ਨਹਮਿਆਹ
ਕਾਂਡ 7
1 ਜਦੋਂ ਕੰਧ ਬਣ ਗਈ ਸੀ, ਮੈਂ ਫ਼ਾਟਕ ਤੇ ਦਰਵਾਜ਼ੇ ਲਾਏ। ਫ਼ੇਰ ਉਹ ਲੋਕ ਜੋ ਫ਼ਾਟਕਾਂ ਦੀ ਰਖਵਾਲੀ ਕਰ ਸਕਦੇ ਸਨ, ਧਾਰਮਿਕ ਗਵਈਏ, ਅਤੇ ਲੇਵੀ ਨਿਯੁਕਤ ਕੀਤੇ ਗਏ ਸਨ।
2 ਇਸ ਤੋਂ ਬਾਅਦ ਮੈਂ ਆਪਣੇ ਭਰਾ ਹਨਾਨੀ ਨੂੰ ਯਰੂਸ਼ਲਮ ਦਾ ਹਾਕਮ ਠਹਿਰਾਇਆ। ਅਤੇ ਇੱਕ ਹੋਰ ਹਨਨਯਾਹ ਨਾਂ ਦੇ ਆਦਮੀ ਨੂੰ ਕਿਲੇ ਦਾ ਸਰਦਾਰ ਬਣਾਇਆ। ਹਨਾਨੀ ਨੂੰ ਮੈਂ ਹਾਕਮ ਇਸ ਲਈ ਚੁਣਿਆ ਕਿਉਂ ਕਿ ਉਹ ਬੜਾ ਈਮਾਨਦਾਰ ਅਤੇ ਸਭ ਤੋਂ ਵਧ ਪਰਮੇਸ਼ੁਰ ਦਾ ਭੈਅ ਮੰਨਣ ਵਾਲਾ ਮਨੁੱਖ ਸੀ।
3 ਤਾਂ ਮੈਂ ਉਨ੍ਹਾਂ ਨੂੰ ਆਖਿਆ, "ਜਦ ਤੀਕ ਤਿੱਖੀ ਧੁੱਪ ਨਾ ਚੜ ਆਵੇ, ਯਰੂਸ਼ਲਮ ਦੇ ਫ਼ਾਟਕ ਨਾ ਖੋਲਿਓ ਅਤੇ ਸੂਰਜ ਢਲਣ ਤੋਂ ਪਹਿਲਾਂ ਯਰੂਸ਼ਲਮ ਦੇ ਫਾਟਕਾਂ ਨੂੰ ਬੰਦ ਕਰਕੇ ਜੰਦਰੇ ਲਾ ਦਿੱਤੇ ਜਾਣ। ਯਰੂਸ਼ਲਮ ਵਿੱਚ ਰਹਿੰਦੇ ਲੋਕਾਂ ਵਿੱਚੋਂ ਪਹਿਰੇਦਾਰ ਨਿਯੁਕਤ ਕਰੋ ਤੇ ਉਨ੍ਹਾਂ ਵਿੱਚੋਂ ਕੁਝ ਲੋਕਾਂ ਨੂੰ ਆਪਣੇ ਟਿਕਾਣਿਆਂ ਤੇ ਪਹਿਰੇਦਾਰੀ ਲਈ ਰੱਖੋ। ਤੇ ਕੁਝ ਲੋਕਾਂ ਨੂੰ ਉਨ੍ਹਾਂ ਦੇ ਆਪਣੇ ਘਰਾਂ ਦੇ ਨੇੜ ਤੇੜ ਹੀ ਪਹਿਰਾ ਦੇਣ ਲਈ ਨਿਯੁਕਤ ਕਰ ਦੇਵੋ।"
4 ਹੁਣ ਲੋਕਾਂ ਦੇ ਹਿਸਾਬ ਨਾਲੋਂ ਸ਼ਹਿਰ ਵਧੇਰੇ ਖੁੱਲਾ ਅਤੇ ਚੌੜਾ ਸੀ। ਸਗੋਂ ਹੁਣ ਇਸ ਵਿੱਚ ਬੋੜੇ ਜਿਹੇ ਲੋਕ ਸਨ ਅਤੇ ਉਨ੍ਹਾਂ ਦੇ ਘਰ ਵੀ ਅਜੇ ਤੀਕ ਮੁੜ ਤੋਂ ਨਹੀਂ ਬਣੇ ਸਨ।
5 ਤਾਂ ਮੇਰੇ ਪਰਮੇਸ਼ੁਰ ਨੇ ਮੇਰੇ ਮਨ ਵਿੱਚ ਪਾਇਆ ਕਿ ਮੈਂ ਇਨ੍ਹਾਂ ਸਾਰੇ ਲੋਕਾਂ ਦੀ ਇੱਕ ਸਭਾ ਬੁਲਾਵਾਂ। ਤਾਂ ਮੈਂ ਸੱਜਣਾਂ, ਅਧਿਕਾਰੀਆਂ ਅਤੇ ਆਮ ਲੋਕਾਂ ਨੂੰ ਬੁਲਾਇਆ। ਇਹ ਕੰਮ ਮੈਂ ਸਾਰੇ ਘਰਾਣਿਆਂ ਦੀ ਸੂਚੀ ਤਿਆਰ ਕਰਨ ਲਈ ਕੀਤਾ। ਮੈਨੂੰ ਉਨ੍ਹਾਂ ਦੇ ਘਰਾਣਿਆਂ ਦੇ ਇਤਹਾਸ ਦੀ ਪੋਥੀ ਮਿਲੀ, ਜਿਹੜੇ ਕਿ ਪਹਿਲਾਂ ਦੇਸ਼ ਨਿਕਾਲੇ ਤੋਂ ਵਾਪਸ ਆਏ ਸਨ ਅਤੇ ਮੈਨੂੰ ਉਸ ਵਿੱਚ ਇਹ ਕੁਝ ਲਿਖਿਆ ਹੋਇਆ ਮਿਲਿਆ:
6 ਇਹ ਉਸ ਸੂਬੇ ਦੇ ਲੋਕ ਹਨ ਜਿਹੜੇ ਮਹਾਨ ਦੇਸ ਨਿਕਾਲੇ ਤੋਂ ਵਾਪਸ ਮੁੜੇ ਸਨ। ਪਹਿਲੇ ਸਮੇਂ ਵਿੱਚ ਬਾਬਲ ਦਾ ਪਾਤਸ਼ਾਹ ਨਬੂਕਦਨੱਸਰ ਇਨ੍ਹਾਂ ਨੂੰ ਕੈਦੀ ਬਣਾ ਕੇ ਬਾਬਲ ਨੂੰ ਲੈ ਗਿਆ। ਇਹ ਲੋਕ ਯਰੂਸ਼ਲਮ ਅਤੇ ਯਹੂਦਾਹ ਵਿੱਚ ਵਾਪਸ ਮੁੜ ਆਏ ਤੇ ਹਰ ਕੋਈ ਆਪੋ-ਆਪਣੇ ਨਗਰਾਂ ਨੂੰ ਪਰਤ ਗਿਆ।
7 ਇਹ ਲੋਕ ਜ਼ਰੁੱਬਾਬਲ ਨਾਲ ਪਰਤੇ: ਯੇਸ਼ੂਆ, ਨਹਮਯਾਹ, ਅਜ਼ਰਯਾਹ, ਰਅਮਯਾਹ, ਅਤੇ ਨਹਮਾਨੀ ਮਾਰਦਕਈ, ਬਿਲਸ਼ਾਨ, ਮਿਸਪਰਬ, ਬਿਗਵਈ, ਨਹੂਮ ਅਤੇ ਬਅਨਾਹ। ਇਸਰਾਏਲੀ ਮਿਸਪਰਬ, ਬਿਗਵਈ ਨਹੂਮ ਅਤੇ ਬਅਨਾਹ ਇਸਰਾਏਲ ਤੋਂ ਜਿਹੜੇ ਮਨੁੱਖ ਪਰਤੇ ਉਨ੍ਹਾਂ ਦੀ ਗਿਣਤੀ ਅਤੇ ਨਾਂਓ ਇਸ ਪ੍ਰਕਾਰ ਹਨ।
8 ਪਰੋਸ਼ੀ ਦੇ ਉੱਤਰਾਧਿਕਾਰੀਆਂ ਵਿੱਚੋਂ ਦੋ ਹਜ਼ਾਰ 2,172
9 ਸ਼ਫ਼ਟਯਾਹ ਦੇ ਉੱਤਰਾਧਿਕਾਰੀਆਂ ਵਿੱਚੋਂ 372
10 ਆਰਹ ਦੇ ਉੱਤਰਾਧਿਕਾਰੀਆਂ ਵਿੱਚੋਂ 652
11 ਪਹਬ-ਮੋਆਬ ਤੋਂ ਕਿ ਯੇਸ਼ੂਆ ਅਤੇ ਯੋਆਬ ਘਰਾਣੇ ਦੇ ਉੱਤਰਾਧਿਕਾਰੀਆਂ ਵਿੱਚੋਂ ਸਨ, ਉਨ੍ਹਾਂ ਦੀ ਗਿਣਤੀ ਸੀ 2,818
12 ਏਲਾਮ ਦੇ ਉੱਤਰਾਧਿਕਾਰੀਆਂ ਵਿੱਚੋਂ 1,254
13 ਜ਼ੱਤੂ ਦੇ ਉੱਤਰਾਧਿਕਾਰੀਆਂ ਵਿੱਚੋਂ 845
14 ਜ਼ੱਕਾਈ ਦੇ ਉੱਤਰਾਧਿਕਾਰੀਆਂ ਵਿੱਚੋਂ 760
15 ਬਿੰਨੂਈ ਦੇ ਉੱਤਰਾਧਿਕਾਰੀਆਂ ਵਿੱਚੋਂ 648
16 ਬੇਬਈ ਦੀ ਕੁੱਲ ਵਿੱਚੋਂ 628
17 ਅਜ਼ਗਾਦ ਦੇ ਉੱਤਰਾਧਿਕਾਰੀਆਂ ਵਿੱਚੋਂ, 2,322
18 ਅਦੋਨੀਕਾਮ ਦੇ ਉੱਤਰਾਧਿਕਾਰੀਆਂ ਵਿੱਚੋਂ 667
19 ਬਿਗਵਈ ਦੇ ਉੱਤਰਾਧਿਕਾਰੀਆਂ ਵਿੱਚੋਂ 2,067
20 ਆਦੀਨ ਦੇ ਉੱਤਰਾਧਿਕਾਰੀਆਂ ਵਿੱਚੋਂ 655
21 ਹਿਜ਼ਕੀਯਾਹ ਦੇ ਘਰਾਣੇ ਵਿੱਚੋਂ ਅਟੇਰ ਦੇ ਉੱਤਰਾਧਿਕਾਰੀਆਂ ਦੇ ਮਨੁੱਖ ਸਨ 98
22 ਹਾਸ਼ੂਮ ਦੇ ਉੱਤਰਾਧਿਕਾਰੀਆਂ ਵਿੱਚੋਂ 328
23 ਬੇਸਾਈ ਦੇ ਉੱਤਰਾਧਿਕਾਰੀਆਂ ਵਿੱਚੋਂ 324
24 ਹਾਰੀਫ ਦੇ ਉੱਤਰਾਧਿਕਾਰੀਆਂ ਵਿੱਚੋਂ 112
25 ਗਿਬਓਨ ਦੇ ਉੱਤਰਾਧਿਕਾਰੀਆਂ ਵਿੱਚੋਂ 95
26 ਬੈਤਲਹਮ ਤੇ ਨਟੋਫਾਹ ਦੇ ਨਗਰਾਂ ਤੋਂ 188
27 ਅਨਾਬੋਬ ਨਗਰ ਵਿੱਚੋਂ 128
28 ਬੈਤ ਅਜ਼ਮਾਵਖ ਨਗਰ ਵਿੱਚੋਂ 42
29 ਕਿਰਯਬ ਯਆਰੀਮ, ਕਫੀਰਾਹ ਅਤੇ ਬੇਰੋਯਨਗਰ ਦੇ ਮਨੁੱਖਾਂ ਦੀ ਗਿਣਤੀ 743
30 ਰਾਮਾਹ ਅਤੇ ਗ਼ਬਾ ਸ਼ਹਿਰ ਵਿੱਚੋਂ 621
31 ਮਿਕਮਾਸ ਦੇ ਮਨੁੱਖ 122
32 ਬੈਤ-ਏਲ ਅਤੇ ਅਈ ਸ਼ਹਿਰਾਂ ਵਿੱਚੋਂ 123
33 ਨਬੋ ਦੇ ਦੂਸਰੇ ਸ਼ਹਿਰ ਵਿੱਚੋਂ 52
34 ਏਲਾਮ ਦੇ ਦੂਜੇ ਸ਼ਹਿਰ ਵਿੱਚੋਂ 1,254
35 ਹਾਰੀਮ ਸ਼ਹਿਰ ਵਿੱਚੋਂ 320,
36 ਯਰੀਹੋ ਦੇ ਸ਼ਹਿਰ ਵਿੱਚੋਂ 345
37 ਲੋਦ, ਹਾਦੀਦ ਅਤੇ ਓਨੋ ਸ਼ਹਿਰ ਵਿੱਚੋਂ 721
38 ਸਨਾਹ ਦੇ ਉੱਤਰਾਧਿਕਾਰੀਆਂ ਵਿੱਚੋਂ 3,930
39 ਜਾਜਕਾਂ ਦੀ ਸੂਚੀ ਇਵੇਂ ਸੀ: ਯੇਸ਼ੂਆ ਦੇ ਘਰੋ ਯਦਅਯਾਹ ਦੇ ਉੱਤਰਾਧਿਕਾਰੀਆਂ ਵਿੱਚੋਂ 973
40 ਈਮੇਰ ਦੇ ਉੱਤਰਾਧਿਕਾਰੀਆਂ ਵਿੱਚੋਂ 1,052
41 ਪਸ਼ਹੂਰ ਦੇ ਉੱਤਰਾਧਿਕਾਰੀਆਂ ਵਿੱਚੋਂ 1,247
42 ਹਾਰੀਮ ਦੇ ਉੱਤਰਾਧਿਕਾਰੀਆਂ ਵਿੱਚੋਂ 1,017
43 ਲੇਵੀ ਦੇ ਪਰਿਵਾਰ-ਸਮੂਹਾਂ ਦੇ ਲੋਕਾਂ ਦੀ ਗਿਣਤੀ ਇਸ ਤਰ੍ਹਾਂ ਸੀ: ਯੇਸ਼ੂਆ ਤੋਂ ਕਦਮੀਏਲ ਰਾਹੀਂ ਹੋਦਵਾਹ ਦੇ ਪਰਿਵਾਰ ਰਾਹੀਂ, ਉਨ੍ਹਾਂ ਦੇ ਉੱਤਰਾਧਿਕਾਰੀ ਸਨ 74
44 ਗਵਈਇਆਂ ਵਿੱਚੋਂ: ਅਸਾਫ਼ ਦੇ ਉੱਤਰਾਧਿਕਾਰੀਆਂ ਵਿੱਚੋਂ 148
45 ਦਰਬਾਨ ਦੀ ਗਿਣਤੀ ਇਵੇਂ ਸੀ: ਸੱਲੁਮ, ਆਟੇਰ ਟਲਮੋਨ, ਅੱਕੂਬ, ਹਟੀਟਾ ਅਤੇ ਸ਼ੋਬਾਈ ਦੇ ਉੱਤਰਾਧਿਕਾਰੀਆਂ ਵਿੱਚੋਂ 138
46 ਮੰਦਰ ਦੇ ਖਾਸ ਸੇਵਕ ਸਨ: ਸੀਹਾ ਦੇ ਉੱਤਰਾਧਿਕਾਰੀ, ਹਸੁਫਾ ਅਤੇ ਟੱਬਾਓਬ,
47 ਕੇਰੋਸ, ਸੀਆ ਅਤੇ ਪਾਦੋਨ ਦੀ ਵਂਸ,
48 ਲਬਾਨਾਹ, ਹਗਾਬਾ ਅਤੇ ਸਲਮਾਈ ਦੇ ਘਰਾਣੇ ਵਿੱਚੋਂ
49 ਹਨਾਨ, ਗਿੱਦੇਲ ਅਤੇ ਗਾਹਰ ਦੇ ਉੱਤਰਾਧਿਕਾਰੀ,
50 ਰਅਯਾਹ, ਰਸੀਨ ਅਤੇ ਨਕੋਦਾ ਦੇ ਉੱਤਰਾਧਿਕਾਰੀ,
51 ਗੱਜ਼ਾਮ, ਉਜ਼ਾ, ਪਾਸੇਹ,
52 ਬੇਸਈ, ਮਊਨੀਮ ਅਤੇ ਨਫੀਸ਼ਸੀਮ ਦੇ ਉੱਤਰਾਧਿਕਾਰੀ,
53 ਬਕਬੂਕ, ਹਕੂਫਾ ਅਤੇ ਹਰਹੂਰ ਦੇ ਉੱਤਰਾਧਿਕਾਰੀ,
54 ਬਸਲੀਬ, ਮਹੀਦਾ ਅਤੇ ਹਰਸ਼ਾ ਦੇ ਉੱਤਰਾਧਿਕਾਰੀ,
55 ਬਰਕੋਸ, ਸੀਸਰਾ ਅਤੇ ਬਾਮਹ ਦੇ ਉੱਤਰਾਧਿਕਾਰੀ,
56 ਨਸੀਅਹ ਅਤੇ ਹਟੀਫ਼ਾ ਦੇ ਉੱਤਰਾਧਿਕਾਰੀ।
57 ਸੁਲੇਮਾਨ ਦੇ ਸੇਵਕਾਂ ਦੇ ਘਰਾਣਿਆਂ ਵਿੱਚੋਂ: ਸੋਟਈ, ਸੋਫਰਬ ਅਤੇ ਪਰੀਦਾ ਦੇ ਉੱਤਰਾਧਿਕਾਰੀ,
58 ਯਅਲਾਹ, ਦਰਕੋਨ ਅਤੇ ਗਿਦ੍ਦੇਲ ਦੇ ਉੱਤਰਾਧਿਕਾਰੀ,
59 ਸ਼ਫਟਯਾਹ, ਹਟ੍ਟੀਲ, ਫੋਕਰਬ ਸਬਾਈਮ ਅਤੇ ਆਮੋਨ ਦੇ ਉੱਤਰਾਧਿਕਾਰੀ,
60 ਸਾਰੇ ਮੰਦਰ ਦੇ ਸੇਵਕ ਅਤੇ ਸੁਲੇਮਾਨ ਦੇ ਸੇਵਕਾਂ ਦੇ ਘਰਾਣੇ ਵਿੱਚੋਂ ਮਨੁੱਖਾਂ ਦੀ ਗਿਣਤੀ ਸੀ 392.
61 ਯਰੂਸ਼ਲਮ ਵਿੱਚ ਕੁਝ ਲੋਕ ਤੇਲਮਲਹ, ਤੇਲ ਹਰਸ਼ਾ, ਕਰੂਬ ਅਦੋਨ ਅਤੇ ਇਂਮੇਰ ਸ਼ਹਿਰਾਂ ਵਿੱਚੋਂ ਆਏ ਸਨ। ਪਰ ਇਹ ਲੋਕ ਇਹ ਸਾਬਿਤ ਨਾ ਕਰ ਸਕੇ ਕਿ ਸੱਚ ਮੁੱਚ ਉਨ੍ਹਾਂ ਦੇ ਪਰਿਵਾਰ ਦੇ ਲੋਕ ਇਸਰਾਏਲ ਵਿੱਚੋਂ ਹੀ ਹਨ।
62 ਦਲਾਯਾਹ ਟੋਬੀਯਾਹ ਅਤੇ ਨਕੋਦਾ ਦੇ ਉੱਤਰਾਧਿਕਾਰੀਆਂ ਵਿੱਚੋਂ ਮਨੁੱਖ ਸਨ 642
63 ਜਾਜਕਾਂ ਦੇ ਘਰਾਣਿਆਂ ਉੱਤਰਾਧਿਕਾਰੀਆਂ ਵਿੱਚੋਂ: ਹਾਬਾਯਾਹ, ਹੱਕੋਜ਼ ਦੇ ਅਤੇ ਬਰਜ਼ਿਲਈ ਦੇ ਉੱਤਰਾਧਿਕਾਰੀ ਸਨ, (ਜੇਕਰ ਕੋਈ ਮਨੁੱਖ ਗਿਲਆਦ ਦੇ ਬਰਜ਼ਿਲਈ ਦੀਆਂ ਧੀਆਂ ਵਿੱਚੋਂ ਕਿਸੇ ਇੱਕ ਨੂੰ ਵਿਆਹ ਲੈਂਦਾ, ਤਾਂ ਉਹ ਬਰਜ਼ਿਲਈ ਦੇ ਉੱਤਰਾਧਿਕਾਰੀਆਂ ਵਿੱਚੋਂ ਅਖਵਾਉਂਦਾ ਸੀ।)
64 ਇਨ੍ਹਾਂ ਮਨੁੱਖਾਂ ਨੇ ਵਂਸਾਵਲੀਆਂ ਵਿੱਚੋਂ ਆਪਣੇ ਘਰਾਣਿਆਂ ਦੀ ਖੋਜ ਕੀਤੀ, ਪਰ ਉਹ ਅਸਫਲ ਰਹੇ। ਉਹ ਇਹ ਸਾਬਿਤ ਨਾ ਕਰ ਸਕੇ ਕਿ ਉਨ੍ਹਾਂ ਦੇ ਪੁਰਖੇ ਜਾਜਕ ਸਨ, ਇਸੇ ਲਈ ਉਹ ਜਾਜਕਾਂ ਵਜੋਂ ਸੇਵਾ ਕਰਨ ਅਯੋਗ ਠਹਿਰਾਏ ਗਏ ਸਨ। ਉਨ੍ਹਾਂ ਦੇ ਨਾਉਂ ਜਾਜਕਾਂ ਦੀ ਸੂਚੀ ਵਿੱਚ ਦਰਜ ਨਹੀਂ ਕੀਤੇ ਗਏ ਸਨ।
65 ਤਾਂ ਰਾਜਪਾਲ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਕਿ ਉਹ ਅੱਤ ਪਵਿੱਤਰ ਭੋਜਨ ਵਿੱਚੋਂ ਨਾ ਖਾਣ ਜਿੰਨਾ ਚਿਰ ਉਰੀਮ ਅਤੇ ਬੁਂਮੀਮ ਵਾਲਾ ਜਾਜਕ ਪਰਮੇਸ਼ੁਰ ਤੋਂ ਪੁੱਛ ਨਾ ਲਵੇ ਕਿ ਕੀ ਕਰਨਾ।
66 ਕੁਲ ਮਿਲਾ ਕੇ ਜਿਹੜੇ ਸਾਰੀ ਸਭਾ 'ਚ ਲੋਕਾਂ ਦੀ ਗਿਣਤੀ 42,360 ਸੀ। 7,337 ਦਾਸ ਦਾਸੀਆਂ ਇਸ ਗਿਣਤੀ ਤੋਂ ਇਲਾਵਾ ਸਨ ਜੋ ਸੂਚੀ ਚਿਚ੍ਚ ਸ਼ਾਮਿਲ ਸਨ। ਉਨ੍ਹਾਂ ਦੇ ਨਾਲ 245 ਗਾਇਕ ਅਤੇ ਗਾਇਕਾਵਾਂ ਵੀ ਸਨ।
67
68 ਉਨ੍ਹਾਂ ਕੋਲ 736 ਘੋੜੇ, 245 ਖਚ੍ਚਰਾਂ, 435 ਊਠ ਅਤੇ 6,720 ਗਧੇ ਸਨ।
69
70 ਕੁਝ ਘਰਾਣਿਆਂ ਨੇ ਕੰਮ ਵਿੱਚ ਪੈਸੇ ਨਾਲ ਮਦਦ ਕੀਤੀ। ਰਾਜਪਾਲ ਨੇ 1 ,000 ਦਰਮ ਸੋਨਾ ਖਜ਼ਾਨੇ ਲਈ ਦਿੱਤੇ। ਉਸਨੇ 50 ਬਾਟੇ ਅਤੇ ਜਾਜਕਾਂ ਵਾਸਤੇ 530 ਕਮੀਜਾਂ ਦਿੱਤੀਆਂ।
71 ਘਰਾਣਿਆਂ ਦੇ ਆਗੂਆਂ ਨੇ ਕੰਮ ਦੀ ਕੀਮਤ ਅਦਾ ਕਰਨ ਲਈ ਖਜ਼ਾਨੇ ਲਈ 20,000 ਦਰਹਮ ਸੋਨਾ ਅਤੇ 2,200 ਮਾਨੇਹ ਚਾਂਦੀ ਦਿੱਤੀ।
72 ਅਤੇ ਬਾਕੀ ਦੇ ਲੋਕਾਂ ਨੇ 20,000 ਦਰਮ ਸੋਨਾ, 2,000 ਮਾਨੇਹ ਚਾਂਦੀ ਅਤੇ ਜਾਜਕਾਂ ਲਈ 67 ਕਮੀਜਾਂ ਦਿੱਤੀਆਂ।
73 ਇਉਂ ਜਾਜਕ, ਲੇਵੀ, ਦਰਬਾਨ, ਗਵਈਏ ਅਤੇ ਕਈ ਹੋਰ ਲੋਕ, ਮੰਦਰ ਦੇ ਸੇਵਕਾਂ ਅਤੇ ਸਾਰਾ ਇਸਰਾਏਲ ਆਪੋ-ਆਪਣੇ ਨਗਰਾਂ ਵਿੱਚ ਸਬਾਪਿਤ ਹੋ ਗਏ। ਅਤੇ ਜਦੋਂ ਸਾਲ ਦਾ ਸੱਤਵਾਂ ਮਹੀਨਾ ਆਇਆ, ਇਸਰਾਏਲ ਦੇ ਸਾਰੇ ਲੋਕ ਆਪੋ-ਆਪਣੇ ਸ਼ਹਿਰਾਂ ਵਿੱਚ ਵਸ ਗਏ ਸਨ।