ਸਫ਼ਨਿਆਹ

1 2 3

ਕਾਂਡ 2

1 ਹੇ ਨਿਰਲਜ੍ਜ ਕੌਮ! ਆਪਣਾ ਜੀਵਨ ਸੁਧਾਰੋ!
2 ਇਸਤੋਂ ਪਹਿਲਾਂ ਕਿ ਤੁਸੀਂ ਸੁੱਕੇ ਤੇ ਮੁਰਝਾੇ ਹੋਏ ਫੁੱਲਾਂ ਵਾਂਗ ਹੋ ਜਾਵੋ, ਦਿਨ ਦੀ ਤਿਖ੍ਖੜ ਧੁੱਪ ਵਿੱਚ ਫ਼ੁੱਲ ਕੁਮਲਾਹ ਕੇ ਸੜ ਜਾਵੇ, ਇਸ ਤੋਂ ਪਹਿਲਾਂ ਕਿ ਤੁਸੀਂ ਵੀ ਉਸਦੀ ਜੂਨ ਨੂੰ ਭੋਗੋਁ, ਜਦੋਂ ਯਹੋਵਾਹ ਆਪਣਾ ਕਰੋਧ ਦਰਸਾਵੇ, ਚੰਗਾ ਹੋਵੇ ਜੇਕਰ ਤੁਸੀਂ ਸਂਭਲ ਜਾਵੋ ਅਤੇ ਆਪਣਾ-ਆਪ ਬਦਲ ਲਵੋ।
3 ਸਾਰੇ ਮਸਕੀਨ ਮਨੁੱਖੋ, ਯਹੋਵਾਹ ਨੂੰ ਭਾਲੋ! ਉਸਦੀ ਬਿਵਸਬਾ ਦਾ ਪਾਲਣ ਕਰੋ। ਚੰਗੇ ਕੰਮ ਕਰੋ ਅਤੇ ਨੇਕ ਤੇ ਨਿਮਰ ਹੋਣਾ ਸਿਖ੍ਖੋ। ਹੋ ਸਕਦਾ ਹੈ ਕਿ ਫੇਰ ਤੁਸੀਂ ਯਹੋਵਾਹ ਦੇ ਕਰੋਧ ਦੇ ਦਿਨ ਸੁਰਖਿਅਤ ਹੋਵੋ।
4 ਅਜ਼ਾਹ੍ਹ ਤਾਂ ਤਿਆਗਿਆ ਜਾਵੇਗਾ। ਅਸ਼ਕਲੋਕ ਬਰਬਾਦ ਹੋ ਜਾਵੇਗਾ। ਦੁਪਿਹਰ ਤੀਕ ਲੋਕ ਅਸ਼ਦੋਦ ਵਿੱਚੋਂ ਕੱਢ ਦਿੱਤੇ ਜਾਣਗੇ। ਅਕਰੋਨ ਖਾਲੀ ਕਰਵਾ ਲਿੱਤਾ ਜਾਵੇਗਾ।
5 ਤੁਸੀਂ ਫ਼ਲਿਸਤੀਨੀ ਅਤੇ ਸਮੁੰਦਰੀ ਕੰਢੇ ਵਸਦੇ ਮਨੁੱਖੋ! ਇਹ ਸੰਦੇਸ਼ ਜੋ ਯਹੋਵਾਹ ਵੱਲੋਂ ਹੈ, ਤੁਹਾਡੇ ਲਈ ਹੈ। ਕਨਾਨ ਅਤੇ ਫ਼ਲਿਸਤੀਨ ਦੀ ਧਰਤੀ ਦੇ ਮਨੁੱਖੋ! ਤੁਸੀਂ ਨਸ਼ਟ ਹੋ ਜਾਵੋਂਗੇ। ਇੱਥੇ ਕੋਈ ਵਾਸੀ ਨਾ ਰਹੇਗਾ।
6 ਸਮੁਂਦੀ ਪਾਸਿਓ ਤੁਹਾਡੀ ਧਰਤੀ ਖਾਲੀ ਹੋ ਜਾਵੇਗੀ ਜੋ ਆਜੜੀਆਂ ਵਾਸਤੇ ਇੱਜੜਾਂ ਦੀਆਂ ਚਰਾਂਦਾ ਬਣੇਗਾ।
7 ਫ਼ਿਰ ਉਹ ਧਰਤੀ ਯਹੂਦਾਹ ਦੇ ਬਚੇ ਹੋਏ ਘਰਾਣੇ ਦੀ ਹੋ ਜਾਵੇਗੀ। ਯਹੋਵਾਹ ਯਹੂਦਾਹ ਦੇ ਲੋਕਾਂ ਨੂੰ ਯਾਦ ਰੱਖੇਗਾ। ਉਹ ਲੋਕ ਪਰਾਈ ਧਰਤੀ ਤੇ ਆਸੀਰ ਹਨ ਪਰ ਯਹੋਵਾਹ ਉਨ੍ਹਾਂ ਨੂੰ ਵਾਪਸ ਲਿਆਵੇਗਾ। ਫਿਰ ਯਹੂਦਾਹ ਦੇ ਲੋਕ ਆਪਣੇ ਇੱਜੜਾਂ ਨੂੰ ਉਨ੍ਹਾਂ ਚਰਾਂਦਾ ਉੱਪਰ ਚਾਰਨਗੇ ਅਤੇ ਅਸ਼ਕਲੋਕ ਦੇ ਘਰਾਂ ਵਿੱਚ ਉਹ ਸ਼ਾਮਾਂ ਨੂੰ ਆਰਾਮ ਕਰਨਗੇ।
8 ਯਹੋਵਾਹ ਆਖਦਾ ਹੈ, "ਮੈਂ ਜਾਣਦਾ ਹਾਂ ਕਿ ਮੋਆਬ ਅਤੇ ਅੰਮੋਨੀਆਂ ਦੇ ਲੋਕਾਂ ਨੇ ਕੀ-ਕੀ ਕੀਤਾ! ਉਨ੍ਹਾਂ ਨੇ ਮੇਰੀ ਪਰਜਾ ਨੂੰ ਸਰਮਿਂਦਿਆਂ ਕੀਤਾ ਅਤੇ ਆਪਣੇ ਰਾਜ ਨੂੰ ਵੱਡਾ ਕਰਨ ਲਈ ਮੇਰੇ ਲੋਕਾਂ ਦੀ ਜ਼ਮੀਨ ਖੋਹ ਲਈ।
9 ਇਸੇ ਲਈ, ਮੈਂ ਆਪਣੀ ਜ਼ਿੰਦਗੀ ਦੀ ਸੌਂਹ ਖਾਂਦਾ ਹਾਂ ਮੋਆਬ ਅਤੇ ਅਮੋਨ ਦੇ ਲੋਕਾਂ ਦਾ ਹਸ਼ਰ ਸਦੋਮ ਅਤੇ ਅਮੂਰਾਹ ਵਰਗਾ ਹੋਵੇਗਾ। ਮੈਂ ਯਹੋਵਾਹ ਸਰਬ ਸ਼ਕਤੀਮਾਨ, ਇਸਰਾਏਲ ਦਾ ਪਰਮੇਸ਼ੁਰ ਹਾਂ ਅਤੇ ਮੈਂ ਇਕਰਾਰ ਕਰਦਾ ਹਾਂ ਕਿ ਇਹ ਦੇਸ ਹਮੇਸ਼ਾ-ਹਮੇਸ਼ਾ ਲਈ ਤਬਾਹ ਕਰ ਦਿੱਤੇ ਜਾਣਗੇ। ਉਨ੍ਹਾਂ ਦੀ ਧਰਤੀ ਜੜੀ-ਬੂਟੀਆਂ ਨਾਲ ਭਰ ਦਿੱਤੀ ਜਾਵੇਗੀ ਅਤੇ ਡੈਡ ਸੀ ਦੇ ਲੂਣ ਨਾਲ ਢਕ੍ਕ ਦਿੱਤੀ ਜਾਵੇਗੀ। ਮੇਰੇ ਲੋਕਾਂ ਚੋ ਬਚੇ ਹੋਏ ਉਸ ਧਰਤੀ ਤੇ ਕਬਜ਼ਾ ਕਰ ਲੈਣਗੇ ਅਤੇ ਉਥੋਂ ਦੀਆਂ ਬਚੀਆਂ ਹੋਈਆਂ ਵਸਤਾਂ ਲੁੱਟ ਲੈਣਗੇ।"
10 ਇਹ ਸਭ ਕੁਝ ਉਸ ਧਰਤੀ ਤੇ ਇਸ ਲਈ ਵਾਪਰੇਗਾ ਕਿਉਂ ਕਿ ਮੋਆਬ ਅਤੇ ਅਮੋਨ ਦੇ ਲੋਕ ਇੰਨੇ ਹਂਕਾਰੇ ਹੋਏ ਅਤੇ ਜ਼ਾਲਿਮ ਸਨ ਕਿ ਉਨ੍ਹਾਂ ਯਹੋਵਾਹ, ਸਰਬ ਸ਼ਕਤੀਮਾਨ ਦੀ ਪਰਜਾ ਨੂੰ ਜ਼ਲੀਲ ਕੀਤਾ।
11 ਉਹ ਮਨੁੱਖ ਯਹੋਵਾਹ ਦਾ ਭੈਅ ਖਾਣਗੇ। ਕਿਉਂ ਕਿ ਯਹੋਵਾਹ ਉਨ੍ਹਾਂ ਦੇ ਦੇਵਤਿਆਂ ਨੂੰ ਨਸ਼ਟ ਕਰ ਦੇਵੇਗਾ। ਫ਼ਿਰ ਸਾਰੇ ਦੂਰ-ਦੁਰਾਡੇ ਦੇ ਦੇਸਾਂ ਦੇ ਲੋਕ ਵੀ ਯਹੋਵਾਹ ਦੀ ਉਪਾਸਨਾ ਕਰਨਗੇ।
12 ਹੇ ਕੂਸ਼ੀਓ! ਤੁਸਁੀ ਵੀ ਮੇਰੀ ਤਲਵਾਰ ਨਾਲ ਵੱਢੇ ਜਾਵੋਂਗੇ।
13 ਫ਼ਿਰ ਯਹੋਵਾਹ ਆਪਣਾ ਹੱਥ ਉੱਤਰ ਵੱਲ ਚੁੱਕੇਗਾ ਅਤੇ ਅੱਸ਼ੂਰ ਨੂੰ ਬਰਬਾਦ ਕਰੇਗਾ। ਫ਼ਿਰ ਉਹ ਨੀਨਵਾਹ ਨੂੰ ਤਬਾਹ ਕਰੇਗਾ। ਇਹ ਸ਼ਹਿਰ ਉਜਾੜ-ਉਜਾੜ ਹੋ ਜਾਵੇਗਾ।
14 ਤਦ ਉਸ ਉਜੜੇ ਹੋਏ ਸ਼ਹਿਰ ਵਿੱਚ, ਸਿਰਫ ਭੇਡਾਂ ਅਤੇ ਜੰਗਲੀ ਜਾਨਵਰ ਹੀ ਰਹਿਣਗੇ। ਬਚੇ ਹੋਏ ਥੰਮਾਂ ਉੱਪਰ ਉੱਲੂ ਅਤੇ ਕਾਂ ਬੈਠਣਗੇ। ਖਿੜਕੀਆਂ ਵਿੱਚੋਂ ਉਨ੍ਹਾਂ ਦੀਆਂ ਆਵਾਜ਼ਾਂ ਸੁਣੀਆਂ ਜਾ ਸਕਦੀਆਂ। ਦਹਿਲੀਜਾਂ ਉੱਪਰ ਕਾਂ ਬੈਠਣਗੇ ਅਤੇ ਘਰਾਂ ਦੀਆਂ ਸ਼ਤੀਰਾਂ ਦਰਸਾਈਆਂ ਜਾਣਗੀਆਂ।
15 ਨੀਨਵਾਹ ਹੁਣ ਇੰਨਾ ਹਂਕਾਰਿਆ, ਖੁਸ਼ ਅਤੇ ਨਿਸ਼ਚਿੰਤ ਸ਼ਹਿਰ ਹੈ। ਲੋਕ ਸਮਝਦੇ ਹਨ ਕਿ ਉਹ ਇੱਥੇ ਸੁਰਖਿਅਤ ਹਨ ਤੇ ਉਹ ਨੀਨਵਾਹ ਨੂੰ ਦੁਨੀਆਂ ਵਿੱਚ ਸਭ ਤੋਂ ਮਹਾਨ ਅਸਬਾਨ ਸਮਝਦੇ ਹਨ। ਪਰ ਇਹ ਸ਼ਹਿਰ ਵੀ ਨਾਸ ਹੋ ਜਾਵੇਗਾ। ਇਹ ਅਜਿਹੀ ਵੀਰਾਨ ਥਾਂ ਬਣ ਜਾਵੇਗੀ ਜਿੱਥੇ ਸਿਰਫ਼ ਜੰਗਲੀ ਜਾਨਵਰ ਹੀ ਰਹਿਣਗੇ। ਜਿਹੜੇ ਲੋਕ ਇਥੋਂ ਲੰਘਣਗੇ ਸੀਟੀਆਂ ਮਾਰਨਗੇ ਅਤੇ ਬੇ-ਯਕੀਨੀ ਭੈ ਵਿੱਚ ਆਪਣੇ ਸਿਰ ਹਿਲਾਉਣਗੇ ਜਦੋਂ ਉਹ ਵੇਖਣਗੇ। ਕਿ ਇਹ ਸ਼ਹਿਰ ਕਿੰਨੀ ਬੁਰੀ ਤਰ੍ਹਾਂ ਤਬਾਹ ਕੀਤਾ ਗਿਆ।