Song of Songs ਗ਼ਜ਼ਲ ਅਲਗ਼ਜ਼ਲਾਤ

1 2 3 4 5 6 7 8

ਕਾਂਡ 5

1 ਮੇਰੀ ਪ੍ਰੀਤਮੇ ਮੇਰੀ ਲਾੜੀਏ ਆ ਗਿਆ ਹਾਂ ਮੈਂ ਆਪਣੇ ਬਾਗ ਅੰਦਰ। ਮੈਂ ਆਪਣੇ ਗੰਧਰਸ ਅਤੇ ਮੇਰੇ ਮਸਾਲਿਆਂ ਨੂੰ ਇਕੱਤ੍ਰ ਕਰ ਲਿਆ ਹੈ। ਮੈਂ ਸ਼ਹਿਦ ਸਮੇਤ ਆਪਣੇ ਛੱਤੇ ਨੂੰ ਖਾ ਲਿਆ ਹੈ। ਪੀ ਲਿਆ ਹੈ ਦੁੱਧ ਅਤੇ ਮੈਅ ਆਪਣੀ ਨੂੰ।ਔਰਤਾਂ ਦਾ ਪ੍ਰੇਮੀਆਂ ਨਾਲ ਗੱਲ ਕਰਨਾਪਿਆਰੇ ਮਿੱਤਰੋ ਖਾਵੋ, ਪੀਵੋ! ਮਦਹੋਸ਼ ਹੋ ਜਾਵੋ ਪਿਆਰ ਨਾਲ!ਉਹ ਬੋਲਦੀ ਹੈ
2 ਸੁਤ੍ਤੀ ਹੋਈ ਹਾਂ ਮੈਂ ਪਰ ਦਿਲ ਮੇਰਾ ਹੈ ਜਾਗਦਾ। ਸੁਣ ਰਹੀ ਹੈ ਦਸਤਕ ਮੈਨੂੰ ਆਪਣੇ ਪ੍ਰਤੀਮ ਦੀ। "ਖੋਹਲ ਦਰਵਾਜ਼ਾ ਮੇਰੀ ਭੈਣੇ ਮੇਰੀ ਪ੍ਰੀਤਮੇ ਮੇਰੀ ਘੁੱਗੀਏ, ਮੇਰਾ ਸਿਰ ਤ੍ਰੇਲ ਨਾਲ ਭਿਜਿਆ ਹੋਇਆ ਹੈ।"
3 "ਲਾਹ ਦਿੱਤਾ ਹੈ ਮੈਂ ਚੋਲਾ ਆਪਣਾ। ਫੇਰ ਨਹੀਂ ਪਾਉਣਾ ਚਾਹੁੰਦੀ ਮੈਂ ਇਸਨੂੰ। ਧੋ ਲੇ ਨੇ ਪੈਰ ਮੈਂ ਆਪਣੇ ਫੇਰ ਨਹੀਂ ਗੰਦੇ ਕਰਨਾ ਚਾਹੁੰਦੀ ਮੈਂ ਇਨ੍ਹਾਂ ਨੂੰ।"
4 ਪਰ ਮੇਰੇ ਪ੍ਰੀਤਮ ਨੇ ਪਾ ਦਿੱਤਾ ਹੈ ਹੱਥ ਆਪਣਾ ਪ੍ਰਵੇਸ਼ ਬਾਣੀ ਅਤੇ ਮੇਰਾ ਦਿਲ ਉਸ ਖਾਤਿਰ ਰੋ ਪਿਆ।
5 ਉੱਠੀ ਮੈਂ ਖੋਲ੍ਹਣ ਲਈ ਕਰ ਆਪਣੇ ਪ੍ਰੀਤਮ ਲਈ ਗੰਧਰਸ ਚੋ ਰਿਹਾ ਸੀ ਮੇਰੇ ਹੱਥਾਂ ਵਿੱਚੋਂ ਮੇਰੀਆਂ ਉਂਗਲਾਂ ਚੋਂ ਚੋਂਦਾ ਗੰਧਰਸ ਪਿਆ ਤਾਲੇ ਦੇ ਹਬ੍ਬੇ ਉੱਤੇ।
6 ਦਰ ਖੋਲ੍ਹ ਦਿੱਤਾ ਮੈਂ ਆਪਣੇ ਪ੍ਰੀਤਮ ਲਈ ਪਰ ਪ੍ਰੀਤਮ ਮੇਰਾ ਮੁੜ ਪਿਆ ਸੀ ਤੇ ਤੁਰ ਗਿਆ ਸੀ! ਤਰਸ ਗਈ ਸਾਂ ਮੈਂ ਉਸਦੀ ਆਵਾਜ਼ ਸੁਣਨ ਲਈ। ਲਭਿਆ ਮੈਂ ਉਸਨੂੰ ਪਰ ਲੱਭ ਨਹੀਂ ਸਕੀ ਮੈਂ ਉਸਨੂੰ; ਆਵਾਜ਼ ਦਿੱਤੀ ਮੈਂ ਉਸਨੂੰ; ਪਰ ਜਵਾਬ ਨਹੀਂ ਸੀ ਦਿੱਤਾ ਮੈਨੂੰ ਉਸਨੇ।
7 ਮਿਲ ਪਏ ਮੈਨੂੰ ਸ਼ਹਿਰ ਦੇ ਪਹਿਰੇਦਾਰ। ਮਾਰਿਆ ਉਨ੍ਹਾਂ ਮੈਨੂੰ ਦੁੱਖ ਦਿੱਤਾ ਉਨ੍ਹਾਂ ਮੈਨੂੰ ਕੰਧ ਉੱਤੇ ਖਲੋਤੇ ਪਹਿਰੇਦਾਰਾਂ ਨੇ ਮੈਥੋਂ ਮੇਰਾ ਸ਼ੌਲ ਖੋਹ ਲਿਆ।
8 ਇਕਰਾਰ ਕਰੋ ਮੇਰੇ ਨਾਲ, ਯਰੂਸ਼ਲਮ ਦੀਓ ਨਾਰੀਓ ਮਿਲ ਜਾਵੇ ਜੇ ਤੁਹਾਨੂੰ ਮੇਰਾ ਪ੍ਰੀਤਮ ਕਿੱਧਰੇ ਆਖਣਾ ਉਸਨੂੰ ਕਿ ਮੈਂ ਪਿਆਰ ਨਾਲ ਬਿਮਾਰ ਹੋ ਗਈ ਹਾਂ।
9 ਕਿਵੇਂ ਹੈਂ ਤੇਰਾ ਪ੍ਰੀਤਮ ਵੱਖਰਾ ਹੋਰਾਂ ਪ੍ਰੇਮੀਆਂ ਨਾਲੋਂ ਸੁਹਣੀਏ? ਕੀ ਬਿਹਤਰ ਹੈ ਪ੍ਰੀਤਮ ਤੇਰਾ ਹੋਰਨਾਂ ਪ੍ਰੇਮੀਆਂ ਨਾਲੋਂ? ਤੂੰ ਸਾਨੂੰ ਇਹ ਇਕਰਾਰ ਕਰਨ ਲਈ ਕਿਉਂ ਕਿਹਾ ਹੈ?
10 ਮੇਰੇ ਪ੍ਰੀਤਮ ਦਾ ਚਿਹਰਾ ਚਮਕਦਾਰ ਹੈ ਅਤੇ ਗਲ੍ਹ੍ਹਾਂ ਗੁਲਾਬੀ ਹਨ ਵੱਖਰਾ ਦਿਸੇਗਾ ਉਹ 10,000 ਬੰਦਿਆਂ ਵਿੱਚੋਂ।
11 ਸਿਰ ਉਸਦਾ ਹੈ ਸ਼ੁਧ ਸੋਨੇ ਵਰਗਾ। ਘੁੰਗਰਾਲੇ ਨੇ ਵਾਲ ਉਸਦੇ ਕਾਲੇ ਹਿਰਨ ਵਾਗਰਾਂ।
12 ਅੱਖੀਆਂ ਉਸਦੀਆਂ ਹਨ ਘੁੱਗੀ ਜਿਵੇਂ ਹੋਣ ਝਰਨੇ ਉੱਤੇ। ਜਿਵੇਂ ਘੁੱਗੀ ਦੁੱਧ ਵਿੱਚ ਧੋਤੀਆਂ ਹੋਣ ਜਿਵੇਂ ਕੋਈ ਮੋਤੀ ਹੁੰਦਾ ਆਪਣੇ ਚੌਗਿਰਦੇ ਅੰਦਰ।
13 ਗਲ੍ਹ੍ਹਾਂ ਉਸਦੀਆਂ ਹਨ ਮਸਾਲਿਆਂ ਦੇ ਬਾਗ ਵਰਗੀਆਂ ਸੁਗੰਧੀ ਦਿੰਦੀਆਂ ਹੋਈਆਂ। ਹੋਠ ਉਸਦੇ ਹਨ ਚੰਬੇਲੀ ਵਰਗੇ ਗੰਧਰਸ ਨਾਲ ਜਿਉਂਦੇ ਹੋਏ।
14 ਬਾਹਾਂ ਉਸਦੀਆਂ ਹਨ ਸੁਨਹਿਰੀ ਛੜਾਂ ਵਰਗੀਆਂ ਜੜੇ ਹੋਣ ਉਨ੍ਹਾਂ ਉੱਤੇ ਹੀਰੇ। ਦੇਹ ਉਸਦੀ ਹੈ ਪਾਲਿਸ਼ ਕੀਤੇ ਹਾਬੀ ਦੰਦ ਵਰਗੀ ਜਿਸ ਉੱਤੇ ਲੱਗੇ ਹੋਣ ਜਿਵੇਂ ਨੀਲਮ।
15 ਲੱਤਾਂ ਉਸਦੀਆਂ ਹਨ ਸੰਗਮਰਮਰੀ ਥੰਮਾਂ ਵਰਗੀਆਂ ਖਲੋਤੇ ਸੋਹਣੇ ਸੁਨਹਿਰੀ ਆਧਾਰ ਉੱਤੇ। ਲਂਮ ਸਲਂਮਾ ਹੈ ਉਹ ਲਬਾਨੋਨ ਅੰਦਰ ਜਿਵੇਂ ਹੋਵੇ ਰੁੱਖ ਸੁਹਾਣਾ ਦਿਆਰ ਦਾ।
16 ਉਸ ਦਾ ਮੂੰਹ ਸਭ ਤੋਂ ਮਿੱਠਾ ਹੈ ਉਹ ਹਰ ਤਰ੍ਹਾਂ ਇੱਛਾ ਯੋਗ ਹੈ, ਇਹ ਮੇਰਾ ਪ੍ਰੀਤਮ, ਇਹ ਮੇਰਾ ਪ੍ਰੇਮੀ ਹੈ।