਂ ਸ਼ਾਊਲ ਪਰਮੇਸ਼ੁਰ ਵੱਲੋਂ ਸਿਖਿਆ ਦੀ ਉਡੀਕ ਕਰ ਰਿਹਾ ਸੀ। ਪਰ ਫ਼ਲਿਸਤੀ ਡੇਰੇ ਵਿੱਚ ਖਪ੍ਪ ਅਤੇ ਰੌਲਾ ਵਧਦਾ ਜਾ ਰਿਹਾ ਸੀ। ਸ਼ਾਊਲ ਬੇਸਬਰਾ ਹੁੰਦਾ ਜਾ ਰਿਹਾ ਸੀ। ਅਖੀਰ ਸ਼ਾਊਲ ਨੇ ਆਹੀਯਾਹ ਜਾਜਕ ਨੂੰ ਕਿਹਾ, "ਬਸ ਕਰ! ਬਹੁਤ ਹੋ ਚੁੱਕੀ। ਆਪਣੇ ਹੱਥ ਥੱਲੇ ਕਰ ਅਤੇ ਪ੍ਰਾਰਥਨਾ ਕਰਨੀ ਬੰਦ ਕਰ।"
20 ਸ਼ਾਊਲ ਨੇ ਆਪਣੀ ਸੈਨਾ ਇਕਠੀ ਕੀਤੀ ਅਤੇ ਲੜਾਈ ਵਿੱਚ ਉਤਰ ਗਿਆ। ਫ਼ਲਿਸਤੀ ਸਿਪਾਹੀ ਇੱਕ ਦਮ ਘਬਰਾ ਗਏ ਅਤੇ ਚਕਰ ਵਿੱਚ ਪੈ ਗਏ। ਅਤੇ ਉਹ ਇੱਕ ਦੂਜਿਆਂ ਉੱਪਰ ਆਪਣੀਆਂ ਹੀ ਤਲਵਾਰਾਂ ਚਲਾਉਣ ਲੱਗ ਪਏ।
21 ਉਹ ਇਬਰਾਨੀ ਜੋ ਪਹਿਲਾਂ ਫ਼ਲਿਸਤੀਆਂ ਦੇ ਨਾਲ ਸਨ ਅਤੇ ਜੋ ਚਾਰੋਂ ਪਾਸਿਉਂ ਇਕਠੇ ਹੋਕੇ ਉਸਦੇ ਨਾਲ ਡੇਰੇ ਵਿੱਚ ਆਏ ਸਨ ਸੋ ਮੁੜਕੇ ਉਨ੍ਹਾਂ ਹੀ ਇਸਰਾਏਲੀਆਂ ਦੇ ਵਿੱਚ ਜੋ ਸ਼ਾਊਲ ਅਤੇ ਯੋਨਾਥਾਨ ਦੇ ਨਾਲ ਸਨ ਉਨ੍ਹਾਂ ਨਾਲ ਰਲ ਗਏ।
22 ਅਤੇ ਸਾਰੇ ਉਹ ਇਸਰਾਏਲੀ ਮਨੁੱਖ ਜੋ ਅਫ਼ਰਾਈਮ ਦੇ ਪਹਾੜ ਵਿੱਚ ਲੁਕ ਗਏ ਸਨ, ਜਦ ਉਨ੍ਹਾਂ ਨੇ ਇਹ ਸੁਣਿਆ ਕਿ ਫ਼ਲਿਸਤੀ ਭੱਜ ਗਏ ਤਾਂ ਉਹ ਵੀ ਬਾਹਰ ਨਿਕਲ ਆਏ ਅਤੇ ਉਨ੍ਹਾਂ ਨੇ ਵੀ ਲੜਾਈ ਵਿੱਚ ਉਨ੍ਹਾਂ ਫ਼ਲਿਸਤੀਆਂ ਦਾ ਪਿੱਛਾ ਕੀਤਾ।
23 ਇਸ ਤਰ੍ਹਾਂ ਯਹੋਵਾਹ ਨੇ ਉਸ ਦਿਨ ਇਸਰਾਏਲੀਆਂ ਨੂੰ ਬਚਾਇਆ। ਅਤੇ ਲੜਾਈ ਬੈਤ-ਆਵਨ ਦੇ ਪਰਲੇ ਪਾਸੇ ਤੀਕ ਪਹੁੰਚ ਗਈ। ਸਾਰੀ ਸੈਨਾ ਸ਼ਾਊਲ ਦੇ ਨਾਲ ਸੀ ਜਿਸ ਵਿੱਚ ਕਰੀਬ 10,000 ਆਦਮੀ ਸਨ। ਇਹ ਲੜਾਈ ਅਫ਼ਰਾਈਮ ਦੇਸ਼ ਦੀ ਪਹਾੜੀ ਦੇ ਸਾਰੇ ਸ਼ਹਿਰਾਂ ਵਿੱਚ ਫ਼ੈਲ ਗਈ।
24 ਪਰ ਸ਼ਾਊਲ ਨੇ ਉਸ ਦਿਨ ਇੱਕ ਬਹੁਤ ਵੱਡੀ ਗਲਤੀ ਕੀਤੀ। ਇਸਰਾਏਲੀ ਉਸ ਦਿਨ ਥੱਕੇ ਹੋਏ ਅਤੇ ਭੁਖੇ-ਭਾਣੇ ਸਨ ਉਹ ਬੜੇ ਔਖੇ ਹੋਇ ਕਿਉਂਕਿ ਸ਼ਾਊਲ ਨੇ ਲੋਕਾਂ ਨੂੰ ਸੌਂਹ ਚੁਕਾਕੇ ਇਹ ਆਖਿਆ ਸੀ ਕਿ, "ਜਿਹੜਾ ਮਨੁੱਖ ਅੱਜ ਸ਼ਾਮ ਤੀਕ ਭੋਜਨ ਖਾਵੇ, ਜਦ ਤੱਕ ਕਿ ਮੈਂ ਆਪਣੇ ਦੁਸ਼ਮਣਾਂ ਨੂੰ ਹਰਾ ਨਾ ਦੇਵਾਂ, ਤਾਂ ਉਸ ਆਦਮੀ ਨੂੰ ਸਜ਼ਾ ਮਿਲੇਗੀ।" ਇਸ ਲਈ ਕਿਸੇ ਵੀ ਇਸਰਾਏਲੀ ਸਿਪਾਹੀ ਨੇ ਭੋਜਨ ਨਾ ਕੀਤਾ।
25 ਲੜਾਈ ਦੇ ਕਾਰਣ ਲੋਕ ਕਿਸੇ ਜੰਗਲ ਵਿੱਚ ਲੁਕ ਗਏ ਤਾਂ ਉਥੇ ਉਨ੍ਹਾਂ ਨੇ ਸ਼ਹਿਦ ਚਿਉਂਦਾ ਹੋਇਆ ਵੇਖਿਆ। ਇਸਰਾਏਲੀ ਸ਼ਹਿਦ ਤੀਕ ਪਹੁੰਚੇ ਪਰ ਉਨ੍ਹਾਂ ਨੇ ਮੂੰਹ ਤੱਕ ਨਾ ਲਾਇਆ ਕਿਉਂਕਿ ਉਹ ਸੌਂਹ ਟੁੱਟਣ ਤੋਂ ਡਰਦੇ ਸਨ।
26
27 ਪਰ ਯੋਨਾਥਾਨ ਨੂੰ ਇਸ ਸੌਂਹ ਬਾਰੇ ਕੁਝ ਨਹੀਂ ਸੀ ਪਤਾ, ਜਿਸ ਵੇਲੇ ਉਸਦੇ ਪਿਤਾ ਨੇ ਲੋਕਾਂ ਕੋਲੋਂ ਸੌਂਹ ਚੁਕਾਈ ਸੀ ਉਸ ਵੇਲੇ ਯੋਨਾਥਾਨ ਨੇ ਨਹੀਂ ਸੀ ਸੁਣਿਆ ਇਸ ਲਈ ਉਸਨੇ ਜਿਹੜੀ ਸੋਟੀ ਆਪਣੇ ਹੱਥ ਵਿੱਚ ਫ਼ੜੀ ਹੋਈ ਸੀ, ਉਸਦਾ ਹੇਠਾਂ ਦਾ ਸਿਰਾ ਸ਼ਹਿਦ ਨੂੰ ਛੁਹਾਇਆ ਅਤੇ ਕੁਝ ਸ਼ਹਿਦ ਜੋ ਉਸਦੇ ਸਿਰੇ ਨਾਲ ਲੱਗਾ ਉਸਨੂੰ ਮੂੰਹ 'ਚ ਪਾ ਲਿਆ ਤਾਂ ਉਸਨੇ ਚੰਗਾ ਮਹਿਸੂਸ ਕੀਤਾ, ਉਸਨੂੰ ਹੋਸ਼ ਆ ਗਈ।
28 ਉਨ੍ਹਾਂ ਸਿਪਾਹੀਆਂ ਵਿੱਚੋਂ ਇੱਕ ਨੇ ਕਿਹਾ, "ਤੁਹਾਡੇ ਪਿਤਾ ਨੇ ਲੋਕਾਂ ਕੋਲੋਂ ਸੌਂਹ ਚੁਕਾਕੇ ਆਖਿਆ ਸੀ ਕਿ ਜਿਹੜਾ ਮਨੁੱਖ ਅੱਜ ਦੇ ਦਿਨ ਭੋਜਨ ਕਰੇ ਉਸਨੂੰ ਸਰਾਪ ਲੱਗੇਗਾ। ਇਸੇ ਲਈ ਅਜੇ ਤੀਕ ਆਦਮੀਆਂ ਨੇ ਕੁਝ ਨਹੀਂ ਖਾਧਾ, ਇਸੇ ਲਈ ਉਹ ਇੰਨੀ ਕਮਜ਼ੋਰੀ ਮਹਿਸੂਸ ਕਰ ਰਹੇ ਹਨ।"
29 ਯੋਨਾਥਾਨ ਨੇ ਕਿਹਾ, "ਮੇਰੇ ਪਿਉ ਨੇ ਦੇਸ਼ ਨੂੰ ਬਹੁਤ ਦੁੱਖ ਦਿੱਤਾ ਹੈ। ਵੇਖੋ, ਮੈਂ ਥੋੜਾ ਕੁ ਸ਼ਹਿਦ ਚਖਕੇ ਕਿੰਨਾ ਚੰਗਾ ਮਹਿਸੂਸ ਕਰਨ ਲੱਗ ਪਿਆ ਹਾਂ।
30 ਇਹ ਬਹੁਤ ਵਧੀਆ ਹੋਣਾ ਸੀ ਜੇਕਰ ਲੋਕਾਂ ਨੇ ਉਹ ਭੋਜਨ ਖਾ ਲਿਆ ਹੁੰਦਾ ਜਿਹੜਾ ਉਨ੍ਹਾਂ ਨੇ ਦੁਸ਼ਮਣਾ ਤੋਂ ਲੁਟਿਆ ਸੀ। ਅਸੀਂ ਹੋਰ ਬਹੁਤ ਸਾਰੇ ਫ਼ਲਿਸਤੀਆਂ ਨੂੰ ਮਾਰ ਦਿੱਤਾ ਹੋਣਾ ਸੀ।"
31 ਉਸ ਦਿਨ ਇਸਰਾਏਲੀਆਂ ਨੇ ਫ਼ਲਿਸਤੀਆਂ ਨੂੰ ਹਾਰ ਦਿੱਤੀ। ਉਸ ਦਿਨ ਉਨ੍ਹਾਂ ਨੇ ਮਿਕਮਾਸ਼ ਤੋਂ ਲੈਕੇ ਅਯ੍ਯਾਲੋਨ ਤੀਕ ਫ਼ਲਿਸਤੀਆਂ ਨੂੰ ਮਾਰਿਆ, ਸੋ ਲੋਕ ਬੜੇ ਥੱਕੇ ਹੋਏ ਸਨ ਅਤੇ ਭੁਖ ਵੀ ਬੜੀ ਲਗੀ ਹੋਈ ਸੀ।
32 ਲੋਕੀਂ ਜਿਹੜਾ ਸਮਾਨ ਲੁੱਟ ਵਿੱਚ ਭੇਡਾਂ ਅਤੇ ਬਲਦਾਂ ਨੂੰ ਫ਼ੜਕੇ ਲਿਆਏ ਸਨ, ਉਨ੍ਹਾਂ ਨੂੰ ਧਰਤੀ ਉੱਤੇ ਵਢ ਮਾਰਕੇ, ਵਗਦੇ ਹੋਏ ਖੂਨ ਸਨੇ ਹੀ ਖਾ ਗਏ ਕਿਉਂਕਿ ਉਨ੍ਹਾਂ ਨੂੰ ਬੜੀ ਭੁਖ ਲਗੀ ਹੋਈ ਸੀ।
33 ਇੱਕ ਮਨੁੱਖ ਨੇ ਸ਼ਾਊਲ ਨੂੰ ਕਿਹਾ, "ਵੇਖ ਇਹ ਮਨੁੱਖ ਯਹੋਵਾਹ ਦੇ ਵਿਰੁੱਧ ਪਾਪ ਕਰ ਰਹੇ ਹਨ, ਉਹ ਅਜਿਹਾ ਮਾਸ ਖਾ ਰਹੇ ਹਨ ਜਿਸ ਵਿੱਚੋਂ ਅਜੇ ਵੀ ਰਤ੍ਤ ਚੋ ਰਿਹਾ ਹੈ।"ਸ਼ਾਊਲ ਨੇ ਕਿਹਾ, "ਤੁਸੀਂ ਪਾਪ ਕੀਤਾ ਹੈ, ਸੋ ਮੇਰੇ ਸਾਮ੍ਹਣੇ ਇੱਕ ਵੱਡਾ ਪੱਥਰ ਰੇਢ਼ ਲਿਆਵੋ।"
34 ਫ਼ਿਰ ਸ਼ਾਊਲ ਨੇ ਕਿਹਾ, "ਜਾਉ ਅਤੇ ਆਦਮੀਆਂ ਨੂੰ ਜਾਕੇ ਕਹੋ ਕਿ ਸਭ ਆਦਮੀ ਆਪੋ-ਆਪਣੀ ਭੇਡ ਜਾਂ ਬਲਦ ਮੇਰੇ ਕੋਲ ਲਿਆਉਣ ਅਤੇ ਉਹ ਇੱਥੇ ਆਕੇ ਆਪੋ-ਆਪਣੀ ਭੇਡ ਜਾਂ ਬਲਦ ਮਾਰਨ। ਮੇਰੇ ਸਾਮ੍ਹਣੇ ਇੱਥੇ ਆਕੇ ਖਾਵੇ ਪਰ ਯਹੋਵਾਹ ਦੇ ਸਾਮ੍ਹਣੇ ਅਜਿਹਾ ਪਾਪ ਨਾ ਕਰਨ। ਅਤੇ ਉਹ ਚੋਂਦੇ ਰਕਤ ਵਾਲਾ ਮਾਸ ਨਾ ਖਾਣ।"ਉਸ ਰਾਤ ਸਭ ਲੋਕੀਂ ਆਪਣੀ ਭੇਡ-ਬਲਦ ਲਿਆਏ ਅਤੇ ਉਥੇ ਆਕੇ ਹੀ ਵਢਿਆ।
35 ਤਾਂ ਫ਼ਿਰ ਸ਼ਾਊਲ ਨੇ ਯਹੋਵਾਹ ਲਈ ਜਗਵੇਦੀ ਬਣਾਈ। ਇਹ ਜਗਵੇਦੀ ਉਸਨੇ ਖੁਦ ਆਪਣੇ ਹਥੀਂ ਬਨਾਉਣੀ ਸ਼ੁਰੂ ਕੀਤੀ।
36 ਸ਼ਾਊਲ ਨੇ ਕਿਹਾ, "ਅੱਜ ਰਾਤ ਅਸੀਂ ਫ਼ਲਿਸਤੀਆਂ ਦਾ ਪਿੱਛਾ ਕਰਾਂਗੇ ਅਤੇ ਉਨ੍ਹਾਂ ਦਾ ਸਭ ਕੁਝ ਚੁੱਕ ਲਿਆਵਾਂਗੇ। ਅਸੀਂ ਉਨ੍ਹਾਂ ਸਾਰਿਆਂ ਨੂੰ ਮਾਰ ਦੇਵਾਂਗੇ।"ਸੈਨਾ ਨੇ ਜਵਾਬ ਦਿੱਤਾ, "ਤੈਨੂੰ ਜੋ ਠੀਕ ਲੱਗਦਾ ਹੈ ਸੋ ਕਰ।"ਪਰ ਜਾਜਕ ਨੇ ਆਖਿਆ, "ਆਪਾਂ ਪਰਮੇਸ਼ੁਰ ਤੋਂ ਪੁਛੀਏ।"
37 ਤਾਂ ਸ਼ਾਊਲ ਨੇ ਪਰਮੇਸ਼ੁਰ ਤੋਂ ਪੁਛਿਆ, "ਕੀ ਮੈਂ ਫ਼ਲਿਸਤੀਆਂ ਦੇ ਪਿਛੇ ਲੱਗਾਂ? ਕੀ ਤੂੰ ਸਾਨੂੰ ਫ਼ਲਿਸਤੀਆਂ ਨੂੰ ਹਰਾਉਣ ਦਾ ਬਲ ਦੇਵੇਂਗਾ?" ਪਰ ਪਰਮੇਸ਼ੁਰ ਨੇ ਉਸ ਦਿਨ ਸ਼ਾਊਲ ਦੀ ਕਿਸੇ ਗੱਲ ਦਾ ਜਵਾਬ ਨਾ ਦਿੱਤਾ।
38 ਤਾਂ ਸ਼ਾਊਲ ਨੇ ਕਿਹਾ, "ਸਾਰੇ ਆਗੂਆਂ ਨੂੰ ਮੇਰੇ ਸਾਮ੍ਹਣੇ ਕਰੋ। ਪਤਾ ਲੱਗੇ ਕਿ ਕਿਸ ਕੋਲੋਂ ਪਾਪ ਹੋਇਆ ਹੈ!
39 ਮੈਂ ਯਹੋਵਾਹ ਦੀ ਸੌਂਹ ਖਾਂਦਾ ਹਾਂ ਜਿਸਨੇ ਕਿ ਇਸਰਾਏਲ ਨੂੰ ਬਚਾਇਆ ਹੈ ਕਿ ਜੇਕਰ ਮੇਰੇ ਆਪਣੇ ਪੁੱਤਰ ਯੋਨਾਥਾਨ ਤੋਂ ਵੀ ਇਹ ਪਾਪ ਹੋਇਆ ਹੋਵੇਗਾ ਤਾਂ ਉਹ ਵੀ ਬਖਸ਼ਿਆ ਨਹੀਂ ਜਾਵੇਗਾ। ਉਸਨੂੰ ਵੀ ਮਰਨਾ ਪਵੇਗਾ।" ਪਰ ਉਨ੍ਹਾਂ ਲੋਕਾਂ ਵਿੱਚੋਂ ਕੋਈ ਵੀ ਇੱਕ ਸ਼ਬਦ ਵੀ ਨਾ ਬੋਲਿਆ।
40 ਤਾਂ ਸ਼ਾਊਲ ਨੇ ਸਾਰੇ ਇਸਰਾਏਲੀਆਂ ਨੂੰ ਆਖਿਆ, "ਤੁਸੀਂ ਸਾਰੇ ਇਸ ਪਾਸੇ ਖੜੇ ਹੋ ਜਾਵੋ, "ਮੈਂ ਅਤੇ ਮੇਰਾ ਪੁੱਤਰ ਇਸ ਪਾਸੇ ਖੜੇ ਹੋਵਾਂਗੇ।"
41 ਤਦ ਸ਼ਾਊਲ ਨੇ ਪ੍ਰਾਰਥਨਾ ਕੀਤੀ, "ਹੇ ਯਹੋਵਾਹ! ਇਸਰਾਏਲ ਦੇ ਪਰਮੇਸ਼ੁਰ! ਤੂੰ ਅੱਜ ਆਪਣੇ ਸੇਵਕ ਦੀ ਗੱਲ ਦਾ ਜਵਾਬ ਕਿਉਂ ਨਹੀਂ ਦਿੱਤਾ? ਜੇਕਰ ਮੈਂ ਜਾਂ ਮੇਰੇ ਪੁੱਤਰ ਨੇ ਕੋਈ ਪਾਪ ਕੀਤਾ ਹੈ ਤਾਂ ਉਰੀਮ ਪਾ ਜੇਕਰ ਇਸਰਾਏਲ ਦੇ ਲੋਕਾਂ ਨੇ ਪਾਪ ਕੀਤਾ ਹੈ ਤਾਂ ਥੁੰਮੀਮ ਪਾ।"ਤਦ ਸ਼ਾਊਲ ਅਤੇ ਯੋਨਾਥਾਨ ਫ਼ੜੇ ਗਏ ਅਤੇ ਲੋਕ ਬਚ ਗਏ।
42 ਸ਼ਾਊਲ ਨੇ ਆਖਿਆ, "ਕੌਣ ਦੋਸ਼ੀ ਹੈ ਜਾਨਣ ਵਾਸਤੇ ਇਨ੍ਹਾਂ ਨੂੰ ਫ਼ਿਰ ਤੋਂ ਸੁੱਟੋ-ਮੈਂ ਜਾਂ ਮੇਰਾ ਪੁੱਤਰ ਯੋਨਾਥਾਨ।" ਯੋਨਾਥਾਨ ਚੁਣਿਆ ਗਿਆ ਸੀ।
43 ਸ਼ਾਊਲ ਨੇ ਯੋਨਾਥਾਨ ਨੂੰ ਕਿਹਾ, "ਮੈਨੂੰ ਦੱਸ ਕਿ ਤੂੰ ਕੀ ਕੀਤਾ।"ਯੋਨਾਥਾਨ ਨੇ ਸ਼ਾਊਲ ਨੂੰ ਦੱਸਿਆ, "ਮੈਂ ਆਪਣੀ ਸੋਟੀ ਦੇ ਕਿਨਾਰੇ ਤੋਂ ਥੋੜਾ ਜਿਹਾ ਸ਼ਹਿਦ ਚਟਿਆ ਸੀ। ਮੈਂ ਇਸ ਅਮਲ ਲਈ ਮਰਨ ਨੂੰ ਤਿਆਰ ਹਾਂ।"
44 ਸ਼ਾਊਲ ਨੇ ਆਖਿਆ, "ਮੈਂ ਪਰਮੇਸ਼ੁਰ ਨਾਲ ਸੌਂਹ ਚੁੱਕੀ ਸੀ ਕਿ ਜੇਕਰ ਮੈਂ ਆਪਣੀ ਸੌਂਹ ਪੂਰੀ ਨਾ ਕਰਾਂ ਤਾਂ ਮੈਨੂੰ ਦੰਡ ਮਿਲੇ, ਇਸ ਕਰਕੇ ਯੋਨਾਥਾਨ ਤੈਨੂੰ ਮਰਨਾ ਹੀ ਪਵੇਗਾ।"
45 ਪਰ ਸਿਪਾਹੀਆਂ ਨੇ ਸ਼ਾਊਲ ਨੂੰ ਕਿਹਾ, "ਯੋਨਾਥਾਨ ਨੇ ਇਸਰਾਏਲ ਦੇ ਲਈ ਅੱਜ ਇੰਨੀ ਵੱਡੀ ਜਿੱਤ ਪ੍ਰਾਪਤ ਕੀਤੀ ਹੈ, ਕੀ ਉਸਨੂੰ ਫ਼ਿਰ ਵੀ ਮਰਨਾ ਪਵੇਗਾ? ਇੰਝ ਨਹੀਂ ਹੋ ਸਕਦਾ! ਅਸੀਂ ਜਿਉਂਦੇ ਪਰਮੇਸ਼ੁਰ ਦੀ ਸੌਂਹ ਚੁਕ੍ਕਦੇ ਹਾਂ ਕਿ ਯੋਨਾਥਾਨ ਨੂੰ ਕੋਈ ਦੁੱਖ ਨਹੀਂ ਦੇਵੇਗਾ ਅਸੀਂ ਯੋਨਾਥਾਨ ਦਾ ਵਾਲ ਵੀ ਵਿਂਗਾ ਹੋਣ ਜਾਂ ਧਰਤੀ ਉੱਤੇ ਨਾ ਡਿੱਗਣ ਦੇਵਾਂਗੇ। ਪਰਮੇਸ਼ੁਰ ਨੇ ਉਸਦੀ ਫ਼ਲਿਸਤੀਆਂ ਦੇ ਵਿਰੁੱਧ ਲੜਾਈ ਕਰਨ ਵਿੱਚ ਅੱਜ ਮਦਦ ਕੀਤੀ ਹੈ।"ਤਾਂ ਇੰਝ ਲੋਕਾਂ ਨੇ ਯੋਨਾਥਾਨ ਨੂੰ ਮਰਨੋ ਬਚਾ ਲਿਆ, ਉਸਨੂੰ ਮਰਨ ਨਾ ਦਿੱਤਾ ਗਿਆ।
46 ਫ਼ਿਰ ਸ਼ਾਊਲ ਨੇ ਫ਼ਲਿਸਤੀਆਂ ਦਾ ਪਿੱਛਾ ਨਾ ਕੀਤਾ ਅਤੇ ਉਹ ਆਪਣੀ ਥਾਵੇਂ ਵਾਪਸ ਚਲੇ ਗਏ।
47 ਸ਼ਾਊਲ ਨੇ ਇਸਰਾਏਲ ਦੇ ਰਾਜ ਦਾ ਪੂਰਾ ਅਧਿਕਾਰ ਲੈ ਲਿਆ। ਜਿੰਨੇ ਵੀ ਇਸਰਾਏਲ ਦੇ ਆਸ-ਪਾਸ ਦੇ ਦੁਸ਼ਮਣ ਸਨ ਉਹ ਉਨ੍ਹਾਂ ਨਾਲ ਲੜਿਆ। ਸ਼ਾਊਲ ਮੋਆਬ ਦੇ ਨਾਲ ਲੜਿਆ, ਅਤੇ ਅੰਮੋਨੀਆਂ, ਅਦੋਮ ਅਤੇ ਸੋਬਾਹ ਦੇ ਰਾਜਿਆਂ ਅਤੇ ਫ਼ਲਿਸਤੀਆਂ ਦੇ ਨਾਲ ਉਸਨੇ ਲੜਾਈ ਕੀਤੀ। ਜਿਸ-ਜਿਸ ਪਾਸੇ ਉਹ ਮੂੰਹ ਕਰਦਾ ਸੀ ਉਸੇ ਪਾਸੇ ਆਪਣੇ ਦੁਸ਼ਮਣਾਂ ਨੂੰ ਉਹ ਦੁੱਖ ਦਿੰਦਾ ਅਤੇ ਹਾਰ ਦਿੰਦਾ ਸੀ।
48 ਸ਼ਾਊਲ ਬੜਾ ਬਹਾਦੁਰ ਸੀ ਅਤੇ ਉਸਨੇ ਅਮਾਲੇਕੀਆਂ ਨੂੰ ਹਰਾਇਆ। ਉਸਨੇ ਇਸਰਾਏਲ ਨੂੰ ਉਨ੍ਹਾਂ ਦੁਸ਼ਮਣਾਂ ਤੋਂ ਬਚਾਇਆ ਜਿਨ੍ਹਾਂ ਨੇ ਉਨ੍ਹਾਂ ਨੂੰ ਲੁਟਿਆ ਸੀ।
49 ਯੋਨਾਥਾਨ, ਯਿਸ਼ਵੀ ਅਤੇ ਮਾਲਕਿਸ਼ੂਆ ਸ਼ਾਊਲ ਦੇ ਪੁੱਤਰਾਂ ਦੇ ਨਾਉਂ ਸਨ ਅਤੇ ਉਸਦੀ ਵੱਡੀ ਧੀ ਦਾ ਨਾਉਂ ਮੇਰਬ ਅਤੇ ਛੋਟੀ ਦਾ ਨਾਉਂ ਮੀਕਲ ਸੀ।
50 ਸ਼ਾਊਲ ਦੀ ਪਤਨੀ ਦਾ ਨਾਉਂ ਆਹੀਨੋਆਮ ਸੀ ਜੋ ਕਿ ਅਹੀਮਆਸ ਦੀ ਧੀ ਸੀ।ਉਸਦੇ ਸੇਨਾਪਤੀ ਦਾ ਨਾਉਂ ਅਬੀਨੇਰ ਸੀ ਜੋ ਕਿ ਨੇਰ ਦਾ ਪੁੱਤਰ ਸੀ। ਨੇਰ ਸ਼ਾਊਲ ਦਾ ਚਾਚਾ ਸੀ।
51 ਸ਼ਾਊਲ ਦਾ ਪਿਤਾ ਕੀਸ਼ ਅਤੇ ਅਬੀਨੇਰ ਦਾ ਪਿਤਾ ਨੇਰ ਦੋਨੋਂ ਅਬੀਏਲ ਦੇ ਪੁੱਤਰ ਸੀ।
52 ਸ਼ਾਊਲ ਨੇ ਸਾਰਾ ਜੀਵਨ ਬਹਾਦੁਰੀ ਵਿੱਚ ਗੁਜਾਰਿਆ। ਉਸਨੇ ਫ਼ਲਿਸਤੀਆਂ ਦੇ ਨਾਲ ਬੜੀ ਸਖਤ ਲੜਾਈ ਲੜੀ। ਉਸਨੇ ਜਦੋਂ ਕਦੇ ਵੀ ਕੋਈ ਬਹਾਦੁਰ ਜਾਂ ਤਾਕਤਵਰ ਮਨੁੱਖ ਵੇਖਿਆ, ਉਸਨੂੰ ਆਪਣੀ ਸੇਨਾ ਵਿੱਚ ਭਰਤੀ ਕਰ ਲਿਆ ਅਤੇ ਉਸਨੂੰ ਉਹ ਆਪਣੇ ਕੋਲ ਰਖਦਾ ਜੋ ਉਸਦੀ ਰਖਵਾਲੀ ਕਰਦਾ।