ਨਹਮਿਆਹ

1 2 3 4 5 6 7 8 9 10 11 12 13

ਕਾਂਡ 11

1 ਹੁਣ ਇਸਰਾਏਲ ਦੇ ਲੋਕਾਂ ਦੇ ਆਗੂ ਯਰੂਸ਼ਲਮ ਵਿੱਚ ਰਹਿਣ ਲਈ ਆਏ ਅਤੇ ਇਸਰਾਏਲ ਦੇ ਬਾਕੀ ਦੇ ਲੋਕਾਂ ਨੇ ਯਰੂਸ਼ਲਮ ਦੇ ਪਵਿੱਤਰ ਨਗਰ ਵਿੱਚ ਰਹਿਣ ਲਈ ਹਰ ਦਸਾਂ ਲੋਕਾਂ ਵਿੱਚੋਂ ਗੁਣੇ ਪਾਕੇ ਇੱਕ ਵਿਅਕਤੀ ਚੁਣਿਆ। ਅਤੇ ਬਾਕੀ ਦੇ 9 ਲੋਕ ਦੂਸਰੇ ਨਗਰਾਂ ਵਿੱਚ ਰਹਿ ਸਕਦੇ ਹਨ।
2 ਲੋਕਾਂ ਨੇ ਉਨ੍ਹਾਂ ਸਾਰੇ ਮਨੁੱਖਾਂ ਨੂੰ ਬਰਕਤ ਦਿੱਤੀ ਜਿਨ੍ਹਾਂ ਨੇ ਖੁਸ਼ੀ ਨਾਲ ਯਰੂਸ਼ਲਮ ਵਿੱਚ ਜਾਣਾ ਸਵੀਕਾਰ ਕੀਤਾ।
3 ਸੂਬਿਆਂ ਦੇ ਆਗੂ ਜੋ ਯਰੂਸ਼ਲਮ ਵਿੱਚ ਆਕੇ ਰਹੇ (ਇਸਰਾਏਲੀ, ਜਾਜਕ, ਲੇਵੀ, ਮੰਦਰ ਦੇ ਸੇਵਕ ਅਤੇ ਸੁਲੇਮਾਨ ਦੇ ਸੇਵਕਾਂ ਦੇ ਉੱਤਰਾਧਿਕਾਰੀ ਯਹੂਦਾਹ ਦੇ ਨਗਰਾਂ ਵਿੱਚ ਰਹਿ ਰਹੇ। ਹਰ ਵਿਅਕਤੀ ਭਿਂਨ-ਭਿਂਨ ਨਗਰਾਂ ਵਿੱਚ ਆਪਣੀ ਖੁਦ ਦੀ ਜਾਇਦਾਦ ਤੇ ਰਿਹਾ।
4 ਯਹੂਦਾਹ ਅਤੇ ਬਿਨਯਾਮੀਨ ਦੇ ਘਰਾਣਿਆਂ ਵਿੱਚੋਂ ਕੁਝ ਲੋਕ ਯਰੂਸ਼ਲਮ ਦੇ ਸ਼ਹਿਰ ਵਿੱਚ ਆਕੇ ਵਸ ਗਏ।)ਯਹੂਦਾਹ ਦੇ ਉੱਤਰਾਧਿਕਾਰੀਆਂ ਜਿਹੜੇ ਯਰੂਸ਼ਲਮ ਵਿੱਚ ਜਾਕੇ ਵਸੇ, ਉਹ ਸਨ: ਉਜ਼ੀਯ੍ਯਾਹ ਦਾ ਪੁੱਤਰ ਅਬਾਯਾਹ, (ਉਜ਼ੀਯ੍ਯਾਹ ਜ਼ਕਰਯਾਹ ਦਾ ਪੁੱਤਰ ਸੀ, ਜ਼ਕਰਯਾਹ ਅਮਰਯਾਹ ਦਾ, ਅਮਰਯਾਹ ਸ਼ਫ਼ਟਯਾਹ ਦਾ ਅਤੇ ਸ਼ਫਟਯਾਹ ਮਹਲਲੇਲ ਦਾ ਪੁੱਤਰ ਸੀ। ਮਹਲਲੇਲ ਪਾਰਸ ਦੇ ਉੱਤਰਾਧਿਕਾਰੀਆਂ ਵਿੱਚੋਂ ਸੀ।
5 ਅਤੇ ਮਅਸੇਯਾਹ ਬਾਰੂਕ ਦਾ ਪੁੱਤਰ ਸੀ। (ਬਾਰੂਕ ਕਾਲ-ਹੋਜਹ ਦਾ ਪੁੱਤਰ ਸੀ ਅਤੇ ਉਹ ਹਜ਼ਾਯਾਹ ਦਾ ਪੁੱਤਰ ਸੀ, ਹਜਾਯਾਹ ਅਦਾਯਾਹ ਦਾ ਪੁੱਤਰ ਸੀ, ਅਦਾਯਾਹ ਯੋਯਾਰੀਬ ਦਾ ਪੁੱਤਰ ਸੀ ਅਤੇ ਯੋਯਾਰੀਬ ਜ਼ਕਰਯਾਹ ਦਾ ਪੁੱਤਰ ਸੀ ਜੋ ਕਿ ਸ਼ਿਲੋਨੀ ਦਾ ਉੱਤਰਾਧਿਕਾਰੀ ਸੀ।)
6 ਪਾਰਸ ਦੇ ਉੱਤਰਾਧਿਕਾਰੀ ਜਿਹੜੇ ਆਕੇ ਯਰੂਸ਼ਲਮ ਵਿੱਚ ਵਸੇ ਗਿਣਤੀ ਵਿੱਚ 468 ਸਨ ਅਤੇ ਉਹ ਸਾਰੇ ਬਹਾਦੁਰ ਸਿਪਾਹੀ ਸਨ।
7 ਬਿਨਯਾਮੀਨ ਦੇ ਉੱਤਰਾਧਿਕਾਰੀਆਂ ਵਿੱਚੋਂ ਜਿਹੜੇ ਮਨੁੱਖ ਯਰੂਸ਼ਲਮ ਵਿੱਚ ਜਾ ਕੇ ਵਸੇ ਉਨ੍ਹਾਂ ਦੀ ਗਿਣਤੀ ਇਉਂ ਹੈ: ਸਲ੍ਲੂ ਜੋ ਕਿ ਮਸ਼੍ਸ਼ੁਲਾਮ ਦਾ ਪੁੱਤਰ (ਮਸ਼੍ਸ਼ੁਲਾਮ ਯੋੇਦ ਦਾ ਪੁੱਤਰ, ਯੋੇਦ ਪਦਾਯਾਹ ਦਾ ਤੇ ਪਦਾਯਾਹ ਕੋਲਾਯਾਹ ਦਾ ਪੁੱਤਰ ਸੀ ਅਤੇ ਕੋਲਾਯਾਹ ਮਅਸੇਯਾਹ ਦਾ ਪੁੱਤਰ ਤੇ ਮਅਸੇਯਾਹ ਈਬੀੇਲ ਦਾ ਪੁੱਤਰ ਤੇ ਈਬੀੇਲ ਯਸ਼ਾਯਾਹ ਦਾ ਪੁੱਤਰ ਸੀ।)
8 ਅਤੇ ਜਿਨ੍ਹਾਂ ਨੇ ਯਸ਼ਾਯਾਹ ਦਾ ਅਨੁਸਰਣ ਕੀਤਾ ਉਨ੍ਹਾਂ ਵਿੱਚ ਗਬ੍ਬੀ ਅਤੇ ਸਲ੍ਲਾਈ ਸਨ। ਕੁੱਲ ਮਿਲਾ ਕੇ ਇਹ 928 ਮਨੁੱਖ ਸਨ।
9 ਜ਼ਿਕਰੀ ਦਾ ਪੁੱਤਰ ਯੋੇਲ ਇਨ੍ਹਾਂ ਸਾਰਿਆਂ ਲੋਕਾਂ ਦਾ ਸਰਦਾਰ ਸੀ ਅਤੇ ਯਹੂਦਾਹ ਜੋ ਕਿ ਹਸਨੂਆਹ ਦਾ ਪੁੱਤਰ ਸੀ ਸ਼ਹਿਰ ਦੇ ਦੂਜੇ ਜਿਲ੍ਹੇ ਦਾ ਸਰਦਾਰ ਸੀ।
10 ਜਿਹੜੇ ਜਾਜਕ ਯਰੂਸ਼ਲਮ ਵਿੱਚ ਜਾਕੇ ਵਸੇ ਉਨ੍ਹਾਂ ਦੀ ਗਿਣਤੀ ਇਉਂ ਸੀ: ਯੋਯਾਰੀਬ ਦਾ ਪੁੱਤਰ ਯਦਾਯਾਹ, ਯਾਕੀਨ,
11 ਅਤੇ ਸਰਾਯਾਹ ਹਿਲਕੀਯਾਹ ਦਾ ਪੁੱਤਰ (ਹਿਲਕੀਯਾਹ ਮਸ਼੍ਸ਼ੁਲਾਮ ਦਾ ਪੁੱਤਰ, ਮਸ਼੍ਸ਼ੁਲਾਮ ਸਦੋਕ ਦਾ ਪੁੱਤਰ ਅਤੇ ਸਦੋਕ ਮਰਾਯੋਬ ਦਾ ਪੁੱਤਰ ਤੇ ਉਹ ਅਹੀਟੂਬ ਦਾ ਪੁੱਤਰ ਸੀ ਜੋ ਕਿ ਪਰਮੇਸ਼ੁਰ ਦੇ ਮੰਦਰ ਦਾ ਪ੍ਰਧਾਨ ਸੀ।)
12 ਅਤੇ ਉਨ੍ਹਾਂ ਦੇ ਭਰਾ ਜਿਨ੍ਹਾਂ ਨੇ ਮੰਦਰ ਦਾ ਕੰਮ ਕੀਤਾ ਗਿਣਤੀ ਵਿੱਚ 822 ਸਨ, ਅਤੇ ਯਰੋਹਾਮ ਦਾ ਪੁੱਤਰ ਅਦਾਯਾਹ, (ਯਰੋਹਾਮ ਪਲਲਯਾਹ ਦਾ ਪੁੱਤਰ ਸੀ, ਪਲਲਯਾਹ ਅਮਸੀ ਦਾ ਪੁੱਤਰ ਸੀ, ਅਮਸੀ ਜ਼ਕਰਯਾਹ ਦਾ ਪੁੱਤਰ ਸੀ, ਜ਼ਕਰਯਾਹ ਪਸ਼ਹੂਰ ਦਾ ਪੁੱਤਰ ਸੀ ਅਤੇ ਪਸ਼ਹੂਰ ਮਲਕੀਯਾਹ ਦਾ ਪੁੱਤਰ ਸੀ।)
13 ਮਲਕੀਯਾਹ ਦੇ ਭਰਾਵਾਂ-ਭਾਈਆਂ ਦੀ ਗਿਣਤੀ 242 ਸੀ। (ਇਹ ਮਨੁੱਖ ਆਪੋ-ਆਪਣੇ ਘਰਾਣਿਆਂ ਦੇ ਆਗੂ ਸਨ।) ਅਮਸ਼ਸਈ ਅਜ਼ਰੇਲ ਦਾ ਪੁੱਤਰ (ਅਜ਼ਰੇਲ ਅਹਜ਼ਈ ਦਾ ਪੁੱਤਰ, ਤੇ ਉਹ ਮਸ਼ਿਲ੍ਲੇਮੋਬ ਦਾ ਪੁੱਤਰ ਤੇ ਮਸ਼ਿਲ੍ਲੇਮੋਬ ਇਂਮੇਰ ਦਾ ਪੁੱਤਰ ਸੀ,)
14 ਅਤੇ ਇਂਮੇਰ ਦੇ 128 ਭਰਾ। (ਇਹ ਸਾਰੇ ਬਹਾਦੁਰ ਸਿਪਾਹੀ ਸਨ ਅਤੇ ਹਗ੍ਗਦੋਲੀਮ ਦਾ ਪੁੱਤਰ ਜ਼ਬਦੀੇਲ ਉਨ੍ਹਾਂ ਦਾ ਸਰਦਾਰ ਸੀ।)
15 ਜਿਹੜੇ ਲੇਵੀ ਯਰੂਸ਼ਲਮ ਵਿੱਚ ਜਾਕੇ ਵਸੇ, ਉਨ੍ਹਾਂ ਦੇ ਨਾਉਂ ਇਵੇਂ ਸਨ: ਸ਼ਮਾਯਾਹ ਹਸ਼੍ਸ਼ੂਬ ਦਾ ਪੁੱਤਰ, (ਹਸ਼੍ਸ਼ੂਬ ਅਜ਼ਰੀਕਾਮ ਦਾ ਪੁੱਤਰ ਤੇ ਉਹ ਹਸ਼ਬਯਾਹ ਦਾ ਪੁੱਤਰ ਜੋ ਕਿ ਬੁਂਨੀ ਦਾ ਪੁੱਤਰ ਸੀ।)
16 ਸ਼ਬਬਈ ਅਤੇ ਯੋਜ਼ਾਬਾਦ (ਇਹ ਦੋਵੇਂ ਲੇਵੀਆਂ ਦੇ ਆਗੂ ਅਤੇ ਸਾਡੇ ਪਰਮੇਸ਼ੁਰ ਦੇ ਮੰਦਰ ਦੇ ਬਾਹਰਲੇ ਹਿੱਸੇ ਦੇ ਕੰਮ ਦੇ ਆਗੂ ਸਨ।)
17 ਮਤਨਯਾਹ, (ਮਤਨਯਾਹ ਮੀਕਾ ਦਾ ਪੁੱਤਰ ਸੀ, ਮੀਕਾ ਜ਼ਬਦੀ ਦਾ ਪੁੱਤਰ ਸੀ, ਜ਼ਬਦੀ ਆਸਾਫ਼ ਦਾ ਪੁੱਤਰ ਸੀ, ਜੋ ਕਿ ਪ੍ਰਾਰਥਨਾ ਦਾ ਨਿਰਦੇਸ਼ਕ ਸੀ। ਆਸਾਫ਼ ਲੋਕਾਂ ਤੋਂ ਉਸਤਤ ਦੇ ਗੀਤ ਅਤੇ ਪਰਮੇਸ਼ੁਰ ਨੂੰ ਪ੍ਰਾਰਬਨਾਵਾਂ ਗਵਾਉਂਦਾ ਸੀ। ਬਕਬੁਕਯਾਹ, (ਬਕਬੁਕਯਾਹ ਆਪਣੇ ਭਰਾਵਾਂ ਵਿੱਚੋਂ ਦੂਜੇ ਦਰਜੇ ਤੇ ਸੀ) ਅਤੇ ਸ਼ਮੂਆ ਦਾ ਪੁੱਤਰ ਅਬਦਾ (ਸ਼ਮੂਆ ਗਾਲਾਲ ਦਾ ਪੁੱਤਰ ਸੀ ਅਤੇ ਗਾਲਾਲ ਯਦੂਬੂਨ ਦਾ ਪੁੱਤਰ ਸੀ।)
18 ਪਵਿੱਤਰ ਸ਼ਹਿਰ ਵਿੱਚ ਸਾਰੇ ਲੇਵੀ ਗਿਣਤੀ 'ਚ 284 ਸਨ।
19 ਜਿਹੜੇ ਦਰਬਾਨ ਯਰੂਸ਼ਲਮ ਵਿੱਚ ਜਾਕੇ ਰਹੇ ਉਹ ਸਨ ਅੱਕੂਬ, ਟਲਮੋਨ ਅਤੇ ਉਨ੍ਹਾਂ ਦੇ ਭਰਾ, ਜਿਨ੍ਹਾਂ ਨੇ ਨਗਰ ਦੇ ਫ਼ਾਟਕਾਂ ਦੀ ਪਹਿਰੇਦਾਰੀ ਕੀਤੀ। ਉਹ ਗਿਣਤੀ ਵਿੱਚ 172 ਸਨ।
20 ਇਸਰਾਏਲ ਦੇ ਬਾਕੀ ਦੂਜੇ ਲੋਕ ਅਤੇ ਹੋਰ ਜਾਜਕ ਅਤੇ ਲੇਵੀ ਯਹੂਦਾਹ ਦੇ ਸਾਰੇ ਸ਼ਹਿਰਾਂ ਵਿੱਚ ਵਸੇ ਅਤੇ ਹਰ ਮਨੁੱਖ ਆਪਣੇ ਪੁਰਖਿਆਂ ਦੀ ਭੋਇਁ ਤੇ ਜਾ ਵਸਿਆ।
21 ਮੰਦਰ ਦੇ ਸੇਵਾਦਾਰ ਓਫ਼ਲ ਪਹਾੜ ਤੇ ਵਸੇ ਜਿਨ੍ਹਾਂ ਦੇ ਚੌਧਰੀ ਸੀਹਾ ਅਤੇ ਗਿਸ਼ਪਾ ਸਨ।
22 ਯਰੂਸ਼ਲਮ ਵਿੱਚ, ਲੇਵੀਆਂ ਉੱਪਰ ਉਜ਼ੀ ਅਧਿਕ੍ਕਾਰੀ ਸੀ। ਉਜ਼ੀ ਬ੍ਬਾਨੀ ਦਾ ਪੁੱਤਰ ਸੀ। (ਬਾਨੀ ਹਸ਼ਬਯਾਹ ਦਾ ਪੁੱਤਰ ਸੀ, ਹਸ਼ਬਯਾਹ ਮਤ੍ਤਨਯਾਹ ਦਾ ਪੁੱਤਰ ਸੀ ਅਤੇ ਮਤ੍ਤਨਯਾਹ ਮੀਕਾ ਦਾ ਪੁੱਤਰ ਸੀ।) ਉਜ਼ੀ ਆਸ੍ਸਾਫ਼ ਦਾ ਉੱਤਰਾਧਿਕਾਰੀ ਸੀ ਅਤੇ ਆਸਾਫ਼ ਦੇ ਉੱਤਰਾਧਿਕਾਰੀ ਗਵਈਏ ਸ੍ਸਨ ਜੋ ਕਿ ਪਰਮੇਸ਼ੁਰ ਦੇ ਮੰਦਰ ਦੀ ਸੇਵਾ ਦਾ ਕਾਰਜ ਸੰਭਾਲਦੇ ਸਨ।
23 ਗਾਉਨਵਾਲੇ ਪਾਤਸ਼ਾਹ ਦੇ ਹੁਕਮ ਨੂੰ ਮੰਨਦੇ ਸਨ ਜਿਨ੍ਹਾਂ ਵਿੱਚ ਪਾਤਸ਼ਾਹ ਵੱਲੋਂ ਹਰ ਰੋਜ਼ ਗਾਉਨਵਾਲਿਆਂ ਨੂੰ ਹਿਦਾਇਤਾਂ ਦਿੱਤੀਆਂ ਜਾਂਦੀਆਂ ਸਨ, ਜਿਨ੍ਹਾਂ ਦੀ ਉਹ ਪਾਲਣਾ ਕਰਦੇ ਸਨ।
24 ਜਿਹੜਾ ਮਨੁੱਖ ਉਨ੍ਹਾਂ ਨੂੰ ਪਾਤਸ਼ਾਹ ਦਾ ਹੁਕਮ ਸੁਣਾਉਂਦਾ ਸੀ ਕਿ ਉਨ੍ਹਾਂ ਨੇ ਕੀ ਕੁਝ ਕਰਨਾ ਹੈ, ਉਸਦਾ ਨਾਉਂ ਪਬਹਯਾਹ ਸੀ। (ਪਬਹਯਾਹ ਮਸ਼ੇਜ਼ਬੇਲ ਦਾ ਪੁੱਤਰ ਸੀ ਜੋ ਕਿ ਜ਼ਰਹ ਦੇ ਉੱਤਰਾਧਿਕਾਰੀਆਂ ਵਿੱਚੋਂ ਇੱਕ ਸੀ। ਜ਼ਰਹ ਯਹੂਦਾਹ ਦਾ ਪੁੱਤਰ ਸੀ।)
25 ਅਤੇ ਉਨ੍ਹਾਂ ਦੀਆਂ ਬਸਤੀਆਂ ਅਤੇ ਖੇਤਾਂ ਬਾਬਤ, ਯਹੂਦਾਹ ਦੇ ਕੁਝ ਲੋਕ ਕਿਰਯਬ-ਅਰਬਾ ਵਿੱਚ ਅਤੇ ਇਸ ਦੇ ਦੁਆਲੇ ਦੇ ਨਗਰਾਂ ਵਿੱਚ ਰਹੇ, ਉਨ੍ਹਾਂ ਵਿੱਚੋਂ ਕੁਝ ਦੀਬੋਨ ਵਿੱਚ ਅਤੇ ਇਸ ਦੇ ਦੁਆਲੇ ਦੇ ਪਿੰਡਾਂ ਵਿੱਚ ਅਤੇ ਕੁਝ ਯਕਬਸੇਲ ਅਤੇ ਇਸ ਦੇ ਦੁਆਲੇ ਦੇ ਪਿੰਡਾਂ ਵਿੱਚ ਰਹੇ।
26 ਅਤੇ ਯੇਸ਼ੂਆ ਵਿੱਚ, ਮੋਲਾਦਾਹ ਅਤੇ ਬੈਤ-ਪਾਲਟ ਵਿੱਚ,
27 ਹਸ਼ਰ-ਸ਼ੂਆਲ, ਬੇਰ-ਸ਼ਬਾ ਅਤੇ ਇਸ ਦੇ ਦੁਆਲੇ ਦੇ ਪਿੰਡਾਂ ਵਿੱਚ,
28 ਅਤੇ ਸਿਕਲਾਗ ਵਿੱਚ, ਮਕੋਨਾਹ ਅਤੇ ਇਸਦੇ ਦੁਆਲੇ ਦੇ ਪਿੰਡਾਂ ਵਿੱਚ,
29 ਨ-ਰਿਂਮੋਨ, ਸਾਰਆਹ ਅਤੇ ਯਰਮੂਬ ਵਿੱਚ,
30 ਅਤੇ ਜਾਨੋਅਹ ਵਿੱਚ ਅਤੇ ਅਦ੍ਦੁਲਾਮ ਅਤੇ ਇਨ੍ਹਾਂ ਦੇ ਦੁਆਲੇ ਦੇ ਪਿੰਡਾਂ ਵਿੱਚ, ਲਾਕੀਸ਼ ਅਤੇ ਇਸ ਦੇ ਖੇਤਾਂ ਵਿੱਚ, ਅਜ਼ੇਕਾਹ ਅਤੇ ਇਸ ਦੇ ਦੁਆਲੇ ਪਿੰਡਾਂ ਵਿੱਚ, ਇਉਂ ਯਹੂਦਾਹ ਦੇ ਲੋਕ ਬੇਰ-ਸ਼ਬਾ ਤੋਂ ਲੈਕੇ ਹਿਂਨੋਮ ਦੀ ਵਾਦੀ ਤੀਕ ਵਸਦੇ ਸਨ।
31 ਬਿਨਯਾਮੀਨ ਦੇ ਘਰਾਣੇ ਦੇ ਲੋਕ ਗਬਾ, ਮਿਕਮਸ਼, ਅਯ੍ਯਾਹ, ਬੈਤੇਲ ਅਤੇ ਇਸ ਦੇ ਦੁਆਲੇ ਦੇ ਪਿੰਡਾਂ ਵਿੱਚ ਵਸਦੇ ਸਨ।
32 ਅਨਾਬੋਬ, ਨੋਬ ਅਤੇ ਅਨਨਯਾਹ,
33 ਹਾਸੋਰ, ਗਮਾਹ ਅਤੇ ਗਿਤ੍ਤਾਯਿਮ,
34 ਹਦੀਦ ਸਬੋਈਮ ਅਤੇ ਨਬ੍ਬਲਾਟ,
35 ਲੋਦ, ਓਨੋ ਅਤੇ ਕਾਰੀਗਰਾਂ ਦੀ ਵਾਦੀ ਵਿੱਚ,
36 ਅਤੇ ਯਹੂਦਾਹ ਤੋਂ ਲੇਵੀ ਦੇ ਪਰਿਵਾਰ ਵਿੱਚੋਂ ਕੁਝ ਲੋਕਾਂ ਦੇ ਸਮੂਹ ਬਿਨਯਾਮੀਨ ਦੀ ਧਰਤੀ ਤੇ ਚਲੇ ਗਏ।ਜਾਜਕ ਅਤੇ ਲੇਵੀ