1 Chronicles ੧ ਤਵਾਰੀਖ਼
ਕਾਂਡ 17
1 ਜਦੋਂ ਦਾਊਦ ਆਪਣੇ ਘਰ ਨੂੰ ਪਰਤਿਆ ਤਾਂ ਉਸਨੇ ਨਾਬਾਨ ਨਬੀ ਨੂੰ ਆਖਿਆ, "ਵੇਖ! ਮੈਂ ਤਾਂ ਦਿਆਰ ਦੀ ਲੱਕੜ ਦੇ ਬਣੇ ਹੋਏ ਘਰ ਵਿੱਚ ਰਹਿੰਦਾ ਹਾਂ, ਪਰ ਨੇਮ ਦਾ ਸੰਦੂਕ ਕੇਵਲ ਤੰਬੂ ਹੇਠ ਪਿਆ ਹੈ। ਇਸ ਲਈ ਮੈਂ ਪਰਮੇਸ਼ੁਰ ਲਈ ਇੱਕ ਮੰਦਰ ਬਨਾਉਣਾ ਚਾਹੁੰਦਾ ਹਾਂ।"
2 ਨਾਬਾਨ ਨੇ ਦਾਊਦ ਨੂੰ ਕਿਹਾ, "ਤੂੰ ਜੋ ਤੇਰੇ ਜੀਅ ਆਏ ਸੋ ਕਰ ਕਿਉਂ ਕਿ ਪਰਮੇਸ਼ੁਰ ਤੇਰੇ ਅੰਗ-ਸੰਗ ਹੈ।"
3 ਪਰ ਉਸ ਰਾਤ ਨਾਬਾਨ ਨੂੰ ਪਰਮੇਸ਼ੁਰ ਦੀ ਬਾਣੀ ਹੋਈ।
4 ਪਰਮੇਸ਼ੁਰ ਨੇ ਆਖਿਆ, "ਜਾ! ਅਤੇ ਜਾ ਕੇ ਮੇਰੇ ਸੇਵਕ ਨੂੰ ਇਹ ਗੱਲਾਂ ਦੱਸ: ਯਹੋਵਾਹ ਆਖਦਾ ਹੈ, 'ਦਾਊਦ, ਤੂੰ ਮੇਰੇ ਰਹਿਣ ਲਈ ਕੋਈ ਸਬਾਨ ਬਨਾਉਣ ਵਾਲਾ ਵਿਅਕਤੀ ਨਹੀਂ ਹੈਂ।
5 ਕਿਉਂ ਕਿ ਮੈਂ ਜਦੋਂ ਦਾ ਇਸਰਾਏਲੀਆਂ ਨੂੰ ਮਿਸਰ ਵਿੱਚੋਂ ਕੱਢ ਕੇ ਲਿਆਇਆ ਹਾਂ, ਉਦੋਂ ਦਾ ਮੈਂ ਘਰ ਵਿੱਚ ਨਿਵਾਸ ਨਹੀਂ ਕੀਤਾ। ਪਰ ਮੈਂ ਇੱਕ ਤੰਬੂ ਵਿੱਚ ਆਲੇ-ਦੁਆਲੇ ਘੁੰਮਦਾ ਰਿਹਾ ਹਾਂ। ਮੈਂ ਕੁਝ ਇਸਰਾਏਲੀ ਆਗੂਆਂ ਨੂੰ ਮੇਰੇ ਲੋਕਾਂ ਦੇ ਆਜੜੀ ਹੋਣ ਲਈ ਚੁਣਿਆ ਹੈ ਜਦੋਂ ਮੈਂ ਇਸਰਾਏਲ ਵਿੱਚ ਵੱਖ-ਵੱਖ ਥਾਵਾਂ ਤੇ ਜਾ ਰਿਹਾ ਸੀ, ਮੈਂ ਉਨ੍ਹਾਂ ਵਿੱਚੋਂ ਕਿਸੇ ਵੀ ਆਗੂ ਨੂੰ ਨਹੀਂ ਆਖਿਆ, 'ਤੂੰ ਮੇਰੇ ਲਈ ਦਿਆਰ ਦਾ ਭਵਨ ਕਿਉਂ ਨਹੀਂ ਬਣਾਇਆ?'
6
7 "ਹੁਣ, ਮੇਰੇ ਸੇਵਕ ਦਾਊਦ ਨੂੰ ਜਾ ਕੇ ਆਖ: ਸਰਬ ਸ਼ਕਤੀਮਾਨ ਯਹੋਵਾਹ ਦਾ ਕਹਿਣਾ ਹੈ, 'ਮੈਂ ਤੈਨੂੰ ਚਰਾਂਦਾ ਵਿੱਚੋਂ ਜਿੱਥੇ ਤੂੰ ਭੇਡਾਂ ਚਰਾਉਂਦਾ ਹੁੰਦਾ ਸੀ, ਕੱਢ ਕੇ ਲਿਆਂਦਾ ਅਤੇ ਮੈਂ ਤੈਨੂੰ ਆਪਣੀ ਪਰਜਾ ਇਸਰਾਏਲ ਦਾ ਪਾਤਸ਼ਾਹ ਬਾਪਿਆ।
8 ਹਰ ਬਾਵੇਂ ਮੈਂ ਤੇਰੇ ਅੰਗ-ਸੰਗ ਰਿਹਾ। ਮੈਂ ਤੇਰੇ ਡੇਰੇ ਤੋਂ ਅਗਾਂਹ ਜਾਕੇ ਤੇਰੇ ਵੈਰੀਆਂ ਨੂੰ ਮਾਰਿਆ। ਹੁਣ ਮੈਂ ਤੈਨੂੰ ਦੁਨੀਆਂ ਦੇ ਪ੍ਰਸਿਧ੍ਧ ਆਦਮੀਆਂ ਵਿੱਚੋਂ ਇੱਕ ਬਣਾਵਾਂਗਾ।
9 ਇਸ ਲਈ ਮੈਂ ਇਹ ਜਗ੍ਹਾ ਆਪਣੇ ਲੋਕਾਂ, ਇਸਰਾਏਲੀਆਂ ਲਈ ਦੇ ਰਿਹਾ ਹਾਂ, ਤਾਂ ਜੋ ਉਹ ਇੱਥੇ ਰੁੱਖ ਉਗਾਉਣ ਅਤੇ ਉਨ੍ਹਾਂ ਰੁੱਖਾਂ ਹੇਠਾਂ ਸ਼ਾਂਤੀ ਨਾਲ ਬੈਠ ਸਕਣ। ਉਨ੍ਹਾਂ ਨੂੰ ਹੋਰ ਤੰਗ ਨਹੀਂ ਕੀਤਾ ਜਾਵੇਗਾ। ਬਦ ਲੋਕ ਉਨ੍ਹਾਂ ਨੂੰ ਕਸ਼ਟ ਨਹੀਂ ਦੇਣਗੇ ਜਿਵੇਂ ਉਨ੍ਹਾਂ ਨੇ ਪਹਿਲਾਂ ਕੀਤਾ ਸੀ।
10 ਉਹ ਮੰਦੀਆਂ ਗੱਲਾਂ ਵਾਪਰੀਆਂ ਪਰ ਮੈਂ ਆਪਣੇ ਲੋਕਾਂ, ਇਸਰਾਏਲੀਆਂ ਤੇ ਹੋਣ ਲਈ ਆਗੂਆਂ ਨੂੰ ਚੁਣਿਆ ਅਤੇ ਮੈਂ ਤੇਰੇ ਸਾਰੇ ਵੈਰੀਆਂ ਨੂੰ ਹਰਾਵਾਂਗਾ।"'ਮੈਂ ਤੈਨੂੰ ਦੱਸਦਾ ਹਾਂ ਕਿ ਯਹੋਵਾਹ ਤੇਰੇ ਲਈ ਇੱਕ ਭਵਨ ਬਣਾਵੇਗਾ।
11 ਜਦ ਤੂੰ ਮਰ ਜਾਵੇਂਗਾ ਅਤੇ ਮਰ ਕੇ ਆਪਣੇ ਪੁਰਖਿਆਂ ਨਾਲ ਮਿਲ ਜਾਵੇਂਗਾ ਤਦ ਮੈਂ ਤੇਰੇ ਬਾਅਦ ਤੇਰੇ ਪੁੱਤਰ ਨੂੰ ਨਵਾਂ ਪਾਤਸ਼ਾਹ ਬਣਾਵਾਂਗਾ। ਇਹ ਨਵਾਂ ਪਾਤਸ਼ਾਹ ਤੇਰੇ ਆਪਣੇ ਪੁੱਤਰਾਂ ਵਿੱਚੋਂ ਇੱਕ ਹੋਵੇਗਾ। ਅਤੇ ਮੈਂ ਉਸਦਾ ਰਾਜ ਮਜ਼ਬੂਤ ਬਣਾਵਾਂਗਾ।
12 ਤੇਰਾ ਪੁੱਤਰ ਮੇਰੇ ਲਈ ਭਵਨ ਨਿਰਮਾਣ ਕਰੇਗਾ ਅਤੇ ਮੈਂ ਤੇਰੇ ਪੁੱਤਰ ਦੀ ਗੱਦੀ ਸਦੀਵ ਤੀਕ ਅਚੱਲ ਰੱਖਾਂਗਾ।
13 ਮੈਂ ਉਸਦਾ ਪਿਤਾ ਹੋਵਾਂਗਾ, ਤੇ ਉਹ ਮੇਰਾ ਪੁੱਤਰ ਹੋਵੇਗਾ। ਤੇਰੇ ਤੋਂ ਪਹਿਲਾਂ, ਇਥੋਂ ਦਾ ਪਾਤਸ਼ਾਹ ਸ਼ਾਊਲ ਸੀ, ਅਤੇ ਮੈਂ ਆਪਣਾ ਪਿਆਰ ਅਤੇ ਆਪਣੀ ਮਿਹਰ ਉਸ ਤੋਂ ਹਟਾਅ ਲਈ, ਪਰ ਮੈਂ ਤੇਰੇ ਪੁੱਤਰ ਨੂੰ ਸਦੀਵ ਪਿਆਰ ਕਰਾਂਗਾ।
14 ਉਸਨੂੰ ਮੈਂ ਆਪਣੇ ਭਵਨ ਵਿੱਚ ਅਤੇ ਆਪਣੇ ਰਾਜ ਵਿੱਚ ਸਦਾ ਲਈ ਮੁਖੀਆਂ ਰੱਖਾਂਗਾ ਅਤੇ ਉਸਦਾ ਰਾਜ ਹਮੇਸ਼ਾ-ਹਮੇਸ਼ਾ ਲਈ ਅਚੱਲ ਰਹੇਗਾ।"'
15 ਨਾਬਾਨ ਨੇ ਦਾਊਦ ਨੂੰ ਇਸ ਸਾਰੇ ਦਰਸ਼ਨ ਬਾਰੇ ਦੱਸਿਆ ਅਤੇ ਉਨ੍ਹਾਂ ਸਾਰੀਆਂ ਗੱਲਾਂ ਬਾਰੇ ਵੀ ਦੱਸਿਆ ਜੋ ਪਰਮੇਸ਼ੁਰ ਨੇ ਬਚਨ ਕੀਤੇ ਸਨ।
16 ਤਦ ਦਾਊਦ ਪਾਤਸ਼ਾਹ ਪਵਿੱਤਰ ਤੰਬੂ ਵੱਲ ਗਿਆ ਅਤੇ ਯਹੋਵਾਹ ਦੇ ਸਾਮ੍ਹਣੇ ਬੈਠ ਕੇ ਆਖਣ ਲੱਗਾ, "ਹੇ ਯਹੋਵਾਹ ਪਰਮੇਸ਼ੁਰ! ਤੂੰ ਮੇਰੇ ਅਤੇ ਮੇਰੇ ਘਰਾਣੇ ਤੇ ਅਪਾਰ ਰਹਿਮਤ ਕੀਤੀ ਹੈ। ਮੈਂ ਨਹੀਂ ਜਾਣਦਾ ਇਸ ਨਾਚੀਜ਼ ਤੇ ਕਿਰਪਾ ਦਾ ਕਾਰਣ।
17 ਅਤੇ ਹੇ ਪਰਮੇਸ਼ੁਰ, ਜਿਵੇਂ ਕਿ ਇਹ ਕਾਫ਼ੀ ਨਾ ਹੋਣ, ਤੂੰ ਮੈਨੂੰ ਮੇਰੇ ਪਰਿਵਾਰ ਦਾ ਭਵਿੱਖ ਦੱਸਿਆ, ਅਤੇ ਤੂੰ ਮੈਨੂੰ ਇੰਝ ਦਰਸਾਇਆ ਜਿਵੇਂ ਕਿ ਮੈਂ ਸਾਰੇ ਆਦਮੀਆਂ ਤੋਂ ਵਧੇਰੇ ਮਹੱਤਵਪੂਰਣ ਹੋਵਾਂ।
18 ਮੈਂ ਕੌਣ ਹਾਂ ਜੋ ਕੁਝ ਆਖਾਂ ਤੇ ਹੋਰ ਇਸ ਤੋਂ ਵਧ ਮੈਂ ਕੀ ਆਖ ਸਕਦਾ ਹਾਂ? ਤੂੰ ਤਾਂ ਪਹਿਲਾਂ ਹੀ ਮੇਰੇ ਤੇ ਅਪਾਰ ਦਿ੍ਰਸ਼ਟੀ ਕੀਤੀ ਹੈ ਤੇ ਤੂੰ ਜਾਣਦਾ ਹੈਂ ਕਿ ਮੈਂ ਤਾਂ ਸਿਰਫ਼ ਤੇਰਾ ਸੇਵਕ ਹਾਂ!
19 ਹੇ ਯਹੋਵਾਹ, ਤੂੰ ਆਪਣੀ ਇੱਛਾ ਅਨੁਸਾਰ ਮੇਰੀ ਖਾਤਿਰ ਇਹ ਅਚਰਜ ਕਾਰਜ ਕੀਤਾ। ਤੂੰ ਮੈਨੂੰ ਇਨ੍ਹਾਂ ਸਾਰੀਆਂ ਮਹਾਨ ਗੱਲਾਂ ਦਾ ਪਤਾ ਲਗਾਉਣ ਦੀ ਇੱਛਾ ਕੀਤੀ!
20 ਹੇ ਯਹੋਵਾਹ! ਤੈਥੋਂ ਸਿਵਾ ਹੋਰ ਕੋਈ ਪਰਮੇਸ਼ੁਰ ਨਹੀਂ। ਅਸੀਂ ਹੋਰ ਕਿਸੇ ਵੀ ਦੇਵਤੇ ਬਾਰੇ ਅਜਿਹੇ ਕਰਿਸ਼ਮੇ ਦਿਖਾਉਣ ਬਾਰੇ ਨਹੀਂ ਸੁਣਿਆ ਜਿਵੇਂ ਤੂੰ ਕਰਦਾ ਹੈਂ!
21 ਕੀ ਦੁਨੀਆਂ ਵਿੱਚ ਕੋਈ ਅਜਿਹੀ ਕੌਮ ਹੈ ਜਿਹੜੀ ਤੇਰੇ ਲੋਕਾਂ, ਇਸਰਾਏਲ ਦੀ ਤੁਲਨਾਯੋਗ ਹੋਵੇ। ਨਹੀਂ! ਧਰਤੀ ਤੇ ਅਜਿਹੀ ਕੌਮ ਸਿਰਫ਼ ਇਸਰਾਏਲ ਹੀ ਹੈ ਜਿਸ ਲਈ ਤੂੰ ਅਜਿਹੇ ਅਚਰਜ ਕਾਰਜ ਕੀਤੇ ਹਨ। ਤੂੰ ਸਾਨੂੰ ਮਿਸਰ ਵਿੱਚੋਂ ਕੱਢ ਕੇ ਅਜਾਦ ਕੀਤਾ। ਤੂੰ ਆਪਣਾ ਨਾਉਂ ਜਸ੍ਸ ਆਪੇ ਕੀਤਾ। ਤੂੰ ਆਪ ਹੀ ਆਪਣੇ ਲੋਕਾਂ ਦੇ ਸਾਹਵੇਂ ਹੋਇਆ ਤੇ ਸਾਡੇ ਲਈ ਦੂਜੇ ਲੋਕਾਂ ਤੋਂ ਜ਼ਬਰਦਸਤੀ ਉਨ੍ਹਾਂ ਦੀ ਭੋਇਁ ਹਬਿਆ ਕੇ ਸਾਨੂੰ ਦਿੱਤੀ!
22 ਤੂੰ ਇਸਰਾਏਲ ਨੂੰ ਹਮੇਸ਼ਾ ਲਈ ਆਪਣੇ ਲੋਕ ਬਣਾਇਆ। ਅਤੇ ਹੇ ਯਹੋਵਾਹ ਤੂੰ ਉਨ੍ਹਾਂ ਦਾ ਪਰਮੇਸ਼ੁਰ ਹੋ ਗਿਆ।"
23 "ਹੇ ਯਹੋਵਾਹ! ਜਿਹੜਾ ਵਚਨ ਤੂੰ ਆਪਣੇ ਸੇਵਕ ਅਤੇ ਉਸਦੀ ਕੁਲ ਲਈ ਆਖਿਆ ਸੀ, ਉਹ ਹਮੇਸ਼ਾ ਲਈ ਸਬਿਰ ਰਹੇ ਅਤੇ ਤੂੰ ਉਸ ਵਚਨ ਨੂੰ ਜਿਵੇਂ ਆਖਿਆ ਸੀ ਪੂਰਾ ਕਰੇਁ!
24 ਤੂੰ ਆਪਣੇ ਇਕਰਾਰਾਂ ਨੂੰ ਪੂਰਾ ਕਰੀਂ ਤਾਂ ਜੋ ਲੋਕ ਹਮੇਸ਼ਾ ਤੇਰੇ ਨਾਂ ਦੀ ਉਸਤਤ ਕਰਦੇ ਰਹਿਣ। ਤਦ ਲੋਕ ਕਹਿਣਗੇ, 'ਸਰਬ ਸ਼ਕਤੀਮਾਨ ਯਹੋਵਾਹ ਹੀ ਇਸਰਾਏਲ ਦਾ ਪਰਮੇਸ਼ੁਰ ਹੈ।' ਮੈਂ ਤੇਰਾ ਸੇਵਕ ਹਾਂ। ਹੇ ਯਹੋਵਾਹ ਮੇਰੇ ਤੇ ਆਓ ਮੇਰੇ ਪਰਿਵਾਰ ਤੇ ਆਪਣੀ ਕਿਰਪਾ ਕਰ ਤਾਂ ਜੋ ਸਦੀਵ ਤੇਰੀ ਸੇਵਾ ਕਰਦੇ ਰਹਿਣ।
25 "ਹੇ ਮੇਰੇ ਪਰਮੇਸ਼ੁਰ, ਤੂੰ ਮੇਰੇ, ਆਪਣੇ ਸੇਵਕ ਨਾਲ ਗੱਲ ਕੀਤੀ। ਤੂੰ ਇਹ ਸਪਸ਼ਟ ਕਰ ਦਿੱਤਾ ਕਿ ਤੂੰ ਮੇਰੇ ਉਪਰੰਤ, ਮੇਰੇ ਪਰਿਵਾਰ ਨੂੰ ਹੀ ਸ਼ਾਸਨ ਦੇਵੇਂਗਾ। ਇਸੇ ਕਾਰਣ, ਮੈਂ ਇਨ੍ਹਾਂ ਸਭ ਗੱਲਾਂ ਦੀ ਬੇਨਤੀ ਕਰਨ ਲਈ ਤੇਰੇ ਅੱਗੇ ਪ੍ਰਾਰਥਨਾ ਕਰਨ ਦਾ ਹੌਂਸਲਾ ਕਰ ਸਕਿਆ ਹਾਂ।
26 ਹੇ ਯਹੋਵਾਹ! ਤੂੰ ਹੀ ਪਰਮੇਸ਼ੁਰ ਹੈਂ ਅਤੇ ਹੇ ਸੱਚੇ ਯਹੋਵਾਹ! ਤੂੰ ਖੁਦ ਹੀ ਆਪਣੇ ਸੇਵਕ ਲਈ ਇਹ ਚੰਗੀਆਂ ਗੱਲਾਂ ਕਰਨ ਦਾ ਇਕਰਾਰ ਕੀਤਾ।
27 ਹੇ ਯਹੋਵਾਹ! ਤੂੰ ਮੇਰੇ ਪਰਿਵਾਰ ਨੂੰ ਅਸੀਸ ਦੇਣ ਦੀ ਕਿਰਪਾਲਤਾ ਕੀਤੀ, ਅਤੇ ਤੂੰ ਉਨ੍ਹਾਂ ਨੂੰ ਅਸੀਸ ਦਿੱਤੀ ਅਤੇ ਇਕਰਾਰ ਕੀਤਾ ਕਿ ਉਹ ਸਦੀਵ ਤੇਰੇ ਅੱਗੇ ਸੇਵਾ ਕਰ ਸਕਣਗੇ। ਹੇ ਯਹੋਵਾਹ! ਤੂੰ ਆਪ ਮੇਰੇ ਪਰਿਵਾਰ ਨੂੰ ਅਸੀਸ ਦਿੱਤੀ ਹੈ ਤਾਂ ਸੱਚਮੁੱਚ ਉਹ ਸਦਾ ਤੀਕ ਤੇਰੀ ਅਸੀਸ ਦੀ ਮਿਹਰ ਵਿੱਚ ਰਹੇ।"