੨ ਸਮੋਈਲ
ਕਾਂਡ 9
1 ਫ਼ਿਰ ਦਾਊਦ ਨੇ ਪੁਛਿਆ, "ਕੀ ਸ਼ਾਊਲ ਦੇ ਘਰਾਣੇ ਵਿੱਚੋਂ ਅਜੇ ਕੋਈ ਬਚਿਆ ਹੈ? ਜੇ ਕੋਈ ਬਚਿਆ ਰਹਿ ਗਿਆ ਹੈ ਤਾਂ ਮੈਂ ਯੋਨਾਬਾਨ ਦੇ ਕਾਰਣ ਉਸ ਉੱਪਰ ਆਪਣੀ ਦਯਾ ਦਰਸ਼ਾਵਾਂਗਾ।'
2 ਸ਼ਾਊਲ ਦੇ ਪਰਿਵਾਰ ਵਿੱਚ ਇੱਕ ਸੀਬਾ ਨਾਉਂ ਦਾ ਸੇਵਕ ਸੀ ਤਾਂ ਦਾਊਦ ਦੇ ਸੇਵਕਾਂ ਨੇ ਸੀਬਾ ਨੂੰ ਦਾਊਦ ਕੋਲ ਸਦਿਆ ਤਾਂ ਦਾਊਦ ਪਾਤਸ਼ਾਹ ਨੇ ਸੀਬਾ ਨੂੰ ਪੁਛਿਆ, "ਕੀ ਤੂੰ ਸੀਬਾ ਹੈਂ?'ਸੀਬਾ ਨੇ ਕਿਹਾ, "ਹਾਂ ਜੀ, ਮੈਂ ਤੁਹਾਡਾ ਸੇਵਕ ਸੀਬਾ ਹਾਂ।'
3 ਪਾਤਸ਼ਾਹ ਨੇ ਕਿਹਾ, "ਕੀ ਸ਼ਾਊਲ ਦੇ ਘਰਾਣੇ ਵਿੱਚੋਂ ਕੋਈ ਜੀਅ ਅਜੇ ਬਚਿਆ ਰਹਿ ਗਿਆ ਹੈ? ਮੈਂ ਉਸ ਮਨੁੱਖ ਉੱਪਰ ਪਰਮੇਸ਼ੁਰ ਦੀ ਦਿਯਾਲਤਾ ਦਰਸਾਉਣਾ ਚਾਹੁੰਦਾ ਹਾਂ।'ਸੀਬਾ ਨੇ ਦਾਊਦ ਪਾਤਸ਼ਾਹ ਨੂੰ ਕਿਹਾ, "ਯੋਨਾਬਾਨ ਦਾ ਇੱਕ ਪੁੱਤਰ ਅਜੇ ਜਿਉਂਦਾ ਹੈ ਜੋ ਦੋਨੋ ਪੈਰੋ ਲਂਗੜਾ ਹੈ।'
4 ਪਾਤਸ਼ਾਹ ਨੇ ਸੀਬਾ ਨੂੰ ਆਖਿਆ, "ਇਹ ਪੁੱਤਰ ਕਿੱਥੋ ਹੈ?'ਸੀਬਾ ਨੇ ਆਖਿਆ, "ਉਹ ਇਸ ਵਕਤ ਅੰਮੀੇਲ ਦੇ ਪੁੱਤਰ ਮਾਕੀਰ ਦੇ ਘਰ ਲੋ-ਦਬਾਰ ਵਿੱਚ ਹੈ।'
5 ਤਾਂ ਦਾਊਦ ਪਾਤਸ਼ਾਹ ਨੇ ਕੁਝ ਆਦਮੀ ਲੋਦਬਾਰ ਭੇਜਕੇ ਅੰਮੀੇਲ ਦੇ ਪੁੱਤਰ ਮਾਕੀਰ ਦੇ ਘਰੋ ਯੋਨਾਬਾਨ ਦੇ ਲਂਗੜੇ ਪੁੱਤਰ ਨੂੰ ਮਂਗਵਾ ਲਿਆ।
6 ਤੱਦ ਯੋਨਾਬਾਨ ਦਾ ਪੁੱਤਰ ਮਫ਼ੀਬੋਸ਼ਬ ਦਾਊਦ ਕੋਲ ਆਇਆ ਅਤੇ ਮੂੰਹ ਪਰਨੇ ਡਿੱਗ ਕੇ ਉਸ ਨੇ ਦਾਊਦ ਨੂੰ ਮੱਥਾ ਟੇਕਿਆ।ਤੱਦ ਦਾਊਦ ਨੇ ਕਿਹਾ, "ਮਫ਼ੀਬੋਸ਼ਬ!'ਮਫ਼ੀਬੋਸ਼ਬ ਨੇ ਆਖਿਆ, "ਹਾਂ ਮਾਲਿਕ! ਮੈਂ ਹੀ, ਮਫ਼ੀਬੋਸ਼ਬ, ਤੁਹਾਡਾ ਦਾਸ ਹਾਂ।'
7 ਦਾਊਦ ਨੇ ਉਸਨੂੰ ਆਖਿਆ, "ਮੇਰੇ ਤੋਂ ਨਾ ਡਰ। ਮੈਂ ਤੇਰੇ ਤੇ ਕਿਰਪਾ ਕਰਾਂਗਾ। ਇਹ ਭਲਿਆਈ ਮੈਂ ਤੇਰੇ ਉੱਪਰ ਤੇਰੇ ਪਿਤਾ ਯੋਨਾਬਾਨ ਦੇ ਕਾਰਣ ਕਰਾਂਗਾ। ਮੈਂ ਤੇਰੇ ਦਾਦੇ ਸ਼ਾਊਲ ਦੀ ਸਾਰੀ ਜ਼ਮੀਨ ਤੈਨੂੰ ਵਾਪਸ ਕਰ ਦੇਵਾਂਗਾ ਅਤੇ ਤੂੰ ਸਦਾ ਮੇਰੇ ਮੇਜ਼ ਉੱਪਰ ਦੇ ਭੋਜਨ ਵਿੱਚੋਂ ਖਾ ਸਕਦਾ ਹੈਂ।'
8 ਮਫ਼ੀਬੋਸ਼ਬ ਨੇ ਫ਼ੇਰ ਦਾਊਦ ਨੂੰ ਮੱਥਾ ਟੇਕਿਆ ਅਤੇ ਆਖਿਆ, "ਮੈਂ ਤਾਂ ਮੋੇ ਹੋਏ ਕੁੱਤੇ ਤੋਂ ਵਧ ਕੁਝ ਨਹੀਂ ਹਾਂ ਪਰ ਇਹ ਤੁਸੀਂ ਹੋ ਜਿਨ੍ਹਾਂ ਨੇ ਆਪਣੇ ਸੇਵਕ ਨੂੰ ਆਪਣੀ ਮਿਹਰ, ਕਿਰਪਾ ਨਾਲ ਨਿਵਾਜਿਆ ਹੈ।'
9 ਫ਼ਿਰ ਦਾਊਦ ਪਾਤਸ਼ਾਹ ਨੇ ਸ਼ਾਊਲ ਦੇ ਸੇਵਕ ਸੀਬਾ ਨੂੰ ਸਦਿਆ ਅਤੇ ਉਸਨੂੰ ਕਿਹਾ, "ਮੈਂ ਸਭ ਕੁਝ, ਜੋ ਸ਼ਾਊਲ ਅਤੇ ਉਸਦੇ ਘਰਾਣੇ ਦਾ ਸੀ, ਸੋ ਤੇਰੇ ਮਾਲਕ ਦੇ ਪੋਤਰੇ (ਮਫ਼ੀਬੋਸ਼ਬ) ਨੂੰ ਸੌਂਪ ਦਿੱਤਾ ਹੈ।
10 ਸੋ ਤੂੰ ਆਪਣੇ ਪੁੱਤਰਾਂ ਅਤੇ ਸੇਵਕਾਂ ਸਮੇਤ ਉਸਦੇ ਲਈ ਜ਼ਮੀਨ ਵਾਹ ਅਤੇ ਉਸਦੀ ਪੈਦਾਵਾਰ ਲਿਆਇਆ ਕਰ ਫ਼ਿਰ ਤੇਰੇ ਮਾਲਕ ਦੇ ਪੋਤਰੇ ਮਫ਼ੀਬੋਸ਼ਬ ਦੇ ਖਾਣ ਲਈ ਢੇਰ ਸਾਰਾ ਅੰਨ ਹੋਵੇ ਪਰ ਮਫ਼ੀਬੋਸ਼ਬ ਸਦਾ ਮੇਰੀ ਮੇਜ਼ ਤੇ ਲਂਗੜੇ ਚੋ ਰੋਟੀ ਖਾਵੇਗਾ।'ਸੀਬਾ ਕੋਲ 15 ਪੁੁਤ੍ਤਰ ਅਤੇ 20 ਸੇਵਕ ਸਨ।
11 ਸੀਬਾ ਨੇ ਦਾਊਦ ਪਾਤਸ਼ਾਹ ਨੂੰ ਕਿਹਾ, "ਮੈਂ ਤੁਹਾਡਾ ਦਾਸ ਹਾਂ ਅਤੇ ਮੈਂ ਉਹੀ ਕੁਝ ਕਰਾਂਗਾ ਜੋ ਮੇਰਾ ਮਹਾਰਾਜ ਪਾਤਸ਼ਾਹ ਮੈਨੂੰ ਹੁਕਮ ਕਰੇਗਾ। ਮੈਂ ਤਾਂ ਤੁਹਾਡੇ ਹੁਕਮ ਦਾ ਗੁਲਾਮ ਹਾਂ।'ਇਉਂ ਮਫ਼ੀਬੋਸ਼ਬ ਪਾਤਸ਼ਾਹ ਦੇ ਪੁੱਤਰ ਵਾਂਗ ਹੀ ਮੇਜ਼ ਤੇ ਹੀ ਭੋਜਨ ਛਕਦਾ ਸੀ।
12 ਮਫ਼ੀਬੋਸ਼ਬ ਦਾ ਮੀਕਾ ਨਾਂ ਦਾ ਇੱਕ ਛੋਟਾ ਜਿਹਾ ਪੁੱਤਰ ਵੀ ਸੀ ਅਤੇ ਹੋਰ ਜਿੰਨੇ ਵੀ ਬੰਦੇ ਸੀਬਾ ਦੇ ਪਰਿਵਾਰ ਵਿੱਚ ਰਹਿੰਦੇ ਸਨ , ਉਹ ਸਭ ਮਫ਼ੀਬੋਸ਼ਬ ਦੇ ਸੇਵਕ ਸਨ।
13 ਮਫ਼ੀਬੋਸ਼ਬ ਦੋਨਾਂ ਪੈਰਾਂ ਤੋਂ ਲਂਗੜਾ ਸੀ ਅਤੇ ਉਹ ਯਰੂਸ਼ਲਮ ਵਿੱਚ ਰਹਿੰਦਾ ਅਤੇ ਹਰ ਰੋਜ਼ ਮਫ਼ੀਬੋਸ਼ਬ ਪਾਤਸ਼ਾਹ ਦੇ ਮੇਜ ਤੋਂ ਭੋਜਨ ਕਰਦਾ ਸੀ।