ਯਵਨਾਹ
ਕਾਂਡ 4
1 ਯੂਨਾਹ ਪਰਮੇਸ਼ੁਰ ਦੇ ਸ਼ਹਿਰ ਨੂੰ ਬਚਾਉਣ ਕਾਰਣ ਖੁਸ਼ ਨਹੀਂ ਸੀ, ਇਸਦੀ ਬਜਾਇ ਉਸਨੂੰ ਗੁੱਸਾ ਆ ਗਿਆ।
2 ਯੂਨਾਹ ਨੇ ਯਹੋਵਾਹ ਨੂੰ ਸ਼ਿਕਾਇਤ ਕੀਤੀ ਅਤੇ ਆਖਿਆ, "ਮੈਂ ਜਾਣਦਾ ਸੀ ਕਿ ਅਜਿਹਾ ਹੀ ਵਾਪਰੇਗਾ। ਜਦੋਂ ਮੈਂ ਆਪਣੇ ਦੇਸ ਵਿੱਚ ਸੀ ਤੂੰ ਮੈਨੂੰ ਇੱਥੇ ਆਉਣ ਲਈ ਕਿਹਾ। ਉਸ ਵਕਤ, ਮੈਂ ਜਾਣਦਾ ਸੀ ਕਿ ਤੂੰ ਇਸ ਪਾਪੀ ਸ਼ਹਿਰ ਦੇ ਲੋਕਾਂ ਨੂੰ ਮੁਆਫ ਕਰ ਦੇਵੇਂਗਾ ਇਸ ਲਈ ਮੈਂ ਤਰਸ਼ੀਸ਼ ਨੂੰ ਭੱਜਣਾ ਚਾਹੁੰਦਾ ਸਾਂ। ਮੈਂ ਜਾਣਦਾ ਸੀ ਕਿ ਤੂੰ ਮਿਹਰਬਾਨ ਪਰਮੇਸ਼ੁਰ ਹੈਂ। ਅਤੇ ਤੂੰ ਆਪਣਾ ਰਹਿਮ ਦਰਸਾਅ ਕੇ ਉਨ੍ਹਾਂ ਲੋਕਾਂ ਨੂੰ ਮੁਆਫ਼ ਕਰ ਦੇਵੇਂਗਾ। ਮੈਨੂੰ ਪਤਾ ਸੀ ਕਿ ਤੂੰ ਮਿਹਰਬਾਨ ਅਤੇ ਕਿਰਪਾਲੂ ਹੈਂ ਤੇ ਜੇਕਰ ਇਹ ਲੋਕ ਪਾਪ ਕਰਨੇ ਬੰਦ ਕਰ ਦੇਣਗੇ, ਤੂੰ ਆਪਣੀਆਂ ਵਿਉਂਤਾਂ ਬਦਲ ਦੇਵੇਂਗਾ ਤੇ ਉਨ੍ਹਾਂ ਨੂੰ ਬਰਬਾਦ ਨਹੀਂ ਕਰੇਂਗਾ।
3 ਇਸ ਲਈ ਹੁਣ ਯਹੋਵਾਹ, ਮੈਂ ਤੈਨੂੰ ਮਾਰਨ ਲਈ ਆਖਦਾ ਹਾਂ। ਮੇਰੇ ਲਈ ਜਿਉਂਦੇ ਰਹਿਣ ਨਾਲੋਂ ਮਰਨਾ ਚੰਗਾ ਹੈ।
4 ਫ਼ਿਰ ਯਹੋਵਾਹ ਨੇ ਆਖਿਆ, "ਕੀ ਤੂੰ ਇਹ ਗੱਲ ਠੀਕ ਸਮਝਦਾ ਹੈਂ ਕਿ ਤੂੰ ਮੇਰੇ ਨਾਲ ਗੁੱਸੇ ਹੈਂ ਉਹ ਵੀ ਇਸ ਲਈ ਕਿ ਮੈਂ ਉਨ੍ਹਾਂ ਲੋਕਾਂ ਨੂੰ ਤਬਾਹ ਨਹੀਂ ਕੀਤਾ?"
5 ਯੂਨਾਹ ਅਜੇ ਵੀ ਇਸ ਸਭ ਕਾਸੇ ਬਾਰੇ ਗੁੱਸੇ ਸੀ, ਇਸ ਲਈ ਉਹ ਸ਼ਹਿਰੋ ਬਾਹਰ ਚਲਾ ਗਿਆ। ਉਹ ਸ਼ਹਿਰ ਦੇ ਪੂਰਬੀ ਹਿੱਸੇ ਦੇ ਨੇੜੇ ਇੱਕ ਸਬਾਨ ਤੇ ਚਲਾ ਗਿਆ। ਉੱਥੇ ਉਸ ਨੇ ਆਪਣੇ ਲਈ ਇੱਕ ਸ਼ਰਣ ਸਬਾਨ ਬਣਾਇਆ ਅਤੇ ਉਸ ਛਾਂ ਹੇਠਾਂ ਇਹ ਵੇਖਣ ਦੇ ਇੰਤਜਾਰ ਵਿੱਚ ਬੈਠ ਗਿਆ ਕਿ ਸ਼ਹਿਰ ਨਾਲ ਕੀ ਵਾਪਰੇਗਾ।
6 ਯਹੋਵਾਹ ਨੇ ਯੂਨਾਹ ਦੇ ਉੱਪਰ ਜਲਦੀ ਹੀ ਇੱਕ ਕਦ੍ਦੂ ਦਾ ਬੂਟਾ ਉਗਾਇਆ ਤਾਂ ਜੋ ਯੂਨਾਹ ਇਸਦੀ ਛਾਵੇਂ ਬੈਠ ਸਕੇ ਅਤੇ ਭਿਆਨਕ ਗਰਮੀ ਤੋਂ ਬਚ ਸਕੇ। ਇਸ ਨਾਲ ਯੂਨਾਹ ਨੂੰ ਬੜਾ ਆਰਾਮ ਮਿਲਿਆ ਅਤੇ ਉਹ ਇਸ ਬੂਟੇ ਕਾਰਣ ਬੜਾ ਖੁਸ਼ ਸੀ।
7 ਅਗਲੀ ਸਵੇਰ ਪਰਮੇਸ਼ੁਰ ਨੇ ਇਸ ਬੂਟੇ ਨੂੰ ਖਾਣ ਲਈ ਇੱਕ ਕੀੜਾ ਭੇਜਿਆ ਤਾਂ ਕੀੜੇ ਨੇ ਉਸ ਬੂਟੇ ਨੂੰ ਖਾਣਾ ਸ਼ੁਰੂ ਕਰ ਦਿੱਤਾ ਅਤੇ ਉਹ ਬੂਟਾ ਸੁੱਕ ਸੜ ਗਿਆ।
8 ਜਦੋਂ ਸੂਰਜ ਅਕਾਸ਼ ਵਿੱਚ ਉੱਚਾ ਸੀ, ਪਰਮੇਸ਼ੁਰ ਨੇ ਪੂਰਬ ਵੱਲੋਂ ਇੱਕ ਤਤ੍ਤੀ ਹਵਾ ਵਗਾਈ ਅਤੇ ਸੂਰਜ ਯੂਨਾਹ ਨੂੰ ਕਮਜ਼ੋਰ ਕਰਦਿਆਂ ਹੋਇਆਂ ਉਸਦੇ ਸਿਰ ਉਤੇ ਤਪਣ ਲੱਗ ਪਿਆ। ਯੂਨਾਹ ਨੇ ਇਹ ਆਖਦਿਆਂ ਹੋਇਆਂ ਪਰਮੇਸ਼ੁਰ ਨੂੰ ਉਸਨੂੰ ਮਰ ਜਾਣ ਲਈ ਵੀ ਕਿਹਾ, "ਅਜਿਹੇ ਜੀਵਨ ਜਿਉਣ ਤੋਂ ਤਾਂ ਚੰਗਾ ਹੈ ਕਿ ਮੈਂ ਮਰ ਜਾਵਾਂ।"
9 ਪਰ ਪਰਮੇਸ਼ੁਰ ਨੇ ਯੂਨਾਹ ਨੂੰ ਆਖਿਆ, "ਕੀ ਉਸ ਬੂਟੇ ਦੇ ਮਰ ਜਾਣ ਕਾਰਣ ਗੁੱਸੇ ਹੋਣਾ ਠੀਕ ਹੈ?"ਯੂਨਾਹ ਨੇ ਜਵਾਬ ਦਿੱਤਾ, "ਹਾਂ, ਮੇਰੇ ਲਈ ਗੁੱਸਾ ਕਰਨਾ ਠੀਕ ਹੈ! ਮਰਨ ਲਈ ਮੇਰਾ ਗੁੱਸਾ ਕਾਫ਼ੀ ਹੈ!"
10 ਤਾਂ ਯਹੋਵਾਹ ਨੇ ਆਖਿਆ, "ਤੂੰ ਉਸ ਬੂਟੇ ਲਈ ਕੋਈ ਮਿਹਨਤ ਨਹੀਂ ਕੀਤੀ ਨਾ ਹੀ ਤੂੰ ਉਸਨੂੰ ਉਗਾਇਆ। ਰਾਤੋਂ-ਰਾਤ ਉਹ ਉਗਿਆ ਅਤੇ ਅਗਲੇ ਦਿਨ ਉਹ ਖਤਮ ਹੋ ਗਿਆ ਅਤੇ ਤੂੰ ਹੁਣ ਉਸ ਬੂਟੇ ਕਾਰਣ ਦੁੱਖੀ ਹੈਂ।
11 ਜੇਕਰ ਤੂੰ ਇੱਕ ਬੂਟੇ ਕਾਰਣ ਪਰੇਸ਼ਾਨ ਹੋ ਸਕਦਾ ਹੈਂ, ਤਾਂ ਮੈਂ ਨੀਨਵਾਹ ਜਿਹੇ ਸ਼ਹਿਰ ਤੇ ਤਰਸ ਖਾ ਕੇ ਅਜਿਹੇ ਵੱਡੇ ਸ਼ਹਿਰ ਨੂੰ ਬਖਸ ਕਿਵੇਂ ਨਹੀਂ ਕਰ ਸਕਦਾ? ਇਸ ਸ਼ਹਿਰ ਵਿੱਚ ਅਨੇਕਾਂ ਲੋਕ ਅਤੇ ਜਾਨਵਰ ਹਨ। ਇਸ ਸ਼ਹਿਰ ਵਿੱਚ 120ਣ000 ਤੋਂ ਵਧ ਲੋਕ ਹਨ ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਸੀ ਕਿ ਉਹ ਗ਼ਲਤ ਕਰ ਰਹੇ ਸਨ।"