ਸਫ਼ਨਿਆਹ

1 2 3

ਕਾਂਡ 1

1 ਯਹੋਵਾਹ ਦਾ ਸੰਦੇਸ਼ ਜੋ ਸਫ਼ਨਯਾਹ ਨੂੰ ਹੋਇਆ। ਇਹ ਸੰਦੇਸ਼ ਸਫ਼ਨਯਾਹ ਨੂੰ ਅਮੋਨ ਦੇ ਪੁੱਤਰ ਯੋਸ਼ੀਯਾਹ, ਦੇ ਦਿਨਾਂ ਵਿੱਚ ਹੋਇਆ ਜੋ ਕਿ ਯਹੂਦਾਹ ਦਾ ਰਾਜਾ ਸੀ। ਸਫ਼ਨਯਾਹ ਕੂਸ਼ ਦਾ ਪੁੱਤਰ ਸੀ ਅਤੇ ਕੂਸ਼ ਗਦਲਯਾਹ ਦਾ ਪੁੱਤਰ ਸੀ। ਗਦਲਯਾਹ ਅਮਰਯਾਹ ਦਾ ਪੁੱਤਰ ਸੀ ਅਤੇ ਅਮਰਯਾਹ ਹਿਜ਼ਕੀਯਾਹ ਦਾ ਪੁੱਤਰ ਸੀ।
2 ਯਹੋਵਾਹ ਆਖਦਾ ਹੈ, "ਮੈਂ ਧਰਤੀ ਉੱਤੇ ਸਭ ਕੁਝ ਨਸ਼ਟ ਕਰ ਦਿਆਂਗਾ।"
3 ਮੈਂ ਸਭ ਮਨੁੱਖ ਅਤੇ ਪਸ਼ੂ ਨਸ਼ਟ ਕਰ ਦੇਵਾਂਗਾ। ਮੈਂ ਅਕਾਸ਼ ਚ ਪੰਛੀ, ਸਮੁੰਦਰ ਚ ਮੱਛੀਆਂ ਸਭ ਨਾਸ ਕਰ ਸੁੱਟਾਂਗਾ। ਮੈਂ ਸਾਰੇ ਦੁਸ਼ਟਾਂ ਅਤੇ ਜਿਹੜੀਆਂ ਵਸਤਾਂ ਉਨ੍ਹਾਂ ਨੂੰ ਦੁਸ਼ਟ ਬਣਾਉਂਦੀਆਂ ਹਨ, ਸਭਨਾਂ ਨੂੰ ਨਾਸ ਕਰ ਦੇਵਾਂਗਾ। ਮੈਂ ਧਰਤੀ ਤੋਂ ਸਭ ਮਨੁੱਖ ਹਟਾ ਦੇਵਾਂਗਾ।" ਯਹੋਵਾਹ ਨੇ ਅਜਿਹੇ ਬਚਨ ਕੀਤੇ।
4 ਯਹੋਵਾਹ ਨੇ ਆਖਿਆ, "ਮੈਂ ਯਹੂਦਾਹ ਅਤੇ ਯਰੂਸ਼ਲਮ ਵਿੱਚ ਵਸਦੇ ਲੋਕਾਂ ਨੂੰ ਸਜ਼ਾ ਦੇਵਾਂਗਾ। ਮੈਂ ਇਹ ਚੀਜ਼ਾਂ ਓਬੋ ਲੈ ਲਵਾਂਗਾ: ਮੈਂ ਇਸ ਥਾਵੋਂ ਬਆਲ ਦੀ ਉਪਾਸਨਾ ਦੀਆਂ ਆਖਿਰੀ ਨਿਸ਼ਾਨੀਆਂ ਹਟਾ ਦੇਵਾਂਗਾ। ਮੈਂ ਉਨ੍ਹਾਂ ਸਾਰੇ ਜਾਜਕਾਂ ਅਤੇ ਲੋਕਾਂ ਨੂੰ ਲੈ ਲਵਾਂਗਾ।
5 ਜਿਹੜੇ ਆਪਣੀਆਂ ਛੱਤਾਂ ਤੇ ਚਢ਼ਕੇ ਤਾਰਿਆਂ ਅਤੇ ਗ੍ਰਿਹਾਂ ਦੀ ਉਪਾਸਨਾ ਕਰਦੇ ਹਨ। ਲੋਕ ਉਨ੍ਹਾਂ ਝੂਠੇ ਜਾਜਕਾਂ ਨੂੰ ਭੁੱਲ ਜਾਣਗੇ। ਕੁਝ ਲੋਕ ਆਖਦੇ ਹਨ ਕਿ ਉਹ ਮੇਰੀ ਉਪਾਸਨਾ ਕਰਦੇ ਹਨ। ਉਹ ਲੋਕੀਂ ਯਹੋਵਾਹ ਦੇ ਨਾਮ ਉੱਤੇ ਸੌਹਾਂ ਖਾਂਦੇ ਹਨ, ਪਰ ਦੇਵਤੇ ਮਿਲਕੋਮ ਦੇ ਨਾਮ ਤੇ ਵੀ। ਇਸ ਲਈ ਮੈਂ ਉਨ੍ਹਾਂ ਲੋਕਾਂ ਨੂੰ ਇਸ ਥਾਂ ਤੋਂ ਲੈ ਲਵਾਂਗਾ।
6 ਕੁਝ ਲੋਕ ਯਹੋਵਾਹ ਵੱਲੋਂ ਮੂੰਹ ਮੋੜ ਗਏ ਤੇ ਉਨ੍ਹਾਂ ਮੇਰੇ ਤੋਂ ਮਦਦ ਮੰਗਣੀ ਬੰਦ ਕਰ ਦਿੱਤੀ। ਜਿਨ੍ਹਾਂ ਨੇ ਆਪਣਾ ਰੁਖ ਮੋੜ ਲਿਆ ਉਨ੍ਹਾਂ ਨੂੰ ਮੈਂ ਉਸ ਥਾਂ ਤੋਂ ਹਟਾ ਦੇਵਾਂਗਾ।"
7 ਯਹੋਵਾਹ, ਮੇਰੇ ਪ੍ਰਭੂ ਦੇ ਅੱਗੇ ਚੁੱਪ ਰਹੋ। ਕਿਉਂ ਕਿ ਯਹੋਵਾਹ ਦਾ ਮਨੁੱਖਾਂ ਦੇ ਨਿਆਂ ਲਈ ਦਿਨ ਨੇੜੇ ਆ ਰਿਹਾ ਹੈ। ਯਹੋਵਾਹ ਨੇ ਆਪਣੀ ਬਲੀ ਤਿਆਰ ਕੀਤੀ ਹੈ ਤੇ ਉਸਨੇ ਆਪਣੇ ਪਰਹੁਣਿਆਂ ਨੂੰ ਤਿਆਰ ਰਹਿਣ ਲਈ ਕਿਹਾ।
8 ਯਹੋਵਾਹ ਨੇ ਕਿਹਾ, "ਯਹੋਵਾਹ ਦੀ ਬਲੀ ਵਾਲੇ ਦਿਨ, ਮੈਂ ਪਾਤਸ਼ਾਹਾਂ ਦੇ ਪੁੱਤਰਾ ਤੇ ਬਾਕੀ ਆਗੂਆਂ ਨੂੰ ਸਜ਼ਾ ਦੇਵਾਂਗਾ। ਮੈਂ ਉਨ੍ਹਾਂ ਸਾਰੇ ਮਨੁੱਖਾਂ ਨੂੰ ਸਜ਼ਾ ਦੇਵਾਂਗਾ ਜਿਨ੍ਹਾਂ ਨੇ ਦੂਜੇ ਦੇਸਾਂ ਦੇ ਬੇਗਾਨੇ ਵਸਤਰ ਪਾਏ ਹਨ।
9 ਉਸ ਵਕਤ, ਮੈਂ ਦਹਿਲੀਜ਼ ਤੇ ਟਪ੍ਪਦੇ ਸਾਰੇ ਲੋਕਾਂ ਨੂੰ ਦੰਡ ਦੇਵਾਂਗਾ ਤੇ ਉਨ੍ਹਾਂ ਨੂੰ ਵੀ ਜਿਹੜੇ ਆਪਣੇ ਮਾਲਕ ਦਾ ਘਰ ਨੂੰ ਝੂਠ-ਫ਼ਰੇਬ ਤੇ ਹਿੰਸਾ ਨਾਲ ਭਰਦੇ ਹਨ।"
10 ਯਹੋਵਾਹ ਨੇ ਇਹ ਵੀ ਆਖਿਆ, "ਉਸ ਦਿਨ ਯਰੂਸ਼ਲਮ ਵਿੱਚ ਮੱਛੀ ਫ਼ਾਟਕ ਤੋਂ ਦੁਹਾਈ ਦੀ ਆਵਾਜ਼ ਆਵੇਗੀ। ਸ਼ਹਿਰ ਦੇ ਦੂਜੇ ਹਿੱਸੇ ਵਿੱਚ ਲੋਕਾਂ ਦੀ ਚੀਤਕਾਰ ਹੋਵੇਗੀ ਅਤੇ ਲੋਕ ਸ਼ਹਿਰ ਦੇ ਦੁਆਲੇ ਟਿਲਿਆਂ ਉੱਪਰ ਵਸਤਾਂ ਦੇ ਨਾਸ ਹੋਣ ਦੀਆਂ ਘਾਤਕ ਧੁਨੀਆਂ ਸੁਨਣਗੇ।
11 ਤੁਸੀਂ ਸ਼ਹਿਰ ਦੇ ਨੀਵੇਂ ਹਿੱਸੇ ਵਿੱਚ ਵਸਦੇ ਲੋਕੋ ਕੁਰਲਾਵੋਁਗੇ। ਕਿਉਂ ਕਿ ਸਾਰੇ ਧਨਾਢ ਸੌਦਾਗਰ ਅਤੇ ਵਪਾਰੀ ਨਾਸ ਕੀਤੇ ਜਾਣਗੇ।
12 "ਉਸ ਦਿਨ, ਮੈਂ ਦੀਵੇ ਲੈਕੇ ਸਾਰੇ ਯਰੂਸ਼ਲਮ ਦੀ ਤਲਾਸ਼ੀ ਲਵਾਂਗਾ ਅਤੇ ਉਨ੍ਹਾਂ ਲੋਕਾਂ ਨੂੰ ਸਜ਼ਾ ਦੇਵਾਂਗਾ, ਜੋ ਆਪਣੀ ਚਾਹਨਾ ਅਨੁਸਾਰ ਕੀਤੇ ਹੋਏ ਕੰਮਾਂ ਦੁਆਰਾ ਤਿ੍ਰਪਤ ਹਨ। ਉਨ੍ਹਾਂ ਲੋਕਾਂ ਦਾ ਕਹਿਣਾ ਹੈ, ਯਹੋਵਾਹ ਕੁਝ ਨਹੀਂ ਕਰਦਾ। ਉਹ ਮਦਦ ਨਹੀਂ ਕਰਦਾ ਨਾ ਹੀ ਦੁੱਖ ਪਹੁੰਚਾਉਂਦਾ।9 ਮੈਂ ਉਨ੍ਹਾਂ ਲੋਕਾਂ ਨੂੰ ਲੱਭਾਂਗਾ ਤੇ ਦੰਡ ਦੇਵਾਂਗਾ।
13 ਤਦ ਓਪਰੇ ਲੋਕ ਉਨ੍ਹਾਂ ਦਾ ਧਨ ਲੁੱਟ ਕੇ ਉਨ੍ਹਾਂ ਦੇ ਘਰ ਤਬਾਹ ਕਰ ਦੇਣਗੇ। ਉਸ ਵਕਤ ਜਿਹੜੇ ਮਨੁੱਖਾਂ ਨੇ ਆਪਣੇ ਘਰ ਉਸਾਰੇ ਹੋਣਗੇ ਉਹ ਆਪ ਉਨ੍ਹਾਂ ਘਰਾਂ ਵਿੱਚ ਨਾ ਰਹਿ ਸਕਣਗੇ ਅਤੇ ਆਪੇ ਅੰਗੂਰੀ ਬੀਜ ਕੇ ਮਨੁੱਖ ਉਨ੍ਹਾਂ ਅੰਗੂਰਾਂ ਦੀ ਮੈਅ ਨਾ ਪੀ ਸਕਣਗੇ - ਉਨ੍ਹਾਂ ਉੱਪਰ ਦੂਜਿਆਂ ਦੀ ਮਲਕੀਅਤ ਹੋਵੇਗੀ।"
14 ਯਹੋਵਾਹ ਦਾ ਨਿਆਂ ਦਾ ਮਹਾਨ ਦਿਨ ਨੇੜੇ ਆ ਰਿਹਾ ਹੈ। ਉਹ ਦਿਨ ਬੜਾ ਨੇੜੇ ਹੈ ਤੇ ਤੇਜ਼ੀ ਨਾਲ ਆ ਰਿਹਾ ਹੈ ਅਤੇ ਇਸ ਦਿਨ ਲੋਕ ਬੜੀਆਂ ਸੋਗੀ ਆਵਾਜ਼ਾਂ ਤੇ ਵੈਣ ਸੁਨਣਗੇ। ਇਥੋਂ ਤੀਕ ਕਿ ਸੂਰਮੇਁ ਵੀ ਚੀਖ ਪੈਣਗੇ।
15 ਉਸ ਵਕਤ ਪਰਮੇਸ਼ੁਰ ਆਪਣੀ ਕਰੋਪੀ ਦਰਸਾਵੇਗਾ। ਇਹ ਸਮਾਂ ਮਹਾ ਸੰਕਟ, ਦੁੱਖ-ਤਕਲੀਫ਼ਾਂ ਦਾ ਹੋਵੇਗਾ। ਇਹ ਹਨੇਰ ਦਾ ਸਮਾਂ ਹੋਵੇਗਾ - ਕਾਲੇ, ਬੱਦਲਾਂ ਨਾਲ ਘਿਰਿਆ ਤੂਫ਼ਾਨੀ ਦਿਨ ਹੋਵੇਗਾ।
16 ਇਹ ਦਿਨ ਯੁੁੁਧ੍ਧ ਦੇ ਦਿਨ ਦੀ ਤਰ੍ਹਾਂ ਹੋਵੇਗਾ ਜਦੋਂ ਲੋਕ ਬੁਰਜਾਂ ਅਤੇ ਕਿਲ੍ਹੇਬੰਦ ਸ਼ਹਿਰਾਂ ਨੂੰ ਚਿਤਾਵਨੀ ਦੇਣ ਲਈ ਤੂਰ੍ਹੀਆਂ ਅਤੇ ਨਰਸਿਂਗਿਆਂ ਦੀਆਂ ਆਵਾਜ਼ਾਂ ਸੁਣਦੇ ਹਨ।
17 ਯਹੋਵਾਹ ਨੇ ਆਖਿਆ, "ਮੈਂ ਲੋਕਾਂ ਦਾ ਜੀਉਣਾ ਮੁਸ਼ਕਿਲ ਕਰ ਦੇਵਾਂਗਾ। ਲੋਕ ਦਿਸ਼ਾਹੀਨ, ਅੰਨ੍ਹਿਆਂ ਵਾਂਗ ਰਸਤੇ ਤੇ ਭਟਕਣਗੇ। ਕਿਉਂ ਕਿ ਉਨ੍ਹਾਂ ਲੋਕਾਂ ਨੇ ਯਹੋਵਾਹ ਦੇ ਵਿਰੁੱਧ ਪਾਪ ਕੀਤੇ ਬਹੁਤ ਸਾਰੇ ਲੋਕ ਮਾਰੇ ਜਾਣਗੇ। ਉਨ੍ਹਾਂ ਦਾ ਖੂਨ ਧਰਤੀ ਤੇ ਵਹੇਗਾ। ਉਨ੍ਹਾਂ ਦੀਆਂ ਲੋਬਾਂ ਧਰਤੀ ਤੇ ਗੋਹੇ ਵਾਂਗ ਪਈਆਂ ਹੋਣਗੀਆਂ।
18 ਉਨ੍ਹਾਂ ਦਾ ਸੋਨਾ-ਚਾਂਦੀ ਕਿਸੇ ਕੰਮ ਨਾ ਆਵੇਗਾ। ਉਸ ਵਕਤ ਯਹੋਵਾਹ ਬਹੁਤ ਕਰੋਧ ਵਿੱਚ ਅਤੇ ਬੇਚੈਨ ਹੋਵੇਗਾ। ਯਹੋਵਾਹ ਸਾਰੀ ਦੁਨੀਆਂ ਤਬਾਹ ਕਰ ਦੇਵੇਗਾ। ਉਹ ਧਰਤੀ ਉੱਪਰ ਹਰ ਚੀਜ਼ ਨੂੰ ਪੂਰੀ ਤਰ੍ਹਾਂ ਨਸ਼ਟ ਕਰ ਦੇਵੇਗਾ।