ਜ਼ਿਕਰ ਯਾਹ
ਕਾਂਡ 3
1 ਦੂਤ ਨੇ ਮੈਨੂੰ ਯਹੋਸ਼ੁਆ ਪਰਧਾਨ ਜਾਜਕ ਦਾ ਇੱਕ ਦਰਸ਼ਨ ਵਿਖਾਇਆ। ਉਹ ਦੂਤ ਯਹੋਵਾਹ ਦੇ ਸਾਮ੍ਹਣੇ ਖਲੋਤਾ ਹੋਇਆ ਸੀ ਅਤੇ ਸ਼ਤਾਨ ਯਹੋਸ਼ੁਆ ਦੇ ਸੱਜੇ ਪਾਸੇ ਖਲੋਤਾ ਸੀ। ਸ਼ਤਾਨ ਉੱਥੇ ਯਹੋਸ਼ੁਆ ਉੱਤੇ ਬਦ ਕਰਨੀਆਂ ਦਾ ਇਲਜ਼ਾਮ ਲਾਉਣ ਲਈ ਖਲੋਤਾ ਹੋਇਆ ਸੀ।
2 ਫ਼ਿਰ ਯਹੋਵਾਹ ਦੇ ਦੂਤ ਨੇ ਸ਼ਤਾਨ ਨੂੰ ਆਖਿਆ, "ਸ਼ਤਾਨ ਯਹੋਵਾਹ ਤੈਨੂੰ ਝਿੜਕਦਾ ਹੈ ਯਹੋਵਾਹ ਤੈਨੂੰ ਝਿੜਕਦਾ ਹੈ ਅਤੇ ਆਖਦਾ ਕਿ ਤੂੰ ਗ਼ਲਤ ਹੈਂ। ਯਹੋਵਾਹ ਨੇ ਯਰੂਸ਼ਲਮ ਨੂੰ ਆਪਣੇ ਖਾਸ ਸ਼ਹਿਰ ਵਜੋਂ ਚੁਣਿਆ। ਉਸਨੇ ਉਸ ਸ਼ਹਿਰ ਨੂੰ ਬਚਾਇਆ - ਇਹ ਅੱਗ ਚੋ ਬਾਹਰ ਕੱਢੀ ਬਲਦੀ ਲੱਕੜ ਵਾਂਗ ਸੀ।"
3 ਯਹੋਸ਼ੁਆ ਦੂਤ ਦੇ ਸਾਮ੍ਹਣੇ ਖੜਾ ਸੀ ਅਤੇ ਯਹੋਸ਼ੁਆ ਨੇ ਮੈਲਾ ਜਿਹਾ ਚੋਲਾ ਪਾਇਆ ਹੋਇਆ ਸੀ।
4 ਫ਼ਿਰ ਦੂਤ ਨੇ ਬਾਕੀ ਖੜੇ ਦੂਤਾਂ ਨੂੰ ਆਖਿਆ, "ਯਹੋਸ਼ੁਆ ਦਾ ਮੈਲਾ ਚੋਲਾ ਲਾਹ ਲਓ।" ਤਦ ਦੂਤ ਨੇ ਯਹੋਸ਼ੁਆ ਨੂੰ ਕਿਹਾ, "ਹੁਣ ਮੈਂ ਤੇਰੀ ਪੁਰਾਣੀ ਸ਼ਰਮਿਂਦਗੀ ਲਾਹ ਲਈ ਹੈ ਅਤੇ ਉਸ ਬਦਲੇ ਤੈਨੂੰ ਨਵਾਂ ਚੋਲਾ ਦੇ ਰਿਹਾ ਹਾਂ।"
5 ਫ਼ਿਰ ਮੈਂ ਆਖਿਆ, "ਇਸ ਦੇ ਸਿਰ ਉੱਪਰ ਸਾਫ਼ ਅਮਾਮਾ ਰੱਖ।" ਤਾਂ ਉਨ੍ਹਾਂ ਨੇ ਉਸਦੇ ਸਿਰ ਤੇ ਸਾਫ਼ ਪਗੜੀ ਧਰੀ ਤੇ ਯਹੋਵਾਹ ਦੇ ਦੂਤ ਦੇ ਸਾਮ੍ਹਣੇ ਉਸਨੂੰ ਨਵਾਂ ਚੋਲਾ ਪੁਵਾਇਆ।
6 ਫ਼ਿਰ ਯਹੋਵਾਹ ਦੇ ਦੂਤ ਨੇ ਯਹੋਸ਼ੂਆ ਨੂੰ ਇਹ ਗੱਲਾਂ ਆਖੀਆਂ:
7 ਯਹੋਵਾਹ ਸਰਬ ਸ਼ਕਤੀਮਾਨ ਨੇ ਇਹ ਗੱਲਾਂ ਆਖੀਆਂ: "ਜਿਵੇਂ ਮੈਂ ਤੈਨੂੰ ਕਹਾਂ ਉਸੇ ਤਰ੍ਹਾਂ ਹੀ ਰਹਿ ਅਤੇ ਤੈਨੂੰ ਦਿੱਤੇ ਹੋਏ ਮੇਰੇ ਫ਼ਰਜਾਂ ਨੂੰ ਕਰ, ਫ਼ੇਰ ਤੂੰ ਮੇਰੇ ਮੰਦਰ ਦਾ ਮੁਖੀਆ ਹੋਵੇਂਗਾ ਤੂੰ ਇਸਦੇ ਵਿਹੜੇ ਦੀ ਰਾਖੀ ਕਰੇਂਗਾ ਅਤੇ ਤੈਨੂੰ ਮੰਦਰ ਵਿੱਚ ਕਿਸੇ ਵੀ ਥਾਂ ਤੇ ਜਾਣ ਦਾ ਹੱਕ ਹੋਵੇਗਾ। ਬਿਲਕੁਲ ਜਿਵੇਂ ਇਨ੍ਹਾਂ ਦੂਤਾਂ ਕੋਲ ਯਹੋਵਾਹ ਦੇ ਅੱਗੇ ਆਉਣ ਦਾ ਹੱਕ ਹੈ।
8 ਹੇ ਪਰਧਾਨ ਜਾਜਕ ਯਹੋਸ਼ੁਆ ਅਤੇ ਤੇਰੇ ਨਾਲ ਬੈਠੇ ਤੇਰੇ ਸਂਗੀ ਜਾਜਕ੦ ਮੇਰੀ ਗੱਲ ਸੁਣੋ੦ ਉਹ ਉਦਾਹਰਣ ਹਨ ਕਿ ਉਦੋਂ ਕੀ ਵਾਪਰੇਗਾ ਜਦੋਂ ਮੈਂ ਆਪਣੇ ਖਾਸ ਸੇਵਕ ਨੂੰ ਲਿਆਵਾਂਗਾ। ਉਹ ਆਦਮੀ
9 ਟਹਿਣੀ9 ਸਦਵਾਉਂਦਾ ਹੈ। ਵੇਖ, ਮੈਂ ਯਹੋਸ਼ੁਆ ਅੱਗੇ ਇੱਕ ਖਾਸ ਪੱਥਰ ਰੱਖਿਆ ਹੈ। ਉਸ ਪੱਥਰ ਦੇ ਸੱਤ ਪਾਸੇ ਹਨ ਤੇ ਮੈਂ ਉਸ ਪੱਥਰ ਉੱਪਰ ਖਾਸ ਸੰਦੇਸ਼ ਉਕਰਾਂਗਾ ਜੋ ਇਹ ਦਰਸਾਵੇਗਾ ਕਿ ਮੈਂ ਇੱਕ ਹੀ ਦਿਨ ਵਿੱਚ ਮੈਂ ਇਸ ਧਰਤੀ ਤੋਂ ਦੋਸ਼ ਹਟਾ ਦੇਵਾਂਗਾ।"
10 ਸਰਬ ਸ਼ਕਤੀਮਾਨ ਯਹੋਵਾਹ ਆਖਦਾ ਹੈ, "ਉਸ ਵਕਤ ਲੋਕ ਆਪਣੇ ਮਿੱਤਰਾਂ ਅਤੇ ਪੜੋਸੀਆਂ ਨਾਲ ਬੈਠ ਗੱਲਾਂ ਕਰਣਗੇ ਉਹ ਇੱਕ ਦੂਜੇ ਨੂੰ ਆਪਣੇ ਅੰਜੀਰਾਂ ਅਤੇ ਅੰਗੂਰਾਂ ਦੇ ਦਰੱਖਤਾਂ ਹੇਠ ਬੈਠਣ ਦਾ ਸੱਦਾ ਦੇਣਗੇ।"