1 Chronicles ੧ ਤਵਾਰੀਖ਼

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29

ਕਾਂਡ 24

1 ਹਾਰੂਨ ਦੇ ਪੁੱਤਰਾਂ ਦੇ ਟੋਲੇ ਇਉਂ ਸਨ: ਹਾਰੂਨ ਦੇ ਪੁੱਤਰ ਨਾਦਾਬ, ਅਬੀਹੂ, ਅਲਆਜ਼ਾਰ ਅਤੇ ਈਬਾਮਾਰ ਸਨ।
2 ਪਰ ਨਾਦਾਬ ਅਤੇ ਅਬੀਹੂ ਬੇਔਲਾਦੇ ਹੀ ਆਪਣੇ ਪਿਤਾ ਦੇ ਮਰਨ ਤੋਂ ਵੀ ਪਹਿਲਾਂ ਹੀ ਮਰ ਗਏ। ਇਸ ਲਈ ਅਲਆਜ਼ਾਰ ਅਤੇ ਈਬਾਮਾਰ ਨੇ ਜਾਜਕ ਦੇ ਰੂਪ 'ਚ ਕੰਮ ਕੀਤਾ।
3 ਦਾਊਦ ਨੇ ਅਲਆਜ਼ਾਰ ਅਤੇ ਈਬਾਮਾਰ ਦੇ ਪਰਿਵਾਰ-ਸਮੂਹ ਨੂੰ ਦੋ ਅਲੱਗ-ਅਲੱਗ ਟੋਲਿਆਂ ਵਿੱਚ ਵੰਡ ਦਿੱਤਾ। ਤਾਂ ਜੋ ਉਨ੍ਹਾਂ ਨੂੰ ਜੋ-ਜੋ ਕੰਮ ਸੌਂਪੇ ਗਏ ਹਨ, ਉਹ ਆਪਣੇ ਕੰਮਾਂ ਦੇ ਫ਼ਰਜ਼ ਚੰਗੀ ਤਰ੍ਹਾਂ ਸੰਭਾਲਣ ਅਤੇ ਕਰਨ। ਦਾਊਦ ਨੇ ਇਹ ਕਾਰਜ ਸਾਦੋਕ ਅਤੇ ਅਹੀਮਲਕ ਦੀ ਮਦਦ ਨਾਲ ਕੀਤਾ। ਸਾਦੋਕ ਅਲਆਜ਼ਾਰ ਦੇ ਉੱਤਰਾਧਿਕਾਰੀਆਂ ਵਿੱਚੋਂ ਸੀ ਅਤੇ ਅਹੀਮਲਕ ਈਬਾਮਾਰ ਦੀ।
4 ਅਲਆਜ਼ਾਰ ਦੇ ਘਰਾਣੇ ਵਿੱਚੋਂ ਈਬਾਮਾਰ ਦੇ ਘਰਾਣੇ ਦੀ ਬਜਾਇ ਵਧੇਰੇ ਸਰਦਾਰ ਆਗੂ ਸਨ। ਅਲਆਜ਼ਾਰ ਦੇ ਘਰਾਣੇ ਵਿੱਚੋਂ ਸੋਲ੍ਹਾਂ ਅਤੇ ਈਬਾਮਾਰ ਦੇ ਘਰਾਣੇ ਵਿੱਚੋਂ ਅੱਠ ਆਗੂ ਸਨ।
5 ਗੁਣਾ ਸੁੱਟ ਕੇ ਹਰੇਕ ਘਰਾਣਿਆਂ ਵਿੱਚੋਂ ਮਨੁੱਖਾਂ ਦੀ ਚੋਣ ਕੀਤੀ ਗਈ। ਉਨ੍ਹਾਂ ਵਿੱਚੋਂ ਕੁਝ ਆਦਮੀਆਂ ਨੂੰ ਪਵਿੱਤਰ ਅਸਬਾਨ ਦਾ ਮੁਖੀ ਬਾਪਿਆ ਗਿਆ ਅਤੇ ਕੁਝ ਨੂੰ ਜਾਜਕ ਦਾ ਕਾਰਜ ਸੰਭਾਲਿਆ ਗਿਆ। ਪਰ ਇਹ ਸਾਰੇ ਮਨੁੱਖ ਅਲਆਜ਼ਾਰ ਅਤੇ ਈਬਾਮਾਰ ਦੇ ਘਰਾਣੇ ਵਿੱਚੋਂ ਸਨ।
6 ਸ਼ਮਅਯਾਹ ਉਨ੍ਹਾਂ ਦਾ ਸਕੱਤਰ ਸੀ ਜੋ ਕਿ ਨਬਨਿੇਲ ਦਾ ਪੁੱਤਰ ਸੀ। ਸ਼ਮਅਯਾਹ ਲੇਵੀਆਂ ਦੇ ਪਰਿਵਾਰ-ਸਮੂਹ ਵਿੱਚੋਂ ਸੀ ਜੋ ਕਿ ਉਨ੍ਹਾਂ ਵੰਸ਼ਜਾਂ ਦੇ ਨਾਂ ਲਿਖਣ ਦਾ ਕਾਰਜ ਕਰਦਾ ਸੀ। ਉਸਨੇ ਉਨ੍ਹਾਂ ਦੇ ਨਾਉਂ ਦਾਊਦ ਦੀ ਹਾਜ਼ਰੀ ਵਿੱਚ ਲਿਖੇ ਅਤੇ ਇਹ ਆਗੂ ਸਨ: ਸਾਦੋਕ ਜਾਜਕ, ਅਹੀਮਲਕ ਅਤੇ ਜਾਜਕਾਂ ਅਤੇ ਲੇਵੀਆਂ ਦੇ ਘਰਾਣੇ ਦੇ ਆਗੂ ਸਨ। ਅਹੀਮਲਕ ਅਬਯਾਬਾਰ ਦਾ ਪੁੱਤਰ ਸੀ। ਹਰ ਵਾਰ ਗੁਣਾ ਸੁੱਟ ਕੇ ਮਨੁੱਖ ਦੀ ਚੋਣ ਕੀਤੀ ਜਾਂਦੀ ਅਤੇ ਸ਼ਮਅਯਾਹ ਲਿਖਾਰੀ ਉਨ੍ਹਾਂ ਦੇ ਨਾਉਂ ਲਿਖ ਦਿੰਦਾ। ਇਉਂ ਉਨ੍ਹਾਂ ਅਲਆਜ਼ਾਰ ਅਤੇ ਈਬਾਮਾਰ ਘਰਾਣਿਆਂ ਦੇ ਮਨੁੱਖਾਂ ਦੇ ਕੰਮ ਵੰਡੇ ਹੋਏ ਸਨ।
7 ਪਹਿਲਾ ਟੋਲਾ ਯਹੋਯਾਰੀਬ ਦਾ ਸੀ। ਦੂਜਾ ਟੋਲਾ ਯਿਦਅਯਾਹ ਦਾ।
8 ਤੀਜਾ ਟੋਲਾ ਹਾਰੀਮ ਦਾ ਚੌਬਾ ਸਓਰੀਮ ਦਾ।
9 ਪੰਜਵਾ ਟੋਲਾ ਮਲਕੀਯਾਹ ਅਤੇ ਛੇਵਾਂ ਮੀਯਾਮੀਨ ਦਾ।
10 ਸੱਤਵਾਂ ਟੋਲਾ ਹਕ੍ਕੋਸ ਦਾ ਅਤੇ ਅੱਠਵਾਂ ਟੋਲਾ ਅਬੀਯਾਹ ਦਾ।
11 ਨੌਵਾਂ ਯੇਸ਼ੂਆ ਦਾ ਟੋਲਾ ਤੇ ਦਸਵਾਂ ਸ਼ਕਨਯਾਹ ਟੋਲਾ ਸੀ।
12 ਗਿਆਰ੍ਹਵਾਂ ਅਲਯਾਸ਼ੀਬ ਦਾ ਅਤੇ ਬਾਰ੍ਹਵਾਂ ਟੋਲਾ ਯਾਕੀਮ ਦਾ ਸੀ।
13 ਤੇਰ੍ਹਵਾਂ ਟੋਲਾ ਹੁਪ੍ਪਾਹ ਦਾ ਤੇ ਚੌਦਵਾਂ ਟੋਲਾ ਯਸ਼ਬਆਬ ਦਾ।
14 ਪਂਦਰਵਾਂ ਟੋਲਾ ਬਿਲਗਾਹ ਦਾ ਸੋਲ੍ਹਵਾਂ ਇਂਮੇਰ ਦਾ।
15 ਸਤਾਰ੍ਹਵਾਂ ਹੇਜ਼ੀਰ ਦਾ ਟੋਲਾ ਅਤੇ ਅਠਾਰ੍ਹਵਾਂ ਟੋਲਾ ਹਪ੍ਪੀਸੇਁਸ ਦਾ।
16 ਉਨ੍ਹੀਵਾਂ ਟੋਲਾ ਪਬਹਯਾਹ, 20 ਵਾਂ ਯਹਜ਼ਕੇਲ ਦਾ ਸੀ।
17 ਇੱਕੀਵਾਂ ਟੋਲਾ ਯਾਕੀਨ ਦਾ 22 ਵਾਂ ਗਾਮੂਲ ਦਾ।
18 ਤੇਈਵਾਂ ਦਲਾਯਾਹ ਦਾ ਟੋਲਾ ਅਤੇ ਚੌਵੀਵਾਂ ਮਅਜ਼ਯਾਹ ਦਾ ਟੋਲਾ ਸੀ।
19 ਇਹ ਸਾਰੇ ਟੋਲੇ ਯਹੋਵਾਹ ਦੇ ਮੰਦਰ ਦੀ ਸੇਵਾ ਸੰਭਾਲ ਕਰਨ ਲਈ ਚੁਣੇ ਗਏ। ਇਨ੍ਹਾਂ ਨੇ ਮੰਦਰ ਦੀ ਸੇਵਾ ਲਈ ਹਾਰੂਨ ਦੇ ਹੁਕਮਾਂ ਦਾ ਪਾਲਣ ਕੀਤਾ ਜਿਹੜੇ ਕਿ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਨੇ ਹਾਰੂਨ ਨੂੰ ਦਿੱਤੇ ਸਨ।
20 ਲੇਵੀਆਂ ਦੇ ਬਾਕੀ ਉੱਤਰਾਧਿਕਾਰੀਆਂ ਦੇ ਨਾਂ ਇਉਂ ਸਨ: ਅਮਰਾਮ ਦੇ ਉੱਤਰਾਧਿਕਾਰੀਆਂ ਵਿੱਚੋਂ ਸ਼ੂਬਾੇਲ ਅਤੇ ਸ਼ੂਬਾੇਲ ਦੇ ਪੁੱਤਰਾਂ ਵਿੱਚੋਂ ਜਹਦਯਾਹ।
21 ਰਹਬਯਾਹ ਵਿੱਚੋਂ ਯਿਸ਼੍ਸ਼ਾਯਾਹ (ਜੋ ਕਿ ਸਭ ਤੋਂ ਵੱਡਾ ਪੁੱਤਰ ਸੀ।)
22 ਯਿਸ੍ਸਹਾਰੀਆਂ ਦੇ ਘਰਾਣੇ ਵਿੱਚੋਂ ਸ਼ਲੋਮੋਬ ਅਤੇ ਸ਼ਲੋਮੋਬ ਦੇ ਘਰਾਣੇ ਵਿੱਚੋਂ ਯਹਬ।
23 ਹਬਰੋਨ ਦੇ ਪੁੱਤਰਾਂ ਵਿੱਚੋਂ ਸਭ ਤੋਂ ਵੱਡਾ ਯਰੀਯਾਹ ਸੀ ਅਤੇ ਅਮਰਯਾਹ ਹਬਰੋਨ ਦਾ ਦੂਜਾ ਪੁੱਤਰ ਸੀ, ਯਹਜ਼ੀੇਲ ਤੀਜਾ ਅਤੇ ਯਕਮਆਮ ਚੌਬਾ ਸੀ।
24 ਉਜ਼ੀੇਲ੍ਲ ਦਾ ਪੁੱਤਰ ਮੀਕਾਹ ਅਤੇ ਮੀਕਾਹ ਦਾ ਪੁੱਤਰ ਸ਼ਾਮੀਰ ਸੀ।
25 ਯਿਸ਼੍ਸ਼ੀਯਾਹ ਮੀਕਾਹ ਦਾ ਭਰਾ ਸੀ ਅਤੇ ਯਿਸ਼੍ਸ਼ੀਯਾਹ ਦਾ ਪੁੱਤਰ ਜ਼ਕਰਯਾਹ।
26 ਮਰਾਰੀ ਦੇ ਉੱਤਰਾਧਿਕਾਰੀ ਮਹਲੀ ਤੇ ਮੂਸ਼ੀ ਅਤੇ ਉਸਦਾ ਪੁੱਤਰ ਯਅਜ਼ੀਯਾਹ ਸੀ।
27 ਮਰਾਰੀ ਦੇ ਪੁੱਤਰ ਯਅਜ਼ੀਯਾਹ ਦੇ ਪੁੱਤਰ ਸ਼ੋਹਮ, ਜ਼ਕ੍ਕੂਰ ਅਤੇ ਇਬਰੀ ਸਨ।
28 ਮਹਲੀ ਦਾ ਪੁੱਤਰ ਅਲਆਜ਼ਾਰ ਸੀ ਪਰ ਅਲਆਜ਼ਾਰ ਦੇ ਘਰ ਕੋਈ ਪੁੱਤਰ ਨਾ ਜੰਮਿਆ।
29 ਕੀਸ਼ ਦੇ ਪੁੱਤਰ ਦਾ ਨਾਂ ਯਰਹਮੇਲ ਸੀ।
30 ਮੂਸ਼ੀ ਦੇ ਪੁੱਤਰ ਮਹਲੀ, ੇਦਰ ਅਤੇ ਯਿਰੀਮੋਬ ਸਨ।ਇਹ ਲੇਵੀ ਆਗੂ ਉਨ੍ਹਾਂ ਦੇ ਪਰਿਵਾਰਾਂ ਮੁਤਾਬਕ ਦਰਜ ਕੀਤੇ ਗਏ ਸਨ।
31 ਇਨ੍ਹਾਂ ਨੂੰ ਵਿਸ਼ੇਸ਼ ਕੰਮਾਂ ਲਈ ਚੁਣਿਆ ਗਿਆ ਸੀ। ਉਨ੍ਹਾਂ ਨੇ ਆਪਣੇ ਰਿਸ਼ਤੇਦਾਰਾਂ, ਜਾਜਕਾਂ ਵਾਂਗ ਗੁਣੇ ਪਾਏ। ਜਾਜਕ ਹਾਰੂਨ ਦੇ ਉੱਤਰਾਧਿਕਾਰੀ ਸਨ ਜਿਨ੍ਹਾਂ ਨੇ ਰਾਜੇ ਦਾਊਦ, ਸਾਦੋਕ, ਅਹੀਮਲਕ, ਅਤੇ ਜਾਜਕਾਂ ਦੇ ਪਰਿਵਾਰਾਂ ਦੇ ਆਗੂਆਂ ਅਤੇ ਲੇਵੀ ਪਰਿਵਾਰਾਂ ਦੇ ਸਾਮ੍ਹਣੇ ਗੁਣੇ ਪਾਏ ਸਨ। ਜਦੋਂ ਇਨ੍ਹਾਂ ਦੇ ਕੰਮ ਦੀ ਚੋਣ ਹੁੰਦੀ ਸੀ ਤਾਂ ਵੱਡੇ-ਛੋਟੇ ਘਰਾਣਿਆਂ ਨੂੰ ਬਰਾਬਰ ਦੀ ਨਿਗਾਹ ਨਾਲ ਵੇਖਿਆ ਜਾਂਦਾ ਸੀ।